ਪਾਸਵਰਡ ਦਾ ਝੰਜਟ ਖਤਮ, ਮਾਈਕ੍ਰੋਸਾਫਟ ਦਾ ਕਾਰਨਾਮਾ

By: abp sanjha | | Last Updated: Monday, 19 June 2017 4:02 PM
ਪਾਸਵਰਡ ਦਾ ਝੰਜਟ ਖਤਮ, ਮਾਈਕ੍ਰੋਸਾਫਟ ਦਾ ਕਾਰਨਾਮਾ

ਚੰਡੀਗੜ੍ਹ: ਜੇਕਰ ਤੁਸੀਂ ਵੀ ਆਪਣੇ ਕੰਪਿਊਟਰ ਦਾ ਪਾਸਵਰਡ ਯਾਦ ਰੱਖ-ਰੱਖ ਕੇ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਤਕਨਾਲੋਜੀ ਦੀ ਦੁਨੀਆ ਦੀ ਸਰਤਾਜ ਕੰਪਨੀ ਮਾਈਕ੍ਰੋਸਾਫਟ ਫਿੰਗਰਪ੍ਰਿੰਟ ਸੈਂਸਰ ਵਾਲਾ ਕੀਬੋਰਡ ਲਿਆ ਰਹੀ ਹੈ। ਇਸ ਦੀ ਮਦਦ ਨਾਲ ਕੰਪਿਊਟਰ ਨੂੰ ਬਿਨਾਂ ਪਾਸਵਰਡ ਦੇ ਅਨਲੌਕ ਕਰਨਾ ਸੰਭਵ ਹੋਵੇਗਾ। ਇਹ ਨਵਾਂ ਕੀਬੋਰਡ ਕਈ ਮਾਅਨਿਆਂ ‘ਚ ਖ਼ਾਸ ਹੈ। ਇਸ ਨੂੰ ਐਲੂਮੀਨੀਅਮ ਫ੍ਰੇਮ ‘ਤੇ ਤਿਆਰ ਕੀਤਾ ਗਿਆ ਹੈ।
ਇਹ ਵਾਇਰਲੈੱਸ ਤੇ ਵਾਇਰ ਦੋਵੇਂ ਹੀ ਤਰੀਕਿਆਂ ਨਾਲ ਕੰਮ ਕਰਦਾ ਹੈ। ਕੰਪਨੀ ਨੇ ਇਸ ਨੂੰ ਵਿੰਡੋਜ਼ 8-10 ਵਾਲੇ ਕੰਪਿਊਟਰ ‘ਤੇ ਇਸਤੇਮਾਲ ਕਰਨ ਲਈ ਤਿਆਰ ਕੀਤਾ ਹੈ। ਇਸ ਨਾਲ ਪੁਰਾਣੇ ਵਿੰਡੋਜ਼ ‘ਤੇ ਇਹ ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਵਿੰਡੋਜ਼ 10, ਐਂਡ੍ਰਾਇਡ ਤੇ ਮੈਕ ਆਪਰੇਟਿੰਗ ਸਿਸਟਮ ‘ਤੇ ਕੰਮ ਕਰਨ ਵਾਲੇ ਸਮਾਰਟਫੋਨ ਨੂੰ ਵੀ ਇਹ ਸਪੋਰਟ ਕਰੇਗਾ।
ਕੀਬੋਰਡ ਦੀ ਕੀਮਤ 130 ਡਾਲਰ (ਕਰੀਬ 8,400 ਰੁਪਏ) ਦੱਸੀ ਜਾ ਰਹੀ ਹੈ। ਕੰਪਨੀ 50 ਡਾਲਰ (ਕਰੀਬ 3,200 ਰੁਪਏ) ਦੀ ਕੀਮਤ ਵਾਲਾ ਨਵਾਂ ਮਾਊੁਸ ਵੀ ਲਿਆ ਰਹੀ ਹੈ। ਕੰਪਨੀ ਨੇ ਹਾਲੇ ਇਨ੍ਹਾਂ ਦੋਵੇਂ ਪ੍ਰੋਡਕਟ ਦੀ ਲਾਂਚਿੰਗ ਨੂੰ ਲੈ ਕੇ ਕੋਈ ਤਰੀਕ ਨਹੀਂ ਦੱਸੀ। ਹਾਲਾਂਕਿ ਯੂਟਿਊਬ ਤੇ ਪ੍ਰੋਡਕਟਰ ਨਾਲ ਸਬੰਧਤ ਪੇਜ ਮੁਤਾਬਕ ਇਨ੍ਹਾਂ ਨੂੰ ਛੇਤੀ ਹੀ ਬਾਜ਼ਾਰ ‘ਚ ਉਤਾਰਿਆ ਜਾਏਗਾ।
First Published: Monday, 19 June 2017 4:02 PM

Related Stories

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ

'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ
'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ਅਤੇ ਮੋਬਾਈਲ ਗੇਮ ‘ਬਲੂ ਵੇਲ

ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ
ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ

ਚੰਡੀਗੜ੍ਹ :ਸਰਕਾਰੀ ਟੈਲੀਕਾਮ ਕੰਪਨੀ BSNLਦੇ ਯੂਜ਼ਰ 15 ਅਗਸਤ ਤੋਂ ਆਪਣੇ ਘਰੇਲੂ ਸਰਕਲ