ਹੁਣ ਕਾਰਾਂ ਤੇ ਮੋਟਰ ਸਾਈਕਲ ਖ਼ਰੀਦਣ ਵਾਲਿਆਂ ਦੀਆਂ ਮੌਜਾਂ

By: ਏਬੀਪੀ ਸਾਂਝਾ | | Last Updated: Thursday, 6 July 2017 8:40 AM
ਹੁਣ ਕਾਰਾਂ ਤੇ ਮੋਟਰ ਸਾਈਕਲ ਖ਼ਰੀਦਣ ਵਾਲਿਆਂ ਦੀਆਂ ਮੌਜਾਂ

ਨਵੀਂ ਦਿੱਲੀ : ਦੇਸ਼ ‘ਚ ਜੀਐੱਸਟੀ ਲਾਗੂ ਹੋਣ ਤੋਂ ਬਾਅਦ ਕਾਰਾਂ ਤੇ ਮੋਟਰ ਸਾਈਕਲ ਖ਼ਰੀਦਣ ਵਾਲਿਆਂ ਦੀਆਂ ਮੌਜਾਂ ਹੋ ਗਈਆਂ ਹਨ। ਹਰ ਦਿਨ ਕੋਈ ਨਾ ਕੋਈ ਆਟੋ ਕੰਪਨੀ ਆਪਣੀਆਂ ਗੱਡੀਆਂ ਦੀ ਕੀਮਤ ‘ਚ ਕਟੌਤੀ ਕਰ ਰਹੀ ਹੈ। ਦੇਸ਼ ਦੀ ਦਿੱਗਜ ਕੰਪਨੀ ਟਾਟਾ ਮੋਟਰਜ਼ ਨੇ ਵੀ ਬੁੱਧਵਾਰ ਨੂੰ ਕਾਰਾਂ ਦੀਆਂ ਕੀਮਤਾਂ ‘ਚ 2.17 ਲੱਖ ਰੁਪਏ ਤਕ ਦੀ ਕਟੌਤੀ ਦਾ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਰੈਨੋ ਇੰਡੀਆ ਨੇ ਆਪਣੀਆਂ ਗੱਡੀਆਂ ਦੀਆਂ ਕੀਮਤਾਂ ‘ਚ 1.04 ਲੱਖ ਰੁਪਏ ਤਕ ਦੀ ਕਮੀ ਕਰ ਦਿੱਤੀ ਹੈ। ਜੀਐੱਸਟੀ ਵਿਵਸਥਾ ‘ਚ ਕਾਰਾਂ ‘ਤੇ ਟੈਕਸ ਦੀ ਵੱਧ ਤੋਂ ਵੱਧ ਦਰ 28 ਫ਼ੀਸਦੀ ਤੈਅ ਕਰ ਦਿੱਤੀ ਗਈ ਹੈ।

 

 

ਵਸਤ ਤੇ ਸਰਵਿਸ ਕਰ ਅਮਲ ‘ਚ ਲਿਆਉਣ ਤੋਂ ਬਾਅਦ ਕਾਰ ਕੰਪਨੀਆਂ ਨੇ ਗਾਹਕਾਂ ਨੂੰ ਆਪਣੇ ਵੱਲ ਖਿੱਚਣ ਲਈ ਕੀਮਤਾਂ ‘ਚ ਭਾਰੀ ਕਟੌਤੀ ਕੀਤੀ ਹੈ। ਟਾਟਾ ਮੋਟਰਜ਼ ਗਾਹਕਾਂ ਨੂੰ ਟੈਕਸ ‘ਚ ਕਮੀ ਦਾ ਲਾਹਾ ਦੇਣ ਲਈ ਕੀਮਤਾਂ ਘਟਾ ਰਹੀ ਹੈ। ਟਾਟਾ ਮੋਟਰਜ਼ ਨੇ ਪ੍ਰੈਜ਼ੀਡੈਂਟ (ਪੈਸੰਜਰ ਵ੍ਹੀਲਕਸਜ ਬਿਜ਼ਨਸ ਯੂਨਿਟ) ਮਿਅੰਕ ਪਾਰੀਕ ਨੇ ਕਿਹਾ, ‘ਜੀਐੱਸਟੀ ਲਾਗੂ ਹੋਣ ਤੋਂ ਬਾਅਦ ਅਸੀਂ ਪੂਰਾ ਲਾਭ ਆਪਣੇ ਗਾਹਕਾਂ ਨੂੰ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਅਸੀਂ ਆਪਣੇ ਯਾਤਰੀ ਵਾਹਨਾਂ ‘ਤੇ 12 ਫ਼ੀਸਦੀ ਤਕ ਕੀਮਤਾਂ ਘੱਟ ਕੀਤੀਆਂ ਹਨ। ਕੀਮਤਾਂ ‘ਚ ਹੋਣ ਵਾਲੀ ਕਮੀ 3,300 ਰੁਪਏ ਤੋਂ ਲੈ ਕੇ 2,17,000 ਰੁਪਏ ਵਿਚਾਲੇ ਹੈ। ਕੀਮਤ ‘ਚ ਕਟੌਤੀ ਵੱਖ-ਵੱਖ ਮਾਡਲਾਂ ‘ਤੇ ਵੱਖੋ-ਵੱਖਰੀ ਹੈ।’

 

 

ਰੈਨੋ ਦਾ ਤਾਜ਼ਾ ਐਲਾਨ ਤੋਂ ਬਾਅਦ ਕੰਪਨੀਆਂ ਦੀਆਂ ਕਾਰਾਂ 5,200 ਤੋਂ ਲੈ ਕੇ 1,04,700 ਰੁਪਏ ਤਕ ਸਸਤੀਆਂ ਹੋ ਗਈਆਂ ਹਨ। ਕੰਪਨੀ ਨੇ ਛੋਟੀ ਕਾਰ ਕਵਿਡ, ਡਸਟਰ, ਲਾਜੀ ਦੀਆਂ ਕੀਮਤਾਂ ‘ਚ ਕਟੌਤੀ ਕੀਤੀ ਹੈ। ਰੈਨੋ ਇੰਡੀਆ ਦੇ ਕੰਟਰੀ ਸੀਈਓ ਐਂਡ ਐੱਮਡੀ ਸੁਮਿਤ ਸਾਹਨੀ ਨੇ ਕਿਹਾ ਕਿ ਕੰਪਨੀ ਨੇ ਗਾਹਕਾਂ ਨੂੰ ਜੀਐੱਸਟੀ ਦਾ ਲਾਭ ਪਹੁੰਚਾਉਣ ਦਾ ਫ਼ੈਸਲਾ ਕੀਤਾ ਹੈ। ਕੰਪਨੀ ਦੀ ਕਵਿਡ ਦੀ ਕੀਮਤ 5,200 ਤੋਂ 29,500 ਰੁਪਏ ਤਕ ਘੱਟ ਹੋਈ ਹੈ। ਇਸੇ ਤਰ੍ਹਾਂ ਡਸਟਰ ਦੇ ਵੱਖ-ਵੱਖ ਮਾਡਲਾਂ ‘ਤੇ 30,400 ਤੋਂ 1,04,700 ਰੁਪਏ ਤਕ ਦੀ ਛੋਟ ਮਿਲੀ ਹੈ। ਲਾਜੀ ਸਟੇਪਵੇ ‘ਤੇ 25,700 ਤੋਂ 88,600 ਤਕ ਕੀਮਤਾਂ ਘੱਟ ਹੋਣਗੀਆਂ।

First Published: Thursday, 6 July 2017 8:40 AM

Related Stories

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ