ਹੁਣ ਏਸੀ ਦੇ ਬਿੱਲ ਦੀ ਫਿਕਰ ਮੁੱਕੀ, ਆਈ ਗਈ ਨਵੀਂ ਤਕਨੀਕ

By: ਏਬੀਪੀ ਸਾਂਝਾ | | Last Updated: Saturday, 12 August 2017 11:29 AM
ਹੁਣ ਏਸੀ ਦੇ ਬਿੱਲ ਦੀ ਫਿਕਰ ਮੁੱਕੀ, ਆਈ ਗਈ ਨਵੀਂ ਤਕਨੀਕ

ਚੰਡੀਗੜ੍ਹ: ਕੈਲੇਫੋਰਨੀਆ ਦੇ ਖੋਜਕਾਰਾਂ ਨੇ ਸਮਾਰਟ ਵਿੰਡੋਜ਼ ਬਣਾਈ ਹੈ, ਜੋ ਬਾਹਰ ਤੋਂ ਆਉਣ ਵਾਲੀ ਤੇਜ਼ ਧੁੱਪ ਨੂੰ ਵਿੰਡੋ ਦੇ ਅੰਦਰ ਨਹੀਂ ਆਉਣ ਦੇਵੇਗੀ, ਜਿਸ ਨਾਲ ਏ. ਸੀ. ਬਿਨਾਂ ਲੋਡ ਲਏ ਕੰਮ ਕਰੇਗਾ ਅਤੇ ਘਰ ਤੇ ਆਫ਼ਿਸ ਨੂੰ ਛੇਤੀ ਠੰਢਾ ਕਰ ਦੇਵੇਗਾ। ਇਸ ਨਾਲ ਬਿਜਲੀ ਦੀ ਕਾਫ਼ੀ ਬੱਚਤ ਹੋਵੇਗੀ।

 

ਇਲੈਕਟਰੋ ਮੈਗਨੈਟੀਕਲੀ ਤਰੀਕੇ ਨਾਲ ਕੰਮ ਕਰਨ ਵਾਲੀ ਇਸ ਸਮਾਰਟ ਵਿੰਡੋਜ਼ ਵਿਚ ਦੋ ਗਲਾਸ ਪਲੇਟਸ ਲਾਈਆਂ ਗਈਆਂ ਹਨ। ਇਨ੍ਹਾਂ ਪਲੇਟਸ ਵਿਚ ਕੰਡਕਟਿਵ ਟਿਨ ਆਕਸਾਈਡ ਨਾਲ ਫਿਲ ਕੀਤੀਆਂ ਗਈਆਂ ਟ੍ਰਾਂਸਪੇਰੈਂਟ ਸ਼ੀਟਸ ਲੱਗੀਆਂ ਹਨ। ਉਂਜ ਤਾਂ ਸਮਾਰਟ ਵਿੰਡੋਜ਼ ਵਿਚ 80 ਫ਼ੀਸਦੀ ਤੱਕ ਸੂਰਜ ਦੀ ਲਾਈਟ ਪਾਸ ਹੋ ਜਾਂਦੀ ਹੈ ਪਰ ਇਨ੍ਹਾਂ ‘ਚੋਂ ਜਦ ਇਲੈਕਟ੍ਰੀਕਲ ਕਰੰਟ ਪਾਸ ਕੀਤਾ ਜਾਂਦਾ ਹੈ ਤਾਂ ਇਨ੍ਹਾਂ ‘ਚ ਫਿੱਲ ਕੀਤੇ ਗਏ ਸਲਿਊਸ਼ਨ ‘ਚ ਮੌਜੂਦ ਕਾਪਰ ਦੇ ਆਇਲ ਅਤੇ ਹੋਰ ਮੈਟਲ ਟਿਨ ਆਕਸਾਈਡ ਦੇ ਏਜਿਸ ‘ਚੋਂ ਬਾਹਰ ਨਿਕਲ ਆਉਂਦੇ ਹਨ। ਜਿਸ ਕਾਰਨ ਵਿੰਡੋਜ਼ ਦਾ ਰੰਗ ਬਲਿਊ ਟਿੰਟ ਹੋ ਜਾਂਦਾ ਹੈ ਅਤੇ ਇਨ੍ਹਾਂ ‘ਚੋਂ ਸਿਰਫ਼ 5 ਫ਼ੀਸਦੀ ਲਾਈਟ ਹੀ ਪਾਸ ਹੋ ਪਾਉਂਦੀ ਹੈ।

 

ਸਟੈਨਫੋਰਡ ਦੇ ਪ੍ਰੋਫੈਸਰ ਮਾਈਕਲ ਮੈਕਗੀਹੀ ਮੁਤਾਬਿਕ ਸਮਾਰਟ ਵਿੰਡੋਜ਼ ਨੂੰ ਡਿੰਮ ਹੋ ਕੇ ਬਲਿਊ ਟਿੰਟ ਰੰਗ ‘ਚ ਬਦਲਣ ‘ਚ ਸਿਰਫ਼ 20 ਮਿੰਟ ਦਾ ਸਮਾਂ ਲੱਗਦਾ ਹੈ। ਉੱਥੇ ਹੀ ਇਸ ਨੂੰ ਮੁੜ ਕਲੀਅਰ ਹੋਣ ‘ਚ ਸਿਰਫ਼ 30 ਸਕਿੰਟ ਹੀ ਲਗਦੇ ਹਨ। ਫ਼ਿਲਹਾਲ ਸਮਾਰਟ ਵਿੰਡੋਜ਼ ਨੂੰ 25 ਸਕਵੇਅਰ ਸੈਂਟੀਮੀਟਰ ਸਾਈਜ਼ ਦੇ ਪ੍ਰੋਟੋਟਾਈਪ ‘ਤੇ ਟੈੱਸਟ ਕੀਤਾ ਗਿਆ ਹੈ।

 

ਟੈੱਸਟ ਦੌਰਾਨ ਸਮਾਰਟ ਵਿੰਡੋ ਤਕਨੀਕ ਨੂੰ 5000 ਵਾਰ ਆਨ ਅਤੇ ਆਫ਼ ਕਰ ਕੇ ਦੇਖਿਆ ਗਿਆ, ਜਿਸ ਵਿਚ ਇਸ ਤਕਨੀਕ ਨੇ ਸਹੀ ਤਰੀਕੇ ਨਾਲ ਕੰਮ ਕੀਤਾ ਹੈ। ਮੈਕਗੀਹੀ ਨੇ ਦੱਸਿਆ ਕਿ ਇਸ ਟੈਕਨਾਲੋਜੀ ਨੂੰ ਹੋਰ ਵੀ ਬਿਹਤਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ‘ਚ ਸਮਾਰਟ ਵਿੰਡੋਜ਼ ਕਾਫ਼ੀ ਘੱਟ ਕੀਮਤ ‘ਚ ਮੁਹੱਈਆ ਕੀਤੀਆਂ ਜਾ ਸਕਣਗੀਆਂ।

First Published: Saturday, 12 August 2017 11:24 AM

Related Stories

ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?
ਆਧਾਰ ਨੂੰ ਪੈਨ ਕਾਰਡ ਨਾਲ ਜੁੜਨਾ ਕਿੰਨਾ ਖ਼ਤਰਨਾਕ ?

ਚੰਡੀਗੜ੍ਹ :ਸਰਕਾਰ ਨੇ ਕਿਹਾ ਕਿ ਇਨਕਮ ਟੈਕਸ ਭਰਨ ਲਈ ਪੈਨ ਕਾਰਡ ਨੂੰ ਜ਼ਰੂਰੀ ਤੌਰ

ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ
ਗੂਗਲ ਦਾ ਨਵਾਂ ਤੋਹਫਾ, ਮੋਬਾਈਲ ਡੇਟਾ ਨਹੀਂ ਮੁਕਾਉਣਾ ਤਾਂ ਇੰਝ ਕਰੋ

ਸੈਨ ਫ੍ਰਾਂਸਿਸਕੋ: ਸਰਚ ਇੰਜਣ ਗੂਗਲ ਨੇ ਇੱਕ ਖਾਸ ਅਪਡੇਟ ਦਿੱਤਾ ਹੈ। ਇਸ ਵਿੱਚ ਸਰਚ

ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ ਜ਼ੁਰਮਾਨਾ
ਗੱਲ ਕਰਦਿਆਂ ਫ਼ੋਨ ਕੱਟਿਆ ਤਾਂ ਮੋਬਾਈਲ ਕੰਪਨੀਆਂ ਨੂੰ ਹੋਵੇਗਾ 10 ਲੱਖ ਦਾ...

ਨਵੀਂ ਦਿੱਲੀ: ਭਾਰਤੀ ਦੂਰਸੰਚਾਰ ਰੈਗੁਲੇਟਰੀ ਅਥਾਰਿਟੀ (ਟ੍ਰਾਈ) ਆਫ਼ ਇੰਡੀਆ ਨੇ

ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ
ਏਅਰਟੈੱਲ ਦਾ ਧਮਾਕੇਦਾਰ ਆਫ਼ਰ, 84GB ਡੇਟਾ ਤੇ ਅਸੀਮਤ ਕਾਲਿੰਗ

ਨਵੀਂ ਦਿੱਲੀ: ਦੇਸ਼ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚੋਂ ਇੱਕ ਏਅਰਟੈੱਲ ਨੇ

ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ
ਮੋਬਾਈਲ ਨੰਬਰ ਪੋਰਟੇਬਲਿਟੀ 'ਚ ਹੋਏਗਾ ਬਦਲਾਅ

ਨਵੀਂ ਦਿੱਲੀ: ਭਾਰਤੀ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟ੍ਰਾਈ) ਨੇ

Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ
Carl Zeiss ਲੈਂਜ਼ ਦੇ ਡੂਅਲ ਕੈਮਰਾ ਵਾਲਾ Nokia 8 ਲਾਂਚ

ਨਵੀਂ ਦਿੱਲੀ: ਐਚ.ਐਮ.ਡੀ. ਗਲੋਬਲ ਨੇ ਬੀਤੀ ਰਾਤ ਲੰਦਨ ਦੇ ਸਮਾਗਮ ਵਿੱਚ ਚਿਰਾਂ ਤੋਂ