ਸ਼ਿਓਮੀ ਨੇ ਕੀਤਾ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ ਫੋਨ ਲਾਂਚ, 6GB RAM ਤੇ ਐਜ-ਟੂ-ਐਜ ਡਿਸਪਲੇ, ਜਾਣੋ ਸਭ ਕੁਝ

By: ਏਬੀਪੀ ਸਾਂਝਾ | | Last Updated: Tuesday, 10 October 2017 6:09 PM
ਸ਼ਿਓਮੀ ਨੇ ਕੀਤਾ ਹੁਣ ਤੱਕ ਦਾ ਸਭ ਤੋਂ ਜ਼ਬਰਦਸਤ ਫੋਨ ਲਾਂਚ, 6GB RAM ਤੇ ਐਜ-ਟੂ-ਐਜ ਡਿਸਪਲੇ, ਜਾਣੋ ਸਭ ਕੁਝ

ਨਵੀਂ ਦਿੱਲੀ: ਸ਼ਿਓਮੀ ਨੇ ਭਾਰਤ ‘ਚ ਆਪਣਾ ਨਵਾਂ ਸਮਾਰਟਫੋਨ Mi MiX2 ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ ਭਾਰਤ ‘ਚ 35,999 ਰੁਪਏ ਰੱਖੀ ਗਈ ਹੈ। 17 ਅਕਤੂਬਰ ਦੁਪਹਿਰ 12 ਵਜੇ ਤੋਂ ਇਹ ਫਲੈਗਸ਼ਿਪ mi.com ਤੇ ਫਲਿਪਕਾਰਟ ‘ਤੇ ਖਰੀਦਿਆ ਜਾ ਸਕੇਗਾ। ਇੰਡੀਆ ‘ਚ ਇਸ ਵਿੱਚ 6 ਜੀਬੀ ਰੈਮ ਤੇ 128 ਜੀਬੀ ਸਟੋਰੇਜ਼ ਵਾਲੇ ਮਾਡਲ ਨੂੰ ਲਾਂਚ ਕੀਤਾ ਗਿਆ ਹੈ। ਉੱਥੇ ਹੀ ਪਿਛਲੇ ਮਹੀਨੇ ਸ਼ਾਓਮੀ ਨੇ ਚੀਨ ‘ਚ ਇਸ ਨੂੰ 6 ਜੀਬੀ ਤੇ ਸਪੈਸ਼ਲ ਐਡੀਸ਼ਨ 8 ਜੀਬੀ ‘ਚ ਲਾਂਚ ਕੀਤਾ ਸੀ।

 

ਸਮਾਰਟਫੋਨ ਦਾ ਡਿਸਪਲੇ ਤੇ ਡਿਜ਼ਾਇਨ ਇਸ ਦੀ ਸਭ ਤੋਂ ਵੱਡੀ ਖਾਸੀਅਤ ਹੈ। ਇਸ ‘ਚ 5.9 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਐਜ-ਟੂ-ਐਜ ਹੈ। ਖਾਸ ਗੱਲ ਇਹ ਹੈ ਕਿ ਇਸ ਦਾ ਡਿਸਪਲੇ ਫੁੱਲ ਐਚਡੀ ਤੋਂ ਵੀ ਜ਼ਿਆਦਾ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। Mi MiX2 ‘ਚ ਸਨੈਪਡ੍ਰੈਗਨ 835 ਚਿਪਸੈਟ ਤੇ ਐਡ੍ਰੀਨੋ ਜੀਪੀਯੂ ਗ੍ਰਾਫਿਕ ਚਿਪ ਦਿੱਤੀ ਗਈ ਹੈ।

 

ਇਸ ‘ਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਸਮਾਰਟਫੋਨ ਦਿੱਤਾ ਗਿਆ ਹੈ ਜੋ ਡੁਅਲ ਟੋਨ ਫਲੈਸ਼ ਦੇ ਨਾਲ ਆਉਂਦਾ ਹੈ। ਸੈਲਫੀ ਵਾਸਤੇ 5 ਮੈਗਾਪਿਕਸਲ ਕੈਮਰਾ ਹੈ। ਬੈਟਰੀ 3400 ਐਮਏਐਚ ਹੈ। ਇਸ ‘ਚ 3.5 ਐਮਐਮ ਦਾ ਆਡੀਓ ਜੈਕ ਹੈ, ਇਸ ਤੋਂ ਏਅਰਫੋਨ ਵਾਂਗ ਇਸਤੇਮਾਲ ਕੀਤਾ ਜਾ ਸਕਦਾ ਹੈ।

First Published: Tuesday, 10 October 2017 6:09 PM

Related Stories

42000 ਵਾਲਾ ਗੂਗਲ ਪਿਕਸਲ ਫੋਨ 35 ਹਜ਼ਾਰ 'ਚ, ਪੜ੍ਹੋ ਇਹ ਖਬਰ
42000 ਵਾਲਾ ਗੂਗਲ ਪਿਕਸਲ ਫੋਨ 35 ਹਜ਼ਾਰ 'ਚ, ਪੜ੍ਹੋ ਇਹ ਖਬਰ

ਨਵੀਂ ਦਿੱਲੀ: ਗੂਗਲ ਦਾ ਨਵਾਂ ਫਲੈਗਸ਼ਿਪ ਫੋਨ ਗੂਗਲ ਪਿਕਸਲ ਬਾਜ਼ਾਰ ‘ਚ ਆਉਂਦੇ ਹੀ

ਜੀਓ ਦੇ ਗਾਹਕਾਂ ਨੂੰ ਝਟਕੇ
ਜੀਓ ਦੇ ਗਾਹਕਾਂ ਨੂੰ ਝਟਕੇ

ਨਵੀਂ ਦਿੱਲੀ: ਗਾਹਕਾਂ ਨੂੰ ਲੰਮੇ ਸਮੇਂ ਤੱਕ ਮੁਫਤ ਤੇ ਸਸਤੀਆਂ ਸੁਵਿਧਾਵਾਂ ਦੇਣ

ਫੇਸਬੁੱਕ ਦਾ ਨਵਾਂ ਕਾਰਨਾਮਾ!
ਫੇਸਬੁੱਕ ਦਾ ਨਵਾਂ ਕਾਰਨਾਮਾ!

ਸੈਨ ਫ੍ਰਾਂਸਿਸਕੋ: ਫੇਸਬੁੱਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਇੱਕ ਨਵੇਂ ਵਰਚੂਅਲ

ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ
ਮਾਰੂਤੀ ਡਿਜ਼ਇਰ ਨੇ ਫਿਰ ਬਣਾਇਆ ਰਿਕਾਰਡ

ਨਵੀਂ ਦਿੱਲੀ: ਮਾਰੂਤੀ ਸੁਜ਼ੂਕੀ ਡਿਜ਼ਾਇਰ ਨੇ ਕਾਮਯਾਬੀ ਹਾਸਲ ਕਰਦਿਆਂ ਲਾਂਚਿੰਗ