ਸਾਵਧਾਨ! ਮੋਬਾਈਲ ਦੇ ਪਾਸਵਰਡ ਖੁੱਲ੍ਹਣ ਬਾਰੇ ਨਵਾਂ ਖ਼ੁਲਾਸਾ

By: ABP SANJHA | | Last Updated: Sunday, 16 April 2017 1:33 PM
ਸਾਵਧਾਨ! ਮੋਬਾਈਲ ਦੇ ਪਾਸਵਰਡ ਖੁੱਲ੍ਹਣ ਬਾਰੇ ਨਵਾਂ ਖ਼ੁਲਾਸਾ

ਲੰਡਨ: ਮੋਬਾਈਲਫ਼ੋਨ ਹਿਲਾਉਣ ਦੇ ਤੁਹਾਡੇ ਤਰੀਕੇ ਨਾਲ ਹੈਕਰਜ਼ ਨੂੰ ਪਿੰਨ ਨੰਬਰ ਤੇ ਪਾਸਵਰਡ ਦਾ ਸੁਰਾਗ ਮਿਲ ਸਕਦਾ ਹੈ। ਨਿਊ ਕੈਂਸਲ ਯੂਨੀਵਰਸਿਟੀ ਦੇ ਵਿਗਿਆਨੀਆਂ ਦੀ ਤਾਜ਼ਾ ਰਿਸਰਚ ਨੇ ਇਸ ਗੱਲ ਦਾ ਦਾਅਵਾ ਕੀਤਾ ਹੈ। ਸਾਈਬਰ ਮਾਮਲਿਆਂ ਦੇ ਜਾਣਕਾਰ ਆਖਦੇ ਹਨ ਕਿ ਸਮਰਾਟਫ਼ੋਨ ਦੀ ਹਰਕਤ ਨਾਲ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਕੀਬੋਰਡ ਦਾ ਕਿਸ ਤਰ੍ਹਾਂ ਇਸਤੇਮਾਲ ਕੀਤਾ ਗਿਆ ਹੋਵੇਗਾ।
ਉਨ੍ਹਾਂ ਦਾ ਦਾਅਵਾ ਹੈ ਕਿ ਚਾਰ ਅੰਕਾਂ ਵਾਲੇ ਪਿੰਨ ਨੂੰ ਇੱਕ ਵਾਰ ਵਿੱਚ ਸੁਲਝਾਉਣ ਵਿੱਚ ਸਹੀ ਹੋਣ ਦੀ ਸੰਭਾਵਨਾ 70 ਫ਼ੀਸਦੀ ਤੱਕ ਰਹੀ ਤੇ ਪੰਜਵੀਂ ਕੋਸ਼ਿਸ਼ ਵਿੱਚ ਤਾਂ ਸਫਲਤਾ ਦੀ ਦਰ 100 ਫ਼ੀਸਦੀ ਸੀ। ਸਾਈਬਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਟੈਕਨਾਲੋਜੀ ਆਧਾਰਤ ਕੰਪਨੀਆਂ ਨੂੰ ਇਸ ਸਮੱਸਿਆ ਬਾਰੇ ਜਾਣਕਾਰੀ ਹੈ, ਪਰ ਇਸ ਦੇ ਸੁਲਝਾਉਣ ਦੇ ਤਰੀਕੇ ਬਾਰੇ ਜਾਣਕਾਰੀ ਨਹੀਂ।
ਯੂਨੀਵਰਸਿਟੀ ਦੇ ਕੰਪਿਊਟਰ ਸਾਇੰਸ ਸਕੂਲ ਦੇ ਪ੍ਰੋਫੈਸਰ ਡਾਕਟਰ ਮਰੀਅਮ ਮਹਿਰਨੇਜਹਾਦ ਦੱਸਦੇ ਹਨ, “ਜ਼ਿਆਦਾਤਰ ਸਮਰਾਟਫ਼ੋਨ, ਟੈਬਲੇਟ ਤੇ ਦੂਜੇ ਵਿਅਰੇਬਲ ਗੈਜੇਟਸ ਵਿੱਚ ਕਈ ਤਰ੍ਹਾਂ ਦੇ ਸੈਂਸਰ ਹੁੰਦੇ ਹਨ। ਉਨ੍ਹਾਂ ਨੇ ਆਖਿਆ, “ਜ਼ਿਆਦਾਤਰ ਮੋਬਾਈਲ ਐਪ ਤੇ ਵੈੱਬਸਾਈਟ ਵਿੱਚ ਅਜਿਹੇ ਪ੍ਰੋਗਰਾਮ ਹੁੰਦੇ ਹਨ ਜੋ ਗੁਪਚੁੱਪ ਤਰੀਕੇ ਨਾਲ ਤੁਹਾਡੇ ਸੈਂਸਰ ਵਿੱਚ ਡਾਟਾ ਚੋਰੀ ਕਰ ਲੈਂਦੇ ਹਨ।
ਡਾਕਟਰ ਮਰੀਅਮ ਨੇ ਦੱਸਿਆ, “ਤੁਸੀਂ ਆਪਣੇ ਫ਼ੋਨ ਜਾਂ ਟੈਬਲੇਟ ਦੇ ਬ੍ਰਾਊਜ਼ਰ ਵਿੱਚ ਜਦੋਂ ਕੋਈ ਪੰਨਾ ਖੋਲ੍ਹਦੇ ਹੋ ਤਾਂ ਇਸ ਦੀ ਕੋਡਿੰਗ ਇਸ ਤਰ੍ਹਾਂ ਨਾਲ ਹੁੰਦੀ ਹੈ ਕਿ ਕਈ ਪੰਨੇ ਇੱਕੋ ਵਾਰੀ ਖੁੱਲ੍ਹ ਜਾਂਦੇ ਹਨ। ਫਿਰ ਤੁਸੀਂ ਜੋ ਵੀ ਨਿੱਜੀ ਜਾਣਕਾਰੀ ਭਰਦੇ ਹੋ, ਉਸ ਦੀ ਜਾਸੂਸੀ ਕੀਤੀ ਜਾ ਸਕਦੀ ਹੈ। ਟੀਮ ਦਾ ਕਹਿਣਾ ਹੈ ਕਿ ਜ਼ਿਆਦਾ ਡਿਵਾਇਸਾਂ ਵਿੱਚ 25 ਵੱਖੋ-ਵੱਖਰੇ ਸੈਂਸਰ ਹੁੰਦੇ ਹਨ। ਹੈਕਰਜ਼ ਉਨ੍ਹਾਂ ਨੂੰ ਟਾਰਗੈਟ ਕਰ ਸਕਦੇ ਹਨ।
First Published: Sunday, 16 April 2017 1:33 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ