ਫਲਿੱਪਕਾਰਟ ਵੱਲੋਂ ਨਵੇਂ ਸਾਲ ਦਾ ਬੰਪਰ ਤੋਹਫਾ.!

By: ਰਵੀ ਇੰਦਰ ਸਿੰਘ | | Last Updated: Sunday, 31 December 2017 2:39 PM
ਫਲਿੱਪਕਾਰਟ ਵੱਲੋਂ ਨਵੇਂ ਸਾਲ ਦਾ ਬੰਪਰ ਤੋਹਫਾ.!

ਪ੍ਰਤੀਕਾਤਮਕ ਤਸਵੀਰ

ਜੇਕਰ ਤੁਸੀਂ ਸਮਾਰਟਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ 2018 ਦੀ ਪਹਿਲੀ ਸੇਲ ਤੁਹਾਡੇ ਲਈ ਨਵੇਂ ਸਾਲ ਦਾ ਸਭ ਤੋਂ ਵਧੀਆ ਮੌਕਾ ਸਾਬਤ ਹੋ ਸਕਦੀ ਹੈ। ਫਲਿਪਕਾਰਟ 2018 ਦੇ ਪਹਿਲੇ ਹਫ਼ਤੇ ਬੋਨਾਂਜ਼ਾ ਸੇਲ ਲਿਆ ਰਿਹਾ ਹੈ। 3 ਜਨਵਰੀ ਤੋਂ ਸ਼ੁਰੂ ਹੋ ਕੇ ਇਹ ਸੇਲ ਹੈ 5 ਜਨਵਰੀ ਤਕ ਚੱਲੇਗੀ। ਇਸ ਵਿੱਚ ਗੂਗਲ ਦੇ ਉੱਤਮ ਫ਼ੋਨ ਪਿਕਸਲ 2 ਪਿਕਸਲ 2 XL, ਸੈਮਸੰਗ ਗਲੈਕਸੀ S7, ਮੋਟੋ G5 ਪਲੱਸ, Xiaomi Mi A1 ਸਮੇਤ ਕਈ ਸਮਾਰਟਫ਼ੋਨਜ਼ ‘ਤੇ ਚੋਖੀ ਛੋਟ ਮਿਲ ਰਹੀ ਹੈ-

 

ਪਿਕਸਲ 2, ਪਿਕਸਲ 2 XL: ਮੋਬਾਈਲ ਬੋਨਾਂਜ਼ਾ ਸੇਲ ਪਿਕਸਲ 2 ਤੇ ਪਿਕਸਲ 2 XL ‘ਤੇ ਕ੍ਰਮਵਾਰ 13,001 ਤੇ 8001 ਦੀ ਛੋਟ ਮਿਲ ਰਹੀ ਹੈ। ਪਿਕਸਲ 2 (64 GB) ਨੂੰ 39,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਤੇ ਪਿਕਸਲ 2 ਐਕਸ.ਐਲ. (64 GB) ਨੂੰ 52,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। HDFC ਕ੍ਰੈਡਿਟ ਕਾਰਡ ਨਾਲ ਪਿਕਸਲ 2 ‘ਤੇ 8000 ਰੁਪਏ ਦੀ ਛੋਟ ਮਿਲ ਰਹੀ ਹੈ। ਪਿਕਸਲ 2 ਨੂੰ 2017 ਦਾ ਸਭ ਤੋਂ ਵਧੀਆ ਕੈਮਰਾ ਫ਼ੋਨ ਹੋਣ ਦਾ ਮਾਣ ਪ੍ਰਾਪਤ ਹੈ।

 

Xiaomi Redmi ਨੋਟ 4: ਰੈਡਮੀ ਨੋਟ 4 ਕੰਪਨੀ ਦਾ ਇਸ ਸਾਲ ਵਿੱਚ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫ਼ੋਨ ਹੈ। ਸੇਲ ਵਿੱਚ ਇਸ ਨੂੰ 10,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। 4 GB ਰੈਮ ਵੇਰੀਐਂਟ 2,000 ਰੁਪਏ ਦੀ ਛੋਟ ਨਾਲ ਉਪਲਬਧ ਹੋਵੇਗਾ। ਰੈਡਮੀ ਨੋਟ 4 ਵਿੱਚ, 5.5 ਇੰਚ ਦੀ ਪੂਰਨ ਐਚ.ਡੀ. ਡਿਸਪਲੇਅ 2.5 ਡੀ ਕਰਵਡ ਗਲਾਸ ਨਾਲ ਦਿੱਤੀ ਗਈ ਹੈ। ਸਮਾਰਟਫੋਨ ਵਿੱਚ ਕੁਆਲਕੌਮ Snapdragon 625 ਚਿੱਪਸੈੱਟ ਦੀ ਵਰਤੋਂ ਕੀਤੀ ਜਾਂਦੀ ਹੈ। ਸਮਾਰਟਫ਼ੋਨ ਵਿੱਚ 4100mAh ਦੀ ਬੈਟਰੀ ਹੈ ਤੇ 13-ਮੈਗਾਪਿਕਸਲ ਦਾ ਰੀਅਰ ਤੇ 5 ਮੈਗਾਪਿਕਸਲ ਸੈਲਫੀ ਕੈਮਰਾ ਹੈ।

 

Xiaomi Mi A1: ਸਭ ਤੋਂ ਸਸਤਾ ਡੂਅਲ ਕੈਮਰੇ ਵਾਲਾ ਇਹ ਸਮਾਰਟਫੋਨ 12,999 ਰੁਪਏ ਵਿੱਚ ਉਪਲਬਧ ਹੋਵੇਗਾ। ਇਸ ਸਮਾਰਟਫੋਨ ‘ਤੇ 1,000 ਰੁਪਏ ਦੀ ਛੋਟ ਮਿਲੇਗੀ। ਇਹ ਕੰਪਨੀ ਦਾ ਪਹਿਲਾ ਸੰਪੂਰਨ ਐਂਡ੍ਰੌਇਡ ਓਪਰੇਟਿੰਗ ਸਿਸਟਮ ਵਾਲਾ ਸਮਾਰਟਫੋਨ ਹੈ, ਅਪਡੇਟ ਕੀਤੇ ਜਾਣ ਯੋਗ ਹੈ। Mi A1 ਦਾ ਕੈਮਰਾ ਇਸ ਦੀਆਂ ਸਭ ਤੋਂ ਮਹੱਤਵਪੂਰਣ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ 12 ਮੈਗਾਪਿਕਸਲ f/2.2 ਅਪਰਚਰ ਦੇ ਨਾਲ ਵਾਈਡ ਐਂਗਲ ਕੈਮਰਾ ਦਿੱਤਾ ਗਿਆ ਹੈ। ਇਹ 2x ਆਪਟੀਕਲ ਜ਼ੂਮ ਕਰਨ ਦੇ ਸਮਰੱਥ ਹੈ, ਜਿਸ ਵਿੱਚ ਪੋਰਟਰੇਟ ਮੋਡ ਵੀ ਮੌਜੂਦ ਹੈ। ਫਰੰਟ ਕੈਮਰਾ ਬਾਰੇ ਗੱਲ ਕਰੀਏ ਤਾਂ ਇਸ ਵਿੱਚ 5 ਮੈਗਾਪਿਕਸਲ ਵਾਲਾ ਕੈਮਰਾ ਦਿੱਤਾ ਗਿਆ ਹੈ।

 

ਮੋਟੋ G5 ਪਲੱਸ: ਇਸ ਸਮਾਰਟਫੋਨ ਦੇ 4 ਜੀ.ਬੀ. ਵੇਰੀਐਂਟ ਦੀ ਵਿਕਰੀ ਦੌਰਾਨ, 9999 ਵਿੱਚ ਉਪਲਬਧ ਹੋਵੇਗਾ ਜਿਸ ਦੀ ਕੀਮਤ 16,999 ਰੁਪਏ ਹੈ। ਮੋਟੋ G5 ਵਿੱਚ 5-ਇੰਚ ਸਕਰੀਨ, Snapdragon 430 ਪ੍ਰੋਸੈਸਰ ਦਿੱਤਾ ਗਿਆ ਹੈ, 13 MP ਮੁੱਖ ਤੇ 5 MP ਫਰੰਟ ਕੈਮਰਾ ਤੇ 2800mAh ਬੈਟਰੀ ਦਿੱਤੀ ਜਾ ਰਹੀ ਹੈ।

 

ਮੋਟੋ ਸੀ ਪਲੱਸ: ਮੋਟੋਰੋਲਾ ਦੇ ਇਸ ਬਜਟ ਸਮਾਰਟਫੋਨ ਨੂੰ 1000 ਰੁਪਏ ਦੀ ਛੋਟ ਨਾਲ 5,999 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਮੋਟੋ ਸੀ ਸਮਾਰਟਫੋਨ ਵਿੱਚ ਇੱਕ 5 ਇੰਚ ਦੀ ਡਿਸਪਲੇਅ ਹੈ। ਇਸ ਵਿੱਚ ਮੀਡੀਆਟੈੱਕ ਪ੍ਰੋਸੈਸਰ, 1GB ਰੈਮ, 5 ਮੈਗਾਪਿਕਸਲ ਰੀਅਰ ਕੈਮਰਾ ਤੇ ਫਲੈਸ਼ ਨਾਲ 2 ਮੈਗਾਪਿਕਲ ਫਰੰਟ ਕੈਮਰੇ ਦੇ ਨਾਲ ਨਾਲ 2300mAh ਬੈਟਰੀ ਹੈ।

 

ਸੈਮਸੰਗ ਸਮਾਰਟਫੋਨ ਡਿਸਕਾਊਂਟ: ਫਲਿੱਪਕਾਰਟ ਸੇਲ ਵਿੱਚ ਗਲੈਕਸੀ ਔਨ Nxt (16 GB) 9,999 ਰੁਪਏ ਤੇ ਉਪਲਬਧ ਹੈ, ਗਲੈਕਸੀ (16 GB) 13,900 ਰੁਪਏ ‘ਤੇ ਉਪਲਬਧ ਹੈ।

First Published: Sunday, 31 December 2017 2:39 PM

Related Stories

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ