17 ਸਾਲ ਬਾਅਦ ਪਰਤਿਆ ਨੋਕੀਆ 3310, ਕੀਮਤ ਵੀ 3310 

By: abp sanjha | | Last Updated: Tuesday, 16 May 2017 4:04 PM
17 ਸਾਲ ਬਾਅਦ ਪਰਤਿਆ ਨੋਕੀਆ 3310, ਕੀਮਤ ਵੀ 3310 

ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ HMD ਗਲੋਬਲ ਕੰਪਨੀ ਨੇ ਆਖ਼ਰਕਾਰ ਨਵੇਂ ਨੋਕੀਆ 3310 ਫ਼ੋਨ ਨੂੰ ਭਾਰਤ ‘ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦੱਸਿਆ ਕਿ ਨੋਕੀਆ 3310 ਫ਼ੋਨ 18 ਮਈ ਤੋਂ ਭਾਰਤ ਦੇ ਸਾਰੇ ਵੱਡੇ ਮੋਬਾਈਲ ਸਟੋਰਾਂ ‘ਤੇ ਉਪਲਬਧ ਹੋਵੇਗਾ। ਭਾਰਤ ਵਿੱਚ ਇਸ ਫ਼ੋਨ ਦੀ ਕੀਮਤ 3310 ਰੁਪਏ ਰੱਖੀ ਗਈ ਹੈ। ਇਹ ਫ਼ੋਨ ਚਾਰ ਵੱਖ-ਵੱਖ ਰੰਗਾਂ ‘ਚ ਵੇਚਿਆ ਜਾਵੇਗਾ। ਗਲਾਸ ਫਿਨੀਸ਼ ਨਾਲ ਵਾਰਮ ਰੈੱਡ ਤੇ ਯੈਲੋ, ਮੈਟ ਫਿਨੀਸ਼ ਨਾਲ ਡਾਰਕ ਬਲ਼ੂ ਤੇ ਗ੍ਰੇਅ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਲਾਂਚ ਈਵੈਂਟ ‘ਚ ਐਚ.ਐਮ.ਡੀ. ਗਲੋਬਲ ਨੇ ਵਾਅਦਾ ਕੀਤਾ ਸੀ ਕਿ ਇਸ ਫ਼ੋਨ ਨੂੰ ਭਾਰਤ ‘ਚ ਦੂਜੀ ਤਿਮਾਹੀ ‘ਚ ਉਪਲਬਧ ਕਰਾਇਆ ਜਾਵੇਗਾ। ਕੰਪਨੀ ਨੇ ਆਪਣਾ ਦਾਅਵਾ ਪੂਰਾ ਕਰ ਦਿੱਤਾ ਹੈ। ਨੋਕੀਆ 3310 (2017) ਤੋਂ ਇਲਾਵਾ ਭਾਰਤ ‘ਚ ਨੋਕੀਆ ਦੇ ਐਂਡਰਾਇਡ ਸਮਾਰਟਫ਼ੋਨ ਵੀ ਜਲਦੀ ਹੀ ਲਾਂਚ ਹੋਣਗੇ।
ਹਾਲ ਹੀ ‘ਚ ਕੰਪਨੀ ਨੇ ਇੱਕ ਮੀਡੀਆ ਈਵੈਂਟ ਕੀਤਾ ਸੀ ਜਿੱਥੇ ਨੋਕੀਆ 3, ਨੋਕੀਆ 6 ਤੇ ਨੋਕੀਆ 5 ਦੀ ਝਲਕ ਮਿਲੀ ਸੀ। ਫਿਨਲੈਂਡ ਦੀ ਕੰਪਨੀ ਐਚ.ਐਮ.ਡੀ. ਗਲੋਬਲ ਨੇ ਮੋਬਾਈਲ ਵਰਲਡ ਕਾਂਗਰਸ 2017 ‘ਚ ਸਭ ਤੋਂ ਪਹਿਲਾਂ ਨੋਕੀਆ 3310 ਦੇ ਨਵੇਂ ਰੂਪ ਜਾਂ 2017 ਵਰਜਨ ਨੂੰ ਲਾਂਚ ਕੀਤਾ ਸੀ। ਕੰਪਨੀ ਨੇ ਇਸ ਨੂੰ ‘ਮਾਡਰਨ ਟਵਿਸਟ’ ਦਾ ਨਾਂ ਦਿੱਤਾ ਹੈ। ਨੋਕੀਆ 3310, ਨੋਕੀਆ ਬਰਾਂਡ ਦਾ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਵਿਕਣ ਵਾਲਾ ਫ਼ੀਚਰ ਫ਼ੋਨ ਰਿਹਾ ਹੈ।
ਕੀ ਹੈ ਨੋਕੀਆ 3310 (2017) ਵਿੱਚ ਖਾਸ?
ਨਵੇਂ ਨੋਕੀਆ 3310 ‘ਚ ਐਲ.ਈ.ਡੀ. ਫਲੈਸ਼ ਦੇ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ। ਇਸ ਵਿੱਚ 2.4 ਇੰਚ ਦੀ ਕਿਊ.ਵੀ.ਜੀ.ਏ. ਡਿਸਪਲੇ ਹੈ। ਹੈਂਡਸੈੱਟ 2ਜੀ ਕੁਨੈਕਟੀਵਿਟੀ ਨਾਲ ਆਉਂਦਾ ਹੈ। ਨੋਕੀਆ 30+ ਓ.ਐਸ. ‘ਤੇ ਚੱਲੇਗਾ। ਇੰਟਰਨਲ ਸਟੋਰੇਜ 16 ਐਮ.ਬੀ. ਹੈ ਜਿਸ ਨੂੰ ਮੈਮਰੀ ਕਾਰਡ ਰਾਹੀਂ 32ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਦੀ ਬੈਟਰੀ 1200 ਐਮ.ਏ.ਐਚ. ਦੀ ਹੈ।
ਡਿਊਲ ਸਿੰਮ ਵਾਲੇ ਇਸ ਫ਼ੋਨ ‘ਚ ਐਲ.ਈ.ਡੀ. ਟਾਰਚ ਲਾਈਟ ਵੀ ਹੈ। ਕੁਨੈਕਟੀਵਿਟੀ ਫ਼ੀਚਰ ‘ਚ ਮਾਈਕ੍ਰੋ-ਯੂ.ਐਸ.ਬੀ., 3.5 ਏ.ਵੀ. ਕੂਨੈਕਟਰ ਤੇ ਬਲੂਟੂਥ 3.0 ਸ਼ਾਮਲ ਹਨ। ਇਸ ਹੈਂਡਸੈੱਟ ਦਾ ਡਾਈਮੈਂਸ਼ਨ 115.6×51.0x12.8 ਮਿਲੀਮੀਟਰ ਹੈ ਤੇ ਭਾਰ 7.96 ਗਰਾਮ ਹੈ।
First Published: Tuesday, 16 May 2017 4:04 PM

Related Stories

ਖਬਰਦਾਰ! ਫੇਸਬੁੱਕ ਇੰਝ ਉਡਾ ਰਿਹਾ ਤੁਹਾਡੇ ਵਟਸਐਪ ਦਾ ਡੇਟਾ
ਖਬਰਦਾਰ! ਫੇਸਬੁੱਕ ਇੰਝ ਉਡਾ ਰਿਹਾ ਤੁਹਾਡੇ ਵਟਸਐਪ ਦਾ ਡੇਟਾ

ਚੰਡੀਗੜ੍ਹ: ਪਿਛਲੇ ਸਾਲ ਅਗਸਤ ਵਿੱਚ ਵਟਸਐਪ ਨੇ ਆਪਣੇ ਯੂਜਰਜ਼ ਦੇ ਫ਼ੋਨ ਨੰਬਰ

ਜੀਓ ਦਾ ਨਵਾਂ ਧਮਾਕਾ, ਏਅਰਟੈੱਲ ਨੂੰ ਭਾਜੜਾਂ, 75 ਤੋਂ ਵਧਾ ਕੇ 125 ਜੀਬੀ ਡੇਟਾ
ਜੀਓ ਦਾ ਨਵਾਂ ਧਮਾਕਾ, ਏਅਰਟੈੱਲ ਨੂੰ ਭਾਜੜਾਂ, 75 ਤੋਂ ਵਧਾ ਕੇ 125 ਜੀਬੀ ਡੇਟਾ

ਨਵੀਂ ਦਿੱਲੀ: ਟੈਲੀਕਾਮ ਜਗਤ ਵਿੱਚ ਤਹਿਲਕਾ ਮਚਾਉਣ ਤੋਂ ਬਾਅਦ ਹੁਣ ਜੀਓ ਇੰਟਰਨੈੱਟ

ਵੱਡਾ ਆਫ਼ਰ: ਯੂਜ਼ਰ ਨੂੰ ਮਿਲੇਗਾ 45 ਜੀ.ਬੀ ਡਾਟਾ ਮੁਫ਼ਤ
ਵੱਡਾ ਆਫ਼ਰ: ਯੂਜ਼ਰ ਨੂੰ ਮਿਲੇਗਾ 45 ਜੀ.ਬੀ ਡਾਟਾ ਮੁਫ਼ਤ

ਨਵੀਂ ਦਿੱਲੀ : ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਨੇ ਨਵੇਂ ਆਫ਼ਰ ਦਾ ਐਲਾਨ

ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ
ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ

ਨਵੀਂ ਦਿੱਲੀ: 2016 ਵਿੱਚ 4ਜੀ ਦੀ ਦੁਨੀਆ ਵਿੱਚ ਕ੍ਰਾਂਤੀ ਮਗਰੋਂ ਹੁਣ ਰਿਲਾਇੰਸ ਜੀਓ 2017

ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!
ਵਾਟਸਅੱਪ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਵਾਟਸਅੱਪ ਨੇ ਆਪਣੇ ਗਾਹਕਾਂ ਲਈ ਨਵਾਂ ਫ਼ੀਚਰ ਲਾਂਚ ਕੀਤਾ ਹੈ। ਇਸ ਫ਼ੀਚਰ

ਭਾਰਤ 'ਚ iPhone SE ਬਣਨਾ ਸ਼ੁਰੂ, ਹੁਣ ਸਸਤਾ ਮਿਲੇਗਾ
ਭਾਰਤ 'ਚ iPhone SE ਬਣਨਾ ਸ਼ੁਰੂ, ਹੁਣ ਸਸਤਾ ਮਿਲੇਗਾ

ਨਵੀਂ ਦਿੱਲੀ: ਐਪਲ ਨੇ ਭਾਰਤ ਵਿੱਚ ਆਈਫ਼ੋਨ SE ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਹੈ।

WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!
WARNING: ਆਧਾਰ ਕਾਰਡ ਨਹੀਂ ਤਾਂ ਮੋਬਾਈਲ ਕੁਨੈਕਸ਼ਨ ਬੰਦ!

ਨਵੀਂ ਦਿੱਲੀ: ਜੇਕਰ ਤੁਹਾਡੇ ਕੋਲ ਆਧਾਰ ਕਾਰਡ ਨਹੀਂ ਤਾਂ ਤੁਸੀਂ ਇਸ ਨੂੰ ਜਲਦ ਬਣਾ

ਆਇਡੀਆ ਵੱਲੋਂ 356 'ਚ 40 ਜੀਬੀ ਡੇਟਾ ਆਫਰ
ਆਇਡੀਆ ਵੱਲੋਂ 356 'ਚ 40 ਜੀਬੀ ਡੇਟਾ ਆਫਰ

ਨਵੀਂ ਦਿੱਲੀ: ਆਇਡੀਆ ਸੈਲੂਲਰ ਨੇ ਵੀਰਵਾਰ ਨੂੰ ਆਪਣੇ ਨਵੇਂ ਆਫ਼ਰ ਦਾ ਐਲਾਨ ਕੀਤਾ ਹੈ।

ਏਅਰਟੈੱਲ ਦਾ ਧਮਾਕਾ: ਹੁਣ ਹਰੇਕ ਪਲਾਨ 'ਤੇ ਡਬਲ ਡੇਟਾ
ਏਅਰਟੈੱਲ ਦਾ ਧਮਾਕਾ: ਹੁਣ ਹਰੇਕ ਪਲਾਨ 'ਤੇ ਡਬਲ ਡੇਟਾ

ਨਵੀਂ ਦਿੱਲੀ: ਟੈਲੀਕਾਮ ਅਪਰੇਟਰ ਕੰਪਨੀ ਏਅਰਟੈੱਲ ਨੇ ਜੀਓ ਦੀ ਚੁਨੌਤੀ ਦੇ ਨਜਿੱਠਣ

 ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ
ਕਿਤੇ ਤੁਹਾਨੂੰ ਵੀ ਤਾਂ ਨਹੀਂ ਆਈ 777888999 ਤੋਂ ਕਾਲ

ਨਵੀਂ ਦਿੱਲੀ: ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਰੋਜ਼ਾਨਾ ਕੋਈ ਨਾ ਕੋਈ ਤਸਵੀਰ ਜਾਂ