ਸਮਾਰਟ ਫੋਨ ਤੋਂ ਜਾਣਕਾਰੀ ਚੋਰੀ ਹੋਣ ਦਾ ਨਵਾਂ ਖਤਰਾ

By: abp sanjha | | Last Updated: Monday, 17 April 2017 11:32 AM
ਸਮਾਰਟ ਫੋਨ ਤੋਂ ਜਾਣਕਾਰੀ ਚੋਰੀ ਹੋਣ ਦਾ ਨਵਾਂ ਖਤਰਾ

ਲੰਡਨ: ਸਮਾਰਟ ਫੋਨ ਤੋਂ ਜਾਣਕਾਰੀ ਚੋਰੀ ਹੋਣ ਦਾ ਨਵਾਂ ਖਤਰਾ ਨਿਕਲਿਆ ਹੈ। ਹੈਕਰ ਫੋਨ ਦੇ ਵੱਖ-ਵੱਖ ਸੈਂਸਰ ਦੀ ਮਦਦ ਨਾਲ ਪਾਸਵਰਡ ਅਤੇ ਪਿਨ ਚੋਰੀ ਕਰ ਸਕਦੇ ਹਨ।

 

 

ਬ੍ਰਿਟੇਨ ਦੀ ਨਿਊਕੈਸਲ ਯੂਨੀਵਰਸਿਟੀ ਵਿੱਚ ਸਾਈਬਰ ਮਾਹਰਾਂ ਨੇ ਉਸ ਪੂਰੀ ਪ੍ਰਕਿਰਿਆ ਨੂੰ ਸਮਝਿਆ ਕਿ ਕਿਸ ਤਰ੍ਹਾਂ ਸੈਂਸਰ ਦੀ ਮਦਦ ਤੋਂ ਪਹਿਲੇ ਹੀ ਕੋਸ਼ਿਸ਼ ਵਿੱਚ ਤੁਹਾਡੇ ਚਾਰ ਅੰਕਾਂ ਵਾਲੇ ਪਿਨ ਦਾ 70 ਫੀਸਦੀ ਤੱਕ ਸਹੀ ਅਨੁਮਾਨ ਲਾਇਆ ਜਾ ਸਕਦਾ ਹੈ। ਪੰਜ ਕੋਸ਼ਿਸ਼ਾਂ ਵਿੱਚ ਮਾਹਰਾਂ ਨੇ 100 ਫੀਸਦੀ ਸਹੀ ਨਤੀਜੇ ਮਿਲਣ ਦੀ ਗੱਲ ਕਹੀ।

 

 

ਮਾਹਰਾਂ ਨੇ ਦੱਸਿਆ ਕਿ ਅੱਜਕੱਲ੍ਹ ਵੱਖ-ਵੱਖ ਸਮਾਰਟ ਫੋਨ ਅਤੇ ਟੈਬਲੇਟ ਵਿੱਚ 25 ਅਲੱਗ ਅਲੱਗ ਤਰ੍ਹਾਂ ਦੇ ਸੈਂਸਰ ਕੰਮ ਕਰਦੇ ਹਨ। ਇਨ੍ਹਾਂ ਵਿੱਚ ਜੀ ਪੀ ਐੱਸ, ਕੈਮਰਾ, ਮਾਈਕ੍ਰੋਫੋਨ ਤੋਂ ਲੈ ਕੇ ਗਾਇਰੋਸਕੋਪ, ਪ੍ਰਾਕਿਸਮਿਟੀ, ਐੱਨ ਐੱਫ ਸੀ, ਰੋਟੇਸ਼ਨ ਸੈਂਸਰ ਅਤੇ ਐਕਸਲੈਰੋਮੀਟਰ ਤੱਕ ਸ਼ਾਮਲ ਹਨ। ਹੈਕਰ ਇਸ ਤਰ੍ਹਾਂ ਦਾ ਪ੍ਰੋਗਰਾਮ ਬਣਾਉਂਦੇ ਹਨ, ਜਿਸ ਦੀ ਮਦਦ ਨਾਲ ਛੁਪ ਕੇ ਇਨ੍ਹਾਂ ਸੈਂਸਰ ਦਾ ਅੰਕੜਾ ਇਕੱਠਾ ਕੀਤਾ ਜਾ ਸਕਦਾ ਹੈ। ਇਨ੍ਹਾਂ ਦੀ ਮਦਦ ਨਾਲ ਫੋਨ ਮਿਲਾਉਣ ਦੇ ਸਮੇਂ ਵਰਗੀ ਜਾਣਕਾਰੀ ਤੋਂ ਲੈ ਕੇ ਪਿਨ ਅਤੇ ਪਾਸਵਰਡ ਤੱਕ ਦਾ ਪਤਾ ਲਾਇਆ ਜਾ ਸਕਦਾ ਹੈ।

 

ਇੱਕ ਖੋਜੀ ਮੇਹਰਨੇਜਾਦ ਨੇ ਦੱਸਿਆ ਕਿ ਇਸ ਖਤਰੇ ਤੋਂ ਕਈ ਕੰਪਨੀਆਂ ਜਾਣੂ ਹਨ, ਪਰ ਇਸ ਦਾ ਹਲ ਹੁਣ ਤੱਕ ਕਿਸੇ ਦੇ ਕੋਲ ਨਹੀਂ ਹੈ। ਦੱਸਣ ਯੋਗ ਹੈ ਕਿ ਕਿਸੇ ਵੀ ਐਪ ਦੀ ਵਰਤੋਂ ਨਾ ਰਹਿਣ ਉੱਤੇ ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਣਾ ਚਾਹੀਦਾ ਹੈ।

 

ਇਸੇ ਤਰ੍ਹਾਂ ਵੈਬ ਬ੍ਰਾਊਜਰ ਵਿੱਚ ਬੈਂਕਿੰਗ ਜਾਂ ਹੋਰ ਸੰਵੇਦਨਸ਼ੀਲ ਵੈੱਬਸਾਈਟ ਖੋਲ੍ਹਣ ਤੋਂ ਪਹਿਲਾਂ ਬਾਕੀ ਸਾਰੇ ਟੈਬ ਬੰਦ ਕਰ ਦੇਣੇ ਚਾਹੀਦੇ ਹਨ। ਕਿਸੇ ਐਪ ਨੂੰ ਸਿੱਧਾ ਮਿਨੀਮਾਈਜ਼ ਕਰ ਦੇਣ ਜਾਂ ਬਰਾਊਜਰ ਵਿੱਚ ਟੈਬ ਨੂੰ ਬੰਦ ਕੀਤੇ ਬਿਨਾਂ ਦੂਸਰੇ ਟੈਬ ਵਿੱਚ ਸੰਵੇਦਨਸ਼ੀਲ ਵੈੱਬਸਾਈਟ ਖੋਲ੍ਹਣ ਨਾਲ ਡਾਟਾ ਚੋਰੀ ਹੋਣ ਦਾ ਖਤਰਾ ਵਧ ਜਾਂਦਾ ਹੈ।

First Published: Monday, 17 April 2017 11:32 AM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ