ਜੀਓ ਨੇ ਲਵਾਈ ਏਅਰਟੈਲ ਦੀ ਕੰਡ!

By: ABP SANJHA | | Last Updated: Friday, 21 April 2017 3:02 PM
ਜੀਓ ਨੇ ਲਵਾਈ ਏਅਰਟੈਲ ਦੀ ਕੰਡ!

ਨਵੀਂ ਦਿੱਲੀ: ਮਾਰਚ ਮਹੀਨੇ ਦੇ 4G ਸਪੀਡ ਦੇ ਅੰਕੜਿਆਂ ਵਿੱਚ ਨਵੀਂ ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜੀਓ ਨੂੰ ਨੰਬਰ ਇੱਕ ਸਥਾਨ ਹਾਸਲ ਹੋਇਆ ਹੈ। ਕੰਪਨੀ ਦੀ ਔਸਤ 4G ਡਾਊਨਲੋਡ ਸਪੀਡ 16.48 ਮੈਗਾਬਿਟ ਪ੍ਰਤੀ ਸੈਕੰਡ (ਐਮਬੀਪੀਐਸ) ਰਹੀ ਜੋ ਦੂਜੀਆਂ ਮੋਬਾਈਲ ਕੰਪਨੀਆਂ ਆਡੀਆ, ਏਅਰਟੈੱਲ ਦੀ ਸਪੀਡ ਤੋਂ ਔਸਤਨ ਦੁੱਗਣੀ ਸੀ। ਇਸ ਗੱਲ ਦੀ ਜਾਣਕਾਰੀ ਟਰਾਈ ਨੇ ਦਿੱਤੀ ਹੈ।
ਰਿਪੋਰਟ ਅਨੁਸਾਰ ਮਾਰਚ ਵਿੱਚ ਜੀਓ ਦੀ ਔਸਤ ਡਾਊਨਲੋਡ ਸਪੀਡ 16.48 ਐਮਬੀਪੀਐਸ ਰਹੀ। ਇਸ ਦੇ ਮੁਕਾਬਲੇ ਆਡੀਆ ਦੀ ਔਸਤ ਡਾਊਨਲੋਡ ਸਪੀਡ 8.33 ਐਮਬੀਪੀਐਸ ਤੇ ਏਅਰਟੈੱਲ ਦੀ 7.66 ਐਮਬੀਪੀਐਸ ਰਹੀ। ਸਰਲ ਭਾਸ਼ਾ ਵਿੱਚ ਇਸ ਨੂੰ ਸਮਝਣਾ ਹੋਵੇ ਤਾਂ 16 ਐਮਬੀਪੀਐਸ ਦੀ ਸਪੀਡ ਉੱਤੇ ਬਾਲੀਵੁੱਡ ਦੀ ਕੋਈ ਵੀ ਫ਼ਿਲਮ ਪੰਜ ਮਿੰਟ ਵਿੱਚ ਡਾਊਨਲੋਡ ਕੀਤੀ ਜਾ ਸਕਦੀ ਹੈ।
ਟਰਾਈ ਅਨੁਸਾਰ ਵੋਡਾਫੋਨ ਦੀ ਔਸਤ ਡਾਊਨਲੋਡ ਸਪੀਡ 5.66 ਐਮਬੀਪੀਐਸ, ਰਿਲਾਇੰਸ ਕਮਿਊਨੀਕੇਸ਼ਨ ਦੀ  2.64 ਐਮਬੀਪੀਐਸ, ਟਾਟਾ ਡੋਕੌਮੇ ਦੀ 2.52  ਐਮਬੀਪੀਐਸ, ਬੀਐਸਐਨਐਲ ਦੀ 2.26 ਐਮਬੀਪੀਐਸ ਤੇ ਏਅਰਟੈੱਲ ਦੀ 2.01 ਐਮਬੀਪੀਐਸ ਸਪੀਡ ਰਹੀ।
ਦੂਜੇ ਪਾਸੇ ਨਿੱਜੀ ਕੰਪਨੀ ਨੇ ਸਰਵੇ ਵਿੱਚ ਦਾਅਵਾ ਕੀਤਾ ਹੈ ਕਿ ਡਾਊਨ ਲੋਡਿੰਗ ਵਿੱਚ ਏਅਰਟੈੱਲ ਨੰਬਰ ਇੱਕ ਹੈ। ਓਪਨ ਸਿੰਗਨਲਜ਼ ਕੰਪਨੀ ਅਨੁਸਾਰ ਏਅਰਟੈੱਲ 11.5 ਐਮਬੀਪੀਐਸ ਦੀ ਔਸਤ 4G ਡਾਊਨਲੋਡ ਸਪੀਡ ਦੇ ਨਾਲ ਸਭ ਤੋਂ ਤੇਜ਼ 4G ਨੈੱਟਵਰਕ ਹੈ ਜਦੋਂਕਿ 3.92 ਐਮਬੀਪੀਐਸ ਦੀ ਔਸਤ ਸਪੀਡ ਦੇ ਨਾਲ ਜੀਓ ਚੌਥੇ ਸਥਾਨ ਉੱਤੇ ਰਿਹਾ। ਇਸ ਕੰਪਨੀ ਨੇ ਦਿੱਲੀ ਅਤੇ ਮੁੰਬਈ ਦੇ ਨਾਲ ਨਾਲ ਕਰਨਾਟਕ ਅਤੇ ਤਾਮਿਲਨਾਡੂ ਦੇ ਅੰਕੜਿਆਂ ਨਾਲ ਇਹ ਦਾਅਵਾ ਕੀਤਾ ਹੈ।

 

First Published: Friday, 21 April 2017 3:02 PM

Related Stories

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ

ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ
ਜੀਓ ਵੱਲੋਂ ਲੋਕਾਂ ਲਈ ਨਵਾਂ ਤੋਹਫ਼ਾ

ਨਵੀਂ ਦਿੱਲੀ: ਰਿਲਾਇੰਸ ਜੀਓ ਵੱਲੋਂ ਆਪਣੇ ਖ਼ਪਤਕਾਰਾਂ ਲਈ ਨਵਾਂ ਜੀਓ ਧਨ ਧਨਾ ਧਨ

ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ
ਜੀਓ ਦਾ ਇੱਕ ਹੋਰ ਧਮਾਕਾ, ਮੁਫਤ ਫੋਨ ਨਾਲ 100GB ਡੇਟਾ

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਦੀ ਅੱਜ ਹੋਈ 40ਵੀਂ ਐਨੂਅਲ ਜਰਨਲ ਮੀਟਿੰਗ

ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ
ਖੁਸ਼ਖਬਰੀ! ਸਮਾਰਟਫੋਨ ਹੈ ਤਾਂ ਨਹੀਂ ਆਧਾਰ ਕਾਰਡ ਦੀ ਲੋੜ

ਨਵੀਂ ਦਿੱਲੀ: ਆਧਾਰ ਕਾਰਡ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਹੁਣ ਆਧਾਰ ਨਾਲ ਜੁੜੀ

ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!
ਵਾਈਫਾਈ ਲਈ ਕੁਝ ਵੀ ਕਰ ਸਕਦੇ ਭਾਰਤੀ!

ਨਵੀਂ ਦਿੱਲੀ: ਭਾਰਤ ‘ਚ ਲੋਕਾਂ ਨੂੰ ਵੱਡੇ ਪੱਧਰ ‘ਚ ਵਾਈਫਾਈ ਇੰਟਰਨੈਟ ਵਰਤਣ ਦਾ

ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ
ਜੀਓ ਦੀ ਕੱਲ੍ਹ ਜਨਰਲ ਮੀਟਿੰਗ, ਜਾਣੋ ਕਿਹੜੇ-ਕਿਹੜੇ ਹੋਣਗੇ ਐਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕੌਮ ਟੈਲੀਕਾਮ ਨੇ ਮਾਰਕੀਟ ‘ਚ ਫਿਰ ਹਲਚਲ ਮਚਾ