ਹੁਣ ਫਿਰ ਹਲਚਲ ਮਚਾਊ ਰਿਲਾਇੰਸ ਜੀਓ 

By: abp sanjha | | Last Updated: Wednesday, 5 July 2017 4:53 PM
ਹੁਣ ਫਿਰ ਹਲਚਲ ਮਚਾਊ ਰਿਲਾਇੰਸ ਜੀਓ 

ਨਵੀਂ ਦਿੱਲੀ: ਰਿਲਾਇੰਸ ਜੀਓ ਇੰਫੋਕਾਮ ਟੈਲੀਕਾਮ ਮਾਰਕੀਟ ‘ਚ ਇਸ ਮਹੀਨੇ ਫਿਰ ਹਲਚਲ ਮਚਾ ਸਕਦੀ ਹੈ। ਖ਼ਬਰ ਹੈ ਕਿ ਰਿਲਾਇੰਸ ਜੀਓ ਆਪਣਾ 4ਜੀ ਵੀ.ਓ.ਐਲ.ਟੀ.ਈ. ਫ਼ੀਚਰ ਫ਼ੋਨ ਇਸੇ ਮਹੀਨੇ ਲਾਂਚ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ੋਨ ਦੀ ਕੀਮਤ 500 ਰੁਪਏ ਹੋਵੇਗੀ। ਜੇਕਰ ਅਜਿਹਾ ਹੁੰਦਾ ਹੈ ਤਾਂ ਭਾਰਤੀ ਮੋਬਾਈਲ ਮਾਰਕੀਟ ‘ਚ ਇੱਕ ਵਾਰ ਫਿਰ ਤਹਿਲਕਾ ਮੱਚ ਜਾਵੇਗਾ। ਇਸ ਤੋਂ ਪਹਿਲਾਂ ਵੀ ਰਿਲਾਇੰਸ ‘ਜੀਓ’ ਤੇ ‘ਧਨ ਧੰਨਾ ਧਨ’ ਆਫ਼ਰ ਦੇ ਨਾਲ ਤਹਿਲਕਾ ਮਚਾ ਚੁੱਕੀ ਹੈ।
ਜਾਣਕਾਰੀ ਮੁਤਾਬਕ 21 ਜੁਲਾਈ ਨੂੰ ਰਿਲਾਇੰਸ ਇੰਡਸਟਰੀ ਦੀ ਸਾਲਾਨਾ ਆਮ ਬੈਠਕ ਹੋਣੀ ਹੈ। ਉਸੇ ਦੌਰਾਨ ਇਸ ਫ਼ੋਨ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਸੇ ਮੌਕੇ ‘ਤੇ ਰਿਲਾਇੰਸ ਜੀਓ ਆਪਣੇ ਨਵੇਂ ਟੈਰਿਫ਼ ਪਲਾਨ ਦਾ ਐਲਾਨ ਵੀ ਕਰੇਗੀ। ਰਿਲਾਇੰਸ ਦੇ ਇਸ ਫ਼ੋਨ ਦਾ ਫ਼ਾਇਦਾ ਬੇਹੱਦ ਸਸਤਾ ਫ਼ੀਚਰ ਫ਼ੋਨ ਦੇ ਕੇ 2ਜੀ ਸੇਵਾ ਦਾ ਲਾਭ ਲੈ ਰਹੇ ਗਾਹਕਾਂ ਨੂੰ ਸਿੱਧੇ 4ਜੀ ਸੇਵਾ ਮੁਹੱਈਆ ਕਰਾਏਗੀ।
ਮਾਹਿਰ ਉਮੀਦ ਕਰ ਰਹੇ ਹਨ ਕਿ ਜੀਓ ਆਪਣੇ ਸਸਤੇ 4ਜੀ ਫ਼ੀਚਰ ਫ਼ੋਨ ਦੇ ਨਾਲ ਸਸਤਾ ਤੇ ਆਕਰਸ਼ਕ ਟੈਰਿਫ਼ ਵੀ ਮੁਹੱਈਆ ਕਰਵਾਏਗੀ ਤਾਂ ਜੋ ਐਕਟਿਵ ਸਬਸਕ੍ਰਾਈਬਰ ਦੀ ਗਿਣਤੀ ‘ਚ ਵਾਧਾ ਹੋਵੇ। ਇਸ ਤੋਂ ਪਹਿਲਾਂ ਜੂਨ ਮਹੀਨੇ ‘ਚ ਇੱਕ ਰਿਪੋਰਟ ‘ਚ ਦਾਅਵਾ ਕੀਤਾ ਗਿਆ ਸੀ ਕਿ ਜੀਓ ਫ਼ੀਚਰ ਫ਼ੋਨ ਦੀ ਪ੍ਰੋਡਕਸ਼ਨ ਸ਼ੁਰੂ ਹੋ ਗਈ ਹੈ।
ਰਿਪੋਰਟ ਮੁਤਾਬਕ ਰਿਲਾਇੰਸ ਜੀਓ 4ਜੀ ਵੀ.ਓ.ਐਲ.ਟੀ.ਈ. ਫ਼ੀਚਰ ਫ਼ੋਨ ਕੁਆਲਕਾਮ ਤੇ ਸਨੈਪਡ੍ਰੈਗਨ ਪ੍ਰੋਸੈੱਸਰ ਦੇ ਨਾਲ ਆਉਣਗੇ। ਕੁਆਲਕਾਮ ਚਿੱਪ ਸੈੱਟ ਵਾਲੇ ਫ਼ੋਨ ਦੀ ਕੀਮਤ 28 ਡਾਲਰ (ਕਰੀਬ 1,800 ਰੁਪਏ) ਹੋਵੇਗੀ ਤੇ ਸਪੈਡਟ੍ਰਮ ਪ੍ਰੋਸੈੱਸਰ ਵਾਲਾ ਫ਼ੋਨ 27 ਡਾਲਰ (ਕਰੀਬ 1,740 ਰੁਪਏ) ‘ਚ ਮਿਲੇਗਾ। ਕੰਪਨੀ ਸ਼ੁਰੂਆਤ ‘ਚ ਇਨ੍ਹਾਂ ਹੈਂਡਸੈੱਟ ਨੂੰ ਹੋਰ ਵੀ ਸਸਤੀ ਕੀਮਤ ‘ਚ ਵੇਚੇਗੀ।
First Published: Wednesday, 5 July 2017 4:53 PM

Related Stories

GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ
GST ਮਗਰੋਂ ਜਾਣੋ ਸਮਾਰਟਫੋਨ ਬਾਜ਼ਾਰ ਦਾ ਕੀ ਹੋਇਆ ਹਾਲ

ਲੰਡਨ: ਭਾਰਤ ‘ਚ ਸਾਲ 2017 ‘ਚ ਸਮਾਰਟਫੋਨ ਦੀ ਕੁੱਲ ਮੰਗ 23.4 ਕਰੋੜ ਡਿਵਾਇਸ ਰਹੀ ਜੋ

ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ
ਏਅਰਟੈਲ ਫਿਰ ਨੰਬਰ ਵਨ, ਜੀਓ ਨਾਲੋਂ ਵੀ ਵੱਧ ਇੰਟਰਨੈੱਟ ਸਪੀਡ

ਨਵੀਂ ਦਿੱਲੀ: ਇਹ ਸਾਬਤ ਹੋ ਗਿਆ ਹੈ ਕਿ ਏਅਰਟੈੱਲ ਨੂੰ ਨੰਬਰ ਇੱਕ ਕੰਪਨੀ ਕਿਉਂ ਆਖਿਆ

ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ
ਮੁਫਤ ਜੀਓ ਫੋਨ ਬਾਰੇ ਨਵਾਂ ਖੁਲਾਸਾ, ਸਿੰਗਲ ਸਿੰਮ ਤੇ whatsapp ਸਪੋਰਟ ਨਹੀਂ ਕਰੇਗਾ

ਨਵੀਂ ਦਿੱਲੀ: ਰਿਲਾਇੰਸ ਨੇ ਨਵੇਂ ਜੀਓ ਫੋਨ ਦੇ ਕੁਝ ਹੋਰ ਖੁਲਾਸੇ ਕੀਤੇ। ਇਸ ਜੀਓ

ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ
ਹੁਣ 24 ਤੇ 54 ਰੁਪਏ 'ਚ ਮਾਣੋ ਜੀਓ ਦੀਆਂ ਮੌਜਾਂ

ਨਵੀਂ ਦਿੱਲੀ: ਜੀਓ ਨੇ 21 ਜੁਲਾਈ ਨੂੰ 40ਵੀਂ AGM ਵਿੱਚ ਜੀਓ ਫੋਨ ਲੌਂਚ ਕੀਤਾ। ਇਸ ਦੇ ਨਾਲ

ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!
ਡਾਟਾ ਮੰਗਣ ਵਾਲੇ ਐਪਾਂ ਦੀ ਆਈ ਸ਼ਾਮਤ!

ਨਵੀਂ ਦਿੱਲੀ: ਜਦੋਂ ਕਿਸੇ ਮੋਬਾਈਲ ਐਪ ਨੂੰ ਡਾਊਨਲੋਡ ਕੀਤਾ ਜਾਂਦਾ ਹੈ ਤਾਂ ਉਹ

ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ
ਵੋਡਾਫ਼ੋਨ ਨੇ ਵੀ ਸਸਤੇ ਕੀਤੇ ਪਲਾਨ, 244 ਵਿੱਚ 70 ਜੀਬੀ ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਦੇ ਨਵੇਂ ਪਲਾਨ ਜਾਰੀ ਕਰਨ ਤੋਂ ਬਾਅਦ ਸਾਰੀਆਂ

ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ
ਫਰੀ ਜੀਓਫੋਨ ਲਈ ਰਜਿਸਟ੍ਰੇਸ਼ਨ ਸ਼ੁਰੂ, ਇੰਝ ਕਰੋ ਰਜਿਸਟ੍ਰੇਸ਼ਨ

ਨਵੀਂ ਦਿੱਲੀ: ਜੇ ਤੁਸੀਂ ਉਨ੍ਹਾਂ ਲੋਕਾਂ ਦੀ ਲਿਸਟ ‘ਚ ਸ਼ਾਮਲ ਹੋ ਜੋ ਜੀਓਫੋਨ

ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 
ਏਅਰਟੈਲ ਦਾ ਨਵਾਂ ਪਲਾਨ: 293 ਰੁਪਏ 'ਚ 84 ਜੀਬੀ ਡੇਟਾ 

ਚੰਡੀਗੜ੍ਹ: ਰਿਲਾਇੰਸ ਜੀਓ ਦੇ ਰਿਵਾਈਜ਼ ਟੈਰਿਫ਼ ਪਲਾਨ ਨੂੰ ਟੱਕਰ ਦੇਣ ਲਈ ਦੇਸ਼ ਦੇ

ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?
ਵੱਟਸਐਪ ਰਾਹੀਂ ਲੱਗ ਰਹੀ ਤੁਹਾਡੀ ਪ੍ਰਾਈਵੇਸੀ ਨੂੰ ਸੰਨ੍ਹ ?

ਨਵੀਂ ਦਿੱਲੀ: ਚੈਟ ਐਪਲੀਕੇਸ਼ਨਜ਼ ਦੇ ਬਾਦਸ਼ਾਹ ਵੱਟਸਐਪ ਦੀ ਨਵੀਂ ਪ੍ਰਾਈਵੇਸੀ

 ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ
ਜੀਓ ਦੇ ਨਵੇਂ ਐਲਾਨ ਨਾਲ ਏਅਰਟੈੱਲ ਤੇ ਆਈਡੀਆ ਮੁੱਧੇ ਮੂੰਹ

ਨਵੀਂ ਦਿੱਲੀ: ਲੋਕਾਂ ਦੇ ਦਿਲਾਂ ‘ਚ ਘਰ ਕਰ ਚੁੱਕੀ ਰਿਲਾਇੰਸ ਜੀਓ ਇੰਡਸਟਰੀਜ਼ ਨੇ