ਆਈਫ਼ੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iPhone X ਦੇ ਦੋ ਹੋਰ ਖ਼ਾਸ ਮਾਡਲ

By: ਰਵੀ ਇੰਦਰ ਸਿੰਘ | | Last Updated: Thursday, 9 November 2017 2:03 PM
ਆਈਫ਼ੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ! iPhone X ਦੇ ਦੋ ਹੋਰ ਖ਼ਾਸ ਮਾਡਲ

ਸਮਾਰਟਫ਼ੋਨ ਨਿਰਮਾਤਾ ਕੰਪਨੀ ਐੱਪਲ ਦਾ ਨਵਾਂ iPhone X ਲਾਂਚ ਤੋਂ ਬਾਅਦ ਹੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। 3 ਨਵੰਬਰ ਤੋਂ ਇਸ ਫ਼ੋਨ ਦੀ ਵਿਕਰੀ ਭਾਰਤ ਸਮੇਤ ਕਈ ਹੋਰ ਦੇਸ਼ਾਂ ਵਿੱਚ ਸ਼ੁਰੂ ਹੋ ਗਈ ਹੈ। ਉਦੋਂ ਤੋਂ ਹੀ ਹੋਰਨਾਂ ਫ਼ੋਨਜ਼ ਦੇ ਮੁਕਾਬਲੇ iPhone X ਸਭ ਤੋਂ ਜ਼ਿਆਦਾ ਖ਼ਬਰਾਂ ਵਿੱਚ ਰਿਹਾ ਹੈ। ਉੱਤਮ ਫੀਚਰਜ਼ ਨਾਲ ਪਹਿਲਾਂ ਤੋਂ ਹੀ ਲੈਸ ਇਸ ਫ਼ੋਨ ਦੇ ਹੁਣ ਐਪਲ ਦੋ ਨਵੇਂ ਮਾਡਲ ਪੇਸ਼ ਕਰੇਗੀ।

 

ਇਨ੍ਹਾਂ ਦੋ ਮਾਡਲਾਂ ਵਿੱਚੋਂ ਇੱਕ ਦੀ ਡਿਸਪਲੇਅ 5.8 ਇੰਚ ਤੇ ਦੂਜੇ ਦੀ ਡਿਸਪਲੇਂ 6.4 ਇੰਚ ਦੀ ਹੋਵੇਗੀ। ਹਾਲਾਂਕਿ, ਕੰਪਨੀ ਵੱਲੋਂ ਇਸ ਬਾਰੇ ਕੋਈ ਅਧਿਕਾਰਕ ਜਾਣਕਾਰੀ ਨਹੀਂ ਦਿੱਤੀ ਗਈ।

 

ਰਿਪੋਰਟਾਂ ਮੁਤਬਕ iPhone X ਦੇ ਪਲਾਂ-ਛਿਣਾਂ ਵਿੱਚ ਹੀ ਹਰਮਨਪਿਆਰਾ ਹੋਣ ਤੋਂ ਬਾਅਦ ਐਪਲ 2018 ਤਕ iPhone X ਦੇ ਦੋ ਨਵੇਂ ਮਾਡਲ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ਸਮਾਰਟਫ਼ੋਨਜ਼ ਐਪਲ ਆਈਫ਼ੋਨ X ਦੇ ਹੀ ਫੀਚਰਜ਼ ਹੋਣਗੇ।

 

ਇਸ ਤੋਂ ਇਲਾਵਾ ਨਵੇਂ ਸਾਲ ਵਿੱਚ ਲਾਂਚ ਹੋਣ ਵਾਲੇ ਸਾਰੇ ਸਮਾਰਟਫ਼ੋਨਜ਼ ਵਿੱਚ ਟੱਚ ਆਈ.ਡੀ. ਦੀ ਜਗ੍ਹਾ ਫੇਸ ਆਈ.ਡੀ. ਮੱਲ ਲਵੇਗੀ। iPhone X ਇਸ ਤਕਨਾਲੋਜੀ ਨੂੰ ਪ੍ਰਸਿੱਧੀ ਦੇਣ ਵਾਲਾ ਫ਼ੋਨ ਹੈ। ਲਾਂਚ ਤੋਂ ਬਾਅਦ ਥੋੜ੍ਹੇ ਹੀ ਸਮੇਂ ਵਿੱਚ iPhone X ਦਾ ਸਾਰਾ ਸਟਾਕ ਖ਼ਤਮ ਹੋ ਗਿਆ ਸੀ। ਕਿਹਾ ਜਾ ਰਿਹਾ ਹੈ ਕਿ iPhone X ਇਸ ਮਹੀਨੇ 14 ਹੋਰ ਦੇਸ਼ਾਂ ਵਿੱਚ ਪੇਸ਼ ਕੀਤਾ ਜਾਵੇਗਾ।

 

iPhone X ਦੇ ਮੌਜੂਦਾ ਮਾਡਲਜ਼ ਦੀ ਭਾਰਤ ਵਿੱਚ ਕੀਮਤ ਇਸ ਤਰ੍ਹਾਂ ਹੈ- 64 GB ਵੇਰੀਐਂਟ 89,000 ਰੁਪਏ ਤੇ 256GB ਵੇਰੀਐਂਟ 1,02,000 ਰੁਪਏ ਹੈ।

First Published: Thursday, 9 November 2017 2:03 PM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ