Vivo ਵੀ ਤੁਰਿਆ iPhone ਦੀ ਰਾਹ, ਲਿਆ ਰਿਹਾ ਇਹ ਫੀਚਰਜ਼

By: ABP Sanjha | | Last Updated: Saturday, 10 March 2018 7:30 PM
Vivo ਵੀ ਤੁਰਿਆ iPhone ਦੀ ਰਾਹ, ਲਿਆ ਰਿਹਾ ਇਹ ਫੀਚਰਜ਼

ਨਵੀਂ ਦਿੱਲੀ: ਚਾਇਨੀਜ਼ ਮੋਬਾਇਲ ਕੰਪਨੀ ਵੀਵੋ 27 ਮਾਰਚ ਨੂੰ ਭਾਰਤ ਵਿੱਚ ਆਪਣਾ ਨਵਾਂ ਸਮਾਰਟਫੋਨ V9 ਲਾਂਚ ਕਰਨ ਵਾਲੀ ਹੈ। ਲਾਂਚ ਤੋਂ ਪਹਿਲਾਂ ਹੀ ਸਮਾਰਟਫੋਨ ਦੀਆਂ ਤਸਵੀਰਾਂ ਇੰਟਰਨੈਟ ‘ਤੇ ਵਾਇਰਲ ਹੋ ਰਹੀਆਂ ਹਨ। ਇਨਾਂ ਤਸਵੀਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਵੀਵੋ ਦੇ ਨਵੇਂ ਸਮਾਰਟਫੋਨ ਵਿੱਚ ਪਿਛਲੇ ਪਾਸੇ ਦੋ ਕੈਮਰੇ ਲੱਗੇ ਹਨ। ਡਿਸਪਲੇ ਵੀ ਇਸ ਦਾ ਬੇਜ਼ਲ ਲੈਸ ਹੈ।

 

ਤਸਵੀਰਾਂ ਵਿੱਚ ਕੈਮਰੇ ਦਾ ਡਿਜ਼ਾਇਨ ਆਈਫੋਨ X ਵਰਗਾ ਲੱਗ ਰਿਹਾ ਹੈ। ਪਿੱਛੇ ਜਿਹੇ ਸ਼ਾਓਮੀ ਦੇ ਲਾਂਚ ਹੋਏ ਸਮਾਰਟਫੋਨ ਰੇਡਮੀ ਨੋਟ 5 ਪ੍ਰੋ ਵਿੱਚ ਵੀ ਕੁਝ ਇਸੇ ਤਰਾਂ ਦਾ ਡਬਲ ਕੈਮਰਾ ਦਿੱਤਾ ਗਿਆ ਸੀ। ਸਮਾਰਟਫੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਨੂੰ ਪਿਛਲੇ ਹਿੱਸੇ ਵਿੱਚ ਹੀ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀਵੋ ਦੇ X20 ਪਲੱਸ ਸਮਾਰਟਫੋਨ ਵਿੱਚ ਸਕ੍ਰੀਨ ਦੇ ਅੰਦਰ ਹੀ ਸੈਂਸਰ ਦਿੱਤਾ ਗਿਆ ਸੀ।

 

ਸਮਾਰਟਫੋਨ ਦੀ ਬਾਕੀ ਖੂਬੀਆਂ ਬਾਰੇ ਪਤਾ ਲੱਗਿਆ ਹੈ ਕਿ ਇਸ ਵਿੱਚ ਡਬਲ ਸਿਮ ਸਪੋਰਟ ਮਿਲ ਸਕਦਾ ਹੈ। ਇਸ ਦੇ ਨਾਲ ਹੀ ਸਮਾਰਟਫੋਨ ਵਿੱਚ ਪੁਰਾਣੇ ਮਾਇਕ੍ਰੋ ਯੂਐਸਬੀ ਪੋਰਟ ਦੇ ਨਾਲ 3.5mm ਦਾ ਹੈਡਫੋਨ ਜੈਕ ਦਿੱਤਾ ਜਾਵੇਗਾ।

 

ਸਮਾਰਟਫੋਨ ਦੀ ਸਭ ਤੋਂ ਵੱਡੀ ਖੂਬੀ ਕੈਮਰਾ ਹੀ ਹੋ ਸਕਦਾ ਹੈ। ਇਸ ਵਿੱਚ ਸੈਲਫੀ ਕੈਮਰਾ 24 ਮੈਗਾਪਿਕਸਲ ਤੱਕ ਦਾ ਹੋਵੇਗਾ। ਪ੍ਰੋਸੈਸਰ ਕਵਾਲਕਾਮ ਸਨੈਪਡ੍ਰੈਗਨ 660 ਦੱਸਿਆ ਜਾ ਰਿਹਾ ਹੈ। ਕੀਮਤ ਕਰੀਬ 25 ਹਜ਼ਾਰ ਹੋ ਸਕਦੀ ਹੈ।

 

First Published: Saturday, 10 March 2018 7:30 PM

Related Stories

...ਤਾਂ ਈਸ਼ਾ ਨੇ ਦਿੱਤੀ ਸੀ ਜੀਓ ਦਾ ਆਇਡੀਆ!
...ਤਾਂ ਈਸ਼ਾ ਨੇ ਦਿੱਤੀ ਸੀ ਜੀਓ ਦਾ ਆਇਡੀਆ!

ਲੰਡਨ: ਟੈਲੀਕੌਮ ਖੇਤਰ ਵਿੱਚ ਡਾਟਾ ਕ੍ਰਾਂਤੀ ਲਿਆਉਣ ਵਾਲੀ ਕੰਪਨੀ ਰਿਲਾਇੰਸ ਜੀਓ

9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ
9ਵੀਂ ਕਲਾਸ ਦੇ ਸਟੂਡੈਂਟ ਦੀ ਜੇਬ ਵਿੱਚ ਮੋਬਾਇਲ ਫਟਿਆ

ਨਵੀਂ ਦਿੱਲੀ: ਕੋਇੰਬਟੂਰ ਦੇ ਤ੍ਰਿਪੁਰ ਜ਼ਿਲ੍ਹੇ ਦੇ ਧਾਰਾਪੁਰਮ ਨਗਰ ਵਿੱਚ 14 ਸਾਲ

ਵਾਇਰਲੈਸ ਪਾਵਰ ਬੈਂਕ, ਕੀਮਤ ਸਿਰਫ 2999 ਰੁਪਏ
ਵਾਇਰਲੈਸ ਪਾਵਰ ਬੈਂਕ, ਕੀਮਤ ਸਿਰਫ 2999 ਰੁਪਏ

ਨਵੀਂ ਦਿੱਲੀ: ਟੋਰੇਟੋ ਕੰਪਨੀ ਨੇ ਵਾਇਰਲੈਸ ਚਾਰਜਰ ਪਾਵਰ ਬੈਂਕ ਲਾਂਚ ਕੀਤਾ ਹੈ।

ਕਾਲ ਕਰਦੇ ਵਾਰ-ਵਾਰ ਫੋਨ ਕਿਉਂ ਕੱਟ ਜਾਂਦੈ?
ਕਾਲ ਕਰਦੇ ਵਾਰ-ਵਾਰ ਫੋਨ ਕਿਉਂ ਕੱਟ ਜਾਂਦੈ?

ਨਵੀਂ ਦਿੱਲੀ: ਡਿਜੀਟਲ ਇੰਡੀਆ ਦਾ ਸੁਫਨਾ ਵੇਖਣ ਵਾਲੇ ਸਾਡੇ ਮੁਲਕ ਵਿੱਚ ਕਾਲ ਡ੍ਰੌਪ

ਪੱਚੀ ਹਜ਼ਾਰ 'ਚ iPhone X ਦੇ 'ਨਜ਼ਾਰੇ'
ਪੱਚੀ ਹਜ਼ਾਰ 'ਚ iPhone X ਦੇ 'ਨਜ਼ਾਰੇ'

ਨਵੀਂ ਦਿੱਲੀ: ਆਪਣੇ ਸਟਾਈਲਿਸ਼ ਹੈਂਡਸੈੱਟ ਲਈ ਜਾਣੀ ਜਾਣ ਵਾਲੀ ਕੰਪਨੀ ਓਪੋ ਛੇਤੀ ਹੀ

WhatsApp ਇੰਡ੍ਰਾਇਡ ਲਈ ਸ਼ਾਨਦਾਰ ਫੀਚਰ
WhatsApp ਇੰਡ੍ਰਾਇਡ ਲਈ ਸ਼ਾਨਦਾਰ ਫੀਚਰ

ਨਵੀਂ ਦਿੱਲੀ: ਵਟਸਐਪ ਨੇ ਆਪਣੇ ਫੀਚਰ ਡਿਲੀਟ ਫਾਰ ਐਵਰੀਵਨ ਨੂੰ ਅਪਡੇਟ ਕੀਤਾ ਹੈ।

ਮੋਬਾਈਲ ਚਾਰਜ ਕਰਦੇ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਮੋਬਾਈਲ ਚਾਰਜ ਕਰਦੇ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਨਵੀਂ ਦਿੱਲੀ: ਮੋਬਾਈਲ ਦੇ ਵਧਦੇ ਕ੍ਰੇਜ਼ ਨੂੰ ਵੇਖ ਕੇ ਕੰਪਨੀਆਂ ਇੱਕ ਤੋਂ ਇੱਕ

ਸ਼ਿਓਮੀ ਵੱਲੋਂ ਭਾਰਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ
ਸ਼ਿਓਮੀ ਵੱਲੋਂ ਭਾਰਤ 'ਚ ਵੱਡਾ ਧਮਾਕਾ ਕਰਨ ਦੀ ਤਿਆਰੀ

ਨਵੀਂ ਦਿੱਲੀ: ਭਾਰਤ ਦੀ ਨੰਬਰ ਵਨ ਸਮਾਰਟਫੋਨ ਕੰਪਨੀ ਬਣਨ ਮਗਰੋਂ ਚੀਨੀ ਮੋਬਾਈਲ

ਐਪਲ 'ਤੇ ਠੋਕਿਆ ਮੁਕੱਦਮਾ
ਐਪਲ 'ਤੇ ਠੋਕਿਆ ਮੁਕੱਦਮਾ

ਸੈਨ ਫ੍ਰਾਂਸਿਸਕੋ: ਇੱਕ ਕੰਪਨੀ ਨੇ ਐਪਲ ਖਿਲਾਫ ਕੇਸ ਦਰਜ ਕਰਵਾਇਆ ਹੈ। ਇਸ ਵਿੱਚ

ਇੰਡ੍ਰਾਇਡ ਯੂਜ਼ਰਾਂ ਲਈ WhatsApp ਦਾ ਨਵਾਂ ਫੀਚਰ
ਇੰਡ੍ਰਾਇਡ ਯੂਜ਼ਰਾਂ ਲਈ WhatsApp ਦਾ ਨਵਾਂ ਫੀਚਰ

ਨਵੀਂ ਦਿੱਲੀ: ਜੇਕਰ ਤੁਸੀਂ ਵਟਸਐਪ ਚਲਾਉਂਦੇ ਹੋ ਤਾਂ ਤੁਹਾਡੇ ਲਈ ਚੰਗੀ ਖਬਰ ਹੈ।