ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ

By: abp sanjha | | Last Updated: Friday, 19 May 2017 4:04 PM
ਰਿਲਾਇੰਸ ਜੀਓ ਦਾ ਇੱਕ ਹੋਰ ਕਮਾਲ

ਨਵੀਂ ਦਿੱਲੀ: 2016 ਵਿੱਚ 4ਜੀ ਦੀ ਦੁਨੀਆ ਵਿੱਚ ਕ੍ਰਾਂਤੀ ਮਗਰੋਂ ਹੁਣ ਰਿਲਾਇੰਸ ਜੀਓ 2017 ਵਿੱਚ ਵੀ ਵੱਡੀਆਂ ਸੇਵਾਵਾਂ ਲਾਂਚ ਕਰਨ ਦੀ ਤਿਆਰੀ ਕਰ ਰਿਹਾ ਹੈ। ਇਸ ਸਾਲ ਕੰਪਨੀ ਇੱਕ ਨਹੀਂ ਬਲਕਿ ਕਈ ਸਰਵਿਸ ਪ੍ਰੋਡਕਟ ਲਾਂਚ ਕਰ ਸਕਦੀ ਹੈ। ਸਾਲ 2017 ਜੀਓ ਤੁਹਾਡੇ ਲਈ ਕਿਵੇਂ ਖ਼ਾਸ ਬਣ ਸਕਦਾ ਹੈ। ਇਹ ਅਸੀਂ ਤੁਹਾਨੂੰ ਦੱਸ ਰਹੇ ਹਾਂ। ਇਸ ਸਾਲ ਜੀਓ ਤੋਂ ਬਾਜ਼ਾਰ ਨੂੰ ਕੀ ਉਮੀਦ ਹੈ ਜਾਣੋ।
ਜੀਓ ਫਾਈਬਰ FTTH ਬਰਾਡਬੈਂਡ: ਰਿਲਾਇੰਸ ਜੀਓ ਹੁਣ ਜੂਨ ਵਿੱਚ ਆਪਣੀ ਫਾਈਬਰ ਸੇਵਾ ਨੂੰ ਬਾਜ਼ਾਰ ਵਿੱਚ ਲੈ ਕੇ ਆ ਸਕਦਾ ਹੈ। ਜੀਓ ਫਾਈਬਰ ਕੰਪਨੀ ਦੀ ਫਾਈਬਰ-ਟੂ-ਦੀ-ਹੋਮ (FTTH) ਬਰਾਡਬੈਂਡ ਸੇਵਾ ਹੋਵੇਗੀ। ਜੀਓ ਨੇ ਮੁੰਬਈ, ਦਿੱਲੀ-ਐਨਸੀਆਰ, ਜਾਮਨਗਰ, ਬਡੋਦਰਾ ਸਮੇਤ ਕੁਝ ਸ਼ਹਿਰਾਂ ਵਿੱਚ ਇਸ ਦਾ ਟਰਾਇਲ ਵੀ ਕਰ ਰਿਹਾ ਹੈ, ਜਿਹੜਾ ਸਫਲ ਰਿਹਾ ਹੈ।
ਕੰਪਨੀ ਦਾ ਦਾਅਵਾ ਹੈ ਕਿ ਇਸ ਸੇਵਾ ਵਿੱਚ ਯੂਜ਼ਰ ਨੂੰ 1Gbps ਸਪੀਡ ਮਿਲੇਗੀ ਜਿਹੜੀ ਬੇਹੱਦ ਜ਼ਿਆਦਾ ਹੈ। ਕੰਪਨੀ ਦੇ ਮਿਨੀਮਮ ਪਲਾਨ ਵੀ 100Mbps ਵਾਲੇ ਹੋਣਗੇ। ਇਹ ਹੁਣ ਤੱਕ ਦਾ ਸਬ ਤੋਂ ਸਸਤਾ ਬਰਾਡਬੈਂਡ ਪਲਾਨ ਹੋਵੇਗਾ। ਭਾਰਤ ਵਿੱਚ 1Gbps ਸਪੀਡ ਨੂੰ ਲੈ ਕੇ ਆ ਰਹੀ ਇਹ ਰਿਪੋਰਟ ਜੇਕਰ ਸੱਚ ਸਾਬਤ ਹੋਵੇਗੀ ਤਾਂ ਇਸ ਨਾਲ ਇੰਟਰਨੈੱਟ ਯੂਜ਼ਰ ਦੀ ਬੱਲੇ-ਬੱਲੇ ਹੋ ਜਾਏਗੀ।
ਜੀਓ DTH ਸਰਵਿਸ-ਟੈਲੀਕਾਮ ਦੇ ਇਲਾਵਾ ਜੀਓ DTH ਸਰਵਿਸ ਦੀ ਦੁਨੀਆ ਵਿੱਚ ਕਦਮ ਰੱਖਣ ਵਾਲੀ ਹੈ। ਖ਼ਬਰਾਂ ਮੁਤਾਬਕ ਇਹ 360 ਚੈਨਲ ਦੇਵੇਗਾ ਜਿਸ ਵਿੱਚ 50 HD ਹੋਣਗੇ। ਡੇਟਾ ਦੀ ਤਰ੍ਹਾਂ ਹੀ ਕੰਪਨੀ ਦੀ DTH ਸੇਵਾ ਵੀ ਕਾਫ਼ੀ ਸਸਤੀ ਹੋਣ ਦੀ ਉਮੀਦ ਹੈ। ਜਲਦ ਇਹ ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਇਸ ਦੀ ਸ਼ੁਰੂਆਤ ਮੁੰਬਈ ਤੋਂ ਹੋਣ ਦੀ ਉਮੀਦ ਹੈ।
VoLTE ਫ਼ੀਚਰ ਫ਼ੋਨ- ਰਿਲਾਇੰਸ ਜੀਓ ਇੰਫੋਕਾਮ ਕੰਪਨੀ ਸਸਤੀ ਦਰਾਂ ਉੱਤੇ ਫ਼ੀਚਰ ਫ਼ੋਨ ਵੀ ਲੈ ਕੇ ਆਉਣ ਵਾਲੀ ਹੈ। ਇਹ ਫ਼ੀਚਰ ਫ਼ੋਨ 4G-VoLTE ਤਕਨੀਕ ਵਾਲਾ ਹੋਵੇਗਾ। ਜਿਸ ਦੀ ਕੀਮਤ 1500 ਰੁਪਏ ਤੋਂ ਵੀ ਘੱਟ ਦੱਸੀ ਜਾ ਰਹੀ ਹੈ। ਅਜਿਹਾ ਹੋਇਆ ਤਾਂ ਜੀਓ ਇੰਟਰਨੈੱਟ ਦੇ ਨਾਲ ਹੀ ਡਿਵਾਈਸ ਦੀ ਦੁਨੀਆ ਵਿੱਚ ਵੀ ਨਵੀਂ ਕ੍ਰਾਂਤੀ ਆਵੇਗੀ।

 

First Published: Friday, 19 May 2017 4:04 PM

Related Stories

ਅਜੇ ਵੀ ਜਾਰੀ ਰਿਲਾਇੰਸ ਜੀਓ ਦੇ ਗੱਫੇ
ਅਜੇ ਵੀ ਜਾਰੀ ਰਿਲਾਇੰਸ ਜੀਓ ਦੇ ਗੱਫੇ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਪ੍ਰਾਈਮ ਮੈਂਬਰਸ਼ਿਪ ਸਬਸਕ੍ਰਿਪਸ਼ਨ ਦੀ

ਵੋਡਾਫੋਨ ਦਾ ਵੱਡਾ ਗੱਫਾ, 20 GB ਨਾਲ 30 GB ਡੇਟਾ ਫਰੀ
ਵੋਡਾਫੋਨ ਦਾ ਵੱਡਾ ਗੱਫਾ, 20 GB ਨਾਲ 30 GB ਡੇਟਾ ਫਰੀ

ਨਵੀਂ ਦਿੱਲੀ: ਵੋਡਾਫੋਨ ਆਪਣੇ ਪੋਸਟਪੇਡ ਗਾਹਕਾਂ ਨੂੰ ਜਬਰਦਸਤ ਤੋਹਫਾ ਦੇ ਰਿਹਾ

ਸਾਵਧਾਨ! ਇੱਕ ਜੁਲਾਈ ਤੋਂ ਵਧਣਗੇ ਮੋਬਾਈਲ ਬਿੱਲ
ਸਾਵਧਾਨ! ਇੱਕ ਜੁਲਾਈ ਤੋਂ ਵਧਣਗੇ ਮੋਬਾਈਲ ਬਿੱਲ

ਨਵੀਂ ਦਿੱਲੀ: ਦੇਸ਼ ‘ਚ ਇੱਕ ਜੁਲਾਈ ਨੂੰ ਇੱਕਮੁਸ਼ਤ (ਗੁਡਜ਼ ਤੇ ਸਰਵਿਸ) ਟੈਕਸ ਲਾਗੂ ਹੋ

ਵਾਇਰਸ ਦਾ ਵੱਡਾ ਹਮਲਾ, ਸਮਾਰਟਫੋਨ ਵੀ ਨਿਸ਼ਾਨੇ 'ਤੇ
ਵਾਇਰਸ ਦਾ ਵੱਡਾ ਹਮਲਾ, ਸਮਾਰਟਫੋਨ ਵੀ ਨਿਸ਼ਾਨੇ 'ਤੇ

ਨਵੀਂ ਦਿੱਲੀ: ਫਿਰੌਤੀ ਮੰਗਣ ਵਾਲੇ ਵਾਇਰਸ ਰੈਨਸਮ ਵੇਅਰ ਨੇ ਮੁੜ ਵਾਪਸੀ ਕਰਕੇ

ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ
ਏਅਟਰੈਲ ਦੇ ਨਹਿਲੇ 'ਤੇ ਜੀਓ ਦਾ ਦਹਿਲਾ, ਗਾਹਕਾਂ ਦੀਆਂ ਮੌਜਾਂ

ਨਵੀਂ ਦਿੱਲੀ: ਦੇਸ਼ ਦੀ ਵੱਡੀ ਟੈਲੀਕਾਮ ਕੰਪਨੀ ਏਅਰਟੈਲ ਆਪਣੇ ਯੂਜਰਜ਼ ਨੂੰ ਹਾਲੀਡੇਅ

ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ
ਰਿਲਾਇੰਸ ਜੀਓ ਦਾ ਅਸਲ ਸੱਚ ਬੇਪਰਦ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਬੇਹੱਦ ਘੱਟ ਸਮੇਂ ‘ਚ ਆਪਣੇ ਗਾਹਕਾਂ ਦਾ ਦਾਇਰਾ

ਵਟਸਐਪ ਦਾ ਨਵਾਂ ਕਾਰਨਾਮਾ
ਵਟਸਐਪ ਦਾ ਨਵਾਂ ਕਾਰਨਾਮਾ

ਨਵੀਂ ਦਿੱਲੀ: ਵਟਸਐਪ ਜਲਦ ਹੀ ਡੌਕ, ਪੀਪੀਟੀ ਤੇ ਪੀਡੀਐਫ ਫਾਈਲਾਂ ਤੋਂ ਇਲਾਵਾ ਸਾਰੇ

ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ
ਰਿਲਾਇੰਸ ਜੀਓ ਦਾ ਇੱਕ ਹੋਰ ਤੋਹਫਾ

ਚੰਡੀਗੜ੍ਹ: ਰਿਲਾਇੰਸ ਜੀਓ ਹੁਣ 600 ਤੋਂ ਜ਼ਿਆਦਾ ਸ਼ਹਿਰਾਂ ‘ਚ ਜੀਓ ਸਿੰਮ ਡਿਲਿਵਰੀ

ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ
ਸਭ ਤੋਂ ਵੱਡਾ ਨਿਊਜ਼ ਪਲੇਟਫਾਰਮ ਵਟਸਐਪ

ਲੰਦਨ: ਇੱਕ ਨਵੀਂ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਸਟੈਂਟ ਮੈਨੇਜਿੰਗ ਸਰਵਿਸ