ਹੁਣ ਫੇਸਬੁੱਕ ਲੱਭੇਗਾ ਆਪਣੇ ਲਈ ਆਪੇ ਹੀ ਨੈੱਟਵਰਕ

By: ਏਬੀਪੀ ਸਾਂਝਾ | | Last Updated: Sunday, 2 July 2017 12:43 PM
 ਹੁਣ ਫੇਸਬੁੱਕ ਲੱਭੇਗਾ ਆਪਣੇ ਲਈ ਆਪੇ ਹੀ ਨੈੱਟਵਰਕ

ਸਾਨਫਰਾਂਸਿਸਕੋ: ਦੁਨੀਆ ਦੀ ਸਭ ਤੋਂ ਵੱਡੀ ਸੋਸ਼ਲ ਨੈੱਟਵਰਕਿੰਗ ਸਾਈਟ ਕੰਪਨੀ ਫੇਸਬੁੱਕ ਨੇ ਆਪਣੇ ‘ਫਾਇੰਡ ਵਾਈ-ਫਾਈ’ ਫ਼ੀਚਰ ਦੀ ਸੁਵਿਧਾ ਦੁਨੀਆ ਭਰ ਵਿੱਚ ਦੋ ਅਰਬ ਤੋਂ ਜ਼ਿਆਦਾ ਆਈਓਐਸ ਤੇ Android ਯੂਜ਼ਰ ਨੂੰ ਮੁਹੱਈਆ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਫੇਸਬੁੱਕ ਨੇ ਪਿਛਲੇ ਸਾਲ ਆਪਣੇ ਇਸ ਫ਼ੀਚਰ ਦੀ ਟੈਸਟਿੰਗ ਸ਼ੁਰੂ ਕੀਤੀ ਸੀ। ਹਾਲਾਂਕਿ ਉਦੋਂ ਫੇਸਬੁੱਕ ਨੇ ਕੁਝ ਸ਼ਹਿਰਾਂ ਵਿੱਚ ਆਈਓਐਸ ਯੂਜ਼ਰ ਨੂੰ ਇਸ ਫ਼ੀਚਰ ਦੀ ਸੁਵਿਧਾ ਦਿੱਤੀ ਸੀ।

facebook-580x395

ਫੇਸਬੁੱਕ ਦੇ ਇੰਜਨੀਅਰਿੰਗ ਡਾਇਰੈਕਟਰ ਅਲੈਕਸ ਹਿਮੇਲੇ ਨੇ ਆਪਣੇ ਬਲਾਗ ਵਿੱਚ ਲਿਖਿਆ ਹੈ ‘ਅਸੀਂ ਆਪਣੇ ਫ਼ੀਚਰ ਫਾਈਂਡ ਵਾਈ-ਫਾਈ ਨੂੰ ਪੂਰੀ ਦੁਨੀਆ ਵਿੱਚ ਆਈਓਐਸ ਤੇ Android ਯੂਜ਼ਰ ਨੂੰ ਮੁਹੱਈਆ ਕਰਵਾਉਣ ਦੇ ਲਈ ਤਿਆਰ ਹਾਂ। ਅਸੀਂ ਪਿਛਲੇ ਸਾਲਾਂ ਦੌਰਾਨ ਇਸ ਨੂੰ ਕੁਝ ਦੇਸ਼ਾਂ ਵਿੱਚ ਸ਼ੁਰੂ ਵੀ ਕੀਤਾ ਹੈ।

 

ਉਨ੍ਹਾਂ ਲਿਖਿਆ ਹੈ ਕਿ ਇਹ ਫ਼ੀਚਰ ਨਾ ਸਿਰਫ਼ ਯਾਤਰਾ ਕਰਨ ਵਾਲੇ ਲੋਕਾਂ ਲਈ ਸਹਾਈ ਸਿੱਧ ਹੋਵੇਗਾ, ਸਗੋਂ ਉਨ੍ਹਾਂ ਲੋਕਾਂ ਨੂੰ ਫ਼ਾਇਦਾ ਮਿਲੇਗਾ ਜਿੱਥੇ ਮੋਬਾਈਲ ਨੈੱਟਵਰਕ ਚੰਗਾ ਨਹੀਂ ਹੁੰਦਾ। ਹਿਮੇਲ ਅਨੁਸਾਰ, “ਇਹ ਫ਼ੀਚਰ ਯੂਜ਼ਰ ਨੂੰ ਆਸ ਪਾਸ ਮੌਜੂਦ ਵਾਈ-ਫਾਈ ਹੌਟਸਪੋਟ ਨੂੰ ਸਪਾਟ ਕਰਨ ਵਿੱਚ ਮਦਦਗਾਰ ਕਰੇਗਾ, ਜਿਸ ਵਪਾਰ ਸਮੂਹ ਆਪਣੇ ਫੇਸਬੁੱਕ ਪੇਜ ਜ਼ਰੀਏ ਸ਼ੇਅਰ ਕਰ ਸਕਦਾ ਹੈ।

 

ਇਸ ਲਈ ਜਦੋਂ ਤੁਹਾਨੂੰ ਲੱਗੇ ਕਿ ਮੋਬਾਈਲ ਡਾਟਾ ਦਾ ਨੈੱਟਵਰਕ ਚੰਗਾ ਨਹੀਂ ਤਾਂ ਤੁਸੀਂ ਨਜ਼ਦੀਕੀ ਡਾਟਾ ਕਨੈੱਕਸ਼ਨ ਲੱਭ ਸਕਦੇ ਹੋ। ਇਸ ਲਈ ਫੇਸਬੁੱਕ ਯੂਜ਼ਰ ਨੂੰ ਐਪ ਦੇ ਮੋਰ ਟੈਬ ਉੱਤੇ ਕਲਿੱਕ ਕਰਨਾ ਹੋਵੇਗਾ, ਜਿੱਥੇ ਉਨ੍ਹਾਂ ਨੂੰ ਫਾਇੰਡ ਵਾਈ-ਫਾਈਟੈਬ ਦਾ ਆਪਸ਼ਨ ਮਿਲੇਗਾ। ਜਿੱਥੇ ਕਲਿੱਕ ਕਰਨ ਤੋਂ ਬਾਅਦ ਨਜ਼ਦੀਕੀ ਡਾਟਾ ਕਨੈੱਕਸ਼ਨ ਦਾ ਪਤਾ ਲੱਗੇਗਾ।

First Published: Sunday, 2 July 2017 12:43 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ