17 ਸਾਲ ਬਾਅਦ ਪਰਤਿਆ ਨੋਕੀਆ 3310, ਕੀਮਤ ਵੀ 3310 

By: abp sanjha | | Last Updated: Tuesday, 16 May 2017 4:04 PM
17 ਸਾਲ ਬਾਅਦ ਪਰਤਿਆ ਨੋਕੀਆ 3310, ਕੀਮਤ ਵੀ 3310 

ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ HMD ਗਲੋਬਲ ਕੰਪਨੀ ਨੇ ਆਖ਼ਰਕਾਰ ਨਵੇਂ ਨੋਕੀਆ 3310 ਫ਼ੋਨ ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਨੋਕੀਆ 3310 ਫ਼ੋਨ 18 ਮਈ ਤੋਂ ਭਾਰਤ ਦੇ ਸਾਰੇ ਵੱਡੇ ਮੋਬਾਈਲ ਸਟੋਰਾਂ ‘ਤੇ ਉਪਲਬਧ ਹੋਵੇਗਾ। ਭਾਰਤ ਵਿੱਚ ਇਸ ਫ਼ੋਨ ਦੀ ਕੀਮਤ 3310 ਰੁਪਏ ਰੱਖੀ ਗਈ ਹੈ। ਇਹ ਫ਼ੋਨ ਚਾਰ ਵੱਖ-ਵੱਖ ਰੰਗਾਂ ‘ਚ ਵੇਚਿਆ ਜਾਵੇਗਾ। ਗਲਾਸ ਫਿਨੀਸ਼ ਨਾਲ ਵਾਰਮ ਰੈੱਡ ਤੇ ਯੈਲੋ, ਮੈਟ ਫਿਨੀਸ਼ ਨਾਲ ਡਾਰਕ ਬਲ਼ੂ ਤੇ ਗ੍ਰੇਅ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਲਾਂਚ ਈਵੈਂਟ ‘ਚ ਐਚ.ਐਮ.ਡੀ. ਗਲੋਬਲ ਨੇ ਵਾਅਦਾ ਕੀਤਾ ਸੀ ਕਿ ਇਸ ਫ਼ੋਨ ਨੂੰ ਭਾਰਤ ‘ਚ ਦੂਜੀ ਤਿਮਾਹੀ ‘ਚ ਉਪਲਬਧ ਕਰਾਇਆ ਜਾਵੇਗਾ। ਕੰਪਨੀ ਨੇ ਆਪਣਾ ਦਾਅਵਾ ਪੂਰਾ ਕਰ ਦਿੱਤਾ ਹੈ। ਨੋਕੀਆ 3310 (2017) ਤੋਂ ਇਲਾਵਾ ਭਾਰਤ ‘ਚ ਨੋਕੀਆ ਦੇ ਐਂਡਰਾਇਡ ਸਮਾਰਟਫ਼ੋਨ ਵੀ ਜਲਦੀ ਹੀ ਲਾਂਚ ਹੋਣਗੇ।
ਹਾਲ ਹੀ ‘ਚ ਕੰਪਨੀ ਨੇ ਇੱਕ ਮੀਡੀਆ ਈਵੈਂਟ ਕੀਤਾ ਸੀ ਜਿੱਥੇ ਨੋਕੀਆ 3, ਨੋਕੀਆ 6 ਤੇ ਨੋਕੀਆ 5 ਦੀ ਝਲਕ ਮਿਲੀ ਸੀ। ਫਿਨਲੈਂਡ ਦੀ ਕੰਪਨੀ ਐਚ.ਐਮ.ਡੀ. ਗਲੋਬਲ ਨੇ ਮੋਬਾਈਲ ਵਰਲਡ ਕਾਂਗਰਸ 2017 ‘ਚ ਸਭ ਤੋਂ ਪਹਿਲਾਂ ਨੋਕੀਆ 3310 ਦੇ ਨਵੇਂ ਰੂਪ ਜਾਂ 2017 ਵਰਜਨ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਨੂੰ ‘ਮਾਡਰਨ ਟਵਿਸਟ’ ਦਾ ਨਾਂ ਦਿੱਤਾ ਹੈ। ਨੋਕੀਆ 3310, ਨੋਕੀਆ ਬਰਾਂਡ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫ਼ੀਚਰ ਫ਼ੋਨ ਰਿਹਾ ਹੈ।
ਕੀ ਹੈ ਨੋਕੀਆ 3310 (2017) ਵਿੱਚ ਖਾਸ?
ਨਵੇਂ ਨੋਕੀਆ 3310 ‘ਚ ਐਲ.ਈ.ਡੀ. ਫਲੈਸ਼ ਦੇ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਵਿੱਚ 2.4 ਇੰਚ ਦੀ ਕਿਊ.ਵੀ.ਜੀ.ਏ. ਡਿਸਪਲੇ ਹੈ। ਹੈਂਡਸੈੱਟ 2ਜੀ ਕੁਨੈਕਟੀਵਿਟੀ ਨਾਲ ਆਉਂਦਾ ਹੈ। ਨੋਕੀਆ 30+ ਓ.ਐਸ. ‘ਤੇ ਚੱਲੇਗਾ। ਇੰਟਰਨਲ ਸਟੋਰੇਜ 16 ਐਮ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਬੈਟਰੀ 1200 ਐਮ.ਏ.ਐਚ. ਦੀ ਹੈ।
ਡਿਊਲ ਸਿੰਮ ਵਾਲੇ ਇਸ ਫ਼ੋਨ ‘ਚ ਐਲ.ਈ.ਡੀ. ਟਾਰਚ ਲਾਈਟ ਵੀ ਹੈ। ਕੁਨੈਕਟੀਵਿਟੀ ਫ਼ੀਚਰ ‘ਚ ਮਾਈਕ੍ਰੋ-ਯੂ.ਐਸ.ਬੀ., 3.5 ਏ.ਵੀ. ਕੂਨੈਕਟਰ ਤੇ ਬਲੂਟੂਥ 3.0 ਸ਼ਾਮਲ ਹਨ। ਇਸ ਹੈਂਡਸੈੱਟ ਦਾ ਡਾਈਮੈਂਸ਼ਨ 115.6×51.0x12.8 ਮਿਲੀਮੀਟਰ ਹੈ ਤੇ ਭਾਰ 7.96 ਗਰਾਮ ਹੈ।
First Published: Tuesday, 16 May 2017 4:04 PM

Related Stories

ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ
ਖੂਨੀ ਖੇਡ ਬਲੂ ਵੇਲ੍ਹ 'ਤੇ ਹਾਈਕੋਰਟ ਸਖਤ, ਗੂਗਲ, ਫੇਸਬੁੱਕ ਤੇ ਯਾਹੂ ਨੂੰ ਨੋਟਿਸ

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ ਪਟੀਸ਼ਨ ‘ਤੇ ਨੋਟਿਸ ਜਾਰੀ ਕਰਕੇ ਗੂਗਲ,

ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!
ਧਾਰਮਿਕ ਲੋਕ ਫੇਸਬੁੱਕ 'ਤੇ ਇਹ ਕੁਝ ਕਰਦੇ!

ਵਾਸ਼ਿੰਗਟਨ: ਧਾਰਮਿਕ ਲੋਕ ਫੇਸਬੁੱਕ ਪੋਸਟ ਵਿੱਚ ਸਾਕਾਰਾਤਮਕ ਤੇ ਸਮਾਜਿਕ ਸ਼ਬਦਾਂ ਦਾ

ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ
ਵਟਸਐਪ ਦਾ ਹੋਰ ਧਮਾਕਾ, 25 ਕਰੋੜ ਯੂਜਰਜ਼ ਨੂੰ ਕਲਰਫੁੱਲ ਤੋਹਫਾ

ਨਵੀਂ ਦਿੱਲੀ: ਆਪਣੇ ਸਟੇਟਸ ਫੀਚਰਜ਼ ਨੂੰ ਹੋਰ ਦਿਲਚਸਪ ਬਣਾਉਂਦੇ ਹੋਏ ਫੇਸਬੁੱਕ ਦੀ

ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 
ਰੇਡਮੀ ਨੋਟ 5A ਧਮਾਕਾ, ਜਾਣੋ ਫੋਨ ਦੀਆਂ ਖੂਬੀਆਂ 

ਨਵੀਂ ਦਿੱਲੀ: ਸ਼ਿਓਮੀ ਨੇ ਨੋਟ 4 ਦੀ ਸਫ਼ਲਤਾ ਤੋਂ ਬਾਅਦ ਆਪਣਾ ਮੋਸਟ ਅਵੇਟਡ ਸਮਾਰਟਫੋਨ

ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!
ਯੂ.ਸੀ. ਬ੍ਰਾਊਜ਼ਰ ਚੀਨ ਨੂੰ ਭੇਜ ਰਿਹਾ ਭਾਰਤ ਬਾਰੇ ਜਾਣਕਾਰੀ!

ਨਵੀਂ ਦਿੱਲੀ: ਚੀਨ ਵਿੱਚ ਬਣੇ ਸਮਾਰਟਫ਼ੋਨਾਂ ਤੋਂ ਬਾਅਦ ਉੱਥੋਂ ਦੀਆਂ ਕੰਪਨੀਆਂ ਦੇ

ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ
ਹੁਣ ਮੋਬਾਈਲਾਂ 'ਚ ਐਂਡ੍ਰਾਇਡ 8.0 ਓਰੀਓ ਮਚਾਏਗਾ ਧਮਾਲ

ਚੰਡੀਗੜ੍ਹ: ਗੂਗਲ ਨੇ ਆਪਣੇ ਨਵੇਂ ਐਂਡ੍ਰਾਇਡ ਆਪਰੇਟਿੰਗ ਸਿਸਟਮ ਐਂਡ੍ਰਾਇਡ ਓ ਨੂੰ

ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ
ਜੀਓ ਫੋਨ ਨੂੰ ਟੱਕਰ ਦੇਣ ਲਈ ਏਅਰਟੈੱਲ ਦਾ 2,500 ਵਾਲਾ ਫੋਨ

ਚੰਡੀਗੜ੍ਹ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਇੱਕ ਵਾਰ ਫਿਰ

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ