ਇਨਫ਼ਿਨੀਟੀ ਸਕ੍ਰੀਨ ਵਾਲਾ ਸੈਮਸੰਗ A8+ ਬੁਝਾਏਗਾ ਵਿਰੋਧੀਆਂ ਦੀ ਡਿਸਪਲੇਅ

By: ਰਵੀ ਇੰਦਰ ਸਿੰਘ | | Last Updated: Saturday, 6 January 2018 2:52 PM
ਇਨਫ਼ਿਨੀਟੀ ਸਕ੍ਰੀਨ ਵਾਲਾ ਸੈਮਸੰਗ A8+ ਬੁਝਾਏਗਾ ਵਿਰੋਧੀਆਂ ਦੀ ਡਿਸਪਲੇਅ

ਨਵੀਂ ਦਿੱਲੀ: ਦਿੱਗਜ ਦੱਖਣ ਕੋਰਆਈ ਕੰਪਨੀ ਸੈਮਸੰਗ ਦਾ ਨਵੇਂ ਸਾਲ ਦਾ ਆਗ਼ਾਜ਼ ਧਮਾਕਿਆਂ ਨਾਲ ਕਰਨ ਦਾ ਇਰਾਦਾ ਲਗਦਾ ਹੈ। ਕੰਪਨੀ ਦਾ ਨਵਾਂ ਮੱਧ-ਵਰਗੀ ਸਮਾਰਟਫ਼ੋਨ ਗੈਲੇਕਸੀ A8+ (2018) 10 ਜਨਵਰੀ ਨੂੰ ਲੌਂਚ ਹੋਣ ਵਾਲਾ ਹੈ। ਕੰਪਨੀ ਇਸ ਸਮਾਰਟਫ਼ੋਨ ਨੂੰ ਸਾਲ ਦੀ ਪਹਿਲਾ ਸਭ ਤੋਂ ਵੱਡੀ ਖੋਜ ਦੱਸ ਰਹੀ ਹੈ। ਭਾਰਤ ਵਿੱਚ ਇਹ ਗੈਲੇਕਸੀ ਫ਼ੋਨ ਸਿਰਫ ਅਮੇਜ਼ਨ ‘ਤੇ ਵਿਕੇਗਾ।

 

ਆਉਣ ਵਾਲੇ ਗੈਲੇਕਸੀ A8+ (2018) ਵਿੱਚ 6 ਇੰਚ ਦੀ ਸਕ੍ਰੀਨ ਹੈ ਜੋ 18:5:9 ਅਨੁਪਾਤ ਨਾਲ ਆਉਂਦੀ ਹੈ। ਸਮਾਰਟਫ਼ੋਨ ਵਿੱਚ (2.2GHz+ 1.6GHz) ਦਾ ਅੱਠ ਪਰਤੀ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਫ਼ੋਨ ਰੈਮ ਦੇ ਦੋ ਵਿਕਲਪਾਂ ਤਹਿਤ ਆਵੇਗਾ, ਇੱਕ 4 ਜੀ.ਬੀ. ਤੇ 6 ਜੀ.ਬੀ. ਰੈਮ ਨਾਲ ਆਵੇਗਾ। ਇਸੇ ਤਰ੍ਹਾਂ 32 ਜੀ.ਬੀ. ਤੇ 64 ਜੀ.ਬੀ. ਦੀ ਸਟੋਰੇਜ ਸਮਰੱਥਾ ਦੇ ਵਿਕਲਪ ਵੀ ਦਿੱਤੇ ਜਾਣਗੇ ਜੋ 256 ਜੀ.ਬੀ. ਤਕ ਵਧਾਇਆ ਜਾ ਸਕੇਗਾ।

 

ਫ਼ੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਗੈਲੇਕਸੀ A8+ (2018) ਡੂਅਲ ਸੈਲਫੀ ਕੈਮਰੇ ਨਾਲ ਆਉਂਦਾ ਹੈ। ਇਸ ਵਿੱਚ 16 ਮੈਗਾਪਿਕਸਲ ਦਾ ਸਥਾਈ ਫੋਕਸ ਕੈਮਰਾ ਲੈਂਸ ਹੈ ਤੇ ਦੂਜਾ 8 ਮੈਗਾਪਿਕਸਲ ਵਾਲਾ ਲੈਂਸ ਹੈ। ਕੈਮਰੇ ਦਾ ਰੌਸ਼ਨੀ-ਛੇਦ (ਅਪਰਚਰ) f/1.7 ਦਿੱਤਾ ਗਿਆ ਹੈ, ਮਤਲਬ ਕਿ ਇਹ ਫ਼ੋਨ ਘੱਟ ਰੌਸ਼ਨੀ ਵਿੱਚ ਵੀ ਚੰਗੀ ਫ਼ੋਟੋ ਖਿੱਚ ਸਕਦਾ ਹੈ।

 

ਗੈਲੇਕਸੀ A8+ (2018) 3500 mAh ਦੀ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 4G LTE, ਵਾਈ-ਫਾਈ, ਬਲੂਟੁੱਥ, ਜੀ.ਪੀ.ਐੱਸ., ਐੱਨ.ਐੱਫ.ਸੀ. ਆਦਿ ਦਿੱਤੇ ਗਏ ਹਨ। ਕਿਆਸੇ ਹਨ ਕਿ ਕੰਪਨੀ ਨੇ ਇਸ ਫ਼ੋਨ ਦੀ ਕੀਮਤ 550 ਡਾਲਰ ਦੇ ਆਸ-ਪਾਸ ਰੱਖ ਰਹੀ ਹੈ। ਹਾਲਾਂਕਿ, ਭਾਰਤ ਵਿੱਚ ਇਸ ਦੇ ਮੁੱਲ ਬਾਰੇ ਹਾਲੇ ਤਕ ਕੋਈ ਖੁਲਾਸਾ ਨਹੀਂ ਕੀਤਾ ਹੈ।

First Published: Saturday, 6 January 2018 2:52 PM

Related Stories

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ

ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!
ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!

ਨਵੀਂ ਦਿੱਲੀ: ਵਨ ਪਲੱਸ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਇਹ ਆ ਰਹੀ

ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ
ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਪਲਾਨ ਕਰਕੇ ਜਾਣਿਆ ਜਾਂਦਾ ਹੈ। ਅੱਜ