jioPhone ਦਾ ਗੂਗਲ ਅਸਿਸਟੈਂਟ ਵਰਜ਼ਨ ਲਾਂਚ, ਇਹ ਨੇ ਖੂਬੀਆਂ

By: ਏਬੀਪੀ ਸਾਂਝਾ | | Last Updated: Wednesday, 6 December 2017 4:21 PM
jioPhone ਦਾ ਗੂਗਲ ਅਸਿਸਟੈਂਟ ਵਰਜ਼ਨ ਲਾਂਚ, ਇਹ ਨੇ ਖੂਬੀਆਂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਗੂਗਲ ਅਸਿਸਟੈਂਟ ਨਾਲ ਜੀਓਫੋਨ ਦਾ ਨਵਾਂ ਵਰਜ਼ਨ ਲਾਂਚ ਕੀਤਾ ਹੈ। ਗੂਗਲ ਦੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਆਉਣ ਵਾਲਾ ਇਹ ਪਹਿਲਾ ਫੀਚਰ ਫੋਨ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਜੀਓਫੋਨ ਨੂੰ ਲਾਂਚ ਕਰਦੇ ਵੇਲੇ ਹੀ ਉਸ ‘ਚ ਵਾਇਸ ਅਸਿਸਟੈਂਟ ਦਿੱਤਾ ਗਿਆ ਸੀ। ਅਜਿਹੇ ‘ਚ ਇਹ ਫੀਚਰ ਨਾਲ ਜੀਓਫੋਨ ਦਾ ਇਹ ਦੂਜਾ ਡਿਜੀਟਲ ਅਸਿਟੈਂਟ ਹੈ।

 

ਗੂਗਲ ਅਸਿਸਟੈਂਟ ਹਿੰਦੀ ਤੇ ਇੰਗਲਿਸ਼ ਨੂੰ ਸਪੋਰਟ ਕਰਦਾ ਹੈ। ਗੂਗਲ ਫੌਰ ਇੰਡੀਆ ਇਵੈਂਟ ‘ਚ ਗੂਗਲ ਵੱਲੋਂ ਇਹ ਐਲਾਨ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੰਪਨੀ ਨੇ ਡੈਮੋ ਵੀ ਵਿਖਾਇਆ ਸੀ। ਗੂਗਲ ਅਸਿਸਟੈਂਟ ਨਾਲ ਟੈਕਸਟ ਭੇਜਣਾ, ਮਿਊਜ਼ਿਕ ਚਲਾਉਣਾ ਸੌਖਾ ਹੋ ਜਾਵੇਗਾ। ਜੀਓ ਫੋਨ ਦੀ ਗੱਲ ਕਰੀਏ ਤਾਂ ਇਸ ‘ਚ 2.4 ਇੰਚ ਦੀ ਸਕਰੀਨ ਹੈ। ਇਸ ਦੀ ਰੈਜ਼ੁਲਏਸ਼ਨ 320*240 ਪਿਕਸਲ ਹੈ। ਇਹ ਨਿਊਮੈਰਿਕ ਕੀਬੋਰਡ ਨਾਲ ਆਪਰੇਟ ਹੁੰਦਾ ਹੈ।

 

ਫੋਨ ‘ਚ ਮਾਇਕ੍ਰੋ ਐਸਡੀ ਕਾਰਡ ਸਪੋਰਟ ਦਿੱਤਾ ਗਿਆ ਹੈ। ਇਸ ਦੀ ਇੰਟਰਨਲ ਸਟੋਰਜ 4 ਜੀਬੀ ਹੈ ਜਿਸ ਨੂੰ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ‘ਚ 512 ਐਮਬੀ ਦੀ ਰੈਮ ਦਿੱਤੀ ਗਈ ਹੈ। ਫੋਨ ‘ਚ 2000 ਐਮਏਐਚ ਦੀ ਬੈਟਰੀ ਹੈ ਜਿਹੜੀ 12 ਘੰਟੇ ਦਾ ਟੌਕ ਟਾਈਮ ਦੇਵੇਗੀ। ਫੋਟੋਗ੍ਰਾਫੀ ਫ੍ਰੰਟ ‘ਤੇ ਵੇਖੀਏ ਤਾਂ ਇਸ ਦਾ ਪਿਛਲਾ ਕੈਮਰਾ 2 ਮੈਗਾਪਿਕਸਲ ਤੇ ਸਾਹਮਣੇ ਵਾਲਾ 0.3 ਮੈਗਾਪਿਕਸਲ ਦਾ ਹੈ।

 

ਫੋਨ ‘ਚ 3.5 ਐਮਐਮ ਦਾ ਹੈਡਫੋਨ ਜੈਕ ਵੀ ਹੈ। ਇਸ ਦੇ ਨਾਲ ਹੀ ਫੋਨ ‘ਚ ਐਫਐਮ ਰੇਡੀਓ ਤੋਂ ਇਲਾਵਾ ਬੇਸਿਕ ਕੈਮਰਾ ਵੀ ਦਿੱਤਾ ਗਿਆ ਹੈ। ਭਾਰਤੀ ਲੋਕਾਂ ਦੇ ਮੱਦੇਨਜ਼ਰ ਇਸ ਫੋਨ ‘ਚ 22 ਭਾਰਤੀ ਭਾਸ਼ਾਵਾਂ ਦਾ ਸਪੋਰਟ ਵੀ ਦਿੱਤਾ ਗਿਆ ਹੈ। ਇਹ ਓਐਸ ‘ਤੇ ਚਲਦਾ ਹੈ। ਇਹ ਸਿਰਫ ਵਟਸਐਪ ਸਪੋਰਟ ਨਹੀਂ ਕਰਦਾ। ਮੈਸਜ਼ਿੰਗ ਤੇ ਐਂਟਰਟੇਨਮੈਂਟ ਲਈ ਜੀਓ ਫੋਨ ‘ਚ ਕਈ ਐਪਸ ਵੀ ਦਿੱਤੇ ਗਏ ਹਨ। ਇਸ ‘ਚ ਖਾਸ ਤੌਰ ‘ਤੇ ਟੀਵੀ ਹੈ। ਇਸ ‘ਚ 400 ਤੋਂ ਵੱਧ ਟੀਵੀ ਚੈਨਲ ਵੇਖੇ ਜਾ ਸਕਦੇ ਹਨ।

First Published: Wednesday, 6 December 2017 4:21 PM

Related Stories

ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ
ਆਈਫੋਨ ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਵਧੀਆਂ ਕੀਮਤਾਂ

ਨਵੀਂ ਦਿੱਲੀ: ਜੇਕਰ ਤੁਸੀਂ ਆਈਫੋਨ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਚੰਗੀ

ਫੇਸਬੁੱਕ ਲਿਆਇਆ Click-to-WhatsApp ਬਟਨ!
ਫੇਸਬੁੱਕ ਲਿਆਇਆ Click-to-WhatsApp ਬਟਨ!

ਸੇਨ ਫਰਾਂਸਿਸਕੋ: ਜੇ ਤੁਸੀਂ ਫੇਸਬੁੱਕ ਦੀ ਵਰਤੋਂ ਕਰਦੇ ਹੋ, ਤਾਂ ਹੁਣ ਤੁਸੀਂ ਆਪਣੀ

ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ
ਏਅਰਟੈੱਲ ਨੂੰ ਵੱਡਾ ਝਟਕਾ, ਵੈਰੀਫਿਕੇਸ਼ਨ 'ਤੇ ਲੱਗੀ ਰੋਕ

ਨਵੀਂ ਦਿੱਲੀ: ਆਧਾਰ ਜਾਰੀ ਕਰਤਾ ਅਥਾਰਟੀ UIDAI ਨੇ ਭਾਰਤੀ ਏਅਰਟੈੱਲ ਤੇ ਏਅਰਟੈੱਲ

ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!
ਜਿਪਸੀ ਦਾ ਬਦਲ ਹੋਵੇੇਗੀ ਮਾਰੂਤੀ ਸੁਜ਼ੂਕੀ 'ਜਿੰਮੀ'..!

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਦੀ ਨਵੀਂ ਕਾਰ ਜਿੰਮੀ ਇਨ੍ਹੀਂ ਦਿਨੀਂ ਕਾਫੀ ਚਰਚਾ

ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ
ਸਭ ਤੋਂ ਸਸਤੇ ਡੂਅਲ ਕੈਮਰੇ ਵਾਲੇ Mi A1 ਨੂੰ ਮਿਲੀ ਨਵੀਂ ਦਿੱਖ

ਨਵੀਂ ਦਿੱਲੀ: ਆਈਫ਼ੋਨ 7 ਦਾ ਲਾਲ ਰੰਗ ਦਾ ਮਾਡਲ ਲਾਂਚ ਹੋਣ ਤੋਂ ਬਾਅਦ ਲਾਲ ਰੰਗ ਦੇ

OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ
OnePlus 5T ਦਾ ਨਵਾਂ Star Wars ਐਡੀਸ਼ਨ ਲਾਂਚ, ਜਾਣੋ ਕੀਮਤ

ਨਵੀਂ ਦਿੱਲੀ- ਵਨਪਲੱਸ ਨੇ OnePlus 5T ਦਾ ਸਪੈਸ਼ਲ Star Wars ਐਡੀਸ਼ਨ ਲਾਂਚ ਕੀਤਾ ਹੈ, ਜਿਸ ਦੀ ਕੀਮਤ

iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ
iPhone ਦੇ ਨਾਲ-ਨਾਲ ਇਹ ਸਮਾਰਟਫੋਨ ਹੋਣਗੇ ਮਹਿੰਗੇ

ਨਵੀਂ ਦਿੱਲੀ: ਮੋਬਾਈਲ ਹੈਂਡਸੈੱਟ ਖ਼ਾਸ ਕਰ ਕੇ ਆਈਫ਼ੋਨ ਦੇ ਜ਼ਿਆਦਾਤਰ ਮਾਡਲ

JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ
JioFi ਨੂੰ ਏਅਰਟੈੱਲ ਦਾ ਜਵਾਬ, ਕੀਮਤ ਘਟਾਈ

ਨਵੀਂ ਦਿੱਲੀ: ਮੁਲਕ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ ਆਪਣੇ 4G