ਜੀਐਸਟੀ ਤੋਂ ਪਹਿਲਾਂ ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ

By: ਏਬੀਪੀ ਸਾਂਝਾ | | Last Updated: Monday, 19 June 2017 1:49 PM
ਜੀਐਸਟੀ ਤੋਂ ਪਹਿਲਾਂ ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ

ਨਵੀਂ ਦਿੱਲੀ: ਦੇਸ਼ ਵਿੱਚ ਇੱਕ ਜੁਲਾਈ ਤੋਂ ਲਾਗੂ ਹੋ ਰਹੇ ਜੀਐਸਟੀ ਤੋਂ ਪਹਿਲਾਂ ਕੰਪਨੀਆਂ ਬਾਜ਼ਾਰ ਵਿੱਚ ਵੱਡੇ ਆਫ਼ਰ ਦੇ ਰਹੀਆਂ ਹਨ। 10 ਲੱਖ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਉੱਤੇ ਕੰਪਨੀ ਇੱਕ ਲੱਖ ਰੁਪਏ ਤੱਕ ਦਾ ਡਿਸਕਾਊਂਟ ਦੇ ਰਹੀਆਂ ਹਨ। ਅਜਿਹੇ ਵਿੱਚ ਤੁਸੀਂ ਕਾਰ ਖ਼ਰੀਦਣਾ ਚਾਹੁੰਦੇ ਹੋ ਤਾਂ ਤੁਹਾਡੀ ਮਦਦ ਕਰ ਸਕਦੇ ਹਾਂ-

 

ਛੋਟੀ ਕਾਰ ਖ਼ਰੀਦਣ ਦਾ ਵਿਚਾਰ ਬਣਾ ਰਹੇ ਹੋ ਤਾਂ ਇਹ ਮੌਕਾ ਸਭ ਤੋਂ ਸਹੀ ਹੈ ਕਿਉਂਕਿ ਜੀਐਸਟੀ ਲਾਗੂ ਹੋਣ ਤੋਂ ਬਾਅਦ ਕਾਰਾਂ ਦੀ ਕੀਮਤ ਤਿੰਨ ਫ਼ੀਸਦੀ ਤੋਂ ਵੱਧ ਕੇ ਪੰਜ ਫ਼ੀਸਦੀ ਹੋ ਸਕਦੀ ਹੈ। ਭਾਵ ਜੋ ਕਾਰ ਪੰਜ ਲੱਖ ਰੁਪਏ ਵਿੱਚ ਆਉਂਦੀ ਹੈ, ਉਹ ਜੀਐਸਟੀ ਤੋਂ ਬਾਅਦ 15,000 ਤੋਂ 25,000 ਰੁਪਏ ਮਹਿੰਗੀ ਹੋ ਜਾਵੇਗੀ।

 

ਜੇਕਰ ਤੁਸੀਂ ਪੁਰਾਣੀ ਕਾਰ ਦੇ ਬਦਲੇ ਨਵੀਂ ਕਾਰ ਖ਼ਰੀਦਣਾ ਚਾਹੁੰਦੇ ਹੋ ਤਾਂ ਇਹ ਸਭ ਤੋਂ ਸਹੀ ਮੌਕਾ ਹੈ। ਜੀਐਸਟੀ ਦਾ ਪੁਰਾਣੀਆਂ ਕਾਰਾਂ ਦੇ ਬਾਜ਼ਾਰ ਉੱਤੇ ਵੀ ਅਸਰ ਪਾਵੇਗਾ, ਇਸ ਬਾਰੇ ਫ਼ਿਲਹਾਲ ਕੁਝ ਨਹੀਂ ਆਖਿਆ ਜਾ ਸਕਦਾ। ਸੰਭਾਵਨਾ ਹੈ ਕਿ ਜੀਐਸਟੀ ਤੋਂ ਬਾਅਦ ਪੁਰਾਣੀਆਂ ਕਾਰਾਂ ਜ਼ਿਆਦਾ ਟੈਕਸ ਦੇ ਦਾਇਰੇ ਵਿੱਚ ਆ ਜਾਣਗੀਆਂ।

 

ਜੀਐਸਟੀ ਲਾਗੂ ਹੋਣ ਤੋਂ ਬਾਅਦ ਲਗਜ਼ਰੀ ਕਾਰਾਂ ਐਸਯੂਵੀ ਦੀਆਂ ਕੀਮਤਾਂ 1.5 ਫ਼ੀਸਦੀ ਤੋਂ 4.5 ਫ਼ੀਸਦੀ ਤੱਕ ਘੱਟ ਹੋਣਗੀਆਂ। ਭਾਵ ਜਿਸ ਕਾਰ ਦੀ ਕੀਮਤ 50 ਲੱਖ ਹੈ, ਉਹ ਜੀਐਸਟੀ ਤੋਂ ਬਾਅਦ 50,000 ਤੋਂ ਲੈ ਕੇ 2.5 ਲੱਖ ਰੁਪਏ ਤੱਕ ਸਸਤੀਆਂ ਹੋਣਗੀਆਂ।

 

ਅਸਲ ਵਿੱਚ ਕੰਪਨੀਆਂ ਆਪਣੇ ਪੁਰਾਣੇ ਮਾਲ ਨੂੰ ਵੇਚ ਕੇ ਆਪਣੀ ਬੈਲੰਸ ਸੀਟ ਨੂੰ ਸਾਫ਼-ਸੁਥਰਾ ਕਰਨਾ ਚਾਹੁੰਦੀਆਂ ਹਨ। ਇਸ ਕਰਕੇ ਉਹ ਪੁਰਾਣੇ ਮਾਲ ਉੱਤੇ ਆਫ਼ਰ ਦੇ ਰਹੀਆਂ ਹਨ। (ਇਹ ਖ਼ਬਰ ABP ਦੀ ਨਹੀਂ ਬਲਕਿ cardekho.com ਦੀ ਹੈ।)

First Published: Monday, 19 June 2017 1:49 PM

Related Stories

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ

'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ
'ਬਲ਼ੂ ਵੇਲ ਚੈਲੰਜ' ਗੇਮ 'ਤੇ ਲੱਗੀ ਰੋਕ

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਨਲਾਈਨ ਕੰਪਿਊਟਰ ਅਤੇ ਮੋਬਾਈਲ ਗੇਮ ‘ਬਲੂ ਵੇਲ

ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ
ਇਹ ਕੰਪਨੀ ਦੇ ਰਹੀ ਹੈ 15 ਅਗਸਤ ਦਾ ਆਫ਼ਰ: ਅਨਲਿਮਟਿਡ ਕਾਲ ਅਤੇ ਡਾਟਾ

ਚੰਡੀਗੜ੍ਹ :ਸਰਕਾਰੀ ਟੈਲੀਕਾਮ ਕੰਪਨੀ BSNLਦੇ ਯੂਜ਼ਰ 15 ਅਗਸਤ ਤੋਂ ਆਪਣੇ ਘਰੇਲੂ ਸਰਕਲ