ਮੋਬਾਈਲ ਬਾਜ਼ਾਰ 'ਚ ਜੀਓ ਨੇ ਕਰਵਾਈ ਬੱਲੇ ਬੱਲੇ

By: ABP SANJHA | | Last Updated: Friday, 2 June 2017 6:08 PM
ਮੋਬਾਈਲ ਬਾਜ਼ਾਰ 'ਚ ਜੀਓ ਨੇ ਕਰਵਾਈ ਬੱਲੇ ਬੱਲੇ

ਨਵੀਂ ਦਿੱਲੀ: ਰਿਲਾਇੰਸ ਜੀਓ ਦਾ ਮੁਫ਼ਤ ਪ੍ਰਮੋਸ਼ਨਲ ਆਫ਼ਰ ਖ਼ਤਮ ਹੋਣ ਤੋਂ ਬਾਅਦ ਕੰਪਨੀ ਲਈ ਚੰਗੀ ਖ਼ਬਰ ਹੈ। ਕੰਪਨੀ ਦੇ ਕਵਰੇਜ਼ ਰੈਵੀਨਿਊ ਪ੍ਰਤੀ ਯੂਜ਼ਰ (ARPU) ਵਿੱਚ 4.70 ਡਾਲਰ ਭਾਵ 300 ਰੁਪਏ ਤੱਕ ਦਾ ਇਜ਼ਾਫਾ ਹੋਇਆ ਹੈ। ਕਲੀਨਰ ਪਰਕਿਰਸ ਕਾਫੀਲਡ ਐਂਡ ਬਾਇਰਜ਼ ਦੀ ਰਿਪੋਰਟ ਦੇ ਹਵਾਲੇ ਨਾਲ ਇਹ ਜਾਣਕਾਰੀ ਸਾਹਮਣੇ ਆਈ ਹੈ। ਇਹ ਅਮਰੀਕਾ ਸਥਿਤ ਸੈਨ ਫਰਾਂਸਿਸਕੋ ਦੀ ਵੈਂਚਰ ਕੈਪੀਟਲ ਫ਼ਰਮ ਹੈ।

 
ਮੀਡੀਆ ਰਿਪੋਰਟ ਦੇ ਅਨੁਸਾਰ ਰਿਸਰਚ ਫ਼ਰਮ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਭਾਰਤ ਦੀਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ਏਅਰਟੈੱਲ, ਵੋਡਾਫੋਨ, ਆਡੀਆ ਦੇ ਅਵੇਰਜ ਰੈਵੀਨਿਊ ਪ੍ਰਤੀ ਯੂਜ਼ਰ ਵਿੱਚ 2.8 ਤੋਂ 3 ਡਾਲਰ ਯਾਨੀ 195 ਰੁਪਏ ਦਾ ਇਜ਼ਾਫਾ ਹੋਇਆ ਹੈ। ਇਸ ਵਿੱਚ ਵਾਇਸ ਕਾਲ, ਡਾਟਾ ਅਤੇ ਵੈਲਿਊ ਐਡਿਡ ਸਰਵਿਸ ਤਿੰਨਾਂ ਦਾ ਰੈਵੀਨਿਊ ਜੁੜਿਆ ਹੋਇਆ ਹੈ।

 

 

ਸਟੱਡੀ ਦੀ ਮੰਨੀਏ ਤਾਂ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਨੇ ਪੇਡ ਪ੍ਰਾਈਮ ਸੇਵਾ ਦੇ ਲਈ 31 ਮਾਰਚ ਤੱਕ 72 ਮਿਲੀਅਨ ਯੂਜ਼ਰ ਨੂੰ 108 ਮਿਲੀਅਨ ਯੂਜ਼ਰ ਵਿੱਚ ਤਬਦੀਲ ਕਰ ਦਿੱਤਾ ਹੈ। ਭਾਰਤੀ ਟੈਲੀਕਾਮ ਸੈਕਟਰ ਵਿੱਚ 2016-17 ਦੀ ਚੌਥੀ ਤਿਮਾਹੀ ਵਿੱਚ ਕਾਫ਼ੀ ਸਖ਼ਤ ਟੱਕਰ ਦੇਖੀ ਗਈ ਹੈ। ਜੀਓ ਨੇ ਸਾਲ 2016 ਦੇ ਸਤੰਬਰ ਵਿੱਚ ਆਪਣੀ ਸੇਵਾ ਲਾਂਚ ਕੀਤੀ ਸੀ ਜੋ ਮਾਰਚ 2017 ਤੱਕ ਮੁਫ਼ਤ ਰਹੀ।

 

 

ਜੀਓ ਦੀ ਨਵੀਂ ਸੇਵਾ ਨੂੰ ਲੈ ਕੇ ਆਈ ਖ਼ਬਰ ਦੇ ਮੁਤਾਬਕ ਦੀਵਾਲ਼ੀ ਦੇ ਆਸ-ਪਾਸ ਜੀਓ ਫਾਈਬਰ ਸੇਵਾ ਕੰਪਨੀ ਲਾਂਚ ਕਰ ਸਕਦੀ ਹੈ। ਇਸ ਦੇ ਲਾਂਚ ਦੇ ਨਾਲ ਹੀ ਬਰਾਡਬੈਂਡ ਸੇਵਾ ਦੀ ਦੁਨੀਆ ਵਿੱਚ ਨਵਾਂ ਮੁਕਾਬਲਾ ਨਜ਼ਰ ਆਉਣ ਦੀ ਉਮੀਦ ਹੈ।

First Published: Friday, 2 June 2017 6:08 PM

Related Stories

ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਗੂਗਲ,

ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!
ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!

ਵਾਸ਼ਿੰਗਟਨ: ਧਾਰਮਿਕ ਲੋਕ ਫੇਸਬੁੱਕ ਪੋਸਟ ਵਿੱਚ ਸਾਕਾਰਾਤਮਕ ਤੇ ਸਮਾਜਿਕ ਸ਼ਬਦਾਂ ਦਾ

ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ
ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ

ਨਵੀਂ ਦਿੱਲੀ: ਆਪਣੇ ਸਟੇਟਸ ਫੀਚਰਜ਼ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਫੇਸਬੁੱਕ ਦੀ

ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 
ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 

ਨਵੀਂ ਦਿੱਲੀ: ਸ਼ਿਓਮੀ ਨੇ ਨੋਟ 4 ਦੀ ਸਫ਼ਲਤਾ ਤੋਂ ਬਾਅਦ ਆਪਣਾ ਮੋਸਟ ਅਵੇਟਡ ਸਮਾਰਟਫੋਨ

ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!
ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!

ਨਵੀਂ ਦਿੱਲੀ: ਚੀਨ ਵਿੱਚ ਬਣੇ ਸਮਾਰਟਫ਼ੋਨਾਂ ਤੋਂ ਬਾਅਦ ਉੱਥੋਂ ਦੀਆਂ ਕੰਪਨੀਆਂ ਦੇ

ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ
ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ

ਚੰਡੀਗੜ੍ਹ: ਗੂਗਲ ਨੇ ਆਪਣੇ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਐਂਡ੍ਰਾਇਡ ਓ ਨੂੰ

ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ
ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ

ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਇੱਕ ਵਾਰ ਫਿਰ

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ