jio ਜਲਦ ਕਰੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ

By: ਏਬੀਪੀ ਸਾਂਝਾ | | Last Updated: Wednesday, 14 February 2018 12:23 PM
jio ਜਲਦ ਕਰੇਗਾ ਹੁਣ ਤੱਕ ਦਾ ਸਭ ਤੋਂ ਵੱਡਾ ਧਮਾਕਾ

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਾਲ 2018 ਦੇ ਸਭ ਤੋਂ ਵੱਡੇ ਲਾਂਚ ਲਈ ਤਿਆਰ ਹੈ। ਕੰਪਨੀ ਦੀ ਜੀਓਫਾਈਬਰ ਬ੍ਰਾਡਬੈਂਡ ਸਰਵਿਸ ਇਸ ਕਵਾਰਟਰ ਦੇ ਅਖੀਰ ਤੱਕ ਲਾਂਚ ਕੀਤੀ ਜਾ ਸਕਦੀ ਹੈ। “elecomtalk.info ਦੀ ਰਿਪੋਰਟ ਦੀ ਮੰਨੀਏ ਤਾਂ ਰਿਲਾਇੰਸ ਜੀਓ ਮਾਰਚ ਦੇ ਅਖੀਰ ਤੱਕ ਬਾਜ਼ਾਰ ਵਿੱਚ ਬ੍ਰਾਡਬੈਂਡ ਸਰਵਿਸ ਲਾਂਚ ਕਰਕੇ ਧਮਾਕਾ ਕਰ ਸਕਦੀ ਹੈ।

 

ਰਿਲਾਇੰਸ ਜੀਓ ਆਪਣੇ ਪੈਕੇਜਾਂ ਵਾਸਤੇ ਜਾਣਿਆ ਜਾਂਦਾ ਹੈ। ਸਾਲ 2016 ਸਤੰਬਰ ਵਿੱਚ ਰਿਲਾਇੰਸ ਜੀਓ ਨੇ ਟੈਲੀਕਾਮ ਸਰਵਿਸ ਸ਼ੁਰੂ ਕੀਤੀ ਸੀ। ਕੰਪਨੀ ਨੇ ਲਾਂਚ ਦੇ ਨਾਲ ਹੀ ਟੈਲੀਕਾਮ ਇੰਡਸਟਰੀ ਵਿੱਚ ਤਹਿਲਕਾ ਮਚਾ ਦਿੱਤਾ ਸੀ। ਛੇ ਮਹੀਨੇ ਤੱਕ ਜੀਓ ਨੇ ਆਪਣੇ ਗਾਹਕਾਂ ਨੂੰ ਫਰੀ ਡਾਟਾ ਤੇ ਵਾਈਸ ਕਾਲਿੰਗ ਦਿੱਤੀ ਸੀ। ਇਸ ਤੋਂ ਬਾਅਦ ਵੀ ਕੰਪਨੀ ਨੇ ਬਾਕੀ ਟੈਲੀਕਾਮ ਕੰਪਨੀਆਂ ਨੂੰ ਸਸਤੇ ਦਰ ‘ਤੇ ਡਾਟਾ ਦੇਣ ਨੂੰ ਮਜਬੂਰ ਕਰ ਦਿੱਤਾ ਸੀ।

 

ਜੀਓ ਦੀ ਵੈਬਸਾਈਟ ‘ਤੇ ਲੀਕ ਹੋਈਆਂ ਜਾਣਕਾਰੀਆਂ ਦੀ ਮੰਨੀਏ ਤਾਂ ਜੀਓ ਹਰ ਮਹੀਨੇ 100Mbps ਸਪੀਡ 100 ਜੀਬੀ ਡਾਟਾ ਨਾਲ ਤਿੰਨ ਮਹੀਨੇ ਤੱਕ ਦੇ ਸਕਦਾ ਹੈ। ਇਹ ਕੰਪਨੀ ਦਾ ਪ੍ਰਮੋਸ਼ਨਲ ਆਫਰ ਹੋਵੇਗਾ। ਇਸ ਤੋਂ ਇਲਾਵਾ ਜੀਓ ਦੇ ਰਾਉਟਰ ਲਈ 4000 ਰੁਪਏ ਤੱਕ ਜੀਓ ਲੈ ਸਕਦਾ ਹੈ ਤੇ ਇਹ ਰਿਫੰਡ ਵੀ ਹੋ ਜਾਵੇਗੀ। 100 ਜੀਬੀ ਡਾਟਾ ਖਤਮ ਹੋਣ ਤੋਂ ਬਾਅਦ ਇਹ ਸਪੀਡ 1Mbps ਤੱਕ ਹੋ ਸਕਦੀ ਹੈ।

 

ਇੱਕ ਰਿਪੋਰਟ ਵਿੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੀਓ 500 ਰੁਪਏ ਮਹੀਨੇ ਵਿੱਚ ਤਿੰਨ ਮਹੀਨੇ 100 ਜੀਬੀ ਡਾਟਾ ਕੰਪਲੀਮੈਂਟਰੀ ਦੇ ਸਕਦਾ ਹੈ।

First Published: Wednesday, 14 February 2018 12:23 PM

Related Stories

ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ
ਭਾਰਤੀ ਭਾਸ਼ਾ ਦਾ ਸਿਰਫ ਇੱਕ ਸ਼ਬਦ ਬਣਿਆ iPhone ਲਈ ਮੁਸੀਬਤ

ਨਵੀਂ ਦਿੱਲੀ: ਅਮਰੀਕਾ ਦੀ ਕੰਪਨੀ ਐਪਲ ਦੇ ਸਾਫਟਵੇਅਰ ਨੂੰ ਲੈ ਕੇ ਮੁਸ਼ਕਲਾਂ ਖਤਮ

ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ
ਡਬਲ ਕੈਮਰਾ ਹੋਏਗਾ ਨੋਕੀਆ 7 ਪਲੱਸ

ਨਵੀਂ ਦਿੱਲੀ: ਨੋਕੀਆ-7 ਪਲੱਸ ਮਹੀਨੇ ਦੇ ਅਖੀਰ ਤੱਕ ਬਾਰਸੀਲੋਨਾ ਵਿੱਚ ਹੋਣ ਵਾਲੇ

Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ
Moto G6 ਸੀਰੀਜ਼ ਦੇ ਸਮਾਰਟਫੋਨ ਬਾਰੇ ਹੋਇਆ ਖੁਲਾਸਾ

ਨਵੀਂ ਦਿੱਲੀ: ਮੋਟੋਰੋਲਾ ਆਪਣੇ ਮੋਟੋ G5 ਤੇ G5 ਪਲੱਸ ਤੋਂ ਬਾਅਦ ਮੋਟੋ G6 ਸੀਰੀਜ਼ ‘ਤੇ

ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ
ਲਾਂਚ ਤੋਂ ਪਹਿਲਾਂ ਹੀ Galaxy S9 ਤੇ S9 Plus ਦੀਆਂ ਤਸਵੀਰਾਂ ਲੀਕ

ਨਵੀਂ ਦਿੱਲੀ: ਮੋਬਾਈਲ ਵਰਲਡ ਕਾਂਗਰਸ (MWC2018) 26 ਫਰਵਰੀ ਤੋਂ ਬਾਰਸੀਲੋਨਾ ਵਿੱਚ ਸ਼ੁਰੂ

ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ
ਡੂਅਲ ਕੈਮਰੇ ਨਾਲ ਲੈਸ Redmi Note 5 Pro ਲਾਂਚ

ਨਵੀਂ ਦਿੱਲੀ: ਸ਼ਿਓਮੀ ਨੇ ਸਮਾਰਟਫ਼ੋਨ ਬਾਜ਼ਾਰ ਵਿੱਚ ਧਮਾਕਾ ਕਰ ਦਿੱਤਾ ਹੈ। ਕੁਝ

ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ
ਪੌਕੇਟ ਫ੍ਰੈਂਡਲੀ ਸਮਾਰਟਫ਼ੋਨ Redmi ਦਾ ਧਮਾਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਪ੍ਰਸ਼ੰਸਕਾਂ ਨੂੰ ਵੈਲੇਨਟਾਈਨਜ਼ ਡੇਅ ਮੌਕੇ ਬਹੁਤ

ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ
ਸ਼ਿਓਮੀ ਦੇ ਨਵੇਂ ਸਮਾਰਟ ਟੈਲੀਵਿਜ਼ਨ ਨੂੰ ਪੰਜਾਬੀ ਤੜਕਾ

ਨਵੀਂ ਦਿੱਲੀ: ਸ਼ਿਓਮੀ ਨੇ ਆਪਣੇ ਤਿੰਨ ਨਵੇਂ ਪ੍ਰੋਡਕਟ ਜਾਰੀ ਕੀਤੇ ਹਨ ਤੇ ਉਨ੍ਹਾਂ

14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ
14 ਸਾਲਾ ਭਾਰਤੀ ਮੁੰਡੇ ਦਾ ਕਾਰਨਾਮਾ, ਗੂਗਲ ਨੇ ਕੀਤਾ ਸਨਮਾਨਤ

ਨਵੀਂ ਦਿੱਲੀ: ਨੋਇਡਾ ਦੇ 14 ਸਾਲਾ ਬੱਚੇ ਨੇ ਅਜਿਹਾ ਮੋਬਾਈਲ ਐਪ ਬਣਾਇਆ ਹੈ, ਜਿਸ ਨਾਲ

ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ
ਭਾਰਤੀ ਮੋਬਾਈਲ ਬਾਜ਼ਾਰ 'ਤੇ 53 ਫੀਸਦੀ ਚੀਨੀ ਕਬਜ਼ਾ

ਨਵੀਂ ਦਿੱਲੀ: ਬੇਸ਼ੱਕ ਕੁਝ ਧਿਰਾਂ ਵੱਲੋਂ ਚੀਨੀ ਸਾਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ