ਜੀਓ ਦਾ ਫਿਰ ਮੁਫਤ ਧਮਾਕਾ: 399 ਦੇ ਰੀਚਾਰਜ 'ਤੇ 100 ਫੀਸਦੀ ਕੈਸ਼ਬੈਕ, ਤਿੰਨ ਮਹੀਨੇ ਲਓ ਨਜ਼ਾਰੇ

By: ਏਬੀਪੀ ਸਾਂਝਾ | | Last Updated: Thursday, 12 October 2017 12:47 PM
ਜੀਓ ਦਾ ਫਿਰ ਮੁਫਤ ਧਮਾਕਾ: 399 ਦੇ ਰੀਚਾਰਜ 'ਤੇ 100 ਫੀਸਦੀ ਕੈਸ਼ਬੈਕ, ਤਿੰਨ ਮਹੀਨੇ ਲਓ ਨਜ਼ਾਰੇ

ਨਵੀਂ ਦਿੱਲੀ: ਇੰਡੀਆ ਦੇ ਸਭ ਤੋਂ ਮਸ਼ਹੂਰ ਫੈਸਟੀਵਲ ਦੀਵਾਲੀ ਲਈ ਬਾਜ਼ਾਰ ਪੂਰੀ ਤਰ੍ਹਾਂ ਤਿਆਰ ਹੈ। ਬਹੁਤ ਸਾਰੀਆਂ ਕੰਪਨੀਆਂ ਆਪਣੇ-ਆਪਣੇ ਗਾਹਕਾਂ ਨੂੰ ਆਫਰ ਦੀ ਪੇਸ਼ਕਸ਼ ਕਰ ਰਹੀਆਂ ਹਨ। ਇਸੇ ਤਹਿਤ ਜੀਓ ਨੇ ਵੀ ਆਪਣੇ ਪ੍ਰੀਪੇਡ ਗਾਹਕਾਂ ਲਈ ਦੀਵਾਲੀ ਆਫਰ ਲਾਂਚ ਕੀਤਾ ਹੈ। ਜੀਓ ਨੇ ਦੀਵਾਲੀ ਆਫਰ ਤਹਿਤ 399 ਰੁਪਏ ਦੇ ਰੀਚਾਰਜ ‘ਤੇ 100 ਫੀਸਦੀ ਕੈਸ਼ਬੈਕ ਦੇਣ ਦੀ ਗੱਲ ਆਖੀ ਹੈ।

 

ਇਸ 399 ਰੁਪਏ ਦੇ ਰੀਚਾਰਜ ‘ਚ ਤਿੰਨ ਮਹੀਨੇ ਦਾ ਆਲ ਅਨਲਿਮਟਿਡ ਪਲਾਨ ਗਾਹਕਾਂ ਨੂੰ ਮਿਲੇਗਾ। ਮੁਫਤ ਵਾਇਸ ਕਾਲਿੰਗ, ਮੁਫਤ ਐਸਐਮਐਸ, ਰੋਮਿੰਗ ਤੇ ਸਾਰੀਆਂ ਐਸਟੀਡੀ ਕਾਲਾਂ ਵੀ ਮੁਫਤ ਹਨ। ਇਸ ਦੇ ਨਾਲ ਹੀ ਰੋਜ਼ਾਨਾ ਇੱਕ ਜੀਬੀ ਡਾਟਾ ਵੀ ਮਿਲੇਗਾ। ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਇੱਕ ਜੀਬੀ ਤੋਂ ਬਾਅਦ ਵੀ ਡਾਟਾ ਮਿਲਦਾ ਰਹੇਗਾ ਪਰ ਸਪੀਡ ਘੱਟ ਹੋ ਜਾਵੇਗੀ।

 

ਜੀਓ ਦਾ ਇਹ ਆਫਰ ਹੈ ਬੜੇ ਘੱਟ ਦਿਨਾਂ ਲਈ। ਜੀਓ ਦੀਵਾਲੀ ਆਫਰ ਦਾ ਫਾਇਦਾ ਸਿਰਫ 12 ਤੋਂ 18 ਅਕਤੂਬਰ ਵਿਚਾਲੇ ਹੀ ਲਿਆ ਜਾ ਸਕਦਾ ਹੈ। ਇਸ ਆਫਰ ਦਾ ਫਾਇਦਾ ਲੈਣ ਲਈ ਪ੍ਰੀਪੇਡ ਗਹਾਕਾਂ ਨੂੰ ਸਿਰਫ 7 ਦਿਨਾਂ ‘ਚ ਰਿਚਾਰਜ ਕਰਵਾਉਣਾ ਹੋਵੇਗਾ।

 

ਗਾਹਕਾਂ ਨੂੰ 399 ਰੁਪਏ ਦੇ ਰੀਚਾਰਜ ‘ਤੇ 50 ਰੁਪਏ ਦੇ 8 ਵਾਊਚਰ ਮਿਲਣਗੇ। ਮਤਲਬ 399 ਰੁਪਏ ‘ਚ 400 ਰੁਪਏ ਦਾ ਕੈਸ਼ਬੈਕ। ਇਹ ਕੂਪਨ 15 ਨਵੰਬਰ ਤੋਂ ਬਾਅਦ ਇਸਤੇਮਾਲ ਕੀਤੇ ਜਾ ਸਕਦੇ ਹਨ। ਇਸ ਨੂੰ ਦੀਵਾਲੀ ਗਿਫਟ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਰਿਚਾਰਜ ਜੀਓ ਦੀ ਵੈਬਸਾਈਟ, ਰਿਲਾਇੰਸ ਡਿਜੀਟਲ ਸਟੋਰ ਤੋਂ ਕਰਵਾਇਆ ਜਾ ਸਕਦਾ ਹੈ।

First Published: Thursday, 12 October 2017 12:47 PM

Related Stories

ਜੀਓ ਦੇ ਗਾਹਕਾਂ ਨੂੰ ਝਟਕੇ
ਜੀਓ ਦੇ ਗਾਹਕਾਂ ਨੂੰ ਝਟਕੇ

ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ

ਫੇਸਬੁੱਕ ਦਾ ਨਵਾਂ ਕਾਰਨਾਮਾ!
ਫੇਸਬੁੱਕ ਦਾ ਨਵਾਂ ਕਾਰਨਾਮਾ!

ਸੈਨ ਫ੍ਰਾਂਸਿਸਕੋ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵੇਂ ਵਰਚੂਅਲ

ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ
ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ

ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ
ਵਟਸਐਪ ਦਾ ਵੱਡਾ ਮਾਅਰਕਾ, ਰੀਅਲ ਟਾਈਮ ਬ੍ਰੌਡਕਾਸਟ ਦੀ ਸਹੂਲਤ

ਚੰਡੀਗੜ੍ਹ: ਵਟਸਐਪ ਯੂਜਰਜ਼ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਯੂਜ਼ਰ ਆਪਣੀ ਲਾਈਵ ਲੋਕੇਸ਼ਨ

ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ
ਦੀਵਾਲੀ ਤੋਂ ਪਹਿਲਾਂ ਸੈਮਸੰਗ ਨੇ ਕੀਤੇ ਫੋਨ ਸਸਤੇ

ਨਵੀਂ ਦਿੱਲੀ: ਦੀਵਾਲੀ ਤੋਂ ਬਿਲਕੁਲ ਪਹਿਲਾਂ ਸੈਮਸੰਗ ਇੰਡੀਆ ਨੇ ਆਪਣੇ ਪ੍ਰੀਮੀਅਮ