ਹੁਣ Nokia 3310 ਵੀ 4ਜੀ ਸਪੀਡ ਨਾਲ!

By: ਏਬੀਪੀ ਸਾਂਝਾ | | Last Updated: Sunday, 31 December 2017 1:49 PM
ਹੁਣ Nokia 3310 ਵੀ 4ਜੀ ਸਪੀਡ ਨਾਲ!

ਨਵੀਂ ਦਿੱਲੀ: ਆਉਣ ਵਾਲੇ ਸਾਲ ਵਿੱਚ ਨੋਕੀਆ ਦੇ ਸਮਾਰਟਫੋਨ ਵਿਕਰੀ ਦੀ ਐਕਸਲੂਸਿਵ ਰਾਈਟ ਵਾਲੀ ਕੰਪਨੀ ਐਚ.ਐਮ.ਡੀ ਗਲੋਬਲ ਨੋਕੀਆ 3310 (2017) ਦਾ 4ਜੀ ਵੇਰੀਐਂਟ ਲਾਂਚ ਕਰ ਸਕਦੀ ਹੈ। ਹਾਲ ਹੀ ਵਿੱਚ ਚੀਨ ਦੀ ਸਰਟੀਫ਼ਿਕੇਸ਼ਨ ਵੈੱਬਸਾਈਟ ‘ਤੇ ਨੋਕੀਆ 3310 ਦੇ ਵੇਰੀਐਂਟ ਦਾ ਮਾਡਲ ਨੰਬਰ ਟੀ.ਏ-1077 ਦੇ ਨਾਲ ਸਪਾਟ ਕੀਤਾ ਗਿਆ ਸੀ।

 

ਰਿਪੋਰਟਾਂ ਦੀ ਮੰਨੀਏ ਤਾਂ ਇਹ ਫੋਨ TD-LTE, TD-SCDMA ਤੇ ਜੀਐਸੈਮ ਨੈੱਟਵਰਕ ਨੂੰ ਸਪੋਰਟ ਕਰੇਗਾ। ਉਮੀਦ ਹੈ ਕਿ ਨੋਕੀਆ 3310 ਦਾ 4ਜੀ ਵੇਰੀਐਂਟ ਅਲੀਬਾਬਾ ਦੇ YunOS ਆਪਰੇਟਿੰਗ ਸਿਸਟਮ ਨੂੰ ਵੀ ਸਪੋਰਟ ਕਰੇਗਾ ਜੋ ਐਂਡਰਾਇਡ ਆਪਰੇਟਿੰਗ ਸਿਸਟਮ ਦਾ ਇੱਕ ਕਸਟਮਟਾਈਜ਼ ਵੇਰੀਐਂਟ ਹੈ।

 

ਨੋਕੀਆ 3310 ਦੇ 4ਜੀ ਵੇਰੀਐਂਟ ਨੂੰ ਟੀਨਾ ‘ਤੇ ਸਪਾਟ ਕੀਤਾ ਜਾ ਚੁੱਕਾ ਹੈ। ਨੋਕੀਆ 3310 ਦੇ 4ਜੀ ਵੇਰੀਐਂਟ ਦੀ ਨੋਕੀਆ 6 (2018) ਨਾਲ ਲਾਂਚ ਹੋਣ ਦੀ ਖ਼ਬਰ ਹੈ। ਰਿਪੋਰਟਾਂ ਮੁਤਾਬਕ ਐਚ.ਐਮ.ਡੀ ਗਲੋਬਲ ਚੀਨ ਵਿੱਚ 12 ਜਨਵਰੀ ਨੂੰ ਸਮਾਗਮ ਕਰਕੇ ਆਪਣੇ ਫਲੈਗਸ਼ਿਪ ਨੋਕੀਆ 9 ਤੇ ਨੋਕੀਆ 6 ਦੇ ਸਕਸੈਸਰ ਵੇਰੀਐਂਟ ਨੂੰ ਲਾਂਚ ਕਰੇਗੀ। ਹਾਲਾਂਕਿ ਕੰਪਨੀ ਵੱਲੋਂ ਇਸ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

 

ਤੁਹਾਨੂੰ ਦੱਸ ਦਈਏ ਕਿ ਇਸ ਸਾਲ ਫਰਵਰੀ ਵਿੱਚ ਮੋਬਾਈਲ ਵਰਲਡ ਕਾਂਗਰਸ ਵਿੱਚ ਨੋਕੀਆ ਨੇ ਆਪਣੇ ਆਇਕਾਨਿਕ ਫੋਨ ਨੋਕੀਆ 3310 ਨੂੰ ਲਾਂਚ ਕੀਤਾ ਸੀ। ਇਹ ਸਮਾਰਟਫੋਨ 2ਜੀ ਕੁਨੈਕਟਿਵਿਟੀ ਦੇ ਨਾਲ ਉਪਲੱਬਧ ਸੀ। ਬਾਅਦ ਵਿੱਚ ਨੋਕੀਆ ਨੇ ਇਸ ਨੂੰ 3ਜੀ ਵੇਰੀਐਂਟ ਵਿੱਚ ਵੀ ਉਤਾਰਿਆ। ਭਾਰਤ ਵਿੱਚ ਉਸ ਸਮਾਰਟਫੋਨ ਦੀ ਕੀਮਤ 3310 ਰੁਪਏ ਰੱਖੀ ਗਈ ਸੀ।

 

ਨੋਕੀਆ 3310(2017) ਦੀ ਗੱਲ ਕਰੀਏ ਤਾਂ ਇਹ ਕਾਫੀ ਹਲਕਾ ਤੇ ਕਲਰਫੁੱਲ ਡਿਸਪਲੇ ਦੇ ਨਾਲ ਆਉਂਦਾ ਹੈ। ਇਸ ਵਿੱਚ 2.4 QGVP ਡਿਸਪਲੇ ਕਵਰਡ ਸਕਰੀਨ ਹੈ ਜੋ ਪਹਿਲਾਂ ਨਾਲੋਂ ਵੱਡੀ ਅਤੇ ਬਿਹਤਰ ਹੈ। ਕੈਮਰੇ ਦੀ ਗੱਲ ਕਰੀਏ ਤਾਂ ਇਸ ਵਿੱਚ ਫਲੈਸ਼ ਨਾਲ 2 ਮੈਗਾਪਿਕਸਲ ਦਾ ਰਿਅਰ ਕੈਮਰਾ ਹੋਵੇਗਾ।

 

ਇਸ ਫ਼ੀਚਰ ਫੋਨ ਦੀ ਬੈਟਰੀ ਕਾਫੀ ਜ਼ਬਰਦਸਤ ਹੈ। 1200mAh ਰਿਮੂਵੇਬਲ ਬੈਟਰੀ ਹੈ। ਇਹ 22 ਘੰਟੇ ਤੱਕ ਦਾ ਟਾਕ ਟਾਈਮ ਦਿੰਦੀ ਹੈ। 16 ਐਮਬੀ ਮੈਮਰੀ ਵਾਲੇ ਇਸ ਫੋਨ ਵਿੱਚ ਮਾਈਕਰੋਐਸਡੀ ਕਾਰਡ ਸਲਾਟ ਦਿੱਤੇ ਗਏ ਹਨ ਜਿਸ ਨੂੰ 32 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਸ ਨਵੇਂ ਨੋਕੀਆ 3310 ਵਿੱਚ ਮਾਈਕਰੋ ਯੂਐਸਬੀ ਪੋਰਟ ਦਿੱਤਾ ਗਿਆ ਹੈ। ਨੋਕੀਆ 3310 ਵਿੱਚ ਹੈਡਫੋਨ ਜੈਕ, ਐਫ.ਐਮ ਰੇਡੀਓ, mp3 ਵਰਗੇ ਕਨੈਕਟਿੰਗ ਆਪਸ਼ਨ ਦਿੱਤੇ ਗਏ ਹਨ।

First Published: Sunday, 31 December 2017 1:49 PM

Related Stories

ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!
ਐਪਲ ਦੇ ਪੁਰਾਣੇ ਗਾਹਕਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਪਿਛਲੇ ਕੁਝ ਮਹੀਨਿਆਂ ਤੋਂ ਆਈਫੋਨ ਦੇ ਸਲੋਅ ਹੋਣ ਦੀ ਪ੍ਰੇਸ਼ਾਨੀ ਝੱਲ

ਟਵਿੱਟਰ ਵੱਲੋਂ ਵੱਡਾ ਕਦਮ,  ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ
ਟਵਿੱਟਰ ਵੱਲੋਂ ਵੱਡਾ ਕਦਮ, ਸੱਤ ਲੱਖ ਯੂਜ਼ਰਸ ਨੂੰ ਨੋਟਿਸ ਜਾਰੀ

ਸਾਨ ਫਰਾਂਸਿਸਕੋ- ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਨੇ ਸਾਲ 2016 ਵਿੱਚ ਹੋਈ ਅਮਰੀਕੀ

ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ
ਦੁਨੀਆ ਦਾ ਪਹਿਲਾ ਅੰਡਰ ਡਿਸਪਲੇ ਫਿੰਗਰ ਪ੍ਰਿੰਟ ਸੈਂਸਰ ਵਾਲਾ ਸਮਾਰਟਫ਼ੋਨ

ਨਵੀਂ ਦਿੱਲੀ: Vivo X20 Plus UD ਇਸ ਸਾਲ ਦਾ ਮੋਸਟ ਅਵੇਟਿਡ ਸਮਾਰਟਫ਼ੋਨ ਹੈ। ਇਹ ਦੁਨੀਆ ਦਾ

ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ
ਵਨ ਪਲੱਸ ਖ਼ਰੀਦਣ ਵਾਲੇ 40 ਹਜ਼ਾਰ ਗਾਹਕਾਂ ਦੇ ਕ੍ਰੈਡਿਟ ਕਾਰਡ ਹੈਕ

ਨਵੀਂ ਦਿੱਲੀ: ਵਨ ਪਲੱਸ ਦੇ ਗਾਹਕਾਂ ਦੇ ਕ੍ਰੈਡਿਟ ਕਾਰਡ ਨਾਲ ਫਰੌਡ ਟ੍ਰਾਂਜੈਕਸ਼ਨ ਦੀ

BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ
BSNL ਦਾ ਵੱਡਾ ਧਮਾਕਾ, 249 'ਚ ਅਣਲਿਮਟਿਡ ਡੇਟਾ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਆਪਣੇ ਬਰਾਡਬੈਂਡ

ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!
ਫੇਸਬੁੱਕ ਬਾਰੇ ਇਹ ਪੜ੍ਹਨਾ ਜ਼ਰੂਰੀ,..ਨਹੀਂ ਫਸ ਜਾਓਗੇ!

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਨੇ ਝੂਠੀਆਂ ਖ਼ਬਰਾਂ ‘ਤੇ ਰੋਕ ਲਈ

WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ
WhatsApp ਬਿਜ਼ਨੈੱਸ ਐਪ ਲਾਂਚ, ਪੜ੍ਹੋ ਖ਼ੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਆਪਣਾ ਨਵਾਂ ਬਿਜ਼ਨੈੱਸ ਐਪ ਵਟਸਐਪ ਬਿਜ਼ਨੈੱਸ ਬਾਜ਼ਾਰ ਵਿੱਚ

Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ
Viva ਮਗਰੋਂ iKall ਨੇ ਲਿਆਂਦਾ 315 ਰੁਪਏ ਵਾਲਾ ਫੋਨ

ਨਵੀਂ ਦਿੱਲੀ: ਮੋਬਾਈਲ ਕੰਪਨੀਆਂ ਵਿਚਾਲੇ ਸਸਤਾ ਫੋਨ ਲਿਆਉਣ ਦੀ ਜੰਗ ਸ਼ੁਰੂ ਹੋ ਗਈ

ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ
ਜਹਾਜ਼ 'ਚ ਵੀ ਚੱਲੇਗਾ ਮੋਬਾਈਲ, ਟਰਾਈ ਵੱਲੋਂ ਹਰੀ ਝੰਡੀ

ਨਵੀਂ ਦਿੱਲੀ: ਟ੍ਰਾਈ ਨੇ ਜਹਾਜ਼ ਵਿੱਚ ਹਵਾਈ ਸਫ਼ਰ ਦੌਰਾਨ ਇੰਟਰਨੈੱਟ ਤੇ ਕਾਲਿੰਗ ਦੀ

ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..
ਦੁਨੀਆ ਦੀ ਪਹਿਲੀ ਗੈਸ ਨਾਲ ਚੱਲਣ ਵਾਲੀ ਬਾਈਕ ਬਣ ਗਈ..

ਨਵਰੀ-ਇਕ ਫ੍ਰੈਂਚ ਸਟਾਰਟਅਪ ਕੰਪਨੀ ਨੇ ‘ਅਲਫਾ ਬਾਈਕ’ ਨਾਂਅ ਨਾਲ ਹਾਈਡ੍ਰੋਜਨ