ਰੈਡਮੀ Y1 ਤੇ Y1 ਲਾਈਟ ਦਾ ਕਾਰਨਾਮਾ, ਸਿਰਫ 3 ਮਿੰਟ 'ਚ ਵਿਕੇ ਡੇਢ ਲੱਖ ਫੋਨ

By: ਏਬੀਪੀ ਸਾਂਝਾ | | Last Updated: Thursday, 9 November 2017 2:02 PM
ਰੈਡਮੀ Y1 ਤੇ Y1 ਲਾਈਟ ਦਾ ਕਾਰਨਾਮਾ, ਸਿਰਫ 3 ਮਿੰਟ 'ਚ ਵਿਕੇ ਡੇਢ ਲੱਖ ਫੋਨ

ਨਵੀਂ ਦਿੱਲੀ: ਬੁੱਧਵਾਰ ਨੂੰ ਭਾਰਤ ਵਿੱਚ ਸ਼ਿਓਮੀ ਦੇ ਸੈਲਫੀ ਫੋਨ ਰੈਡਮੀ Y1 ਤੇ ਰੈਡਮੀ Y1 ਲਾਈਟ ਪਹਿਲੀ ਵਾਰ ਵਿਕਰੀ ਲਈ ਮੁਹੱਈਆ ਹੋਇਆ। ਇਹ ਵਿਕਰੀ ਐਮੇਜ਼ੋਨ ਇੰਡੀਆਂ ਤੇ Mi ਦੀ ਵੈੱਬਸਾਈਟ ‘ਤੇ ਹੋਈ। ਮਹਿਜ਼ ਤਿੰਨ ਮਿੰਟ ਵਿੱਚ ਇਸ ਸਮਾਰਟਫੋਨ ਦੇ 1.5 ਲੱਖ ਯੂਨਿਟ ਵਿਕ ਗਏ। ਇਸ ਮਗਰੋਂ ਇਹ ਫੋਨ ਆਊਟ ਆਫ ਸਟਾਕ ਹੋ ਗਿਆ।

 

ਸ਼ਿਓਮੀ ਦੇ ਵਾਈਸ ਪ੍ਰੈਜ਼ੀਡੈਂਟ ਮੰਨੂ ਕੁਮਾਰ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਦੋਵਾਂ ਫੋਨਾਂ ਦੀ ਅਗਲੀ ਵਿਕਰੀ 15 ਨਵੰਬਰ ਨੂੰ ਦੁਪਹਿਰ 12 ਵਜੇ ਸ਼ੁਰੂ ਹੋਏਗੀ। ਰੈਡਮੀ Y1 ਦੇ 3 ਜੀਬੀ +32 ਜੀਬੀ ਵੈਰੀਐਂਟ ਦੀ ਕੀਮਤ 8,999 ਰੁਪਏ ਹੈ। ਇਸੇ ਤਰਾਂ 4ਜੀਬੀ+64ਜੀਬੀ ਵੈਰੀਐਂਟ ਦੀ ਕੀਮਤ 10,999 ਰੁਪਏ ਰੱਖੀ ਗਈ ਹੈ। ਰੈਡਮੀ Y1 ਲਾਈਟ ਦੀ ਕੀਮਤ 6,999 ਰੁਪਏ ਰੱਖੀ ਗਈ ਹੈ।

 

ਸ਼ਿਓਮੀ ਰੇਡਮੀ Y1 ਦੀ ਗੱਲ ਕਰੀਏ ਤਾਂ ਇਸ ‘ਚ 5.5 ਇੰਚ ਦੀ ਸਕਰੀਨ ਦਿੱਤੀ ਗਈ ਹੈ ਜਿਸ ਦੀ ਰੈਜ਼ੂਲਿਊਸ਼ਨ 720×1280 ਪਿਕਸਲ ਰੱਖੀ ਗਈ ਹੈ। ਇਸ ਤੋਂ ਇਲਾਵਾ ਇਸ ਦੀ ਸਕਰੀਨ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਹੈ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ‘ਚ ਆਕਟੋਕੋਰ ਕਵਾਲਕੋਮ ਸਨੈਪਡ੍ਰੈਗਨ 435 ਤੇ 3ਜੀਬੀ-4ਜੀਬੀ ਰੈਮ ਨਾਲ ਦਿੱਤਾ ਗਿਆ ਹੈ। ਇੰਟਰਨਲ ਸਟੋਰੇਜ਼ ਦੇ ਮਾਮਲੇ ‘ਚ ਇਸ ‘ਚ 32 ਜੀਬੀ ਤੇ 64 ਜੀਬੀ ਸਟੋਰੇਜ ਦਿੱਤੀ ਗਈ ਹੈ ਜਿਸ ਨੂੰ ਵਧਾਇਆ ਜਾ ਸਕਦਾ ਹੈ।

 

ਫੋਟੋਗ੍ਰਾਫੀ ਦੇ ਸ਼ੌਕੀਨਾਂ ਲਈ ਇਹ ਖਾਸ ਹੈ। ਇਸ ‘ਚ 16 ਮੈਗਾਪਿਕਸਲ ਫ੍ਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਪਿਛਲਾ ਕੈਮਰਾ 13 ਮੈਗਾਪਿਕਸਲ ਦਾ ਹੈ। ਖਾਸ ਗੱਲ ਇਹ ਹੈ ਕਿ ਇਸ ‘ਚ ਫਿੰਗਰਪ੍ਰਿੰਟ ਸੈਂਸਰ ਹੈ। ਸਮਾਰਟਫੋਨ ‘ਚ 3080 ਬੈਟਰੀ ਦਿੱਤੀ ਗਈ ਹੈ ਜੋ 10 ਦਿਨ ਦਾ ਸਟੈਂਡਬਾਈ ਦਿੰਦੀ ਹੈ।

First Published: Thursday, 9 November 2017 2:02 PM

Related Stories

 ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ
ਜੀਓ ਦਾ ਅਸਰ: ਹੁਣ ਸਿਰਫ 88 ਰੁਪਏ 'ਚ 7 ਜੀਬੀ ਡੇਟਾ ਤੇ ਅਨਲਿਮਟਿਡ ਕਾਲ

ਨਵੀਂ ਦਿੱਲੀ: ਟੈਲੀਕਾਮ ਕੰਪਨੀ ਰਿਲਾਇੰਸ ਜੀਓ ਦਾ ਬਾਕੀ ਕੰਪਨੀਆਂ ‘ਤੇ ਤੇਜ਼ੀ ਨਾਲ

ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ
ਜੀਓ ਵੱਲੋਂ ਫਿਰ ਸਸਤੇ ਪਲਾਨ ਸ਼ੁਰੂ, 309 ਵਾਲਾ ਪਲਾਨ ਵੀ ਕੀਤਾ ਚਾਲੂ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਦੀਵਾਲੀ ‘ਤੇ ਪੁਰਾਣੇ ਪਲਾਨ ਨੂੰ ਮਹਿੰਗਾ ਕਰ

Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ
Xiaomi ਦਾ ਵੱਡਾ ਆਫਰ, ਪੁਰਾਣਾ ਫੋਨ ਦੇ ਕੇ ਨਵਾਂ ਲੈ ਜਾਓ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣੀ ਦੁਕਾਨਦਾਰੀ ਵਧਾਉਣ ਲਈ ਨਵਾਂ ਆਫਰ ਸ਼ੁਰੂ

ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ
ਸ਼ਿਓਮੀ MiA1 ਦਾ ਰੋਜ਼ ਗੋਲਡ ਮਾਡਲ ਭਾਰਤ 'ਚ ਲਾਂਚ, ਮੁੱਲ 14,999 ਰੁਪਏ

ਨਵੀਂ ਦਿੱਲੀ: ਸ਼ਿਓਮੀ ਦੇ ਐਂਡ੍ਰਾਇਡ ਵਨ ਓਐਸ ਵਾਲੇ ਸਮਾਰਟਫੋਨ MiA1 ਦਾ ਨਵਾਂ ਰੋਜ਼

ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ
ਮੁੱਕਿਆ ਬੈਟਰੀ ਖ਼ਤਮ ਹੋਣ ਦਾ ਝੰਜਟ, 20,000mAh ਵਾਲਾ 'ਮੇਕ ਇਨ ਇੰਡੀਆ' ਪਾਵਰ ਬੈਂਕ

ਨਵੀਂ ਦਿੱਲੀ: ਭਾਰਤੀ ਸਮਾਰਟਫੋਨ ਬਾਜ਼ਾਰ ਵਿੱਚ ਦੱਖਣੀ ਕੋਰਿਆਈ ਦਿੱਗਜ਼ ਸੈਮਸੰਗ ਦੇ

iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone X ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ‘ਟਾਈਮ’ ਮੈਗਜ਼ੀਨ ਨੇ ਇਸ ਸਾਲ ਦੇ 10 ਟੌਪ ਗੈਜੇਟਸ ਦੀ ਲਿਸਟ ਜਾਰੀ ਕਰ

ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ
ਇਹ ਕੰਪਨੀ ਦੇ ਰਹੀ ਜੀਓ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਦੀ ਖੇਡ ਖਰਾਬ ਕਰ

ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ
ਰੇਡਮੀ ਨੇ ਦਿੱਤਾ ਇਨ੍ਹਾਂ ਸਮਾਰਟਫੋਨਾਂ ਨੂੰ ਝਟਕਾ, ਨਹੀਂ ਹੋਣਗੇ ਅਪਡੇਟ

ਨਵੀਂ ਦਿੱਲੀ: ਸ਼ਿਓਮੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ Mi 2, Mi 4i, ਰੇਡਮੀ-2, ਰੇਡਮੀ-2

ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?
ਸ਼ਿਓਮੀ ਦਾ ਅਗਲਾ ਧਮਾਕਾ, Redmi Note 5 ਜਾਂ Mi 6C ?

ਨਵੀਂ ਦਿੱਲੀ: ਚਾਇਨੀਜ਼ ਸਮਾਰਟਫੋਨ ਮੇਕਰ ਕੰਪਨੀ ਸ਼ਿਓਮੀ ਜਲਦ ਹੀ ਰੇਡਮੀ ਨੋਟ 4 ਦਾ