ਆ ਗਈ ਨਵੀਂ ਲੈਂਡਰੋਵਰ, ਟੌਪ ਮਾਡਲ ਦੀ ਕੀਮਤ ਇੱਕ ਕਰੋੜ

By: ABP SANJHA | | Last Updated: Wednesday, 9 August 2017 5:58 PM
ਆ ਗਈ ਨਵੀਂ ਲੈਂਡਰੋਵਰ, ਟੌਪ ਮਾਡਲ ਦੀ ਕੀਮਤ ਇੱਕ ਕਰੋੜ

ਨਵੀਂ ਦਿੱਲੀ: ਲੈਂਡਰੋਵਰ ਨੇ ਨਵੀਂ ਡਿਸਕਵਰੀ ਦੀਆਂ ਕੀਮਤਾਂ ਤੋਂ ਪਰਦਾ ਚੱਕ ਦਿੱਤਾ ਹੈ। ਇਸ ਦੀ ਕੀਮਤ 68.05 ਲੱਖ ਤੋਂ ਸ਼ੁਰੂ ਹੋ ਕੇ 1.03 ਕਰੋੜ ਰੁਪਏ ਤੱਕ ਜਾਵੇਗੀ। ਇਸ ਦੀ ਵਿਕਰੀ ਨਵੰਬਰ ਮਹੀਨੇ ਤੋਂ ਸ਼ੁਰੂ ਹੋਵੇਗੀ। ਕੰਪਨੀ ਅਨੁਸਾਰ ਨਵੀਂ ਡਿਸਕਵਰੀ 10 ਵੈਰੀਏਂਟ ਵਿੱਚ ਆਵੇਗੀ। ਇਸ ਦਾ ਮੁਕਾਬਲਾ ਮਰਸਡੀਜ਼ ਬੈਂਜ਼ ਜੀਐਲਈ, ਆਡੀ Q7, ਵਾਲਵੋ XC90 ਤੇ ਬੀਐਮਡਬਲੀਊ X5 ਨਾਲ ਹੋਵੇਗਾ।

 

land-rover0 (1)

 

ਨਵੀਂ ਡਿਸਕਵਰੀ ਦੇ ਪੈਟਰੋਲ ਵੇਰੀਅੰਟ ਦੀ ਕੀਮਤ

3.0 ਲੀਟਰ ਐਸ: 68.05 ਲੱਖ ਰੁਪਏ, 3.0 ਲੀਟਰ ਐਸ ਈ: 71.15 ਲੱਖ ਰੁਪਏ, 3.0 ਲੀਟਰ ਐਚ ਐਸ ਈ: 74.23 ਲੱਖ ਰੁਪਏ, 3.0 ਲੀਟਰ ਐਚਐਸਈ ਲਗਜ਼ਰੀ: 78.91 ਲੱਖ ਰੁਪਏ, 3.0 ਲੀਟਰ ਫਸਟ ਅਡੀਸ਼ਨ: 84.43 ਲੱਖ ਰੁਪਏ।

land-rover0 (2)

ਡੀਜ਼ਲ

3.0 ਲੀਟਰ ਐਸ: 78.37 ਲੱਖ ਰੁਪਏ, 3.0 ਲੀਟਰ ਐਸ ਈ: 85.30 ਲੱਖ ਰੁਪਏ, 3.0 ਲੀਟਰ ਐਚ ਐਸ ਈ: 89.54 ਲੱਖ ਰੁਪਏ, 3.0 ਲੀਟਰ ਐਚ ਐਸ ਈ ਲਗਜ਼ਰੀ: 95.47 ਲੱਖ ਰੁਪਏ, 3.0 ਲੀਟਰ ਫਸਟ ਅਡੀਸ਼ਨ: 1.03 ਕਰੋੜ ਰੁਪਏ।

land-rover0 (3)

ਜੇਕਰ ਤੁਸੀਂ ਵੀ ਨਵੀਂ ਲੈਂਡ ਰੋਵਰ ਡਿਸਕਵਰੀ ਨੂੰ ਖਰੀਦਣ ਦਾ ਵਿਚਾਰ ਬਣਾ ਰਹੇ ਹੋ ਤਾਂ ਇਸ ਕੰਪਨੀ ਦੀ ਆਫੀਸ਼ੀਅਲ ਵੈੱਬਸਾਈਟ ਜਾਂ ਫਿਰ ਆਥੋਰਾਈਜ਼ਡ ਡੀਲਰਸ਼ਿਪ ਦੇ ਜ਼ਰੀਏ ਬੁੱਕ ਕਰਵਾ ਸਕਦੇ ਹੋ। ਇਸ ਦੀ ਬੂਕਿੰਗ ਰਾਸ਼ੀ 2 ਲੱਖ ਰੁਪਏ ਤੋਂ 5 ਲੱਖ ਰੁਪਏ ਦੇ ਵਿੱਚ ਹੈ।

land-rover0 (4)

ਪੈਟਰੋਲ ਵੈਰੀਅੰਟ ‘ਚ 3.0 ਲੀਟਰ ਦਾ 6-ਸਿਲੰਡਰ ਐਸਆਈ 6 ਇੰਜਣ ਆਵੇਗਾ ਜੋ 340 ਪੀ ਐਸ ਦੀ ਪਾਵਰ ਅਤੇ 450 ਐਨ ਐਮ ਦਾ ਟਾਰਕ ਦੇਵੇਗਾ। ਡੀਜ਼ਲ ਵੈਰੀਅੰਟ ‘ਚ 3.0 ਲੀਟਰ ਦਾ 6-ਸਿਲੰਡਰ ਇੰਜਣ ਮਿਲਗੇ, ਜੋ 258 ਪੀਐਸ ਦੀ ਪਾਵਰ ਤੇ 600 ਐਨਐਮ ਦਾ ਟਾਰਕ ਦੇਵੇਗਾ। ਦੋਨੋਂ ਇੰਜਣ 8-ਸਪੀਡ ਆਟੋਮੈਟਿਕ ਗਿਅਰ ਬਾਕਸ ਤੋਂ ਜੁੜੇ ਹੋਣਗੇ ਜੋ ਸਾਰੇ ਪਹੀਆਂ ‘ਤੇ ਪਾਵਰ ਸਪਲਾਈ ਕਰਨਗੇ।

First Published: Wednesday, 9 August 2017 5:58 PM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ