ਲਓ ਜੀ ਫੇਸਬੁੱਕ 'ਤੇ ਲਾਈਵ ਗਰੁੱਪ ਵੀਡੀਓ ਚੈਟ...

By: ਏਬੀਪੀ ਸਾਂਝਾ | | Last Updated: Friday, 7 July 2017 10:44 AM
ਲਓ ਜੀ ਫੇਸਬੁੱਕ 'ਤੇ ਲਾਈਵ ਗਰੁੱਪ ਵੀਡੀਓ ਚੈਟ...

ਚੰਡੀਗੜ੍ਹ : ਫੇਸਬੁੱਕ ਆਪਣੇ ਯੂਜ਼ਰਸ ਨੂੰ ਨਵੀਂ ਸੌਗਾਤ ਦੇਣ ਦੀ ਤਿਆਰੀ ‘ਚ ਹੈ। ਇਕ ਰਿਪੋਰਟ ਮੁਤਾਬਕ, ਸੋਸ਼ਲ ਨੈੱਟਵਰਕਿੰਗ ਸਾਈਟ ਲਾਈਵ ਗਰੁੱਪ ਵੀਡੀਓ ਚੈਟ ਲਈ ਐਪ ਲਿਆਵੇਗੀ। ਤਕਨੀਕ ਤੇ ਵਿਗਿਆਨ ਨਾਲ ਜੁੜੀਆਂ ਖ਼ਬਰਾਂ ਦੇਣ ਵਾਲੀ ਵੈਬਸਾਈਟ ‘ਦਿ ਵਰਜ ਡਾਟ ਕਾਮ’ ਨੇ ਇਸ ਸਬੰਧ ‘ਚ ਰਿਪੋਰਟ ਦਿੱਤੀ ਹੈ।

 

ਇਸ ਰਿਪੋਰਟ ਮੁਤਾਬਕ, ਫੇਸਬੁੱਕ ਗਰੁੱਪ ਵੀਡੀਓ ਚੈਟਿੰਗ ਲਈ ਪਹਿਲਾਂ ਤੋਂ ਚੱਲ ਰਹੇ ਐਪ ‘ਹਾਊਸਪਾਰਟੀ’ ਦੀ ਤਰਜ਼ ‘ਤੇ ਆਪਣਾ ਐਪ ਤਿਆਰ ਕਰ ਰਹੀ ਹੈ। ‘ਹਾਊਸਪਾਰਟੀ’ ਟੈਕਨਾਲੋਜੀ ਕੰਪਨੀ ਲਾਈਫ਼ ਆਨ ਏਅਰ ਦਾ ਐਪ ਹੈ।

 

sneek_video_chat-100688996-large

ਨਵੰਬਰ, 2016 ‘ਚ ‘ਹਾਊਸਪਾਰਟੀ’ ਦੇ 12 ਲੱਖ ਯੂਜ਼ਰਸ ਸਨ ਤੇ ਉਹ ਰੋਜ਼ਾਨਾ ਇਸ ‘ਤੇ ਦੋ ਕਰੋੜ ਮਿੰਟ ਦਿੰਦੇ ਸਨ। ਉੱਥੇ ਫੇਸਬੁੱਕ ਨੇ ਆਪਣੇ ਐਪ ਨੂੰ ‘ਬੋਨਫਾਇਰ’ ਨਾਂ ਦਿੱਤਾ ਹੈ। ਹਾਲੀਆ ਫੇਸਬੁੱਕ ਦੇ ਮੁਲਾਜ਼ਮਾਂ ‘ਚ ਇਸਦਾ ਪ੍ਰਦਰਸ਼ਨ ਕੀਤਾ ਗਿਆ ਸੀ। ਫੇਸਬੁੱਕ ਨੇ ਇਹ ਕਦਮ ਅਜਿਹੇ ਸਮੇਂ ਉਠਾਇਆ ਹੈ ਜਦੋਂ ਕੁਝ ਸਮਾਂ ਪਹਿਲਾਂ ਹੀ ਲਾਈਫ਼ ਆਨ ਏਅਰ ਨੇ ਫੇਸਬੁੱਕ ਲਾਈਵ ਨੂੰ ਚੁਣੌਤੀ ਦਿੰਦੇ ਹੋਏ ‘ਮੀਰਕੱਟ’ ਐਪ ਲਾਂਚ ਕੀਤਾ ਹੈ। ਮੀਰਕੱਟ ਦੀ ਮਦਦ ਨਾਲ ਫੇਸਬੁੱਕ ਲਾਈਵ ਅਤੇ ਟਵਿਟਰ ਦੇ ਪੈਰਿਸਕੋਪ ਵਾਂਗ ਹੀ ਸਿੱਧਾ ਪ੍ਰਸਾਰਣ ਕੀਤਾ ਜਾ ਸਕਦਾ ਹੈ।

 

 

ਰਿਪੋਰਟ ਮੁਤਾਬਕ, ਫੇਸਬੁੱਕ ਨੇ ਮੁਲਾਜ਼ਮਾਂ ‘ਚ ‘ਟਾਕ’ ਦੇ ਨਾਂ ਨਾਲ ਵੀ ਇਕ ਐਪ ਪ੍ਰਦਰਸ਼ਿਤ ਕੀਤੀ ਗਈ ਹੈ। ਇਸ ਐਪ ਦੀ ਮਦਦ ਨਾਲ ਨੌਜਵਾਨਾਂ ਨੂੰ ਆਪਣੇ ਦਾਦਾ-ਦਾਦੀ ਤੇ ਨਾਨਾ-ਨਾਨੀ ਆਦਿ ਨਾਲ ਵੀਡੀਓ ਚੈਟ ਲਈ ਪ੍ਰੇਰਿਤ ਕੀਤਾ ਜਾਵੇਗਾ।

First Published: Friday, 7 July 2017 10:35 AM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ