ਬਿਹਰੀਨ ਕੈਮਰਾ, AR ਇਮੋਜੀ ਤੇ ਸੁਪਰ ਸਲੋਮੋ ਨਾਲ ਜਾਰੀ Samsung Galaxy S9, S9+

By: ਰਵੀ ਇੰਦਰ ਸਿੰਘ | | Last Updated: Monday, 26 February 2018 3:22 PM
ਬਿਹਰੀਨ ਕੈਮਰਾ, AR ਇਮੋਜੀ ਤੇ ਸੁਪਰ ਸਲੋਮੋ ਨਾਲ ਜਾਰੀ Samsung Galaxy S9, S9+

ਸੈਮਸੰਗ ਨੇ ਐਤਵਾਰ ਨੂੰ Samsung Galaxy S9, S9+ ਬਾਰੇ ਖੁਲਾਸਾ ਕਰ ਕੇ ਸਮਾਰਟਫ਼ੋਨ ਬਾਜ਼ਾਰ ਵਿੱਚ ਤਰਥੱਲੀ ਮਚਾ ਦਿੱਤੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਇਸ ਦੀ ਕੀਮਤ ਬਾਰੇ ਦੱਸਦੇ ਹਾਂ ਤੇ ਉਸ ਤੋਂ ਬਾਅਦ ਇਨ੍ਹਾਂ ਦੋਵੇਂ ਸਮਾਰਟਫ਼ੋਨਜ਼ ਦੀ ਖਾਸੀਅਤ ਬਾਰੇ ਵੀ ਜਾਣੂੰ ਕਰਵਾਂਗੇ। ਹਾਲੇ ਕੰਪਨੀ ਨੇ ਭਾਰਤ ਵਿੱਚ ਇਨ੍ਹਾਂ ਸਮਾਰਟਫ਼ੋਨਜ਼ ਦੀ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਹੈ, ਪਰ ਸੈਮਸੰਗ ਗੈਲਕਸੀ S9 ਦੀ ਕੀਮਤ 719 ਡਾਲਰ (ਤਕਰੀਬਨ 46,000 ਰੁਪਏ) ਤੇ ਗੈਲਕਸੀ S9+ ਦੀ ਕੀਮਤ 839.99 ਡਾਲਰ (54,000 ਰੁਪਏ) ਰੱਖੀ ਗਈ ਹੈ।

 

ਸੈਮਸੰਗ ਗੈਲਕਸੀ S9 ਸੀਰੀਜ਼ ਸਮਾਰਟਫ਼ੋਨਜ਼ ਦੀ ਖਾਸੀਅਤ ਕੈਮਰਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ ਸਮਾਰਟਫ਼ੋਨ ਵਿੱਚ ਆਉਣ ਵਾਲਾ ਸਭ ਤੋਂ ਸ੍ਰੇਸ਼ਠ ਕੈਮਰਾ ਹੈ। ਸੈਮਸੰਗ ਗੈਲਕਸੀ S9 ਵਿੱਚ ਪ੍ਰਮੁੱਖ ਕੈਮਰਾ ਇਕਹਿਰੇ ਲੈਂਸ ਨਾਲ ਹੈ ਜਦਕਿ, ਗੈਲਕਸੀ S9+ ਵਿੱਚ ਦੁਹਰੇ ਲੈਂਜ਼ ਹਨ। ਦੋਵਾਂ ਫਲੈਗਸ਼ਿਪ ਫ਼ੋਨਜ਼ ਅੰਦਰ ਮੈਨੂਅਲੀ ਤਬਦੀਲ ਕੀਤਾ ਜਾ ਸਕਣ ਵਾਲਾ ਐਪਰਚਰ ਆਉਂਦਾ ਹੈ, ਜੋ ਕਿਸੇ ਸਮਾਰਟਫ਼ੋਨ ਵਿੱਚ ਪਹਿਲੀ ਵਾਰ ਉਤਾਰਿਆ ਗਿਆ ਹੈ। ਕੰਪਨੀ ਮੁਤਾਬਕ ਠੀਕ-ਠਾਕ ਰੋਸ਼ਨੀ ਵਿੱਚ f/2.4 ਅਪਰਚਰ ਰਹਿੰਦਾ ਹੈ ਜਦਕਿ ਘੱਟ ਰੌਸ਼ਨੀ ਵਿੱਚ ਇਹ ਖ਼ੁਦ-ਬ-ਖ਼ੁਦ f/1.5 ‘ਤੇ ਚਲਾ ਜਾਂਦਾ ਹੈ।

 

ਸੈਮਸੰਗ ਗੈਲਕਸੀ S9 ਵਿੱਚ 12 ਮੈਗਾਪਿਕਸਲ ਦਾ ਡੂਅਲ ਪਿਕਸਲ ਰੀਅਰ ਕੈਮਰਾ ਹੈ ਤੇ ਗੈਲਕਸੀ S9+ ਵਿੱਚ 12+12 ਮੈਗਾਪਿਕਸਲ ਦੇ ਦੋ ਰੀਅਰ ਕੈਮਰੇ ਦਿੱਤੇ ਗਏ ਹਨ। ਦੋਵੇਂ ਫ਼ੋਨ 960 fps ਦਾ ਵੀਡੀਓ ਰਿਕਾਰਡ ਕਰਦਾ ਹੈ। ਸੈਮਸੰਗ ਗੈਲਕਸੀ S9 ਵਿੱਚ 5.8 ਇੰਚ ਤੇ ਗੈਲਕਸੀ S9+ ਵਿੱਚ 6.2 ਇੰਚ ਦੀ ਸਕ੍ਰੀਨ ਦਿੱਤੀ ਗਈ ਹੈ। ਦੋਵੇਂ ਹੀ ਸਮਾਰਟਫ਼ੋਨਜ਼ ਦੀ ਡਿਸਪਲੇਅ ਦਾ ਰੈਜ਼ੋਲਿਊਸ਼ਨ 2960X1440 ਪਿਕਸਲ ਦਾ ਹੋਵੇਗਾ।

 

ਸੈਮਸੰਗ ਗੈਲਕਸੀ S9 ਤੇ ਗੈਲਕਸੀ S9+ ਵਿੱਚ ਕੁਆਲਕੌਮ ਸਨੈਪਡ੍ਰੈਗਨ 845 ਪ੍ਰੋਸੈਸਰ ਆਵੇਗਾ। ਹਾਲਾਂਕਿ, ਇਸ ਨੂੰ ਉੱਤਰ ਅਮਰੀਕੀ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ, ਬਾਕੀ ਥਾਵਾਂ ‘ਤੇ Exynos ਪ੍ਰੋਸੈਸਰ ਆਵੇਗਾ। ਸੈਮਸੰਗ ਗੈਲਕਸੀ S9 ਵਿੱਚ 4 ਜੀ.ਬੀ. ਰੈਮ ਤੇ ਗੈਲਕਸੀ S9+ ਵਿੱਚ 6 ਜੀ.ਬੀ. ਰੈਮ ਦਿੱਤੀ ਜਾਵੇਗੀ। ਦੋਵੇਂ ਸਮਾਰਟਫ਼ੋਨਜ਼ ਵਿੱਚ 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਜਾਵੇਗੀ, ਜਿਸ ਨੂੰ ਲੋੜ ਮੁਤਾਬਕ ਵਧਾਇਆ ਜਾ ਸਕੇਗਾ।

 

ਸੈਮਸੰਗ ਨੇ ਗੈਲਕਸੀ S9 ਵਿੱਚ 3000 mAh ਤੇ ਗੈਲਕਸੀ S9+ ਵਿੱਚ 3,500 mAh ਬੈਟਰੀ ਦਿੱਤੀ ਜਾਵੇਗੀ। ਦੋਵੇਂ ਫ਼ੋਨ IP68 ਪ੍ਰਮਾਣਿਤ ਹਨ, ਯਾਨੀ ਕਿ ਇਹ ਪਾਣੀ ਦੀ ਛੱਲ ਤੇ ਧੂੜ ਤੋਂ ਪ੍ਰਭਾਵਿਤ ਨਹੀਂ ਹੁੰਦੇ।

First Published: Monday, 26 February 2018 3:22 PM

Related Stories

 ਆਈਫੋਨ ਐਕਸ ਵਰਗਾ ਹੋਏਗਾ 'ਵਨਪਲੱਸ 6' ?
ਆਈਫੋਨ ਐਕਸ ਵਰਗਾ ਹੋਏਗਾ 'ਵਨਪਲੱਸ 6' ?

ਨਵੀਂ ਦਿੱਲੀ: ਹੁਣੇ ਜਿਹੇ ਓਪੋ ਨੇ ਆਈਫੋਨ ਐਕਸ ਦੀ ਲੁੱਕ ਵਰਗਾ ਓਪੋ R15 ਸਮਾਰਟਫੋਨ

ਪੌਪ ਸਟਾਰ ਰਿਹਾਨਾ ਦਾ ਸਨੈਪਚੈਟ ਨੂੰ 9,78,07,50,000 ਰੁਪਏ ਦਾ ਝਟਕਾ
ਪੌਪ ਸਟਾਰ ਰਿਹਾਨਾ ਦਾ ਸਨੈਪਚੈਟ ਨੂੰ 9,78,07,50,000 ਰੁਪਏ ਦਾ ਝਟਕਾ

ਨਵੀਂ ਦਿੱਲੀ: ਸਨੈਪਚੈਟ ‘ਤੇ ਘਰੇਲੂ ਹਿੰਸਾ ‘ਤੇ ਚਲਾਏ ਜਾ ਰਹੇ ਇੱਕ ਇਸ਼ਤਿਹਾਰ

ਜੀਓ DTH ਸਰਵਿਸ ਤੋਂ ਖਿੱਚੇ ਪੈਰ ਪਿਛਾਂਹ
ਜੀਓ DTH ਸਰਵਿਸ ਤੋਂ ਖਿੱਚੇ ਪੈਰ ਪਿਛਾਂਹ

ਨਵੀਂ ਦਿੱਲੀ: ਸਾਲ 2016 ਵਿੱਚ ਲਾਂਚ ਦੇ ਨਾਲ ਹੀ ਰਿਲਾਇੰਸ ਜੀਓ ਨੇ ਟੈਲੀਕਾਮ ਇੰਡਸਟਰੀ

ਨਵੇਂ ਜੀਓਫਾਈ ਨਾਲ 32 ਯੂਜਰਜ਼ ਨੂੰ ਮੌਜਾਂ, ਕੀਮਤ 999
ਨਵੇਂ ਜੀਓਫਾਈ ਨਾਲ 32 ਯੂਜਰਜ਼ ਨੂੰ ਮੌਜਾਂ, ਕੀਮਤ 999

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੀ ਜੀਓਫਾਈ ਦੀ ਰੇਂਜ ਨੂੰ ਵਧਾਉਣ ਲਈ ਅੱਜ ਨਵਾਂ

 ਭਾਰਤ 'ਚ ਮਾਰੂਤੀ ਸੁਜ਼ੂਕੀ ਦੀ ਸਰਦਾਰੀ ਕਾਇਮ
ਭਾਰਤ 'ਚ ਮਾਰੂਤੀ ਸੁਜ਼ੂਕੀ ਦੀ ਸਰਦਾਰੀ ਕਾਇਮ

ਨਵੀਂ ਦਿੱਲੀ: ਬੇਸ਼ੱਕ ਸਾਰੀਆਂ ਕੰਪਨੀਆਂ ਨੇ ਕਫਾਇਤੀ ਕਾਰਾਂ ਬਾਜ਼ਾਰ ਵਿੱਚ ਉਤਾਰ

ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ
ਫੇਸਬੁੱਕ ਦੇ ਮਾਲਕ ਨੂੰ ਇੱਕ ਦਿਨ 'ਚ 30,37,97,05,00,000.00 ਰੁਪਏ ਦਾ ਝਟਕਾ

ਵਾਸ਼ਿੰਗਟਨ: ਇੱਕ ਰਿਪੋਰਟ ਨੇ ਸਿਰਫ਼ ਇੱਕ ਦਿਨ ਵਿੱਚ ਫੇਸਬੁੱਕ ਦੇ ਮਾਲਕ ਜ਼ਕਰਬਰਗ

iPhone X ਵਰਗਾ Oppo R15 ਲਾਂਚ, ਜਾਣੋ ਕਿੰਨੀ ਕੀਮਤ ਤੇ ਕੀ ਖਾਸੀਅਤ?
iPhone X ਵਰਗਾ Oppo R15 ਲਾਂਚ, ਜਾਣੋ ਕਿੰਨੀ ਕੀਮਤ ਤੇ ਕੀ ਖਾਸੀਅਤ?

ਨਵੀਂ ਦਿੱਲੀ: ਓਪੋ R15 ਤੇ ਓਪੋ R15 ਡ੍ਰੀਮ ਮਿਰਰ ਐਡੀਸ਼ਨ ਲਾਂਚ ਕਰ ਦਿੱਤਾ ਗਿਆ ਹੈ।

ATM ਕਾਰਡ ਵੀ ਹੋਵੇਗਾ ਆਨ-ਆਫ, ਇਸ ਬੈਂਕ ਨੇ ਦਿੱਤੀ ਵੱਡੀ ਸਹੂਲਤ
ATM ਕਾਰਡ ਵੀ ਹੋਵੇਗਾ ਆਨ-ਆਫ, ਇਸ ਬੈਂਕ ਨੇ ਦਿੱਤੀ ਵੱਡੀ ਸਹੂਲਤ

ਨਵੀਂ ਦਿੱਲੀ- ਸਟੇਟ ਬੈਂਕ ਆਫ ਇੰਡੀਆ ਆਪਣੇ ਏ ਟੀ ਐੱਮ ਕਾਰਡ ਧਾਰਕਾਂ ਨੂੰ ਇੱਕ ਨਵੀਂ

WhatsApp ਦੇ ਤਿੰਨ ਨਵੇਂ ਫੀਚਰ ਲਾਂਚ, ਜਾਣੋ ਖੂਬੀਆਂ
WhatsApp ਦੇ ਤਿੰਨ ਨਵੇਂ ਫੀਚਰ ਲਾਂਚ, ਜਾਣੋ ਖੂਬੀਆਂ

ਨਵੀਂ ਦਿੱਲੀ: ਵਟਸਐਪ ਨੇ ਇੰਡ੍ਰਾਇਡ ਪਲੇਟਫਾਮਰ ਲਈ ਨਵੇਂ ਫੀਚਰ ਅਪਡੇਟ ਕੀਤੇ ਹਨ।