ਹੁਣ ਬਿਨਾ ਬੈਟਰੀ ਤੋਂ ਚੱਲ਼ਣਗੇ ਮੋਬਾਈਲ ਫੋਨ  

By: abp sanjha | | Last Updated: Friday, 7 July 2017 2:21 PM
ਹੁਣ ਬਿਨਾ ਬੈਟਰੀ ਤੋਂ ਚੱਲ਼ਣਗੇ ਮੋਬਾਈਲ ਫੋਨ  

ਵਾਸ਼ਿੰਗਟਨ: ਵਿਗਿਆਨੀਆਂ ਨੇ ਬਿਨਾਂ ਬੈਟਰੀ ਵਾਲਾ ਮੋਬਾਈਲ ਫੋਨ ਤਿਆਰ ਕੀਤਾ ਹੈ। ਇਹ ਪਹਿਲਾ ਅਜਿਹਾ ਫੋਨ ਹੈ ਜੋ ਰੇਡੀਓ ਸੰਕੇਤਾਂ ਤੇ ਪ੍ਰਕਾਸ਼ ਨਾਲ ਊਰਜਾ ਲੈ ਕੇ ਕੰਮ ਕਰੇਗਾ। ਵਿਗਿਆਨੀਆਂ ਨੇ ਇਸ ਪ੍ਰੋਟੋਟਾਈਪ ਨਾਲ ਸਕਾਈਪ ‘ਤੇ ਕਾਲ ਵੀ ਕੀਤੀ। ਇਸ ਖੋਜੀ ਟੀਮ ਵਿੱਚ ਭਾਰਤੀ ਵਿਗਿਆਨੀ ਵੀ ਸ਼ਾਮਲ ਹਨ।
ਅਮਰੀਕਾ ਸਥਿਤ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਐਸੋਸੀਏਟ ਪ੍ਰੋਫੈਸਰ ਸ਼ਿਆਮ ਗੋਲਕੋਟਾ ਨੇ ਕਿਹਾ ਕਿ ਅਸੀਂ ਤਕਰੀਬਨ ਸਿਫ਼ਰ ਊਰਜਾ ਨਾਲ ਚੱਲਣ ਵਾਲਾ ਫੋਨ ਬਣਾਇਆ ਹੈ ਜੋ ਆਪਣੀ ਤਰ੍ਹਾਂ ਦਾ ਪਹਿਲਾ ਫੋਨ ਹੈ। ਇਹ ਫੋਨ ਗੱਲ ਕਰਨ ਦੌਰਾਨ ਮਾਈਕ੍ਰੋਫੋਨ ਜਾਂ ਸਪੀਕਰ ‘ਚ ਹੋਣ ਵਾਲੀ ਕੰਬਣੀ ਨਾਲ ਹੀ ਊਰਜਾ ਇਕੱਠੀ ਕਰਨ ਦੇ ਸਮਰੱਥ ਹੈ।
ਆਵਾਜ਼ ਨੂੰ ਦੂਸਰੇ ਪਾਸੇ ਭੇਜਣ ਲਈ ਇਹ ਇਸ ਕੰਬਣੀ ਦੀ ਮਦਦ ਨਾਲ ਧੁਨੀ ਨੂੰ ਰੇਡੀਓ ਸੰਕੇਤਾਂ ‘ਚ ਬਦਲ ਦਿੰਦਾ ਹੈ। ਉਥੇ ਦੂਸਰੇ ਪਾਸਿਓਂ ਆਉਣ ਵਾਲੇ ਰੇਡੀਓ ਸੰਕੇਤਾਂ ਨੂੰ ਧੁਨੀ ‘ਚ ਬਦਲ ਦਿੰਦਾ ਹੈ। ਇਸ ਫੋਨ ਦੀ ਵਰਤੋਂ ਨਾਲ ਰੇਡੀਓ ਸੰਕੇਤਾਂ ‘ਤੇ ਕੰਮ ਕਰਨ ‘ਚ ਸਮਰੱਥ ਬੇਸ ਸਟੇਸ਼ਨ ਦੀ ਜ਼ਰੂਰਤ ਹੁੰਦੀ ਹੈ।
ਖੋਜਕਰਤਾ ਵਾਮਸੀ ਤੱਲਾ ਨੇ ਕਿਹਾ ਕਿ ਭਵਿੱਖ ‘ਚ ਤੁਸੀਂ ਵੇਖ ਸਕੋਗੇ ਕਿ ਸਾਰੇ ਟੈਲੀਫੋਨ ਟਾਵਰ ਤੇ ਵਾਈਫਾਈ ਰਾਊਟਰ ਸਾਡੀ ਤਕਨੀਕ ਨਾਲ ਲੈਸ ਹੋਣਗੇ ਤੇ ਬੇਸ ਸਟੇਸ਼ਨ ਦੀ ਤਰ੍ਹਾਂ ਕੰਮ ਕਰਨਗੇ। ਇਸ ਫੋਨ ਨੂੰ ਕੰਮ ਕਰਨ ਲਈ 3.5 ਮਾਈਕ੍ਰੋਵਾਟ ਊਰਜਾ ਦੀ ਲੋੜ ਹੁੰਦੀ ਹੈ।
ਫੋਨ ਬੇਸ ਸਟੇਸ਼ਨ ਤੋਂ 31 ਫੁੱਟ ਦੀ ਦੂਰੀ ਤਕ ਰੇਡੀਓ ਸੰਕੇਤਾਂ ਤੋਂ ਲੋੜੀਂਦੀ ਊਰਜਾ ਲੈਣ ਤੇ ਕੰਮ ਕਰਨ ਦੇ ਸਮਰੱਥ ਹੈ। ਫੋਨ ਦੀ ਊਰਜਾ ਜ਼ਰੂਰਤ ਲਈ ਚਾਵਲ ਦੇ ਦਾਣੇ ਜਿੰਨਾ ਸੌਰ ਸੈੱਲ ਵੀ ਲਾਇਆ ਜਾ ਸਕਦਾ ਹੈ। ਇਸ ਸੌਰ ਸੈੱਲ ਦੇ ਲਾਉਣ ਨਾਲ ਇਹ ਬੇਸ ਸਟੇਸ਼ਨ ਤੋਂ 50 ਫੁੱਟ ਦੀ ਦੂਰੀ ‘ਤੇ ਵੀ ਕੰਮ ਕਰਨ ‘ਚ ਸਮਰੱਥ ਹੋਵੇਗਾ।
First Published: Friday, 7 July 2017 2:21 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ