ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ

By: ABP SANJHA | | Last Updated: Thursday, 18 May 2017 1:04 PM
 ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ

ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਰੋਜ਼ਾਨਾ ਕੋਈ ਨਾ ਕੋਈ ਤਸਵੀਰ ਜਾਂ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ ਪਰ ਇਸ ਵਾਰ ਇੱਕ ਨੰਬਰ (777888999) ਵਾਇਰਲ ਹੋ ਰਿਹਾ ਹੈ। ਇਸ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਮੌਤ ਦਾ ਨੰਬਰ ਹੈ। ਜੇਕਰ ਇਸ ਨੰਬਰ ਤੋਂ ਕਾਲ ਆਉਂਦੀ ਹੈ ਤਾਂ ਤੇ ਜਦੋਂ ਇਸ ਨੂੰ ਰਿਸੀਵ ਕਰੋਗੇ ਤਾਂ ਮੋਬਾਈਲ ਹੈਂਡਸੈੱਟ ਵਿੱਚ ਧਮਾਕਾ ਹੋ ਜਾਵੇਗਾ ਤੇ ਮੌਤ ਹੋ ਜਾਵੇਗੀ।

 
ਇਸ ਨੰਬਰ ਨਾਲ ਇੱਕ ਮੈਸੇਜ ਵੀ ਆਉਂਦਾ ਹੈ ਜਿਸ ਵਿੱਚ ਲਿਖਿਆ ਹੈ, ‘777888999, ਇਸ ਨੰਬਰ ਵਿੱਚ ਵਾਈਰਸ ਹੈ। ਜਿਵੇਂ ਹੀ ਫ਼ੋਨ ਰਿਸੀਵ ਕਰੋਗੇ ਇਸ ਵਿੱਚ ਧਮਾਕਾ ਹੋਵੇਗਾ। ਹੁਣ ਤੱਕ ਦੇਸ਼ ਭਰ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਮੈਸੇਜ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ ਗਈ ਹੈ।

 

 
ਇਸ ਮੁੱਦੇ ਉੱਤੇ ਜਦੋਂ ਏਬੀਪੀ ਨਿਊਜ਼ ਨੇ ਸਾਈਬਰ ਐਕਸਪਰਟ ਪਵਨ ਦੁੱਗਲ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਭਾਰਤ ਵਿੱਚ ਹੁਣ ਤੱਕ 9 ਨੰਬਰਾਂ ਵਾਲਾ ਮੋਬਾਈਲ ਨੰਬਰ ਆਇਆ ਹੀ ਨਹੀਂ। ਵਿਦੇਸ਼ਾਂ ਵਿੱਚ ਇਹ ਨੰਬਰ ਐਕਟਿਵ ਹੈ ਪਰ ਭਾਰਤ ਵਿੱਚ ਨਹੀਂ।

 

 
ਫਿਰ ਜੇਕਰ ਵਿਦੇਸ਼ ਤੋਂ ਫ਼ੋਨ ਆਉਂਦਾ ਹੈ ਤਾਂ ਤੁਹਾਡੀ ਮੋਬਾਈਲ ਸਕਰੀਨ ਉੱਤੇ ਨੰਬਰ ਨਾਲ ਉਸ ਦੇਸ਼ ਦਾ 2 ਅੰਕਾਂ ਵਾਲਾ ਕੋਡ ਵੀ ਜ਼ਰੂਰ ਦਿਖਾਈ ਦੇਵੇਗਾ। ਪਵਨ ਦੁੱਗਲ ਅਨੁਸਾਰ ਇਹ ਨੰਬਰ ਅਫ਼ਵਾਹ ਤੇ ਇਸ ਵਿੱਚ ਕੋਈ ਸਚਾਈ ਨਹੀਂ। ਅਜਿਹਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਕੀਤਾ ਜਾ ਰਿਹਾ ਹੈ।

First Published: Thursday, 18 May 2017 1:04 PM

Related Stories

ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਗੂਗਲ,

ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!
ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!

ਵਾਸ਼ਿੰਗਟਨ: ਧਾਰਮਿਕ ਲੋਕ ਫੇਸਬੁੱਕ ਪੋਸਟ ਵਿੱਚ ਸਾਕਾਰਾਤਮਕ ਤੇ ਸਮਾਜਿਕ ਸ਼ਬਦਾਂ ਦਾ

ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ
ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ

ਨਵੀਂ ਦਿੱਲੀ: ਆਪਣੇ ਸਟੇਟਸ ਫੀਚਰਜ਼ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਫੇਸਬੁੱਕ ਦੀ

ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 
ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 

ਨਵੀਂ ਦਿੱਲੀ: ਸ਼ਿਓਮੀ ਨੇ ਨੋਟ 4 ਦੀ ਸਫ਼ਲਤਾ ਤੋਂ ਬਾਅਦ ਆਪਣਾ ਮੋਸਟ ਅਵੇਟਡ ਸਮਾਰਟਫੋਨ

ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!
ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!

ਨਵੀਂ ਦਿੱਲੀ: ਚੀਨ ਵਿੱਚ ਬਣੇ ਸਮਾਰਟਫ਼ੋਨਾਂ ਤੋਂ ਬਾਅਦ ਉੱਥੋਂ ਦੀਆਂ ਕੰਪਨੀਆਂ ਦੇ

ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ
ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ

ਚੰਡੀਗੜ੍ਹ: ਗੂਗਲ ਨੇ ਆਪਣੇ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਐਂਡ੍ਰਾਇਡ ਓ ਨੂੰ

ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ
ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ

ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਇੱਕ ਵਾਰ ਫਿਰ

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ