ਹੰਡੂਈ ਦੀ ਰਿਕਾਰਡ ਤੋੜੂ ਕਰੇਟਾ 'ਚ ਵੱਡੀਆਂ ਤਬਦੀਲੀਆਂ, ਜਾਣੋ ਕੀ ਖਾਸ?

By: ABP Sanjha | | Last Updated: Thursday, 28 December 2017 6:14 PM
ਹੰਡੂਈ ਦੀ ਰਿਕਾਰਡ ਤੋੜੂ ਕਰੇਟਾ 'ਚ ਵੱਡੀਆਂ ਤਬਦੀਲੀਆਂ, ਜਾਣੋ ਕੀ ਖਾਸ?

ਕੰਪਨੀ ਲਈ ਹੰਡੂਈ ਕਰੇਟਾ ਇੱਕ ਸਫਲ ਪ੍ਰੋਡਕਟ ਸਾਬਤ ਹੋਇਆ। ਭਾਰਤ ਦੀਆਂ ਸੜਕਾਂ ‘ਤੇ ਕਰੇਟਾ 2015 ਵਿੱਚ ਉੱਤਰੀ ਸੀ। ਫਿਰ ਇਸ ਗੱਡੀ ਨੇ ਕਈ ਰਿਕਾਰਡ ਬਣਾਏ। ਆਧੁਨਿਕ SUV ਆਕਰਸ਼ਕ ਡਿਜ਼ਾਇਨ ਤੇ ਐਡਵਾਂਸਡ ਫੀਚਰਜ਼ ਕਾਰਨ ਹੁਣ ਵੀ ਮਾਰਡਰਨ ਨਜ਼ਰ ਆਉਂਦੀ ਹੈ।
ਹੁਣ ਹੰਡੂਈ ਦੀ ਕਰੇਟਾ ਫੇਸਲਿਫਟ ਨਵੇਂ ਰੂਪ ਵਿੱਚ ਆ ਰਹੀ ਹੈ। ਹਾਲ ਹੀ ਵਿੱਚ, ਇਸ ਕਾਰ ਨੂੰ ਤਾਮਿਲਨਾਡੂ ਵਿੱਚ ਟੈਸਟ ਡਰਾਈਵ ਦੌਰਾਨ ਦੇਖਿਆ ਗਿਆ ਸੀ। ਇਸ ਦੇ ਡਿਜ਼ਾਈਨ ਵਿੱਚ ਕੁਝ ਵੱਡੇ ਬਦਲਾਅ ਹੋਏ ਹਨ, ਜੋ ਪਹਿਲਾਂ ਨਾਲੋਂ ਜ਼ਿਆਦਾ ਪ੍ਰੀਮੀਅਮ ਲੱਗਦੀ ਹੈ।

ਡਿਜ਼ਾਈਨ 

ਫੇਸਲਿਫਟ ਕਰੇਟਾ ਦਾ ਡਿਜ਼ਾਈਨ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਕਰਸ਼ਕ ਹੈ। ਇਸ ਤੋਂ ਇਲਾਵਾ, ਹੰਡੂਈ ਦੇ ਥ੍ਰੀ-ਸਲੇਟ ਹੈਕਸਾਗੋਨਲ ਗ੍ਰਿਲ ਨੂੰ ਦਿੱਤਾ ਗਿਆ ਹੈ ਜੋ ਇਸ ਨੂੰ ਪਹਿਲਾਂ ਤੋਂ ਵੱਧ ਮਜਬੂਤ ਬਣਾਉਂਦਾ ਹੈ। ਗਰਿੱਲ ਦੇ ਦੋਵਾਂ ਪਾਸਿਆਂ ‘ਤੇ ਸਟਾਈਲਿਸ਼ ਹੈੱਡਲੈਪ ਦਿਨ-ਸਮੇਂ ਚੱਲਣ ਵਾਲੀਆਂ LED ਲਾਈਟਾਂ ਲੱਗੀਆਂ ਹੋਈਆਂ ਹਨ। ਅਗਲੇ ਬੱਪਰਾਂ ਨੂੰ ਮੁੜ ਡਿਜ਼ਾਇਨ ਕੀਤਾ ਗਿਆ ਹੈ, ਜੋ ਇਸ ਨੂੰ ਪਹਿਲਾਂ ਵਾਲੇ ਮਾਡਲ ਤੋਂ ਵੱਖਰਾ ਕਰਦਾ ਹੈ। ਇਸ ਵਿੱਚ, ਨਵੇਂ ਅਲੌਏ ਵੀਲ੍ਹ ਦਿੱਤੇ ਜਾ ਸਕਦੇ ਹਨ।

ਕੈਬਿਨ 

ਫੇਸਲਿਫਟ ਕਰੇਟਾ ਦਾ ਕੈਬਿਨ ਨਵੀਂ ਵਰਨਾ ਨਾਲ ਮਿਲਦਾ ਜੁਲਦਾ ਹੋਵੇਗਾ। ਇਸ ਵਿੱਚ, ਡਬਲ ਟਨ ਡੈਸ਼ਬੋਰਡ, 7.0-ਇੰਚ ਟੱਚਸਕਰੀਨ ਇੰਫੋਟੈਨਮੈਂਟ ਸਿਸਟਮ ਨਾਲ ਆਵੇਗਾ। ਇਹ ਸਿਸਟਮ GPS, MP3 ਪਲੇਅਰ, USB, ਬਲੂਟੂਥ, Ox-ਇਨ, ਐਂਡਰਾਇਡ ਆਟੋ ਤੇ ਐਪਲ ਕਾਰਪਲੇ ਨੂੰ ਸਪੋਰਟ ਕਰੇਗਾ। ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਵਿੱਚ ਨਵੀਆਂ ਹਵਾਦਾਰ ਸੀਟਾਂ ਵੀ ਦਿੱਤੀਆਂ ਜਾ ਸਕਦੀਆਂ ਹਨ।
ਇੰਜਣ ਤੇ ਪ੍ਰਦਰਸ਼ਨ 

ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਫੇਸਲਿਫਟ ਵਿੱਚ ਮੌਜੂਦਾ ਮਾਡਲ ਵਾਲਾ ਇੰਜਣ ਉਪਲਬਧ ਹੋਵੇਗਾ। ਇੱਕ ਮੌਜੂਦਾ ਕਰੇਟਾ ਵਿੱਚ ਇੱਕ ਪੈਟਰੋਲ ਤੇ ਦੋ ਡੀਜ਼ਲ ਇੰਜਣਾਂ ਦਾ ਵਿਕਲਪ ਰੱਖਿਆ ਗਿਆ ਹੈ। ਪਟਰੋਲ ਵੈਰੀਅੰਟ ਵਿੱਚ 1.6 ਲਿਟਰ ਦਾ ਇੰਜਣ ਹੈ ਜੋ 123 ਪੀਐਮ ਦੀ ਪਾਵਰ ਤੇ 151 ਐਨਐਮ ਦੀ ਟਾਰਕ ਹੈ। ਡੀਜ਼ਲ ਦਾ ਪਹਿਲਾ 1.4 ਲੀਟਰ ਦਾ ਇੰਜਣ ਹੈ, ਇਸ ਦੀ ਸ਼ਕਤੀ 89 ਪੀਐਸ ਹੈ ਤੇ ਟਾਰਕ 220 ਐਨਐਮ ਹੈ।
ਦੂਜਾ 1.6 ਲੀਟਰ ਇੰਜਣ ਹੈ। ਇਸ ਦੀ ਸ਼ਕਤੀ 128 ਪੀਐਸ ਹੈ ਤੇ ਟਾਕਰ 265 ਐਨਐਮ ਹੈ। ਸਾਰੇ ਇੰਜਣਾਂ ਦੇ ਨਾਲ-ਨਾਲ, 6-ਸਪੀਡ ਮੈਨੂਅਲ ਗੀਅਰਬਾਕਸ ਸਟੈਂਡਰਡ ਹੈ, ਜਦਕਿ 1.6-ਲੀਟਰ ਇੰਜਣ ਕੋਲ 6-ਸਪੀਡ ਆਟੋਮੈਟਿਕ ਗੀਅਰਬਾਕਸ ਦਾ ਵਿਕਲਪ ਹੈ। ਇਸ ਦਾ ਮੁਕਾਬਲਾ ਦਾ ਮੁਕਾਬਲਾ ਰੇਨੋ ਕੈਪਚਰ, ਰੇਨੋ ਡਸਟਰ, ਨਿਸਾਨ ਟੇਰਾਨੋ ਤੇ ਮਹਿੰਦਰਾ ਐਕਸਯੂਵੀ 500 ਨਾਲ ਹੋਵੇਗਾ।

First Published: Thursday, 28 December 2017 6:14 PM

Related Stories

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ