ਜੀਓ ਦਾ ਡੇਟਾ ਚੋਰੀ ਹੋਣ ਦੀਆਂ ਖਬਰਾਂ ਨਾਲ ਤਹਿਲਕਾ

By: abp sanjha | | Last Updated: Tuesday, 11 July 2017 3:21 PM
ਜੀਓ ਦਾ ਡੇਟਾ ਚੋਰੀ ਹੋਣ ਦੀਆਂ ਖਬਰਾਂ ਨਾਲ ਤਹਿਲਕਾ

ਚੰਡੀਗੜ੍ਹ: ਟੈਲੀਕਾਮ ਸਰਵਿਸ ਪ੍ਰੋਵਾਈਡਰ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਡਾਟਾ ਹੈਕ ਹੋਣ ਦੀਆਂ ਖ਼ਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜਿਸ ਵੈੱਬਸਾਈਟ ‘ਤੇ ਜੀਓ ਯੂਜ਼ਰ ਦਾ ਡਾਟਾ ਲੀਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਵੈੱਬਸਾਈਟ ‘magicapk.com‘ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਜੀਓ ਦਾ ਸਾਰਾ ਡਾਟਾ ਹੈਕ ਕਰ ਲਿਆ ਹੈ। ਜੀਓ ਦੇ 12 ਕਰੋੜ ਯੂਜ਼ਰ ਦੀ ਨਿੱਜੀ ਜਾਣਕਾਰੀ ਉਸ ਦੀ ਵੈੱਬਸਾਈਟ ‘ਤੇ ਹੈ।
ਜੀਓ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਵੈੱਬਸਾਈਟ ਦੇ ਦਾਅਵੇ ਝੂਠੇ ਹਨ। ਅਸੀਂ ਇਸ ਦੀ ਜਾਂਚ ਕਰ ਰਹੇ ਹਾਂ। ਪਹਿਲੀ ਨਜ਼ਰ ‘ਚ ਡਾਟਾ ਅਪ੍ਰਮਾਣਿਤ ਪ੍ਰਤੀਤ ਹੋ ਰਿਹਾ ਹੈ। ਬੁਲਾਰੇ ਨੇ ਦੱਸਿਆ ਕਿ ਅਸੀਂ ਆਪਣੇ ਯੂਜ਼ਰ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦੇ ਹਾਂ ਕਿ ਉਨ੍ਹਾਂ ਦਾ ਡਾਟਾ ਸੁਰੱਖਿਅਤ ਹੈ ਤੇ ਅਸੀਂ ਇਸ ਦੀ ਸੁਰੱਖਿਆ ਬਣਾਈ ਰੱਖਾਂਗੇ। ਗਾਹਕਾਂ ਦਾ ਡਾਟਾ ਲੋੜ ‘ਤੇ ਸਿਰਫ਼ ਪ੍ਰਸ਼ਾਸਨ ਦੇ ਨਾਲ ਹੀ ਸਾਂਝਾ ਕੀਤਾ ਜਾਵੇਗਾ।
ਹੈਕਰਜ਼ ਦੀ ਵੈੱਬਸਾਈਟ ਬੰਦ ਕਰ ਦਿੱਤੀ ਗਈ ਹੈ। ਇਸ ਵੈੱਬਸਾਈਟ ਦਾ ਡੋਮੇਨ ਭਾਰਤ ‘ਚ ਰਜਿਸਟਰਡ ਹੈ। ਕਈ ਆਈ.ਪੀ. ਟਰੈਕਿੰਗ ਵੈੱਬਸਾਈਟਾਂ ਨੇ ਇਸ ਵੈੱਬਸਾਈਟ ਦੀ ਲੋਕੇਸ਼ਨ ਮਹਾਰਾਸ਼ਟਰ ਦੱਸੀ ਹੈ। ਹਾਲਾਂਕਿ, ਹੈਕਰਜ਼ ਲਈ ਪ੍ਰਾਕਸੀ ਸਰਵਰਾਂ ਸਮੇਤ ਵੱਖ-ਵੱਖ ਤਰੀਕਿਆਂ ਦਾ ਇਸਤੇਮਾਲ ਕਰਕੇ ਆਪਣੀ ਲੋਕੇਸ਼ਨ ਨੂੰ ਉਜਾਗਰ ਨਾ ਹੋਣ ਦੇਣਾ ਆਮ ਗੱਲ ਹੈ। ਜੀਓ ਦੇ ਬਿਆਨ ਮੁਤਾਬਕ ਅਸੀਂ ਪੁਲਿਸ ਨੂੰ ਵੈੱਬਸਾਈਟ ਦੇ ਦਾਅਵਿਆਂ ਬਾਰੇ ਸੂਚਿਤ ਕਰ ਦਿੱਤਾ ਹੈ। ਅਸੀਂ ਇਹ ਯਕੀਨੀ ਕਰਨਾ ਚਾਹੁੰਦੇ ਹਾਂ ਕਿ ਇਸ ਦਿਸ਼ਾ ‘ਚ ਸਖ਼ਤ ਕਦਮ ਚੁੱਕੇ ਜਾਣ।
First Published: Tuesday, 11 July 2017 3:21 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ