ਨੋਕੀਆ ਦਾ ਨਵਾਂ ਧਮਾਕਾ! 3 ਸ਼ਾਨਦਾਰ ਫ਼ੀਚਰ ਫ਼ੋਨ ਲਾਂਚ

By: ABP SANJHA | | Last Updated: Tuesday, 13 June 2017 3:21 PM
ਨੋਕੀਆ ਦਾ ਨਵਾਂ ਧਮਾਕਾ! 3 ਸ਼ਾਨਦਾਰ ਫ਼ੀਚਰ ਫ਼ੋਨ ਲਾਂਚ

ਨਵੀਂ ਦਿੱਲੀ: 10 ਸਾਲ ਤੋਂ ਮਾਰਕੀਟ ਵਿੱਚੋਂ ਗ਼ੈਰਹਾਜ਼ਰ ਰਹਿਣ ਤੋਂ ਬਾਅਦ ਨੋਕੀਆ ਨੇ ਮੁੜ ਤੋਂ ਧਮਾਕੇਦਾਰ ਐਂਟਰੀ ਕੀਤੀ ਹੈ। ਨੋਕੀਆ ਦਾ ਸਮਰਾਟ ਫ਼ੋਨ ਨੋਕੀਆ 6 ਤੇ ਨੋਕੀਆ 5 ਤੇ ਨੋਕੀਆ 3 ਅੱਜ ਲਾਂਚ ਹੋ ਗਏ। ਫਿਨਲੈਂਡ ਦੀ ਕੰਪਨੀ HMD ਗਲੋਬਲ ਦੇ ਕੋਲ ਨੋਕੀਆ ਦੇ ਸਮਰਾਟ ਫ਼ੋਨ ਵਿਕਰੀ ਦੇ ਐਕਸਕਲੂਸਿਵ ਦੇ ਅਧਿਕਾਰ ਹਨ। ਪਿਛਲੇ ਹਫ਼ਤੇ ਹੀ ਨੋਕੀਆ ਨੇ ਭਾਰਤ ਵਿੱਚ ਹੋਣ ਵਾਲੇ ਆਪਣੇ ਸਾਰੇ ਈਵੈਂਟ ਲਈ ਸੱਦਾ ਭੇਜ ਕੇ ਇਸ ਖ਼ਬਰ ਉੱਤੇ ਮੋਹਰ ਲਾਈ।

 
Nokia 5 ਤੇ Nokia 3 ਦੀ ਆਨਲਾਈਨ ਵਿਕਰੀ ਸ਼ੁਰੂ ਹੋ ਗਈ ਹੈ। Nokia 3 ਦੀ ਵਿਕਰੀ 16 ਜੂਨ ਤੋਂ ਸ਼ੁਰੂ ਹੋਵੇਗੀ। Nokia 5 ਦੀ ਪ੍ਰੀ-ਆਡਰ ਬੁਕਿੰਗ 7 ਜੁਲਾਈ ਤੋਂ ਸ਼ੁਰੂ ਹੋਵੇਗੀ। ਜਦੋਂਕਿ Nokia 6 ਖ਼ਾਸ ਤੌਰ ਉੱਤੇ ਈ-ਕਾਮਰਸ ਸਾਈਟ ਐਮਾਜੋਨ ਉੱਤੇ ਹੀ ਮਿਲੇਗਾ। ਇਸ ਲਈ ਰਜਿਸਟ੍ਰੇਸ਼ਨ 14 ਜੁਲਾਈ ਤੋਂ ਸ਼ੁਰੂ ਹੋਵੇਗੀ।

 

 

ਨੋਕੀਆ 3 7.0 ਨਾਗਟ ਤੇ ਨੋਕੀਆ 5 7.1 ਨਾਗਟ ਓ ਐਸ ਉੱਤੇ ਕੰਮ ਕਰਦਾ ਹੈ। ਦੋਵਾਂ ਹੀ ਡਿਵਾਈਸ ਨਾਲ ਯੂਜ਼ਰ ਨੂੰ ਗੂਗਲ ਫ਼ੋਟੋ ਐਪ ਉੱਤੇ ਅਨ ਲਿਮਟਿਡ ਕਲਾਈਡ ਸਟੋਰੇਜ ਮਿਲੇਗੀ। ਦੋਵਾਂ ਵਿੱਚ ਸਿੰਗਲ ਸਿੰਮ ਤੇ ਡਬਲ ਸਿੰਮ ਦੀ ਸੁਵਿਧਾ ਦਿੱਤੀ ਗਈ ਹੈ। ਇਸ ਫ਼ੋਨ ਵਿੱਚ 5 ਇੰਚ ਦੀ ਸਕਰੀਨ ਦਿੱਤੀ ਗਈ ਜਿਸ ਵਿੱਚ 720×1280 ਪਿਕਸਲਜ਼ ਰਿਜੂਲੇਣਸ਼ਨ ਵਾਲਾ IPS ਡਿਸਪਲੇ ਹੈ। 1.3GHz ਕਵਾਰਡ ਕੋਰ ਮੀਡੀਆ ਟੇਕ ਪ੍ਰੋਸੈੱਸਰ ਵਾਲਾ ਇਹ ਡਿਵਾਈਸ 2 ਜੀਬੀ ਰੈਮ ਦੇ ਨਾਲ ਆਵੇਗਾ। ਇਸ ਵਿੱਚ 16 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਵਧਾ ਕੇ 128 ਜੀਬੀ ਕੀਤਾ ਜਾ ਸਕਦਾ ਹੈ।

 

 

 

ਨੋਕੀਆ 3 ਵਿੱਚ 8 ਮੈਗਾਪਿਕਸਲ ਦਾ ਰਿਆਰ ਤੇ ਫ਼ਰੰਟ ਕੈਮਰਾ ਹੈ। ਇਸ ਡਿਵਾਈਸ ਵਿੱਚ 2650mAh ਦੀ ਬੈਟਰ ਦਿੱਤੀ ਗਈ ਹੈ। ਕਨੈਕਟਿਵਟੀ ਦੀ ਗੱਲ ਕਰੀਏ ਤਾਂ ਇਸ ਵਿੱਚ 4G LTE ਦੀ ਸੁਵਿਧਾ ਹੋਵੇਗਾ। ਨੋਕੀਆ 5 ਵਿੱਚ ਫਿੰਗਰ ਪ੍ਰਿੰਟ ਸੈਂਸਰ ਹੋਮ ਬਟਨ ਦੇ ਨਾਲ ਦਿੱਤਾ ਗਿਆ ਹੈ। ਨੋਕੀਆ 3 ਦੀ ਤਰ੍ਹਾਂ ਇਸ ਵਿੱਚ ਵੀ ਸੀਮਲੇਸ ਮੈਟਲ ਬਾਡੀ ਦਿੱਤੀ ਗਈ ਹੈ। ਇਹ ਡਿਵਾਈਸ ਡਬਲ ਸਿੰਮ ਤੇ ਸਿੰਗਲ ਸਿੰਮ ਦੋਵਾਂ ਹੀ ਵੈਰੀਅੰਟ ਵਿੱਚ ਉਪਲਬਧ ਹੈ।

 

 

 

ਨੋਕੀਆ 6 ਵਿੱਚ 7.0 ਨਾਗਟ ਉੱਤੇ ਚੱਲਦਾ ਹੈ। ਨੋਕੀਆ 6 ਵਿੱਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੂਲੇਸ਼ਨ 1080×1920 ਪਿਕਸਲਜ਼ ਹੈ। ਇਸ ਦੇ ਨਾਲ ਹੀ 2.5D ਤੇ ਗੋਰਿਲਲਾ ਗਲਾਸ ਪ੍ਰੋਟੈਕਸ਼ਨ ਨਾਲ ਲੈਸ ਹੈ।

First Published: Tuesday, 13 June 2017 3:21 PM

Related Stories

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ

ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ
ਕਾਰ ਲਈ 16 ਲੱਖ 'ਚ ਖਰੀਦਿਆ 0001 ਨੰਬਰ

ਨਵੀਂ ਦਿੱਲੀ: ਦਿੱਲੀ ਵਿੱਚ ਕਾਰਾਂ ਦੇ ਨੰਬਰਾਂ ਦੀ ਨਿਲਾਮੀ ਵਿੱਚ 0001 ਨੰਬਰ 16 ਲੱਖ

ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ
ਖੁਸ਼ਖਬਰੀ! ਹੁਣ 30 ਜੂਨ ਨਹੀਂ 31 ਦਸੰਬਰ ਨੂੰ ਬੰਦ ਹੋਏਗਾ ਵਟਸਐਪ

ਨਵੀਂ ਦਿੱਲੀ: ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪੁਰਾਣੇ ਯੂਜਰਜ਼ ਨੂੰ ਰਾਹਤ ਦੇਣ ਦਾ

BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ
BSNL ਵੱਲੋਂ ਰੋਜ਼ਾਨਾ 4 GB ਡੇਟਾ ਵਾਲਾ ਪਲਾਨ ਲਾਂਚ

ਨਵੀਂ ਦਿੱਲੀ: ਸਰਕਾਰੀ ਸੈਕਟਰ ਦੀ ਟੈਲੀਕੌਮ ਕੰਪਨੀ ਬੀ.ਐਸ.ਐਨ.ਐਲ. ਨੇ ਈਦ ਮੌਕੇ ਦੋ

ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ
ਜੀਓ ਦੇ ਪੁਆੜੇ ਮਗਰੋਂ ਟੈਲੀਕਾਮ ਕੰਪਨੀਆਂ 'ਤੇ ਸ਼ਿਕੰਜ਼ਾ

ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਿਟੀ ਟਰਾਈ ਗਾਹਕਾਂ ਨੂੰ ਲੁਭਾਉਣ ਲਈ