ਮੋਟੋਰੋਲਾ ਕੀਤਾ ਡੁਅਲ ਕੈਮਰਾ Moto X4 ਲਾਂਚ, ਜਾਣੋ ਫੀਚਰ ਤੇ ਕੀਮਤ

By: ਏਬੀਪੀ ਸਾਂਝਾ | | Last Updated: Tuesday, 14 November 2017 1:42 PM
ਮੋਟੋਰੋਲਾ ਕੀਤਾ ਡੁਅਲ ਕੈਮਰਾ Moto X4 ਲਾਂਚ, ਜਾਣੋ ਫੀਚਰ ਤੇ ਕੀਮਤ

ਨਵੀਂ ਦਿੱਲੀ: ਮੋਟੋਰੋਲਾ ਨੇ ਭਾਰਤ ‘ਚ ਮੋਟੋ X4 ਲਾਂਚ ਕਰ ਦਿੱਤਾ ਹੈ। ਇਹ ਮੋਟੋਰੋਲਾ ਦੀ ਐਕਸ ਸੀਰੀਜ਼ ਦਾ ਨਵਾਂ ਸਮਾਰਟਫੋਨ ਫਲਿਪਕਾਰਟ ‘ਤੇ ਮੌਜੂਦ ਹੈ। ਇਸ ਸਮਾਰਟਫੋਨ ‘ਚ ਡੁਅਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਇਹ IP68 ਸਰਟੀਫਾਇਡ ਹੈ। ਇਸ ਦਾ ਮਤਲਬ ਇਹ ਹੈ ਕਿ ਵਾਟਰ ਪਰੂਫ ਫੋਨ ਹੋਵੇਗਾ। ਇਸ ਦੇ ਦੋ ਮਾਡਲ 3 ਜੀਬੀ ਰੈਮ 32 ਜੀਬੀ ਸਟੋਰੇਜ਼ ਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਲਾਂਚ ਕੀਤੇ ਗਏ ਹਨ।

 

 

ਮੋਟੋ X4 ਦੀ ਕੀਮਤ ਭਾਰਤ 20,999 ਰੁਪਏ ਰੱਖੀ ਗਈ ਹੈ। ਇਸ ਦੇ 3 ਜੀਬੀ ਰੈਮ ਵਾਲੇ ਮਾਡਲ ਦੀ ਕੀਮਤ 20,999 ਤੇ 4 ਜੀਬੀ ਵਾਲੇ ਮਾਡਲ ਦੀ ਕੀਮਤ 22,999 ਰੁਪਏ ਹੋਵੇਗੀ। ਇਹ ਸੁਪਰ ਬਲੈਕ ਤੇ ਸਟਰਲਿੰਗ ਬਲੂ ਕਲਰ ‘ਚ ਮੌਜੂਦ ਹੈ। 13 ਨਵੰਬਰ ਸੋਮਵਾਰ ਰਾਤ ਤੋਂ ਇਹ ਵਿਕਰੀ ਲਈ ਮੌਜੂਦ ਹੈ।

 

ਮੋਟੋ X4 ਖਰੀਦਣ ‘ਤੇ ਜੇਕਰ ਤੁਸੀਂ ਐਕਸਚੇਂਜ ਆਫਰ ਲੈਂਦੇ ਹੋ ਤਾਂ ਇਸ ‘ਤੇ ਛੂਟ ਵੀ ਮਿਲੇਗੀ। ਜੇਕਰ ਇਹ ਮੋਟੋ ਫੋਨ ਨੂੰ ਐਕਸਚੇਂਜ ਕੀਤਾ ਜਾਵੇ ਤਾਂ ਇਹ 3000 ਰੁਪਏ ਦਾ ਡਿਸਕਾਉਂਟ ਮਿਲੇਗਾ। ਇਸ ਤੋਂ ਇਲਾਵਾ 10 ਫੀਸਦੀ ਕ੍ਰੈਡਿਟ ਕਾਰਡ-ਡੈਬਿਟ ਕਾਰਡ ਯੂਜ਼ਰ ਨੂੰ ਵੀ ਡਿਸਕਾਉਂਟ ਦਿੱਤਾ ਜਾਵੇਗਾ।

 

ਡੁਅਲ ਸਿਮ ਵਾਲਾ X4 ਇੰਡ੍ਰਾਇਟ 7.1 ਨੌਗਟ ਓ.ਐਸ. ‘ਤੇ ਚੱਲਦਾ ਹੈ। ਇਸ ‘ਚ 5.2 ਇੰਚ ਦੀ ਸਕਰੀਨ ਹੈ। ਇਸ ਦੀ ਰੈਜ਼ਲਿਊਸ਼ਨ 1080×1920 ਪਿਕਸਲ ਹੈ। ਡਿਸਪਲੇ ‘ਤੇ ਗੋਰਿੱਲਾ ਗਲਾਸ ਪ੍ਰੋਟੈਕਸ਼ਨ ਦਿੱਤਾ ਗਿਆ ਹੈ। ਇਸ ‘ਚ 2.2GHz ਔਕਟਾ ਕੋਰ ਸਨੈਪਡ੍ਰੈਗਨ 630 ਚਿਪਸੈਟ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਭਾਰਤ ਦਾ ਪਹਿਲਾ ਸਮਾਰਟਫੋਨ ਹੈ ਜੋ ਨਵੇਂ ਸਨੈਪਡ੍ਰੈਗਨ 630 ਚਿੱਪ ਪ੍ਰੋਸੈਸਰ ਨਾਲ ਹੈ। ਇਸ ‘ਚ 4 ਜੀਬੀ ਰੈਮ ਦਿੱਤੀ ਗਈ ਹੈ।

 

ਕੈਮਰੇ ਦੀ ਗੱਲ ਕਰੀਏ ਤਾਂ ਇਸ ‘ਚ ਡੁਅਲ ਕੈਮਰਾ ਸੈਟਅਪ ਹੈ। ਪ੍ਰਾਇਮਰੀ ਲੈਂਸ 12 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ ਅਲਟ੍ਰਾ ਵਾਇਡ ਐਂਗਲ ਦੇ ਨਾਲ 8 ਮੈਗਾਪਿਕਸਲ ਦਾ ਦੂਜਾ ਲੈਂਸ ਦਿੱਤਾ ਗਿਆ ਹੈ। ਫ੍ਰੰਟ ਫੇਸਿੰਗ ਕੈਮਰੇ ਦੀ ਗੱਲ ਕਰੀਏ ਤਾਂ ਇਸ ‘ਚ 16 ਮੈਗਾਪਿਕਸਲ ਹੈ।

 

ਮੋਟੋ X4 ਦੇ 32 ਜੀਬੀ ਤੇ 64 ਜੀਬੀ ਮਾਡਲ ਦੀ ਮੈਮਰੀ 2 ਟੀਬੀ ਤੱਕ ਵਧਾਈ ਜਾ ਸਕਦੀ ਹੈ। ਇਸ ‘ਚ 4G VoLTE, ਬਲੂਟੁਥ, ਵਾਈ-ਫਾਈ, ਜੀਪੀਐਸ, ਐਫਐਮ ਰੇਡੀਓ ਦਿੱਤੇ ਗਏ ਹਨ। ਬੈਟਰੀ ਵੀ 3000 ਐਮਏਐਚ ਦੀ ਹੈ।

First Published: Tuesday, 14 November 2017 1:42 PM

Related Stories

ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ
ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ

ਨਵੀਂ ਦਿੱਲੀ: ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਵਾਲੇ ਫੀਚਰ ਨੂੰ ਸਾਰੇ

ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ
ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ

ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਰੀਚਾਰਜ ਪਲਾਨ ਲਿਆਂਦਾ

ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ
ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ

ਨਵੀਂ ਦਿੱਲੀ: ਸਰਕਾਰ ਵੱਲੋਂ ਬਦਲਵੀਂ ਊਰਜਾ ਜਾਂ ਸਾਫ ਬਾਲਣ ਵਾਲੇ ਵਾਹਨਾਂ ‘ਤੇ

ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ
ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ

ਨਵੀਂ ਦਿੱਲੀ: ਵੀਵੋ ਆਪਣੇ ਸਮਾਰਟਫੋਨ ਵੀਵੋ v7+ਦਾ ਛੋਟਾ ਵਰਜ਼ਨ ਵੀਵੋ v7 ਭਾਰਤ ਵਿੱਚ

ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !
ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !

ਨਵੀਂ ਦਿੱਲੀ: ਭਾਰਤ ਵਿੱਚ ਨਵਾਂ 5ਜੀ ਢਾਂਚਾ ਤਿਆਰ ਕਾਰਨ ਲਈ ਐਰਿਕਸਨ ਨੇ ਸ਼ੁੱਕਰਵਾਰ

ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ
ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ

ਜੀਓ ਫ਼ੋਨ ਸ਼ੁਰੂਆਤ ਤੋਂ ਹੀ ਟੈਲੀਕਾਮ ਆਪਰੇਟਰਾਂ ਅਤੇ ਫ਼ੋਨ ਬਣਾਉਣ ਵਾਲੀਆਂ

Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ
Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ

ਨਵੀਂ ਦਿੱਲੀ: ਸ਼ਾਓਮੀ ਦਾ ਨਵਾਂ ਬਜਟ ਸਮਾਰਟਫ਼ੋਨ ਰੈੱਡਮੀ ਨੋਟ 5 ਛੇਤੀ ਹੀ ਲਾਂਚ ਹੋਣ

'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....
'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਅਤੇ ਸਰਚ ਇੰਜਣ ‘ਤੇ ਫ਼ੈਲਾਈ ਜਾ ਰਹੀ ‘ਫੇਕ

ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ
ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ

  ਨਵੀਂ ਦਿੱਲੀ: ਪੂਰੀ ਦੁਨੀਆ ‘ਚ ਮਸ਼ਹੂਰ ਐਪਲ ਮਾਰਕਿਟ ਕੈਪ ਦੇ ਲਿਹਾਜ਼ ਨਾਲ

ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ
ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ

ਪੈਰਿਸ: ਫਰਾਂਸ ਦੀ ਸੁਪਰ ਕਾਰ ਬਣਾਉਣ ਵਾਲੀ ਕੰਪਨੀ ਬੁਗਾਤੀ ਨੇ ਹੁਣ ਇੱਕ ਸ਼ਾਨਦਾਰ