ਮੋਬਾਈਲ ਚਾਰਜ ਕਰਦੇ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

By: ਏਬੀਪੀ ਸਾਂਝਾ | | Last Updated: Tuesday, 13 March 2018 1:15 PM
ਮੋਬਾਈਲ ਚਾਰਜ ਕਰਦੇ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨਵੀਂ ਦਿੱਲੀ: ਮੋਬਾਈਲ ਦੇ ਵਧਦੇ ਕ੍ਰੇਜ਼ ਨੂੰ ਵੇਖ ਕੇ ਕੰਪਨੀਆਂ ਇੱਕ ਤੋਂ ਇੱਕ ਸਮਾਰਟਫੋਨ ਬਾਜ਼ਾਰ ‘ਚ ਲਾਂਚ ਕਰ ਰਹੀਆਂ ਹਨ। ਜਿਵੇਂ-ਜਿਵੇਂ ਫੋਨ ਦੇ ਅਪਡੇਟਿਡ ਵਰਜ਼ਨ ਬਾਜ਼ਾਰ ‘ਚ ਆ ਰਹੇ ਹਨ ਕੰਪਨੀਆਂ ਇਸ ਦੀ ਬੈਟਰੀ ਨੂੰ ਹੋਰ ਮਜ਼ਬੂਤ ਕਰ ਰਹੀਆਂ ਹਨ। ਫਿਰ ਵੀ ਜੇਕਰ ਮੋਬਾਈਲ ਚਾਰਜ ਕਰਦੇ ਹੋਏ ਕੁਝ ਛੋਟੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਬੈਟਰੀ ਤੇ ਮੋਬਾਈਲ ਦੀ ਉਮਰ ਵਧ ਸਕਦੀ ਹੈ।

 

ਸਭ ਤੋਂ ਖਾਸ ਗੱਲ ਇਹ ਹੈ ਕਿ ਜਿਸ ਕੰਪਨੀ ਦਾ ਫੋਨ ਹੋਵੇ, ਉਸੇ ਕੰਪਨੀ ਦੇ ਅਸਲੀ ਚਾਰਜਰ ਦਾ ਇਸਤੇਮਾਲ ਕਰੋ। ਕਈ ਵਾਰ ਅਸੀਂ ਸਸਤਾ ਹੋਣ ਕਰਕੇ ਦੇਸੀ ਚਾਰਜਰ ਖਰੀਦ ਲੈਂਦੇ ਹਾਂ। ਇਹ ਹੁੰਦਾ ਤਾਂ ਸਸਤਾ ਹੈ ਪਰ ਫੋਨ ਤੇ ਬੈਟਰੀ ਦੋਹਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।

 

ਫੋਨ ਦਾ ਕਵਰ ਉਤਾਰ ਕੇ ਚਾਰਜ ਕਰਨਾ ਚਾਹੀਦਾ ਹੈ। ਅਜਿਹਾ ਇਸ ਕਰਕੇ ਕਿਉਂਕਿ ਫੋਨ ‘ਤੇ ਮੋਟਾ ਕਵਰ ਹੋਵੇ ਤਾਂ ਫੋਨ ਗਰਮ ਛੇਤੀ ਹੋ ਜਾਂਦਾ ਹੈ। ਇਸ ਨਾਲ ਵੀ ਨੁਕਸਾਨ ਹੋ ਸਕਦਾ ਹੈ।

 

ਫੋਨ ਨੂੰ ਕਦੇ ਵੀ ਪੂਰੀ ਰਾਤ ਚਾਰਜਿੰਗ ‘ਤੇ ਨਹੀਂ ਛੱਡਣਾ ਚਾਹੀਦਾ। ਜਿੰਨੀ ਦੇਰ ਜ਼ਰੂਰਤ ਹੈ, ਉਸ ਤੋਂ ਬਾਅਦ ਪਲੱਗ ਬੰਦ ਕਰ ਦਿਉ।

 

ਫੋਨ ਜੇਕਰ ਜਲਦੀ ਚਾਰਜ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਫਲਾਈਟ ਮੋਡ ‘ਤੇ ਲਾ ਦਿਉ। ਇਸ ਨਾਲ ਜਲਦੀ ਚਾਰਜ ਹੋ ਜਾਂਦਾ ਹੈ।

 

ਬੈਟਰੀ ਬਚਾਉਣੀ ਹੈ ਤਾਂ ਪਾਵਰ ਸੇਵਰ ਮੋਡ ‘ਤੇ ਲਾ ਦਿਉ। ਇਸ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ।

 

ਇੱਕ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਫੋਨ ਦੀ ਬੈਟਰੀ 100 ਫੀਸਦੀ ਚਾਰਜ ਨਹੀਂ ਕਰਨੀ ਚਾਹੀਦੀ। 80 ਤੋਂ 85 ਫੀਸਦੀ ਤੱਕ ਚਾਰਜ ਕਰਨਾ ਠੀਕ ਰਹਿੰਦਾ ਹੈ।

First Published: Tuesday, 13 March 2018 1:15 PM

Related Stories

...ਤਾਂ ਈਸ਼ਾ ਨੇ ਦਿੱਤੀ ਸੀ ਜੀਓ ਦਾ ਆਇਡੀਆ!
...ਤਾਂ ਈਸ਼ਾ ਨੇ ਦਿੱਤੀ ਸੀ ਜੀਓ ਦਾ ਆਇਡੀਆ!

ਲੰਡਨ: ਟੈਲੀਕੌਮ ਖੇਤਰ ਵਿੱਚ ਡਾਟਾ ਕ੍ਰਾਂਤੀ ਲਿਆਉਣ ਵਾਲੀ ਕੰਪਨੀ ਰਿਲਾਇੰਸ ਜੀਓ

9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ
9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ

ਨਵੀਂ ਦਿੱਲੀ: ਕੋਇੰਬਟੂਰ ਦੇ ਤ੍ਰਿਪੁਰ ਜ਼ਿਲ੍ਹੇ ਦੇ ਧਾਰਾਪੁਰਮ ਨਗਰ ਵਿੱਚ 14 ਸਾਲ

ਵਾਇਰਲੈਸ ਪਾਵਰ ਬੈਂਕ, ਕੀਮਤ ਸਿਰਫ 2999 ਰੁਪਏ
ਵਾਇਰਲੈਸ ਪਾਵਰ ਬੈਂਕ, ਕੀਮਤ ਸਿਰਫ 2999 ਰੁਪਏ

ਨਵੀਂ ਦਿੱਲੀ: ਟੋਰੇਟੋ ਕੰਪਨੀ ਨੇ ਵਾਇਰਲੈਸ ਚਾਰਜਰ ਪਾਵਰ ਬੈਂਕ ਲਾਂਚ ਕੀਤਾ ਹੈ।

ਕਾਲ ਕਰਦੇ ਵਾਰ-ਵਾਰ ਫੋਨ ਕਿਉਂ ਕੱਟ ਜਾਂਦੈ?
ਕਾਲ ਕਰਦੇ ਵਾਰ-ਵਾਰ ਫੋਨ ਕਿਉਂ ਕੱਟ ਜਾਂਦੈ?

ਨਵੀਂ ਦਿੱਲੀ: ਡਿਜੀਟਲ ਇੰਡੀਆ ਦਾ ਸੁਫਨਾ ਵੇਖਣ ਵਾਲੇ ਸਾਡੇ ਮੁਲਕ ਵਿੱਚ ਕਾਲ ਡ੍ਰੌਪ

ਪੱਚੀ ਹਜ਼ਾਰ 'ਚ iPhone X ਦੇ 'ਨਜ਼ਾਰੇ'
ਪੱਚੀ ਹਜ਼ਾਰ 'ਚ iPhone X ਦੇ 'ਨਜ਼ਾਰੇ'

ਨਵੀਂ ਦਿੱਲੀ: ਆਪਣੇ ਸਟਾਈਲਿਸ਼ ਹੈਂਡਸੈੱਟ ਲਈ ਜਾਣੀ ਜਾਣ ਵਾਲੀ ਕੰਪਨੀ ਓਪੋ ਛੇਤੀ ਹੀ

WhatsApp ਇੰਡ੍ਰਾਇਡ ਲਈ ਸ਼ਾਨਦਾਰ ਫੀਚਰ
WhatsApp ਇੰਡ੍ਰਾਇਡ ਲਈ ਸ਼ਾਨਦਾਰ ਫੀਚਰ

ਨਵੀਂ ਦਿੱਲੀ: ਵਟਸਐਪ ਨੇ ਆਪਣੇ ਫੀਚਰ ਡਿਲੀਟ ਫਾਰ ਐਵਰੀਵਨ ਨੂੰ ਅਪਡੇਟ ਕੀਤਾ ਹੈ।

ਸ਼ਿਓਮੀ ਵੱਲੋਂ ਭਾਰਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ
ਸ਼ਿਓਮੀ ਵੱਲੋਂ ਭਾਰਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ

ਨਵੀਂ ਦਿੱਲੀ: ਭਾਰਤ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਬਣਨ ਮਗਰੋਂ ਚੀਨੀ ਮੋਬਾਈਲ

ਐਪਲ 'ਤੇ ਠੋਕਿਆ ਮੁਕੱਦਮਾ
ਐਪਲ 'ਤੇ ਠੋਕਿਆ ਮੁਕੱਦਮਾ

ਸੈਨ ਫ੍ਰਾਂਸਿਸਕੋ: ਇੱਕ ਕੰਪਨੀ ਨੇ ਐਪਲ ਖਿਲਾਫ ਕੇਸ ਦਰਜ ਕਰਵਾਇਆ ਹੈ। ਇਸ ਵਿੱਚ

ਇੰਡ੍ਰਾਇਡ ਯੂਜ਼ਰਾਂ ਲਈ WhatsApp ਦਾ ਨਵਾਂ ਫੀਚਰ
ਇੰਡ੍ਰਾਇਡ ਯੂਜ਼ਰਾਂ ਲਈ WhatsApp ਦਾ ਨਵਾਂ ਫੀਚਰ

ਨਵੀਂ ਦਿੱਲੀ: ਜੇਕਰ ਤੁਸੀਂ ਵਟਸਐਪ ਚਲਾਉਂਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ।

Vivo ਵੀ ਤੁਰਿਆ iPhone ਦੀ ਰਾਹ, ਲਿਆ ਰਿਹਾ ਇਹ ਫੀਚਰਜ਼
Vivo ਵੀ ਤੁਰਿਆ iPhone ਦੀ ਰਾਹ, ਲਿਆ ਰਿਹਾ ਇਹ ਫੀਚਰਜ਼

ਨਵੀਂ ਦਿੱਲੀ: ਚਾਇਨੀਜ਼ ਮੋਬਾਇਲ ਕੰਪਨੀ ਵੀਵੋ 27 ਮਾਰਚ ਨੂੰ ਭਾਰਤ ਵਿੱਚ ਆਪਣਾ ਨਵਾਂ