ਦਮਦਾਰ ਬੈਟਰੀ ਵਾਲੇ Moto E4 Plus ਦੀ ਵਿਕਰੀ ਸ਼ੁਰੂ

By: ਏਬੀਪੀ ਸਾਂਝਾ | | Last Updated: Friday, 5 January 2018 12:58 PM
ਦਮਦਾਰ ਬੈਟਰੀ ਵਾਲੇ Moto E4 Plus ਦੀ ਵਿਕਰੀ ਸ਼ੁਰੂ

ਨਵੀਂ ਦਿੱਲੀ: ਜੇਕਰ ਤੁਸੀਂ ਹੁਣ ਤੱਕ ਮੋਟੋਰੋਲਾ ਦਾ ਬਜਟ ਸਮਾਰਟਫੋਨ ਮੋਟੋ E4 ਪਲੱਸ ਨਹੀਂ ਖਰੀਦ ਸਕੇ ਤਾਂ ਤੁਹਾਡੇ ਲਈ ਇਹ ਚੰਗੀ ਖ਼ਬਰ ਹੈ। ਹੁਣ ਇਹ ਫਲਿਪਕਾਰਟ ਐਕਸਕਲੂਸਿਵ ਸਮਾਰਟਫੋਨ 4 ਜਨਵਰੀ ਤੋਂ 9,999 ਰੁਪਏ ਵਿੱਚ ਅਮੇਜ਼ਨ ਇੰਡੀਆ ‘ਤੇ ਵਿਕਰੀ ਲਈ ਉਪਲੱਬਧ ਹੈ।

 

5000mAh ਦੀ ਦਮਦਾਰ ਬੈਟਰੀ ਤੋਂ ਇਲਾਵਾ ਇਹ ਫੋਨ ਗੂਗਲ ਦੇ ਲੇਟੈਸਟ ਐਂਡਰਾਇਡ 7.1 ਨਾਗਟ ‘ਤੇ ਚੱਲਦਾ ਹੈ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਇਸ ਵਿੱਚ 5.5 ਇੰਚ ਦਾ ਐਚਡੀ ਡਿਸਪਲੇ ਹੈ ਜਿਸ ਦੀ ਪਿਕਸਲ ਡੈਂਸਿਟੀ 267 ਪੀਪੀਆਈ ਹੋਵੇਗੀ। ਸਮਾਰਟਫੋਨ ਨੂੰ ਯੂਐਸ ਵਿੱਚ ਕੁਆਲਕਾਮ ਸਨੈਪਡਰੈਗਨ 427 ਚਿਪਸਾਈਟ ਨਾਲ ਲਾਂਚ ਕੀਤਾ ਗਿਆ ਹੈ, ਪਰ ਭਾਰਤ ਵਿੱਚ ਇਸ ਸਮਾਰਟਫੋਨ ਨੂੰ ਮੀਡੀਆਟੈਕ ਐਮਟੀਕੇ 6737 ਚਿਪਸੈੱਟ ਨਾਲ ਲਾਂਚ ਕੀਤਾ ਗਿਆ ਹੈ।

 

ਸਮਾਰਟਫੋਨ ਦੇ ਦੋ ਵੇਰੀਐਂਟ ਨੂੰ ਭਾਰਤ ਵਿੱਚ ਲਾਂਚ ਕੀਤੇ ਜਾਣ ਦੀ ਉਮੀਦ ਸੀ ਪਰ ਕੰਪਨੀ ਨੇ 16 ਜੀਬੀ ਇੰਟਰਨਲ ਸਟੋਰੇਜ਼ ਵੇਰੀਐਂਟ ਨੂੰ ਭਾਰਤ ਵਿੱਚ ਲਾਂਚ ਨਾਂ ਕਰਨ ਦਾ ਫੈਸਲਾ ਕੀਤਾ ਹੈ। ਜਦਕਿ ਸਮਾਰਟਫੋਨ ਨੂੰ 32ਜੀਬੀ ਸਟੋਰੇਜ ਵੇਰੀਐਂਟ ਵਿੱਚ 3ਜੀਬੀ ਰੈਮ ਨਾਲ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਸਮਾਰਟਫੋਨ ਦੀ ਸਟੋਰੇਜ ਨੂੰ ਮਾਈਕਰੋ ਐਸਡੀ ਕਾਰਡ ਜ਼ਰੀਏ ਵਧਾਇਆ ਜਾ ਸਕਦਾ ਹੈ।

 

ਕੈਮਰਾ ਫਰੰਟ ਦੀ ਗੱਲ ਕਰੀਏ ਤਾਂ ਇਸ ਰੇਂਜ ਦੇ ਦੂਜੇ ਸਮਾਰਟਫੋਨ ਦੀ ਤਰਾਂ ਮੋਟੋ E 4 ਪਲੱਸ ਵਿੱਚ ਵੀ 13 ਮੈਗਾਪਕਿਸਲ ਦਾ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲੈਣ ਲਈ ਸਮਾਰਟਫੋਨ ਵਿੱਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਐਲਈਡੀ ਫਲੈਸ਼ ਲਾਈਟ ਦੇ ਨਾਲ ਦਿੱਤਾ ਗਿਆ ਹੈ। ਸਮਾਰਟਫੋਨ ਵਿੱਚ ਕੁਨੈਕਟਿਵਿਟੀ ਦੇ ਲਈ 4G VoLTE ਸੱਪੋਰਟ ਦਿੱਤਾ ਜਾਵੇਗਾ। ਸਮਾਰਟਫੋਨ ਵਿੱਚ ਵਾਈ-ਫਾਈ ਆਏ ਬਲਿਊ ਟੁੱਥ ਵਰਗੇ ਵਿਕਲਪ ਵੀ ਦਿੱਤੇ ਗਏ ਹਨ।

First Published: Friday, 5 January 2018 12:58 PM

Related Stories

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ

ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ
ਆਡੀ ਦਾ ਨਵਾਂ ਕਿਊ 5 ਮਾਡਲ, ਕੀਮਤ 53.35 ਲੱਖ ਰੁਪਏ ਤੋਂ ਸ਼ੁਰੂ

ਨਵੀਂ ਦਿੱਲੀ : ਜਰਮਨੀ ਦੀ ਲਗਜ਼ਰੀ ਕਾਰ ਕੰਪਨੀ ਨੇ ਪੂਰੀ ਤਰ੍ਹਾਂ ਨਾਲ ਨਵੀਂ ਨੈਕਸਟ

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ