ਜੀਪ ਰੈਨੇਗੇਡ ਦਾ ਫੇਸਲਿਫਟ ਵਰਜ਼ਨ ਆਇਆ ਸਾਹਮਣੇ

By: ਏਬੀਪੀ ਸਾਂਝਾ | | Last Updated: Thursday, 28 December 2017 3:21 PM
ਜੀਪ ਰੈਨੇਗੇਡ ਦਾ ਫੇਸਲਿਫਟ ਵਰਜ਼ਨ ਆਇਆ ਸਾਹਮਣੇ

ਨਵੀਂ ਦਿੱਲੀ: ਜੀਪ ਰੈਨੇਗੇਡ ਦੇ ਫੇਸਲਿਫਟ ਵਰਜ਼ਨ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਅੰਤਰਾਸ਼ਟਰੀ ਬਾਜ਼ਾਰ ਵਿੱਚ ਇਹ ਸਾਲ 2018 ਵਿੱਚ ਲਾਂਚ ਹੋਵੇਗੀ। ਜੀਪ ਕਾਰਾਂ ਦੀ ਰੇਂਜ ਵਿੱਚ ਇਸ ਨੂੰ ਕੰਪਾਸ ਐਸਯੂਵੀ ਦੇ ਹੇਠ ਰੱਖਿਆ ਜਾਵੇਗਾ। ਇਸ ਦੀ ਕੀਮਤ 10 ਲੱਖ ਰੁਪਏ ਦੇ ਆਸਪਾਸ ਹੋਵੇਗੀ।
2019 ਜੀਪ ਰੈਨੇਗੇਡ ਨੂੰ ਕੰਪਾਸ ਐਸਯੂਵੀ ਵਾਲੇ ਸਮਾਲ ਵਾਈਡ 4×4 ਪਲੇਟਫਾਰਮ ‘ਤੇ ਤਿਆਰ ਕੀਤਾ ਗਿਆ ਹੈ। ਇਸ ਦਾ ਡਿਜ਼ਾਈਨ ਜੀਪ ਗਰੈਂਡ ਚੋਕੋਰੀ ਨਾਲ ਮਿਲਦਾ-ਜੁਲਦਾ ਹੈ। ਉਧਰ ਰਾਊਂਡ ਹੈਡਲੈਂਪਸ, 7-ਸਲੇਟ ਗਰਿੱਲ ਤੇ ਸਕੁਆਇਰ ਟੈਂਪਲੇਟਸ ਰੈਂਗਲਰ ਦੀ ਝਲਕ ਦਿਖਾਈ ਦਿੰਦੀ ਹੈ।
ਤਸਵੀਰਾਂ ‘ਤੇ ਗੌਰ ਕਰੀਏ ਤਾਂ ਜੀਪ ਰੈਨੇਗੇਡ ਵਿੱਚ ਫੁੱਲ ਐਲ.ਈ.ਡੀ ਹੈਡਲੈਂਪਸ ਦਿੱਤੇ ਗਏ ਹਨ। ਕੈਬਿਨ ਵਿੱਚ ਐਫਸੀਏ ਦਾ 8.4 ਇੰਚ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਮਿਲੇਗਾ, ਜੋ ਐਂਡਰਾਓਇਡ ਆਟੋ ਤੇ ਐਪਲ ਕਾਰਪਲੇ ਸਪੋਰਟ ਕਰੇਗਾ।
ਬ੍ਰਿਟੇਨ ਵਿੱਚ ਉਪਲੱਬਧ ਜੀਪ ਰੈਨੇਗੇਡ ਵਿੱਚ ਦੋ ਪੈਟਰੋਲ ਤੇ ਦੋ ਡੀਜ਼ਲ ਇੰਜਨ ਦਾ ਵਿਕਲਪ ਰੱਖਿਆ ਗਿਆ ਹੈ। ਪੈਟਰੋਲ ਵਿੱਚ ਪਹਿਲਾ ਹੈ 1.6 ਲੀਟਰ ਤੇ ਦੂਜਾ ਹੈ 1.4 ਲੀਟਰ ਮਲਟੀਈਅਰ 2 ਇੰਜਨ। ਡੀਜ਼ਲ ਵਿੱਚ ਪਹਿਲਾ ਹੈ 1.6 ਲੀਟਰ ਤੇ ਦੂਜਾ 2.0 ਲੀਟਰ ਮਲਟੀਈਅਰ 2 ਇੰਜਨ ਹੈ। ਇੰਜਨ ਦੇ ਨਾਲ-ਨਾਲ 5-ਸਪੀਡ ਮੈਨੂਅਲ, 6-ਸਪੀਡ ਮੈਨੂਅਲ, 6-ਸਪੀਡ ਡੁਏਲ-ਕਲੱਚ ਆਟੋ ਤੇ 9-ਸਪੀਡ ਆਟੋਮੈਟਿਕ ਗਿਅਰਬਾਕਸ ਦਾ ਵਿਕਲਪ ਰੱਖਿਆ ਗਿਆ ਹੈ।
ਮਲਟੀਈਅਰ 2 ਇੰਜਨ ਨੂੰ ਭਾਰਤ ਵਿੱਚ ਉਤਾਰਿਆ ਜਾਵੇਗਾ ਜਾਂ ਨਹੀਂ, ਇਸ ਬਾਰੇ ਕੰਪਨੀ ਨੇ ਹਾਲੇ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਦਿੱਤੀ ਹੈ। ਭਾਰਤ ਵਿੱਚ ਐਸ.ਯੂ.ਵੀ ਦੀ ਵਧਦੀ ਮੰਗ ਨੂੰ ਦੇਖਦਿਆਂ ਕਿਆਸ ਲਾਏ ਜਾ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਕੰਪਨੀ ਇਸ ਨੂੰ ਭਾਰਤ ਵਿੱਚ ਵੀ ਉਤਾਰ ਸਕਦੀ ਹੈ। ਭਾਰਤ ਆਉਣ ਵਾਲੀ ਜੀਪ ਰੈਨੇਗੇਡ ਵਿੱਚ 1.6 ਲੀਟਰ ਮਲਟੀਜੈਟ ਤੇ 1.4 ਲੀਟਰ ਮਲਟੀਈਅਰ 2 ਤਰਬੋ ਪੈਟਰੋਲ ਇੰਜਣ ਦਾ ਵਿਕਲਪ ਦੇ ਸਕਦੀ ਹੈ। ਜੀਪ ਕੰਪਾਸ ਦੀ ਤਰ੍ਹਾਂ ਇਸ ਵਿੱਚ ਵੀ ਆਲ-ਵ੍ਹੀਲ-ਡਰਾਈਵ ਦਾ ਵਿਕਲਪ ਮਿਲੇਗਾ।
First Published: Thursday, 28 December 2017 3:21 PM

Related Stories

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ