ਖੁਸ਼ਖਬਰੀ! Redmi Note 5 Pro ਖਰੀਦਣ ਦਾ ਸੁਨਹਿਰੀ ਮੌਕਾ

By: ਏਬੀਪੀ ਸਾਂਝਾ | | Last Updated: Thursday, 12 April 2018 4:15 PM
ਖੁਸ਼ਖਬਰੀ! Redmi Note 5 Pro ਖਰੀਦਣ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ: ਸ਼ਿਓਮੀ ਦਾ ਸਮਾਰਟਫੋਨ ਰੇਡਮੀ ਨੋਟ 5 ਪ੍ਰੋ ਖਰੀਦਣਾ ਹੁਣ ਬੇਹੱਦ ਆਸਾਨ ਹੋ ਗਿਆ ਹੈ। 13 ਅਪ੍ਰੈਲ ਤੋਂ ਰੇਡਮੀ ਨੋਟ 5 ਪ੍ਰੋ mi.com ‘ਤੇ ਪ੍ਰੀ ਆਰਡਰ ਕੀਤਾ ਜਾ ਸਕਦਾ ਹੈ। ਹੁਣ ਤੱਕ ਇਹ ਸਮਾਰਟਫੋਨ ਫਲਿਪਕਾਰਟ ਤੇ mi.com ਫਲੈਸ਼ ਸੇਲ ਲਈ ਮੌਜੂਦ ਸੀ। ਫਰਵਰੀ ਮਹੀਨੇ ਸ਼ਿਓਮੀ ਨੇ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਸੀ।

 

ਰੈਡਮੀ ਨੋਟ ਪ੍ਰੋ ਦੇ ਪ੍ਰੀ ਆਰਡਰ mi.com ‘ਤੇ ਕੱਲ੍ਹ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣਗੇ। ਇਸ ਨੂੰ ਕੈਸ਼ ਆਨ ਡਿਲਿਵਰੀ ਨਾਲ ਵੀ ਖਰੀਦਿਆ ਜਾ ਸਕਦਾ ਹੈ। ਇਸ ਦੇ ਦੋ ਮਾਡਲ 4 ਜੀਬੀ ਤੇ 6 ਜੀਬੀ ਰੈਮ ਦੇ ਨਾਲ ਲਾਂਚ ਕੀਤੇ ਗਏ ਹਨ। ਇਸ ਦੇ 4 ਜੀਬੀ ਵੈਰੀਐਂਟ ਦੀ ਕੀਮਤ 13,999 ਰੁਪਏ ਤੇ 6 ਜੀਬੀ ਰੈਮ ਵੈਰੀਐਂਟ ਦੀ ਕੀਮਤ 16,999 ਰੁਪਏ ਰੱਖੀ ਗਈ ਹੈ।

 

ਰੈਡਮੀ ਨੋਟ 5 ਪ੍ਰੋ ਵਿੱਚ 5.9 ਇੰਚ ਦੀ ਫੁੱਲ ਐਚਡੀ ਸਕਰੀਨ ਦਿੱਤੀ ਗਈ ਹੈ ਜੋ 18:9 ਦੇ ਰੇਸ਼ੋ ਦੇ ਨਾਲ ਆਉਂਦੀ ਹੈ। ਇਹ 1080×2160 ਪਿਕਸਲ ਦੀ ਹੈ। ਇਹ ਪਹਿਲਾ ਸਮਾਰਟਫੋਨ ਹੈ ਜਿਹੜਾ ਔਕਟਾ ਕੋਰ ਸਨੈਪਡ੍ਰੈਗਨ 636 ਚਿਪਸੈਟ ਦੇ ਨਾਲ ਹੈ। ਇਹ ਬੈਟਰੀ ਦੀ ਖਪਤ ਨੂੰ ਘਟਾਉਂਦਾ ਹੈ।

 

ਕੈਮਰਾ ਰੈਡਮੀ ਨੋਟ 5 ਪ੍ਰੋ ਦਾ ਸਭ ਤੋਂ ਵੱਡਾ ਹਾਈਲਾਈਟ ਹੈ। ਇਸ ਵਿੱਚ ਡੁਅਲ ਕੈਮਰਾ ਸੈਟਅਪ ਦਿੱਤਾ ਗਿਆ ਹੈ। 12MP+5MP ਕੈਮਰੇ ਵਾਲਾ ਇਹ ਸਮਾਰਟਫੋਨ ਪੋਟ੍ਰੇਟ ਮੋਡ ਦੇ ਨਾਲ ਆਉਂਦਾ ਹੈ। ਨਾਲ ਹੀ ਇਸ ਵਿੱਚ ਬਿਉਟੀਫਾਈ 4.0 ਦਿੱਤਾ ਗਿਆ ਹੈ ਜੋ ਤਸਵੀਰਾਂ ਨੂੰ ਖੂਬਸੂਰਤ ਬਣਾਉਂਦਾ ਹੈ। ਸੈਲਫੀ ਲਈ 20 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਵਿੱਚ 4000 ਐਮਏਐਚ ਦੀ ਬੈਟਰੀ ਦਿੱਤੀ ਗਈ ਹੈ।

First Published: Thursday, 12 April 2018 4:15 PM

Related Stories

Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !
Whatsapp ਦਾ ਨਵਾਂ ਧਮਾਕਾ, ਕਮਾਲ ਦਾ ਫੀਚਰ !

ਨਵੀਂ ਦਿੱਲੀ: ਮੈਸੇਜਿੰਗ ਐਪ Whatsapp ਆਪਣੇ ਆਈਓਐਸ ਤੇ Whatsapp ਵੈੱਬ ਲਈ ਨਵਾਂ ਫੀਚਰ ‘Dismiss as

iPhone X ਨੇ ਮਚਾਈ ਬਾਜ਼ਾਰ 'ਚ ਧਮਾਲ
iPhone X ਨੇ ਮਚਾਈ ਬਾਜ਼ਾਰ 'ਚ ਧਮਾਲ

ਨਵੀਂ ਦਿੱਲੀ: ਸਾਲ 2017 ਦੀ ਚੌਥੀ ਤਿਮਾਹੀ ਵਿੱਚ ਸਾਲ ਦਰ ਸਾਲ ਦੇ ਆਧਾਰ ‘ਤੇ ਗਲੋਬਲ

ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!

ਨਵੀਂ ਦਿੱਲੀ: ਆਈਫੋਨ SE 2 ਸਾਲ 2016 ਵਿੱਚ ਲਾਂਚ ਹੋਏ ਆਈਫੋਨ SE ਦਾ ਅਪਗ੍ਰੇਡਿਡ ਵਰਜ਼ਨ

ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ!
ਮੋਬਾਈਲ ਵਰਤਣ ਵਾਲਿਆਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਗਾਹਕਾਂ ਨੂੰ ਵੱਖ-ਵੱਖ ਟੈਲੀਕਾਮ ਕੰਪਨੀਆਂ ਤੇ ਹੋਰ ਲਾਇਸੰਸ ਪ੍ਰਾਪਤ

ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਡੱਕੇਗਾ ਬੂਮ!
ਫੇਸਬੁੱਕ 'ਤੇ ਫਰਜ਼ੀ ਖਬਰਾਂ ਨੂੰ ਡੱਕੇਗਾ ਬੂਮ!

ਨਵੀਂ ਦਿੱਲੀ: ਸੋਸ਼ਲ ਮੀਡੀਆ ਕੰਪਨੀ ਫੇਸਬੁਕ ਨੇ ਆਪਣੇ ਪੇਜ ਤੋਂ ਫਰਜ਼ੀ ਖਬਰਾਂ ਹਟਾਉਣ

WhatsApp 'ਤੇ ਡਿਲੀਟ ਫਾਈਲਾਂ ਨੂੰ ਮੁੜ ਕੀਤਾ ਜਾ ਸਕਦਾ ਡਾਉਨਲੋਡ, ਜਾਣੋ ਕਿਵੇਂ
WhatsApp 'ਤੇ ਡਿਲੀਟ ਫਾਈਲਾਂ ਨੂੰ ਮੁੜ ਕੀਤਾ ਜਾ ਸਕਦਾ ਡਾਉਨਲੋਡ, ਜਾਣੋ ਕਿਵੇਂ

ਨਵੀਂ ਦਿੱਲੀ: ਵਟਸਐਪ ਆਪਣੇ ਇੰਡ੍ਰਾਇਡ ਯੂਜ਼ਰਾਂ ਲਈ ਨਵਾਂ ਫੀਚਰ ਲੈ ਕੇ ਆਇਆ ਹੈ। ਇਹ

Facebook 'ਤੇ ਕੀਤਾ Like ਦੱਸ ਦਿੰਦਾ ਤੁਹਾਡੀ ਜਾਤ ਤੇ ਧਰਮ
Facebook 'ਤੇ ਕੀਤਾ Like ਦੱਸ ਦਿੰਦਾ ਤੁਹਾਡੀ ਜਾਤ ਤੇ ਧਰਮ

ਨਵੀਂ ਦਿੱਲੀ: ਪਿਛਲੇ ਮਹੀਨੇ ਕੈਂਬ੍ਰਿਜ ਐਨਾਲਿਟਿਕਾ ਡੇਟਾ ਫਰਮ ਦੇ ਇੱਕ ਸਾਬਕਾ

Whatsapp ਡੇਟਾ ਨੂੰ Facebook ਨਾਲ ਸ਼ੇਅਰ ਕਰਨ ਤੋਂ ਇੰਝ ਰੋਕੋ
Whatsapp ਡੇਟਾ ਨੂੰ Facebook ਨਾਲ ਸ਼ੇਅਰ ਕਰਨ ਤੋਂ ਇੰਝ ਰੋਕੋ

ਨਵੀਂ ਦਿੱਲੀ: ਕੈਂਬ੍ਰਿਜ ਐਨਾਲਿਟਿਕਾ ਦੇ ਪੰਗੇ ਤੋਂ ਬਾਅਦ ਲੋਕ ਹੁਣ ਆਪਣੇ ਡੇਟਾ