ਪਾਸਵਰਡ ਦਾ ਝੰਜਟ ਖਤਮ, ਮਾਈਕ੍ਰੋਸਾਫਟ ਦਾ ਕਾਰਨਾਮਾ

By: abp sanjha | | Last Updated: Monday, 19 June 2017 4:02 PM
ਪਾਸਵਰਡ ਦਾ ਝੰਜਟ ਖਤਮ, ਮਾਈਕ੍ਰੋਸਾਫਟ ਦਾ ਕਾਰਨਾਮਾ

ਚੰਡੀਗੜ੍ਹ: ਜੇਕਰ ਤੁਸੀਂ ਵੀ ਆਪਣੇ ਕੰਪਿਊਟਰ ਦਾ ਪਾਸਵਰਡ ਯਾਦ ਰੱਖ-ਰੱਖ ਕੇ ਪ੍ਰੇਸ਼ਾਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੀ ਹੈ। ਤਕਨਾਲੋਜੀ ਦੀ ਦੁਨੀਆ ਦੀ ਸਰਤਾਜ ਕੰਪਨੀ ਮਾਈਕ੍ਰੋਸਾਫਟ ਫਿੰਗਰਪ੍ਰਿੰਟ ਸੈਂਸਰ ਵਾਲਾ ਕੀਬੋਰਡ ਲਿਆ ਰਹੀ ਹੈ। ਇਸ ਦੀ ਮਦਦ ਨਾਲ ਕੰਪਿਊਟਰ ਨੂੰ ਬਿਨਾਂ ਪਾਸਵਰਡ ਦੇ ਅਨਲੌਕ ਕਰਨਾ ਸੰਭਵ ਹੋਵੇਗਾ। ਇਹ ਨਵਾਂ ਕੀਬੋਰਡ ਕਈ ਮਾਅਨਿਆਂ ‘ਚ ਖ਼ਾਸ ਹੈ। ਇਸ ਨੂੰ ਐਲੂਮੀਨੀਅਮ ਫ੍ਰੇਮ ‘ਤੇ ਤਿਆਰ ਕੀਤਾ ਗਿਆ ਹੈ।
ਇਹ ਵਾਇਰਲੈੱਸ ਤੇ ਵਾਇਰ ਦੋਵੇਂ ਹੀ ਤਰੀਕਿਆਂ ਨਾਲ ਕੰਮ ਕਰਦਾ ਹੈ। ਕੰਪਨੀ ਨੇ ਇਸ ਨੂੰ ਵਿੰਡੋਜ਼ 8-10 ਵਾਲੇ ਕੰਪਿਊਟਰ ‘ਤੇ ਇਸਤੇਮਾਲ ਕਰਨ ਲਈ ਤਿਆਰ ਕੀਤਾ ਹੈ। ਇਸ ਨਾਲ ਪੁਰਾਣੇ ਵਿੰਡੋਜ਼ ‘ਤੇ ਇਹ ਕੰਮ ਨਹੀਂ ਕਰੇਗਾ। ਇਸ ਤੋਂ ਇਲਾਵਾ ਵਿੰਡੋਜ਼ 10, ਐਂਡ੍ਰਾਇਡ ਤੇ ਮੈਕ ਆਪਰੇਟਿੰਗ ਸਿਸਟਮ ‘ਤੇ ਕੰਮ ਕਰਨ ਵਾਲੇ ਸਮਾਰਟਫੋਨ ਨੂੰ ਵੀ ਇਹ ਸਪੋਰਟ ਕਰੇਗਾ।
ਕੀਬੋਰਡ ਦੀ ਕੀਮਤ 130 ਡਾਲਰ (ਕਰੀਬ 8,400 ਰੁਪਏ) ਦੱਸੀ ਜਾ ਰਹੀ ਹੈ। ਕੰਪਨੀ 50 ਡਾਲਰ (ਕਰੀਬ 3,200 ਰੁਪਏ) ਦੀ ਕੀਮਤ ਵਾਲਾ ਨਵਾਂ ਮਾਊੁਸ ਵੀ ਲਿਆ ਰਹੀ ਹੈ। ਕੰਪਨੀ ਨੇ ਹਾਲੇ ਇਨ੍ਹਾਂ ਦੋਵੇਂ ਪ੍ਰੋਡਕਟ ਦੀ ਲਾਂਚਿੰਗ ਨੂੰ ਲੈ ਕੇ ਕੋਈ ਤਰੀਕ ਨਹੀਂ ਦੱਸੀ। ਹਾਲਾਂਕਿ ਯੂਟਿਊਬ ਤੇ ਪ੍ਰੋਡਕਟਰ ਨਾਲ ਸਬੰਧਤ ਪੇਜ ਮੁਤਾਬਕ ਇਨ੍ਹਾਂ ਨੂੰ ਛੇਤੀ ਹੀ ਬਾਜ਼ਾਰ ‘ਚ ਉਤਾਰਿਆ ਜਾਏਗਾ।
First Published: Monday, 19 June 2017 4:02 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ