ਸਿਰਫ਼ ਤਹਾਡੇ ਹੱਸਣ ਨਾਲ ਸੁਣੇਗੀ ਫੋਨ ਕਾਲ !

By: Harsharan K | | Last Updated: Saturday, 8 July 2017 3:50 PM
ਸਿਰਫ਼ ਤਹਾਡੇ ਹੱਸਣ ਨਾਲ ਸੁਣੇਗੀ ਫੋਨ ਕਾਲ !

ਬਰਲਿਨ: ਕਿੰਨਾ ਚੰਗਾ ਹੋਵੇ ਕਿ ਤੁਸੀਂ ਮੁਸਕੁਰਾਓ ਅਤੇ ਤੁਹਾਡੇ ਫੋਨ ‘ਤੇ ਆ ਰਹੀ ਕਾਲ ਰਿਸੀਵ ਹੋ ਜਾਵੇ। ਵਿਗਿਆਨੀਆਂ ਨੇ ਇਸ ਕਲਪਨਾ ਨੂੰ ਸੱਚ ਕਰਨ ਲਈ ਕਦਮ ਵਧਾ ਦਿੱਤਾ ਹੈ। ਵਿਗਿਆਨੀਆਂ ਨੇ ਅਜਿਹਾ ਈਅਰ ਪਲੱਗ ਸੈਂਸਰ ਤਿਆਰ ਕੀਤਾ ਹੈ ਜਿਹੜਾ ਤੁਹਾਡੇ ਚਿਹਰੇ ਦੇ ਭਾਵ ਪੜ੍ਹ ਕੇ ਤੁਹਾਡੇ ਸਮਾਰਟ ਫੋਨ ਨੂੰ ਕੰਟਰੋਲ ਕਰ ਸਕਦਾ ਹੈ।
ਜਰਮਨੀ ਦੇ ਫ੍ਰਾਨਹੋਫਰ ਇੰਸਟੀਚਿਊਟ ਫਾਰ ਕੰਪਿਊਟਰ ਗ੍ਰਾਫਿਕਸ ਰਿਸਰਚ ਦੇ ਵਿਗਿਆਨੀਆਂ ਨੇ ਈਅਰ ਫੀਲਡ ਸੈਂਸਿੰਗ ਨਾਂ ਦਾ ਉਪਕਰਣ ਬਣਾਇਆ ਹੈ। ਇਹ ਇਕ ਈਅਰ ਪਲੱਗ ਦੀ ਮਦਦ ਨਾਲ ਤੁਹਾਡੇ ਚਿਹਰੇ ਦੇ ਭਾਵ ਪੜ੍ਹਦਾ ਹੈ। ਇਸ ਦੇ ਨਿਰਮਾਣ ਲਈ ਵਿਗਿਆਨੀਆਂ ਨੇ ਚਿਹਰੇ ‘ਤੇ ਵੱਖ-ਵੱਖ ਭਾਵਾਂ ਦੌਰਾਨ ਸਿਰ ਅਤੇ ਚਿਹਰੇ ਦੀਆਂ ਮਾਸਪੇਸ਼ੀਆਂ ‘ਚ ਹੋਣ ਵਾਲੇ ਖਿਚਾਅ ਦਾ ਅਧਿਐਨ ਕੀਤਾ। ਨਾਲ ਹੀ ਇਸ ਦੌਰਾਨ ਕੰਨ ‘ਚ ਮਾਸਪੇਸ਼ੀਆਂ ‘ਤੇ ਪੈਣ ਵਾਲੇ ਪ੍ਰਭਾਵ ਨੂੰ ਵੀ ਜਾਂਚਿਆ। ਨਵਾਂ ਸੈਂਸਰ ਇਸੇ ਸਿਧਾਂਤ ‘ਤੇ ਬਣਾਇਆ ਗਿਆ ਹੈ।

 
ਇਸ ਨੂੰ ਇਸੇ ਤਰ੍ਹਾਂ ਨਾਲ ਤਿਆਰ ਕੀਤਾ ਗਿਆ ਹੈ ਕਿ ਇਹ ਸਿਰਫ਼ ਕੰਨ ਦੇ ਅੰਦਰ ਮਾਸਪੇਸ਼ੀਆਂ ‘ਤੇ ਹੋਣ ਵਾਲੇ ਬਦਲਾਅ ‘ਤੇ ਪ੍ਰਤਿਯਆ ਦਿੰਦਾ ਹੈ। ਚੱਲਦੇ ਸਮੇਂ ਜਾਂ ਹੋਰ ਕਿਸੇ ਬਾਹਰੀ ਕਾਰਨ ਨਾਲ ਮਾਸਪੇਸ਼ੀਆਂ ‘ਚ ਹੋਣ ਵਾਲੀ ਕੰਬਣੀ ਨੂੰ ਇਹ ਨਜ਼ਰਅੰਦਾਜ ਕਰ ਦਿੰਦਾ ਹੈ। ਇਸ ਸੈਂਸਰ ਵਾਲੇ ਈਅਰ ਪਲੱਗ ਦੀ ਮਦਦ ਨਾਲ ਵਿਅਕਤੀ ਸਿਰਫ਼ ਮੁਸਕਰਾ ਕੇ ਫੋਨ ਕਾਲ ਰਿਸੀਵ ਕਰ ਸਕੇਗਾ। ਏਨਾ ਹੀ ਨਹੀਂ ਇਸ ਸੈਂਸਰ ਦੇ ਹੋਰ ਵੀ ਬਹੁਤ ਸਾਰੇ ਇਸਤੇਮਾਲ ਹੋ ਸਕਦੇ ਹਨ।

 
ਵਿਗਿਆਨੀਆਂ ਨੇ ਕਿਹਾ ਕਿ ਇਸ ਦੀ ਮਦਦ ਨਾਲ ਗੱਡੀ ਚਲਾਉਂਦੇ ਸਮੇਂ ਡਰਾਈਵਰ ਦੀਆਂ ਭਾਵਨਾਵਾਂ ਨੂੰ ਸਮਿਝਆ ਜਾ ਸਕਦਾ ਹੈ। ਇਸ ਨਾਲ ਡਰਾਈਵਰ ਦੀ ਥਕਾਵਟ ਅਤੇ ਝਪਕੀ ਦਾ ਅੰਦਾਜ਼ਾ ਲਗਾ ਕੇ ਹਾਦਸਿਆਂ ਤੋਂ ਬਚਣਾ ਸੰਭਵ ਹੋਵੇਗਾ।

First Published: Saturday, 8 July 2017 3:50 PM

Related Stories

ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ
ਸ਼ਿਓਮੀ ਦਾ ਧਮਾਕਾ, ਦੋ ਜਬਰਦਸਤ ਫੋਨ ਲਾਂਚ

ਨਵੀਂ ਦਿੱਲੀ: ਮੋਬਾਈਲ ਫੋਨ ਕੰਪਨੀ ਸ਼ਿਓਮੀ ਨੇ ਭਾਰਤ ‘ਚ ਆਪਣੇ ਦੋ ਨਵੇਂ ਫੋਨ ਲਾਂਚ

Apple Watch ਨੂੰ ਲੱਗਾ ਗ੍ਰਹਿਣ
Apple Watch ਨੂੰ ਲੱਗਾ ਗ੍ਰਹਿਣ

ਨਵੀਂ ਦਿੱਲੀ: ਐਪਲ ਦੀ ਨਵੀਂ 3 ਸਮਾਰਟਵਾਚ ਦੇ ਐਲ.ਟੀ.ਈ. ਕੁਨੈਕਟੀਵਿਟੀ ਵਿੱਚ ਦਿੱਕਤ

 iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!
iPhone 8 ਤੇ 8 ਪਲੱਸ ਦੇ ਸ਼ੌਕੀਨਾਂ ਲਈ ਖੁਸ਼ਖਬਰੀ!

ਨਵੀਂ ਦਿੱਲੀ: ਅੱਜ ਯਾਨੀ 22 ਸਤੰਬਰ ਤੋਂ ਭਾਰਤ ‘ਚ ਐਪਲ ਦੇ ਨਵੇਂ ਲਾਂਚ ਫਲੈਗਸ਼ਿਪ

ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!
ਜੀਓ ਹੋਇਆ ਪਿੰਡਾਂ ਵਾਲਿਆਂ 'ਤੇ ਮਿਹਰਬਾਨ!

ਨਵੀਂ ਦਿੱਲੀ: ਜੇਕਰ ਤੁਸੀਂ ਵੀ ਜੀਓ ਦਾ ਫੋਨ ਬੁੱਕ ਕਰਵਾਇਆ ਹੈ ਤਾਂ ਤੁਹਾਡਾ ਇੰਤਜ਼ਾਰ

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ