ਦੁਨੀਆ ਦਾ ਸਭ ਤੋਂ ਛੋਟਾ ਫੋਨ ਭਾਰਤ 'ਚ ਲਾਂਚ

By: ਏਬੀਪੀ ਸਾਂਝਾ | | Last Updated: Sunday, 16 July 2017 12:26 PM
ਦੁਨੀਆ ਦਾ ਸਭ ਤੋਂ ਛੋਟਾ ਫੋਨ ਭਾਰਤ 'ਚ ਲਾਂਚ

ਨਵੀਂ ਦਿੱਲੀ: ਈ-ਕਾਮਰਸ ਕੰਪਨੀ Yerha.com ਨੇ ਆਪਣਾ ਨਵਾਂ ਫੋਨ ਇਲਾਰੀ ਨੈਨੋਫੋਨ ਸੀ ਭਾਰਤ ‘ਚ ਲਾਂਚ ਕੀਤਾ। ਕੰਪਨੀ ਦਾ ਦਾਅਵਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਛੋਟਾ ਫੋਨ ਹੈ। ਇਹ ਸਭ ਤੋਂ ਛੋਟਾ ਜੀਐਸਐਮ ਫੋਨ ਹੈ ਜੋ ਕ੍ਰੈਡਿਟ ਕਾਰਡ ਜਿੰਨਾ ਹੈ। ਇਲਾਰੀ ਨੈਨੋਫੋਨ ਸੀ ਦੀ ਕੀਮਤ ਭਾਰਤ ‘ਚ 3940 ਰੁਪਏ ਹੈ। ਇਹ ਬਾਜ਼ਾਰ ‘ਚ ਬਲੈਕ, ਰੋਜ਼ ਗੋਲਡ ਤੇ ਸਿਲਵਰ ਕਲਰ ਵੈਰੀਐਂਟ ‘ਚ ਉਪਲਬਧ ਹੈ।

 

ਇਲਾਰੀ ਨੈਨੋਫੋਨ ਸੀ ਦਾ ਵਜ਼ਨ 30 ਗ੍ਰਾਮ ਹੈ। ਇਸ ਵਿੱਚ ਇੱਕ ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ 128×96 ਪਿਕਸਲ ਟੀਐਫਟੀ ਡਿਸਪਲੇਅ ਦੇ ਨਾਲ ਆਉਂਦਾ ਹੈ। ਇਸ ‘ਚ ਮੀਡੀਆਟੇਕ ਐਮ6261ਡੀ ਚਿੱਪਸੈੱਟ ਪ੍ਰੋਸੈਸਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 32 ਐਮਬੀ ਦੀ ਰੈਮ ਦਿੱਤੀ ਗਈ ਹੈ। 32 ਐਮਬੀ ਦੀ ਸਟੋਰੇਜ਼ ਵਾਲੇ ਇਸ ਫੋਨ ਦੀ ਇੰਟਰਨਲ ਸਟੋਰੇਜ਼ 32 ਜੀਬੀ ਤੱਕ ਵਧਾਈ ਜਾ ਸਕਦੀ ਹੈ।

 

ਇਹ ਡਿਊਲ ਸਿਮ ਸਪੋਰਟਿਵ ਫੋਨ ਹੈ ਤੇ ਇਸ ਦੇ ਦੋਵੇਂ ਹੀ ਸਿਮ ਸਲਾਟ ਮਾਈਕਰੋ ਸਿਮ ਸਪੋਰਟਿਵ ਹਨ। 280 ਐਮਏਐਚ ਬੈਟਰੀ ਵਾਲਾ ਇਹ ਫੋਨ ਯੂਜ਼ਰ ਨੂੰ ਚਾਰ ਘੰਟਿਆਂ ਦਾ ਟਾਕਟਾਈਮ ਦੇਵੇਗਾ। ਉੱਥੇ ਹੀ ਸਟੈਡਬਾਏ ਮੋਡ ‘ਚ ਚਾਰ ਦਿਨ ਤੱਕ ਦਾ ਬੈਟਰੀ ਬੈਕਅਪ ਮਿਲੇਗਾ।

 

ਇਸ ਤੋਂ ਇਲਾਵਾ ਫੋਨ ‘ਚ ਐਮਪੀ ਥ੍ਰਰੀ ਪਲੇਅਰ, ਰੇਡੀਓ, ਫੋਨ ਰਿਕਾਰਡਿੰਗ ਜਿਹੇ ਆਪਸ਼ਨ ਵੀ ਹਨ। ਇਸ ‘ਚ 3.5 ਐਮਐਮ ਆਡੀਓ ਜੈਕ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਈਕਰੋ ਯੂਬੀਸੀ ਪੋਰਟ ਵੀ ਦਿੱਤਾ ਗਿਆ ਹੈ। ਇਸ ਲਾਂਚ ਮੌਕੇ ‘ਤੇ ਕੰਪਨੀ ਨੇ ਕਿਹਾ ਕਿ ਇਸ ਫੋਨ ‘ਚ ਯੂਜ਼ਰਜ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਗਿਆ ਹੈ। ਇਸ ਨਾਲ ਲੋਕਾਂ ਨੂੰ ਵੱਡਾ ਫਾਇਦਾ ਮਿਲੇਗਾ।

First Published: Sunday, 16 July 2017 12:26 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ