ਜੀਓ ਦੀ ਟੱਕਰ 'ਚ ਨਵਾਂ ਪਲਾਨ, ਅਨਲਿਮਟਿਡ ਕਾਲ , 84GB ਡਾਟਾ 

By: abp sanjha | | Last Updated: Friday, 14 July 2017 3:48 PM
ਜੀਓ ਦੀ ਟੱਕਰ 'ਚ ਨਵਾਂ ਪਲਾਨ, ਅਨਲਿਮਟਿਡ ਕਾਲ , 84GB ਡਾਟਾ 

ਚੰਡੀਗੜ੍ਹ: ਜੀਓ ਦੇ ਨਵੇਂ ਪਲਾਨ ਦੀ ਚੁਨੌਤੀ ‘ਚ ਟੈਲੀਕਾਮ ਕੰਪਨੀ ਏਅਰਸੈੱਲ ਨੇ 348 ਰੁਪਏ ਦਾ ਪੈਕ ਪੇਸ਼ ਕੀਤਾ ਹੈ। ਇਸ ਵਿੱਚ ਗਾਹਕਾਂ ਨੂੰ 84 ਦਿਨਾਂ ਲਈ ਅਨਲਿਮਟਿਡ ਕਾਲ ਦੀ ਸੁਵਿਧਾ ਦੇ ਨਾਲ 84 ਜੀ.ਬੀ. ਡਾਟਾ ਮਿਲੇਗਾ।
ਨਵੇਂ ਏਅਰਸੈੱਲ ਰੀਚਾਰਜ ਪੈਕ ਨੂੰ ਕੰਪਨੀ ਨੇ ਐਫ.ਆਰ.ਸੀ. 348 ਦਾ ਨਾਂ ਦਿੱਤਾ ਹੈ। ਇਸ ਨੂੰ ਫ਼ਿਲਹਾਲ ਉੱਤਰ ਪ੍ਰਦੇਸ਼ ਪੂਰਬ ‘ਚ ਉਪਲਬਧ ਕਰਵਾਇਆ ਗਿਆ ਹੈ। 84 ਦਿਨਾਂ ਦੀ ਮਿਆਦ ਦੌਰਾਨ ਯੂਜ਼ਰ ਕਿਸੇ ਵੀ ਨੰਬਰ ‘ਤੇ ਅਨ ਲਿਮਟਿਡ ਗੱਲਾਂ ਕਰ ਸਕਣਗੇ। ਹਾਲਾਂਕਿ, ਇੰਟਰਨੈੱਟ ਸਪੀਡ 3ਜੀ ਵਾਲੀ ਹੋਵੇਗੀ। ਜ਼ਿਕਰਯੋਗ ਹੈ ਕਿ ਰਿਲਾਇੰਸ ਜੀਓ ਦੀ ਸੇਵਾ ਪੂਰੀ ਤਰ੍ਹਾਂ 4ਜੀ ਹੈ।
ਏਅਰਸੈੱਲ ਦੇ ਉੱਤਰ ਪ੍ਰਦੇਸ਼ (ਪੂਰਬ) ਦੇ ਸਰਕਲ ਬਿਜ਼ਨੈੱਸ ਹੈੱਡ ਰਜੀਵ ਗੁਪਤਾ ਨੇ ਕਿਹਾ ਕਿ ਐਫ.ਆਰ.ਸੀ. 348 ਅੱਜ ਦੀ ਤਰੀਕ ‘ਚ ਹਰ ਕਿਸਮ ਦੇ ਗਾਹਕ ਲਈ ਫ਼ਾਇਦੇ ਦਾ ਸੌਦਾ ਹੈ, ਚਾਹੇ ਉਨ੍ਹਾਂ ਕੋਲ 2ਜੀ, 3ਜੀ ਜਾਂ 4ਜੀ ਹੈਂਡਸੈੱਟ ਹੋਵੇ।
ਉਨ੍ਹਾਂ ਕਿਹਾ ਇਹ ਪੈਕ ਇਸ ਗੱਲ ਨੂੰ ਧਿਆਨ ‘ਚ ਰੱਖ ਕੇ ਪੇਸ਼ ਕੀਤਾ ਹੈ ਕਿ ਗਾਹਕ ਲਗਾਤਾਰ ਆਪਣੀ ਜਾਣ-ਪਛਾਣ ਵਾਲਿਆਂ ਨਾਲ ਵੀਡੀਓ ਚੈਟ ਜਾਂ ਸੋਸ਼ਲ ਸਾਈਟ ਰਾਹੀਂ ਸੰਪਰਕ ‘ਚ ਰਹਿੰਦੇ ਹਨ। ਅਜਿਹੇ ‘ਚ ਜ਼ਿਆਦਾ ਤੋਂ ਜ਼ਿਆਦਾ ਡਾਟਾ ਉਨ੍ਹਾਂ ਦੇ ਕੰਮ ਆਏਗਾ। ਇਸ ਤੋਂ ਇਲਾਵਾ ਬਿਨਾਂ ਬੈਲੰਸ ਦੀ ਚਿੰਤਾ ਕੀਤੇ ਅਨ ਲਿਮਟਿਡ ਗੱਲਾਂ ਕਰਨ ਦੀ ਸੁਵਿਧਾ।

 

First Published: Friday, 14 July 2017 3:48 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ