ਮੁੱਕੀਆਂ ਉਡੀਕਾਂ! ਸੈਮਸੰਗ ਵੱਲੋਂ ਕਫਾਇਤੀ ਫੋਨ ਲੌਂਚ

By: ABPSanjha | | Last Updated: Wednesday, 10 January 2018 12:57 PM
ਮੁੱਕੀਆਂ ਉਡੀਕਾਂ! ਸੈਮਸੰਗ ਵੱਲੋਂ ਕਫਾਇਤੀ ਫੋਨ ਲੌਂਚ

ਨਵੀਂ ਦਿੱਲੀ: ਸੈਮਸੰਗ ਨੇ ਨਵਾਂ ਸਮਾਰਟਫੋਨ Galaxy J2 Pro (2018) ਲਾਂਚ ਕਰ ਦਿੱਤਾ ਹੈ। ਸੈਮਸੰਗ ਨੇ ਵੀਅਤਨਾਮ ਵੈੱਬਸਾਈਟ ‘ਤੇ ਇਸ ਨੂੰ ਲਿਸਟ ਕੀਤਾ ਗਿਆ ਹੈ। ਇਸ ਬੱਜਟ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਪਿਛਲੇ ਮਹੀਨੇ ਲੀਕ ਹੋਏ ਸਨ ਤੇ ਹੁਣ ਕੰਪਨੀ ਨੇ ਇਸ ਨੂੰ ਲਾਂਚ ਕਰ ਦਿੱਤਾ ਹੈ। Galaxy J2 Pro (2018) ਗੈਲੈਕਸੀ j2 ਪ੍ਰੋ ਦਾ ਅਪਗ੍ਰੇਟਿਡ ਵਰਜ਼ਨ ਹੈ ਜੋ ਐਮੋਲੇਡ ਡਿਸਪਲੇ ਤੇ 7.0 ਨੂਗਾ ਓ.ਐਸ. ਦੇ ਨਾਲ ਆਉਂਦਾ ਹੈ।

 

ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ਵਿੱਚ 5 ਇੰਚ ਦੀ ਡਿਸਪਲੇ ਦਿੱਤੀ ਗਈ ਹੈ ਜੋ ਐਮੋਲੇਡ (540×960) ਹੈ। ਪ੍ਰੋਸੈਸਰ ਲਈ Galaxy J2 Pro (2018) ਵਿੱਚ 1.4 GHz ਕਵਰਡਕੋਰ ਪ੍ਰੋਸੈਸਰ ਹੈ। ਇਸ ਦੇ ਨਾਲ ਹੀ 1.5 ਜੀਬੀ ਦੀ ਰੈਮ ਦਿੱਤੀ ਗਈ ਹੈ। ਇਹ ਹੈਂਡਸੈੱਟ 16 ਜੀਬੀ ਦੀ ਸਟੋਰੇਜ਼ ਨਾਲ ਆਉਂਦਾ ਹੈ ਜਿਸ ਨੂੰ ਵਧਾਇਆ ਵੀ ਜਾ ਸਕਦਾ ਹੈ।
ਔਪਟਿਕਸ ਦੀ ਗੱਲ ਕਰੀਏ ਤਾਂ Galaxy J2 Pro (2018) ਵਿੱਚ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਹ ਸਮਾਰਟਫੋਨ 7.0 ਐਂਡਰਾਇਡ ਨੂਗਾ ਓਐਸ ਨਾਲ ਆਵੇਗਾ।

 

ਪਾਵਰ ਲਈ ਇਸ ਵਿੱਚ 2600mAh ਰਿਮੂਵੇਬਲ ਬੈਟਰੀ ਦਿੱਤੀ ਗਈ ਹੈ। ਕਨੈਕਟੀਵਿਟੀ ਆਪਸ਼ਨ ਲਈ ਇਸ ਵਿੱਚ ਬਲਿਊ ਟੂਥ ਐਲ.ਟੀ.ਈ, ਯੂਐਸਬੀ ਪੋਰਟ, ਹੈੱਡਫੋਨ ਜੈਕ ਵਰਗੇ ਆਪਸ਼ਨ ਦਿੱਤੇ ਗਏ ਹਨ।

 

ਲਿਸਟਿੰਗ ਵਿੱਚ ਇਸ ਦੀ ਕੀਮਤ 3,290,000 ਵੀਅਤਨਾਮੀ ਡੌਂਗ (ਕਰੀਬ 9,000 ਰੁਪਏ) ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਗੈਲੈਕਸੀ J2 Pro 98,90 ਰੁਪਏ ਵਿੱਚ ਭਾਰਤ ‘ਚ ਲਾਂਚ ਕੀਤਾ ਗਿਆ ਸੀ।

First Published: Wednesday, 10 January 2018 12:06 PM

Related Stories

ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ
ਦੁਨੀਆ ਦਾ ਸਭ ਤੋਂ ਸਸਤਾ ਫੋਨ, ਕੀਮਤ 349 ਰੁਪਏ

ਨਵੀਂ ਦਿੱਲੀ: ਨਵੀਂ ਸ਼ੁਰੂਆਤ ਕਰਦਿਆਂ ਵੀਵਾ ਨੇ ਦੇਸ਼ ਵਿੱਚ ਆਪਣਾ ਪਹਿਲਾ ਫੋਨ

ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ
ਜੀਓ ਦੇ 153 ਰੁਪਏ ਵਾਲੇ ਪਲਾਨ 'ਚ ਵੀ ਰੋਜ਼ਾਨਾ 1GB ਡੇਟਾ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 153 ਰੁਪਏ ਵਾਲੇ ਪਲਾਨ ਨੂੰ ਰਿਵਾਈਜ਼ ਕੀਤਾ ਹੈ।

ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!
ਨਵੀਂ ਖੋਜ: ਹੁਣ ਨਹੀਂ ਹੈਕ ਹੋਵੇਗਾ ਡਾਟਾ!

ਲੈਸਟਰ (ਇੰਗਲੈਂਡ)-ਇੰਗਲੈਂਡ ਦੇ ਵਿਗਿਆਨੀਆਂ ਨੇ ਸੰਚਾਰ ਪ੍ਰਣਾਲੀ ‘ਚ ਅਜਿਹੀ

Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ
Micromax ਕਰੇਗੀ ਐਂਟਰੀ ਲੇਵਲ ਸਮਾਰਟਫੋਨ ਧਮਾਕਾ

ਘਰੇਲੂ ਮੋਬਾਈਲ ਹੈਂਡਸੈਟ ਕੰਪਨੀ ਮਾਈਕਰੋਮੈਕਸ, ਇਸ ਮਹੀਨੇ ਦੇ ਆਖੀਰ ਤੱਕ ਭਾਰਤੀ

ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ
ਫੇਸ ਅਨਲੌਕ ਤੇ ਸਮਾਰਟ ਸੈਲਫੀ ਵਾਲਾ ਓਪੋ ਦਾ ਧਮਾਕੇਦਾਰ ਫੋਨ

ਨਵੀਂ ਦਿੱਲੀ: ਓਪੋ A83 ਨਵਾਂ ਸੈਲਫੀ ਸਮਾਰਟਫੋਨ ਭਾਰਤ ਵਿੱਚ ਲੌਂਚ ਹੋਣ ਜਾ ਰਿਹਾ ਹੈ। 20

ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ
ਨਵੀਆਂ ਵਿਸ਼ੇਸ਼ਤਾਵਾਂ ਨਾਲ ਇਸੁਜ਼ੂ ਡੀ ਮੈਕਸ ਵੀ ਕਰਾਸ 2018 ਲਾਂਚ

ਚੰਡੀਗੜ੍ਹ- ਭਾਰਤ ਦੀ ਪਹਿਲੀ ਐਡਵੈਂਚਰ ਯੂਟਿਲਟੀ ਵਹੀਕਲ–ਇਸੁਜ਼ੂ ਡੀ ਮੈਕਸ ਵੀ

HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ
HTC ਵੱਲੋਂ ਕਮਾਲ ਕੈਮਰੇ ਵਾਲਾ U11 EYEs ਲਾਂਚ

ਨਵੀਂ ਦਿੱਲੀ: HTC ਨੇ ਨਵੇਂ ਸਾਲ ਵਿੱਚ ਪਹਿਲਾ ਸਮਾਰਟਫ਼ੋਨ U11 EYEs ਚੀਨ ਤੇ ਤਾਇਵਾਨੀ

ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!
ਵਨ ਪਲੱਸ ਫ਼ੋਨ ਖਰੀਦਣ ਵਾਲੇ ਖ਼ਬਰਦਾਰ!

ਨਵੀਂ ਦਿੱਲੀ: ਵਨ ਪਲੱਸ ਸਮਾਰਟਫੋਨ ਇਸਤੇਮਾਲ ਕਰਨ ਵਾਲਿਆਂ ਲਈ ਵੱਡੀ ਖ਼ਬਰ ਇਹ ਆ ਰਹੀ

ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ
ਜੀਓ ਦੇ 100 ਰੁਪਏ ਤੋਂ ਵੀ ਸਸਤੇ ਪਲਾਨ

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਸਸਤੇ ਪਲਾਨ ਕਰਕੇ ਜਾਣਿਆ ਜਾਂਦਾ ਹੈ। ਅੱਜ