ਏਅਰਟੈੱਲ ਦਾ VoLTE ਧਮਾਕਾ, ਸੇਵਾਵਾਂ ਇੰਝ ਕਰੋ ਹਾਸਲ

By: ਏਬੀਪੀ ਸਾਂਝਾ | | Last Updated: Wednesday, 13 September 2017 1:50 PM
ਏਅਰਟੈੱਲ ਦਾ VoLTE ਧਮਾਕਾ, ਸੇਵਾਵਾਂ ਇੰਝ ਕਰੋ ਹਾਸਲ

ਨਵੀਂ ਦਿੱਲੀ: ਜੀਓ ਤੋਂ ਬਾਅਦ ਹੁਣ ਏਅਰਟੈੱਲ ਨੇ ਅੱਜ ਆਪਣੀ VoLTE ਸਰਵਿਸ ਲਾਂਚ ਕਰ ਦਿੱਤੀ ਹੈ। ਹੁਣ ਭਾਰਤ ‘ਚ ਸਿਰਫ ਜੀਓ ਹੀ ਨਹੀਂ ਏਅਰਟੈੱਲ ਵੀ VoLTE ਨੈੱਟਵਰਕ ਬਣ ਚੁੱਕਿਆ ਹੈ। ਪਿਛਲੇ ਸਾਲ ਸਤੰਬਰ ‘ਚ ਹੀ ਜੀਓ ਨੇ ਪਹਿਲੀ ਵਾਰ ਦੇਸ਼ ਦੇ ਵਾਇਸ ਓਵਰ ਐਲਟੀਈ VoLTE ਸੁਵਿਧਾ ਸ਼ੁਰੂ ਕਰਕੇ ਸੁਰਖੀਆਂ ਖੱਟੀਆਂ ਸਨ। ਜੀਓ ਦੀ ਇਸ ਐਂਟਰੀ ਨਾਲ ਟੈਲੀਕੌਮ ਇੰਡਸਟਰੀ ਦੀ ਪੂਰੀ ਤਸਵੀਰ ਬਦਲ ਚੁੱਕੀ ਹੈ।

 

ਜੀਓ ਨੇ VoLTE ਦੇ ਕਾਰਨ ਆਪਣੇ ਕਸਟਮਰ ਨੂੰ ਫਰੀ ਕਾਲ ਦਾ ਆਫਰ ਦਿੱਤਾ ਹੈ। ਉਸ ਦੇਸ਼ ਦੇ ਸਭ ਤੋਂ ਵੱਡੇ ਟੈਲੀਕਾਮ ਆਪਰੇਟਰ ਨੇ ਵੀ ਇਹ ਸਰਵਿਸ ਸ਼ੁਰੂ ਕਰ ਦਿੱਤੀ ਹੈ। ਏਅਰਟੈਲ VoLTE ਸੇਵਾ ਨੂੰ ਫਿਲਹਾਲ ਸਿਰਫ ਮੁੰਬਈ ‘ਚ ਲਾਂਚ ਕੀਤਾ ਗਿਆ ਹੈ। ਸਰਵਿਸ ਜੀਓ ਦੀ ਤਰ੍ਹਾਂ ਹੀ ਫਰੀ ਹੈ। ਅਗਲੇ ਕੁਝ ਮਹੀਨਿਆਂ ‘ਚ ਪੂਰੇ ਦੇਸ਼ ‘ਚ ਇਸ ਪਲਾਨ ਨੂੰ ਸ਼ੁਰੂ ਕੀਤਾ ਜਾਵੇਗਾ। VoLTE ਸੇਵਾ ਤਹਿਤ ਤੇਜ਼ੀ ਨਾਲ ਕਾਲ ਕਨੈਕਟ ਹੁੰਦੀ ਹੈ ਤੇ ਇਸ ਦੇ ਨਾਲ ਹੀ ਐਚਡੀ ਵਾਇਸ ਕਵਾਲਿਟੀ ਕਾਲ ਮਿਲੇਗੀ।

 

ਕੀ ਹੈ ਏਅਰਟੈੱਲ VoLTE ਸਰਵਿਸ ?

 

VoLTE ਮਤਲਬ ਵਾਇਸ ਓਵਰ ਐਲਟੀਈ VoLTE ਇੱਕ ਆਪਰੇਟਰ ਨੂੰ 4ਜੀ ਐਲਟੀਆਈ ਨੈੱਟਵਰਕ ‘ਤੇ ਡੇਟਾ ਤੇ ਵਾਇਸ ਕਾਲ ਦੋਵਾਂ ਨੂੰ ਕਰਨ ਦੀ ਪੇਸ਼ਕਸ਼ ਕਰਦਾ ਹੈ। VoLTE ਦਾ ਵੱਡਾ ਫਾਇਦਾ ਇਹ ਹੈ ਕਿ ਕਾਲ ਤੇ ਕਵਾਲਿਟੀ 3ਜੀ ਤੇ 2ਜੀ ਕਨੈਕਸ਼ਨ ਤੋਂ ਵਧੀਆ ਹੈ। VoLTE ਸਰਵਿਸ ‘ਚ ਯੂਜ਼ਰਸ ਨੂੰ ਬਿਨਾ ਡਾਟਾ ਕਨੈਕਸ਼ਨ ਦੇ ਵੀਡੀਓ ਕਾਲ ਕਰਨ ਦਾ ਆਪਸ਼ਨ ਵੀ ਮਿਲਦਾ ਹੈ। ਇਸ ਦੀ ਕਾਲ ਕਵਾਲਿਟੀ ਸਧਾਰਨ ਨਾਲੋਂ ਚੰਗੀ ਹੁੰਦੀ ਹੈ।

 

ਆਖਰ ਏਅਰਟੈਲ ਨੇ ਇਹ ਸਰਵਿਸ ਲਾਂਚ ਕਿਉਂ ਕੀਤੀ?

ਅਜੇ ਤੱਕ ਤਾਂ VoLTE ਸਰਵਿਸ ਸਿਰਫ ਜੀਓ ਕੋਲ ਹੀ ਸੀ ਪਰ ਇਸ ਸਰਵਿਸ ਤੋਂ ਟੈਲੀਕਾਮ ਕੰਪਨੀਆਂ ਨੂੰ ਲਗਾਤਾਰ ਹੋ ਰਹੇ ਘਾਟੇ ਤੋਂ ਨਿਕਲਣ ਦੇ ਪਲਾਨ ਤੋਂ ਏਅਰਟੈਲ ਨੇ ਪਹਿਲੀ ਵਾਰ ਮੁੰਬਈ ‘ਚ ਏਅਰਟੈਲ VoLTE ਸਰਵਿਸ ਨੂੰ ਲਾਂਚ ਕੀਤਾ ਹੈ। ਜਲਦ ਹੀ ਇਸ ਨੂੰ ਪੂਰੇ ਦੇਸ਼ ‘ਚ ਫੈਲਾਇਆ ਜਾਵੇਗਾ। ਏਅਰਟੈੱਲ ਦੇਸ਼ ‘ਚ ਇਹ ਸੇਵਾ ਦੇਣ ਵਾਲੀ ਦੂਜੀ ਕੰਪਨੀ ਬਣ ਗਈ ਹੈ।

 

ਕਿਵੇਂ ਲਈ ਜਾ ਸਕਦੀ VoLTE ਸਰਵਿਸ

ਸਭ ਤੋਂ ਪਹਿਲਾਂ ਚੈੱਕ ਕਰੋ ਕੀ ਤੁਸੀਂ ਏਅਰਟੈਲ ਦਾ 4ਜੀ ਸਿਮ ਹੀ ਇਸਤੇਮਾਲ ਕਰ ਰਹੇ ਹੋ ਜਾਂ ਨਹੀਂ। ਜੇਕਰ ਤੁਹਾਡੀ ਸਿਮ 4ਜੀ ਨਹੀਂ ਤਾਂ ਇਸ ਨੂੰ ਅਪਗ੍ਰੇਡ ਕਰਵਾਈ ਜਾ ਸਕਦੀ ਹੈ। ਮੋਬਾਈਲ ਦੀ ਸੈਟਿੰਗ ‘ਚ ਵੀ ਇਸ ਨੂੰ ਅਪਡੇਟ ਕਰਨਾ ਪਵੇਗਾ। ਜਿਨ੍ਹਾਂ ਕੋਲ ਡਬਲ ਸਿਮ ਵਾਲੇ ਫੋਨ ਹੋਣ ਉਨ੍ਹਾਂ ਨੂੰ ਇਹ ਸਿਮ ਇੱਕ ਨੰਬਰ ਸਲੌਟ ‘ਚ ਹੀ ਰੱਖਣਾ ਚਾਹੀਦਾ ਹੈ।

First Published: Wednesday, 13 September 2017 1:50 PM

Related Stories

ਭਾਰਤ 'ਚ ਨੋਕੀਆ-8 ਦੀ ਕੀਮਤ ਦਾ ਹੋਇਆ ਖੁਲਾਸਾ
ਭਾਰਤ 'ਚ ਨੋਕੀਆ-8 ਦੀ ਕੀਮਤ ਦਾ ਹੋਇਆ ਖੁਲਾਸਾ

ਨਵੀਂ ਦਿੱਲੀ: ਨੋਕੀਆ 8 ਅੱਜ ਭਾਰਤ ‘ਚ ਲਾਂਚ ਹੋ ਗਿਆ ਹੈ। ਬਹੁਤੇ ਲੋਕ ਇਹ ਜਾਣਨਾ

ਏਅਰਟੈਲ ਵੱਲੋਂ ਰੋਜ਼ਾਨਾ 4 ਜੀਬੀ ਡੇਟਾ ਦੇਣ ਦਾ ਐਲਾਨ
ਏਅਰਟੈਲ ਵੱਲੋਂ ਰੋਜ਼ਾਨਾ 4 ਜੀਬੀ ਡੇਟਾ ਦੇਣ ਦਾ ਐਲਾਨ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਆਪ੍ਰੇਟਰ ਕੰਪਨੀ ਏਅਰਟੈਲ ਨੇ ਆਪਣੇ

ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ
ਨਵੀਂ ਕਾਲ ਡਰੌਪ ਪਾਲਿਸੀ ਕਰਕੇ ਕੰਬੀਆਂ ਕੰਪਨੀਆਂ

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਕੰਟਰੋਲਰ ਅਥਾਰਟੀ (ਟਰਾਈ) ਵੱਲੋਂ ਕਾਲ ਡਰੌਪ ਦੀ

ਚੀਨ ਨੇ Whats App ਵੀ ਕੀਤਾ ਬੰਦ
ਚੀਨ ਨੇ Whats App ਵੀ ਕੀਤਾ ਬੰਦ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੂੰ ਚੀਨ ਦੀ ਸਰਕਾਰ ਨੇ ਬੰਦ ਕਰ ਦਿੱਤਾ ਹੈ। ਇਹ

ਡਿਜ਼ਾਇਰ ਨੇ ਆਲਟੋ ਨੂੰ ਪਛਾੜਿਆ, ਬਣੀ ਪਹਿਲੀ ਪਸੰਦ
ਡਿਜ਼ਾਇਰ ਨੇ ਆਲਟੋ ਨੂੰ ਪਛਾੜਿਆ, ਬਣੀ ਪਹਿਲੀ ਪਸੰਦ

ਨਵੀਂ ਦਿੱਲੀ: ਨਵੇਂ ਰੂਪ ਵਿੱਚ ਤਿਆਰ ਕੀਤੀ ਗਈ ਮਾਰੂਤੀ ਸੁਜ਼ੂਕੀ ਦੀ ਨਵੀਂ ਕੰਪੈਕਟ

ਸਮਾਰਟਫੋਨ ਨਾਲ ਕਰੋ ਦਿਮਾਗੀ ਬਿਮਾਰੀ ਦਾ ਇਲਾਜ
ਸਮਾਰਟਫੋਨ ਨਾਲ ਕਰੋ ਦਿਮਾਗੀ ਬਿਮਾਰੀ ਦਾ ਇਲਾਜ

ਸਿਡਨੀ: ਸਮਾਰਟਫੋਨ ਐਪਸ ਡਿਪਰੈਸ਼ਨ ਲਈ ਇਫੈਕਟਿਵ ਟਰੀਟਮੈਂਟ ਆਪਸ਼ਨ ਹੈ ਜੋ ਮਾਨਸਿਕ

ਸੋਸ਼ਲ ਮੀਡੀਆ ਦੇ ਇਸ ਇਸ਼ਤਿਹਾਰ ਤੋਂ ਬਚੋਂ, ਨਹੀਂ ਹੋਵੇਗਾ ਵੱਡਾ ਨੁਕਸਾਨ...
ਸੋਸ਼ਲ ਮੀਡੀਆ ਦੇ ਇਸ ਇਸ਼ਤਿਹਾਰ ਤੋਂ ਬਚੋਂ, ਨਹੀਂ ਹੋਵੇਗਾ ਵੱਡਾ ਨੁਕਸਾਨ...

ਚੰਡੀਗੜ੍ਹ: ਪੰਜਾਬ ਪੁਲਸ ਨੇ ਸੋਸ਼ਲ ਮੀਡੀਆ ਉੱਤੇ ਭਰਤੀ ਲਈ ਦਿੱਤੇ ਗਏ ਜਾਅਲੀ