ਜੀਓ ਨਹੀਂ ਏਅਰਟੈੱਲ, ਵੋਡਾਫੋਨ ਤੇ ਆਇਡੀਆ ਲਈ ਮੁਸੀਬਤ

By: ਏਬੀਪੀ ਸਾਂਝਾ | | Last Updated: Tuesday, 13 June 2017 5:22 PM
ਜੀਓ ਨਹੀਂ ਏਅਰਟੈੱਲ, ਵੋਡਾਫੋਨ ਤੇ ਆਇਡੀਆ ਲਈ ਮੁਸੀਬਤ

ਨਵੀਂ ਦਿੱਲੀ: ਮੁਕੇਸ਼ ਅੰਬਾਨੀ ਦੀ ਮਲਕੀਅਤ ਵਾਲੀ ਰਿਲਾਇੰਸ ਜੀਓ ਨੇ ਟੈਲੀਕਾਮ ਜਗਤ ਵਿੱਚ ਮੁਨਾਫੇ ਦੇ ਹਾਲਾਤ ਬਿਹਤਰ ਦੱਸਦਿਆਂ ਤਿੰਨ ਵੱਡੀਆਂ ਟੈਲੀਕਾਮ ਕੰਪਨੀਆਂ ‘ਤੇ ਮਿਲੀਭੁਗਤ ਦਾ ਇਲਜ਼ਾਮ ਲਾਇਆ ਹੈ। ਅੰਤਰ-ਮੰਤਰਾਲਾ ਸਮੂਹ ਸਾਹਮਣੇ ਆਪਣੀਆਂ ਗੱਲਾਂ ਰੱਖਦੇ ਹੋਏ ਜੀਓ ਨੇ ਛੋਟੀਆਂ ਕੰਪਨੀਆਂ ਦੀਆਂ ਵਿੱਤੀ ਸਮੱਸਿਆਵਾਂ ਲਈ ਏਅਰਟੈੱਲ, ਵੋਡਾਫੋਨ ਤੇ ਆਇਡੀਆ ਵਰਗੀਆਂ ਕੰਪਨੀਆਂ ਦੇ ਕਦਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

 

ਜੀਓ ਨੇ ਦਾਅਵਾ ਕੀਤਾ ਹੈ ਕਿ ਇਹ ਤਿੰਨੇ ਕੰਪਨੀਆਂ ਮਿਲੀਭੁਗਤ ਨਾਲ ਛੋਟੀਆਂ ਕੰਪਨੀਆਂ ਦੀਆਂ ਸਮੱਸਿਆਵਾਂ ਨੂੰ ਦਿਖਾ ਕੇ ਰਾਹਤ ਦੀ ਮੰਗ ਕਰ ਰਹੀਆਂ ਹਨ। ਕੰਪਨੀ ਨੇ ਇਲਾਕੇ ਦੀ ਸਥਿਤੀ ਲਈ ਉਦਯੋਗ ਜਥੇਬੰਦੀ ਸੀਈਓ ਨੂੰ ਜ਼ਿੰਮੇਦਾਰ ਠਹਿਰਾਇਆ। ਜੀਓ ਨੇ ਕਿਹਾ ਕਿ ਮੌਜੂਦਾ ਦੂਰਸੰਚਾਰ ਕੰਪਨੀਆਂ ਤਕਨੀਕ ਵਿੱਚ ਨਿਵੇਸ਼ ਨਹੀਂ ਕਰ ਰਹੀਆਂ। ਇਸ ਦੀ ਬਜਾਏ ਇਲਾਕੇ ਦੀਆਂ ਸਮੱਸਿਆਵਾਂ ਲਈ ਨਵੀਂ ਕੰਪਨੀ ਨੂੰ ਜ਼ਿੰਮੇਵਾਰ ਠਹਿਰਾ ਰਹੀਆਂ ਹਨ।

 

ਜੀਓ ਨੇ ਇਲਜ਼ਾਮ ਲਾਇਆ ਹੈ ਕਿ ਪੁਰਾਣੀਆਂ ਕੰਪਨੀਆਂ ਨਵੀਆਂ ਕੰਪਨੀਆਂ ਨੂੰ ਇਸ ਖੇਤਰ ਵਿੱਚ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰਦੀਆਂ ਰਹੀਆਂ ਹਨ। ਨਵੀਆਂ ਤਕਨੀਕਾਂ ਨੂੰ ਬਾਜ਼ਾਰ ਵਿੱਚ ਆਉਣ ਤੋਂ ਰੋਕਦੀਆਂ ਰਹੀਆਂ ਹਨ। ਹੁਣ ਜੀਓ ‘ਤੇ ਇਲਜ਼ਾਮ ਲਾ ਕੇ ਰਾਹਤ ਮੰਗ ਰਹੀਆਂ ਹਨ। ਦਿਲਚਸਪ ਗੱਲ ਇਹ ਹੈ ਕਿ ਜੀਓ ਨੇ ਸਪੈਕਟਮ ਦੇ ਭੁਗਤਾਨ ਲਈ ਜੋ ਸਮਾਂ ਅੱਗੇ ਵਧਾਇਆ ਸੀ, ਉਸ ਦੀ ਥਾਂ ਤਤਕਾਲ ਭੁਗਤਾਨ ਦੀ ਵਕਾਲਤ ਕੀਤੀ ਹੈ ਜਦਕਿ ਦੂਜੀਆਂ ਕੰਪਨੀਆਂ ਭੁਗਤਾਨ ਦੀ ਸਮਾਂ ਸੀਮਾ ਵਧਾ ਕੇ 20 ਸਾਲ ਕਰਨ ਦੀ ਮੰਗ ਕਰ ਰਹੀਆਂ ਹਨ।

First Published: Tuesday, 13 June 2017 5:22 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ