ਨੋਕੀਆ ਦਾ ਮੁੜ ਜਲਵਾ, ਪਹਿਲੇ ਸੱਟੇ 10 ਲੱਖ ਤੋਂ ਜ਼ਿਆਦਾ ਸਮਾਰਟਫ਼ੋ ਵੇਚੇ

By: ABP Sanjha | | Last Updated: Tuesday, 10 October 2017 2:05 PM
ਨੋਕੀਆ ਦਾ ਮੁੜ ਜਲਵਾ, ਪਹਿਲੇ ਸੱਟੇ 10 ਲੱਖ ਤੋਂ ਜ਼ਿਆਦਾ ਸਮਾਰਟਫ਼ੋ ਵੇਚੇ

ਸੈਨ ਫ੍ਰਾਂਸਿਸਕੋ: ਫਿਨਲੈਂਡ ਦੀ ਕੰਪਨੀ ਐਚ.ਐਮ.ਡੀ. ਗਲੋਬਲ ਨੇ ਇਸ ਸਾਲ ਦੀ ਸ਼ੁਰੂਆਤ ਤੋਂ ਬਾਅਦ 10 ਲੱਖ ਤੋਂ ਜ਼ਿਆਦਾ ਨੋਕੀਆ ਬ੍ਰੈਂਡ ਦੇ ਐਂਡ੍ਰੌਇਡ ਸਮਾਰਟਫ਼ੋਨਾਂ ਦੀ ਵਿਕਰੀ ਕੀਤੀ ਹੈ। ਗੂਗਲ ਪਲੇਅ ‘ਤੇ ਨੋਕੀਆ ਮੋਬਾਈਲ ਸਪੋਰਟ ਐਪਲੀਕੇਸ਼ਨ ਦੇ ਇੰਸਟਾਲੇਸ਼ਨ ਅੰਕੜਿਆਂ ਮੁਤਾਬਕ ਇਹ ਗਿਣਤੀ 10 ਲੱਖ ਤੋਂ 50 ਲੱਖ ਦੇ ਦਰਮਿਆਨ ਹੈ।

 

ਨੋਕੀਆ ਪਾਵਰ ਯੂਜ਼ਰ ਵਿੱਚ ਸੋਮਵਾਰ ਨੂੰ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਇਨ੍ਹਾਂ ਅੰਕੜਿਆਂ ਨਾਲ ਇੱਕ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਬਾਜ਼ਾਰ ਵਿੱਚ ਨੋਕੀਆ ਦੇ ਘੱਟੋ ਘੱਟ 10 ਲੱਖ ਫੋਨ ਵਰਤੇ ਜਾ ਰਹੇ ਹਨ। ਚੀਨ ਜਿਹੇ ਬਾਜ਼ਾਰਾਂ ਵਿੱਚ ਨੋਕੀਆ 6 ਫ਼ੋਨ ਦੀ ਗਿਣਤੀ ਨਹੀਂ ਹੋ ਸਕੀ ਕਿਉਂਕਿ ਇੱਥੇ ਪਲੇਅ ਸਟੋਰ ਉਪਲਬਧ ਨਹੀਂ ਹੈ। ਇਸ ਤੋਂ ਪਹਿਲਾਂ ਐਚ.ਐਮ.ਡੀ. ਗਲੋਬਲ ਦੇ ਅਧਿਕਾਰੀ ਪੈੱਕਾ ਰੰਤਾਲਾ ਨੋਕੀਓਟੇਕਾ ਨੂੰ ਦੱਸਿਆ ਸੀ ਕਿ ਕੰਪਨੀ ਹੁਣ ਤੱਕ ਕਈ ਲੱਖ ਨੋਕੀਆ ਬ੍ਰੈਂਡ ਦੇ ਐਂਡ੍ਰੌਇਡ ਸਮਾਰਟਫ਼ੋਨ ਵੇਚ ਚੁੱਕੀ ਹੈ।

 

ਇਸ ਸਾਲ ਦੀ ਸ਼ੁਰੂਆਤ ਵਿੱਚ ਨੋਕੀਆ 3, ਨੋਕੀਆ 5 ਤੇ ਨੋਕੀਆ 6 ਦੀ ਵਿਕਰੀ ਸ਼ੁਰੂ ਹੋਈ ਸੀ। ਭਾਰਤ, ਬ੍ਰਿਟੇਨ ਤੇ ਹੋਰ ਯੂਰਪੀ ਦੇਸ਼ਾਂ ਵਰਗੇ ਮਹੱਤਵਪੂਰਨ ਬਾਜ਼ਾਰਾਂ ਵਿੱਚ ਇਨ੍ਹਾਂ ਫ਼ੋਨਾਂ ਨੂੰ ਹੱਥੋ ਹੱਥ ਖਰੀਦਿਆ ਗਿਆ ਹੈ। ਹੁਣ ਨੋਕੀਆ ਡੂਅਲ ਰੀਅਰ ਕੈਮਰੇ ਵਾਲੇ ਨੋਕੀਆ 8 ਫ਼ੋਨ ਵੀ ਬਾਜ਼ਾਰ ਵਿੱਚ ਉਤਾਰਨ ਵਾਲੀ ਹੈ, ਜਿਸ ਦੀ ਭਾਰਤ ਵਿੱਚ ਅੰਦਾਜ਼ਨ ਕੀਮਤ 38 ਹਜ਼ਾਰ ਰੁਪਏ ਹੋ ਸਕਦੀ ਹੈ।

First Published: Tuesday, 10 October 2017 2:05 PM

Related Stories

42000 ਵਾਲਾ ਗੂਗਲ ਪਿਕਸਲ ਫੋਨ 35 ਹਜ਼ਾਰ 'ਚ, ਪੜ੍ਹੋ ਇਹ ਖਬਰ
42000 ਵਾਲਾ ਗੂਗਲ ਪਿਕਸਲ ਫੋਨ 35 ਹਜ਼ਾਰ 'ਚ, ਪੜ੍ਹੋ ਇਹ ਖਬਰ

ਨਵੀਂ ਦਿੱਲੀ: ਗੂਗਲ ਦਾ ਨਵਾਂ ਫਲੈਗਸ਼ਿਪ ਫੋਨ ਗੂਗਲ ਪਿਕਸਲ ਬਾਜ਼ਾਰ ‘ਚ ਆਉਂਦੇ ਹੀ

ਜੀਓ ਦੇ ਗਾਹਕਾਂ ਨੂੰ ਝਟਕੇ
ਜੀਓ ਦੇ ਗਾਹਕਾਂ ਨੂੰ ਝਟਕੇ

ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ

ਫੇਸਬੁੱਕ ਦਾ ਨਵਾਂ ਕਾਰਨਾਮਾ!
ਫੇਸਬੁੱਕ ਦਾ ਨਵਾਂ ਕਾਰਨਾਮਾ!

ਸੈਨ ਫ੍ਰਾਂਸਿਸਕੋ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵੇਂ ਵਰਚੂਅਲ

ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ
ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ