ਜੂਨ 'ਚ ਸਸਤੇ ਪਲਾਨਾਂ ਦੀ ਝੜੀ, ਕੰਪਨੀਆਂ ਦੇ ਮੁਕਾਬਲੇ ਦਾ ਗਾਹਕਾਂ ਨੂੰ ਲਾਹਾ

By: ABP SANJHA | | Last Updated: Sunday, 4 June 2017 12:59 PM
ਜੂਨ 'ਚ ਸਸਤੇ ਪਲਾਨਾਂ ਦੀ ਝੜੀ, ਕੰਪਨੀਆਂ ਦੇ ਮੁਕਾਬਲੇ ਦਾ ਗਾਹਕਾਂ ਨੂੰ ਲਾਹਾ

ਨਵੀਂ ਦਿੱਲੀ: ਭਾਰਤ ਵਿੱਚ ਟੈਲੀਕਾਮ ਇੰਡਸਟਰੀ ਵਿਚਾਲੇ ਸਸਤੇ ਟੈਰਿਫ਼ ਪਲਾਨ ਨੂੰ ਲੈ ਕੇ ਮੋਬਾਈਲ ਕੰਪਨੀਆਂ ਵਿੱਚ ਜੰਗ ਛਿੜੀ ਹੋਈ ਹੈ। ਆਓ ਅੱਜ ਅਸੀਂ ਤੁਹਾਨੂੰ ਜੂਨ ਮਹੀਨੇ ਦੇ ਸਸਤੇ ਟੈਰਿਫ਼ ਪਲਾਨ ਬਾਰੇ ਜਾਣਕਾਰੀ ਦਿੰਦੇ ਹਾਂ:-
ਏਅਰਟੈੱਲ 244 ਪਲਾਨ: ਏਅਰਟੈੱਲ ਦੇ 4G ਸਿੰਮ ਯੂਜਰਜ਼ ਨੂੰ ਕੰਪਨੀ ਇਸ ਪਲਾਨ ਵਿੱਚ ਕੰਪਨੀ ਹਰ ਦਿਨ 1 ਜੀਬੀ ਡਾਟਾ ਦੇ ਰਹੀ ਹੈ। ਇਸ ਦੇ ਨਾਲ ਹੀ ਅਨ ਲਿਮਟਿਡ ਏਅਰਟੈੱਲ-ਟੂ-ਏਅਰਟੈੱਲ ਲੋਕਲ ਤੇ ਐਸਟੀਡੀ ਕਾਲ ਮੁਫ਼ਤ ਮਿਲੇਗੀ। ਇਹ ਆਫ਼ਰ 70 ਦਿਨ ਲਈ ਵੈਲਿਡ ਹੋਵੇਗਾ। ਇਸ ਵਿੱਚ 70 ਜੀਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ ਏਅਰਟੈੱਲ 345 ਰੁਪਏ ਵਿੱਚ ਇੱਕ ਪਲਾਨ ਦੇ ਰਿਹਾ ਹੈ।

 
ਇਸ ਪਲਾਨ ਵਿੱਚ ਯੂਜਰ ਨੂੰ ਹਰ ਦਿਨ 1 ਜੀਬੀ 4G ਡਾਟਾ ਦਿੱਤਾ ਜਾਵੇਗਾ ਤੇ ਅਣਗਿਣਤ ਕਾਲਿੰਗ ਮਿਲੇਗੀ। ਏਅਰਟੈੱਲ ਦੇ ਇਸ ਪਲਾਨ ਦੀ ਕੀਮਤ 345 ਰੁਪਏ ਹੈ। ਇਸ ਪਲਾਨ ਵਿੱਚ ਗਾਹਕਾਂ ਨੂੰ 500 ਐਮਬੀ ਡਾਟਾ ਹਰ ਦਿਨ ਤੇ 500 ਐਮਬੀ ਡਾਟਾ ਰਾਤ ਵਿੱਚ ਮਿਲੇਗਾ। ਇਸ ਦੀ ਮਿਆਦ 28 ਦਿਨਾਂ ਦੀ ਹੋਵੇਗੀ।

 
ਜੀਓ: ਰਿਲਾਇੰਸ ਜੀਓ ਸਮਰ ਸਰ ਪ੍ਰਾਈਜ਼ ਆਫ਼ਰ ਨੂੰ ਵਾਪਸ ਲੈਣ ਤੋਂ ਬਾਅਦ ਧੰਨਾ ਧੰਨ ਧੰਨਾ ਆਫ਼ਰ ਪੇਸ਼ ਕੀਤਾ ਹੈ। ਇਸ ਆਫ਼ਰ ਵਿੱਚ ਕੰਪਨੀ 309 ਰੁਪਏ ਵਿੱਚ ਹਰ ਦਿਨ 1 ਜੀਬੀ ਡਾਟਾ ਦੇ ਰਹੀ ਹੈ। ਇਹ ਪਲਾਨ 84 ਦਿਨ ਦੇ ਲਈ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਅਣਗਿਣਤ ਕਾਲਿੰਗ ਮਿਲੇਗੀ। ਭਾਵ 309 ਰੁਪਏ ਵਿੱਚ 84 ਜੀਬੀ ਡਾਟਾ ਮਿਲੇਗਾ।

 
ਵੋਡਾਫੋਨ 346 ਰੁਪਏ ਆਫ਼ਰ: ਟੈਲੀਕਾਮ ਕੰਪਨੀ ਵੋਡਾਫੋਨ ਨੇ ਇਹ ਟੈਰਿਫ਼ ਪਲਾਨ ਆਫ਼ਰ ਦਿੱਤਾ ਹੈ ਜਿਸ ਵਿੱਚ ਯੂਜਰਜ਼ ਨੂੰ 346 ਰੁਪਏ ਮਹੀਨੇ ਦੀ ਦਰ ਉੱਤੇ 1GB 4G ਡਾਟਾ/ਹਰ ਦਿਨ ਤੇ ਅਣਗਿਣਤ ਕਾਂਲਿੰਗ ਮਿਲੇਗੀ। ਇਸ ਦੀ ਮਿਆਦ 28 ਦਿਨ ਦੀ ਹੋਵੇਗੀ। ਜੀਓ ਤੋਂ ਇੱਕ ਕਦਮ ਹੋਰ ਅੱਗੇ ਵੱਧ ਕੇ ਕੰਪਨੀ ਸਾਰੇ ਯੂਜਰਜ਼ ਲਈ ਆਫ਼ਰ ਲੈ ਕੇ ਆਈ ਹੈ। ਜੀਓ ਦੀ ਤਰ੍ਹਾਂ ਇਹ ਪ੍ਰਾਈਮ ਸੈਗਮੈਂਟ ਮੈਂਬਰ ਲਈ ਨਹੀਂ ਹੈ।

 
ਆਡੀਆ ਸੈਸਲੂਰ ਦਾ 346 ਰੁਪਏ ਦਾ ਪਲਾਨ: ਆਡੀਆ ਸੈਸਲੂਰਰ ਨੇ ਸਸਤੀ ਕੀਮਤ ਦੇ ਨਾਲ ਡਾਟਾ ਟੈਰਿਫ਼ ਪੈਕ ਦਾ ਐਲਾਨ ਕੀਤਾ ਹੈ। ਇਸ ਦੀ ਕੀਮਤ 345 ਹੈ। ਇਸ ਵਿੱਚ 14GB 4G ਡਾਟਾ ਮਿਲੇਗਾ ਤੇ ਅਣਗਿਣਤ ਕਾਲਿੰਗ ਸੁਵਿਧਾ। ਪਲਾਨ ਦੀ ਮਿਆਦ 28 ਦਿਨ ਦੀ ਹੋਵੇਗੀ। ਇਸ ਤਹਿਤ ਯੂਜ਼ਰ 500MB/ ਹਰ ਦਿਨ ਡਾਟਾ ਇਸਤੇਮਾਲ ਕਰ ਪਾਉਣਗੇ।

First Published: Sunday, 4 June 2017 12:59 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ