ਜੀਓ ਦਾ ਇੱਕ ਹੋਰ ਧਮਾਕਾ, ਹਰ ਮਹੀਨੇ 100 ਜੀਬੀ ਡੇਟਾ ਫਰੀ

By: ABP SANJHA | | Last Updated: Wednesday, 12 July 2017 1:08 PM
ਜੀਓ ਦਾ ਇੱਕ ਹੋਰ ਧਮਾਕਾ, ਹਰ ਮਹੀਨੇ 100 ਜੀਬੀ ਡੇਟਾ ਫਰੀ

ਨਵੀਂ ਦਿੱਲੀ: ਟੈਲੀਕਾਮ ਤੋਂ ਬਾਅਦ ਹੁਣ ਰਿਲਾਇੰਸ ਜੀਓ ਬਰਾਡਬੈਂਡ ਇੰਟਰਨੈੱਟ ਦੀ ਦੁਨੀਆ ਵਿੱਚ ਵੀ ਖਲਬਲੀ ਮਚਾਉਣ ਨੂੰ ਤਿਆਰ ਹੈ। ਜੀਓ ਨੇ ਗ਼ਲਤੀ ਨਾਲ ਆਪਣੇ ਆਉਣ ਵਾਲੇ ਜੀਓ ਫਾਈਬਰ ਕਨੈਕਸ਼ਨ ਦੇ ਪਲਾਨ ਦਾ ਖ਼ੁਲਾਸਾ ਕਰ ਦਿੱਤਾ ਹੈ। ਹਾਲਾਂਕਿ ਹੁਣ ਇਸ ਨੂੰ ਪੇਜ ਤੋਂ ਹਟਾ ਦਿੱਤਾ ਗਿਆ ਹੈ।
ਕੰਪਨੀ ਦੇ ਬਰਾਡਬੈਂਡ ਸੇਵਾ ਨਾਲ ਜੁੜੀ ਜਾਣਕਾਰੀ ਨੂੰ jio-fiber ਸੈਕਸ਼ਨ ਵਿੱਚ ਸਪੌਟ ਕੀਤਾ ਗਿਆ। ਇਸ ਜਾਣਕਾਰੀ ਮੁਤਾਬਕ ਜੀਓ ਫਾਈਬਰ ਦੇ ਪ੍ਰੀਵਿਊ ਪਲਾਨ ਵਿੱਚ ਹਰ ਮਹੀਨੇ 100 ਜੀਬੀ ਡੇਟਾ 100 ਐਮਬੀਐਸ ਦੀ ਸਪੀਡ ਨਾਲ ਤਿੰਨ ਮਹੀਨਿਆਂ ਲਈ ਫ਼ਰੀ ਮਿਲੇਗਾ। ਇਸ ਲਈ ਯੂਜ਼ਰ ਨੂੰ ਰਾਉਟਰ ਇੰਸਟਾਲੇਸ਼ਨ ਲਈ 4500 ਰੁਪਏ ਦੇਣੇ ਹੋਣਗੇ ਹਾਲਾਂਕਿ ਇਹ ਰਾਸ਼ੀ ਰਿਫੰਡੇਬਲ ਹੋਵੇਗੀ। ਜੇਕਰ 100 ਜੀਬੀ ਤੱਕ ਡੇਟਾ ਖ਼ਤਮ ਹੋ ਜਾਂਦਾ ਤਾਂ ਮਿਲਣ ਵਾਲਾ ਡੇਟਾ ਸਪੀਡ 1 ਐਮਬੀਐਸ ਹੋ ਜਾਵੇਗੀ। ਇਸ ਜਾਣਕਾਰੀ ਨੂੰ ਸਭ ਤੋਂ ਪਹਿਲਾਂ ਇੱਕ ਰੇਡਿਟ ਯੂਜ਼ਰ ਨੇ ਸਪੌਟ ਕੀਤਾ ਸੀ।
ਜੀਓ ਫਾਈਬਰ ਦੇ ਪ੍ਰੀਵਿਊ ਪਲਾਨ ਤੋਂ ਇਲਾਵਾ ਵੈੱਬਸਾਈਟ ਉੱਤੇ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਕਿੰਨਾ-ਕਿੰਨਾ ਸ਼ਹਿਰਾਂ ਵਿੱਚ ਇਹ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਲੀਕ ਹੋਈ ਜਾਣਕਾਰੀ ਮੁਤਾਬਕ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਜੀਓ ਫਾਈਬਰ ਦਿੱਲੀ, ਹੈਦਰਾਬਾਦ, ਜੈਪੁਰ, ਕੋਲਕਾਤਾ, ਮੁੰਬਈ, ਸੂਰਤ, ਵਡੋਦਰਾ ਤੇ ਵਿਸ਼ਾਖਾਵਟਨਮ ਵਿੱਚ ਉਪਲਬਧ ਹੋਵੇਗਾ।
ਇਸ ਤੋਂ ਇਲਾਵਾ ਵੈੱਬਸਾਈਟ ਉੱਤੇ ਇੱਕ ਰਾਉਟਰ ਵੀ ਨਜ਼ਰ ਆਇਆ ਹੈ। ਸੰਭਵ ਹੈ ਕਿ ਕੰਪਨੀ ਇੰਸਟਾਲੇਸ਼ਨ ਫ਼ੀਸ ਵਿੱਚ ਹੀ ਰਾਉਟਰ ਵੀ ਉਪਲਬਧ ਕਰਾਏਗੀ ਜਿਹੜਾ ਤੁਹਾਡੀ ਲੋਕੇਸ਼ਨ ਉੱਤੇ ਇੰਟਰਨੈੱਟ ਨੈੱਟਵਰਕ ਉੱਤੇ ਤੇ ਬਿਹਤਰ ਬਣਾਏਗਾ। ਹਾਲਾਂਕਿ ਹੁਣ ਇਸ ਜਾਣਕਾਰੀ ਵਾਲੇ ਪੇਜ ਨੂੰ ਡਿਸੇਬਲ ਕਰ ਦਿੱਤਾ ਗਿਆ ਹੈ।
First Published: Wednesday, 12 July 2017 1:08 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ