ਇੰਟਰਨੈੱਟ ਨੇ ਪੱਟੀ ਦੁਨੀਆ, ਦਿਲ-ਦਹਿਲਾਉਣ ਵਾਲੇ ਤੱਥ ਆਏ ਸਾਹਮਣੇ

By: abp sanjha | | Last Updated: Friday, 2 June 2017 4:22 PM
ਇੰਟਰਨੈੱਟ ਨੇ ਪੱਟੀ ਦੁਨੀਆ, ਦਿਲ-ਦਹਿਲਾਉਣ ਵਾਲੇ ਤੱਥ ਆਏ ਸਾਹਮਣੇ

ਲੰਡਨ: ਇੰਟਰਨੈੱਟ ਅੱਜ ਜ਼ਰੂਰਤ ਹੀ ਨਹੀਂ ਆਦਤ ਬਣ ਗਿਆ ਹੈ। ਤਾਜ਼ਾ ਅਧਿਐਨ ਮੁਤਾਬਕ ਇੰਟਰਨੈੱਟ ਤੋਂ ਦੂਰ ਹੋਣ ‘ਤੇ ਕਈ ਲੋਕਾਂ ‘ਤੇ ਇਸ ਦਾ ਇਸ ਤਰ੍ਹਾਂ ਹੀ ਅਸਰ ਹੁੰਦਾ ਹੈ ਜਿਵੇਂ ਕੋਈ ਜ਼ਰੂਰਤ ਦੀ ਦਵਾਈ ਨਾ ਮਿਲਣ ‘ਤੇ ਹੁੰਦਾ ਹੈ।
ਬਰਤਾਨੀਆ ਦੀ ਸਵਾਨਸੀ ਯੂਨੀਵਰਸਿਟੀ ਦੇ ਖੋਜਕਾਰੀਆਂ ਨੇ ਇਸ ਸਬੰਧੀ ਅਧਿਐਨ ਕੀਤਾ ਹੈ। ਪ੍ਰੋਫੈਸਰ ਫਿਲ ਰੀਡ ਨੇ ਕਿਹਾ ਕਿ ਅਸੀਂ ਪਿਛਲੇ ਕੁਝ ਸਮੇਂ ਤੋਂ ਜਾਣਦੇ ਹਾਂ ਕਿ ਡਿਜ਼ੀਟਲ ਸੇਵਾਵਾਂ ‘ਤੇ ਵੱਧ ਨਿਰਭਰ ਰਹਿਣ ਵਾਲੇ ਇਨ੍ਹਾਂ ਤੋਂ ਦੂਰ ਹੋ ਕੇ ਬੇਚੈਨ ਹੋ ਜਾਂਦੇ ਹਨ।
ਤਾਜ਼ਾ ਅਧਿਐਨ ‘ਚ ਜਾਣਿਆ ਗਿਆ ਹੈ ਕਿ ਇਸ ਮਾਨਸਿਕ ਪ੍ਰਭਾਵ ਕਾਰਨ ਹੀ ਸਰੀਰਕ ਪ੍ਰਭਾਵ ਵੀ ਪੈਂਦਾ ਹੈ। ਅਧਿਐਨ ਦੌਰਾਨ 18 ਤੋਂ 33 ਸਾਲ ਦੀ ਉਮਰ ਦੇ 144 ਲੋਕਾਂ ਨੂੰ ਸ਼ਾਮਲ ਕੀਤਾ ਗਿਆ। ਅਧਿਐਨ ‘ਚ ਜਾਣਿਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਇੰਟਰਨੈੱਟ ਦੀ ਵਰਤੋਂ ਦੀ ਵੱਧ ਆਦਤ ਹੈ, ਉਨ੍ਹਾਂ ਨੂੰ ਇੰਟਰਨੈੱਟ ਬੰਦ ਹੋਣ ‘ਤੇ ਵੱਧ ਪ੍ਰੇਸ਼ਾਨੀ ਹੋਈ।
ਇਸ ਤਰ੍ਹਾਂ ਦੇ ਲੋਕਾਂ ਦੀ ਦਿਲ ਦੀ ਧੜਕਣ ਤੇ ਬਲੱਡ ਪ੍ਰੈਸ਼ਰ ਔਸਤਨ ਤਿੰਨ ਤੋਂ ਚਾਰ ਫ਼ੀਸਦੀ ਵਧ ਗਈ। ਕੁਝ ਲੋਕਾਂ ‘ਚ ਵਾਧਾ ਅੱਠ ਫ਼ੀਸਦੀ ਤਕ ਪੁੱਜ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਦੀ ਵਰਤੋਂ ਕਰਨ ਵਾਲਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਇਸ ਨੂੰ ਆਪਣੀ ਆਦਤ ਦਾ ਹਿੱਸਾ ਨਾ ਬਣਾਉਣ। ਇਸ ਤਰ੍ਹਾਂ ਕਰਨਾ ਸਿਹਤ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
First Published: Friday, 2 June 2017 4:22 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ