ਜੀਓ ਨੂੰ ਟੱਕਰ ਦੇਣ ਲਈ ਆਇਡੀਆ ਤੇ ਵੋਡਾਫੋਨ ਦਾ ਰਲੇਵਾਂ

By: ABP SANJHA | | Last Updated: Monday, 20 March 2017 1:28 PM
ਜੀਓ ਨੂੰ ਟੱਕਰ ਦੇਣ ਲਈ ਆਇਡੀਆ ਤੇ ਵੋਡਾਫੋਨ ਦਾ ਰਲੇਵਾਂ

ਨਵੀਂ ਦਿੱਲੀ: ਭਾਰਤ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ ਵਿਚਾਲੇ ਰਲ਼ੇਵਾਂ ਹੋ ਗਿਆ ਹੈ। ਵੋਡਾਫੋਨ ਇੰਡੀਆ (Vodafone) ਤੇ ਅਦਿੱਤਿਆ ਬਿਰਲਾ ਗਰੁੱਪ ਦੀ ਆਇਡੀਆ ਸੈਲੂਲਰ (Idea Cellular) ਕੰਪਨੀਆਂ ਆਪਸ ਵਿੱਚ ਮਿਲ ਕੇ ਹੁਣ ਇੱਕ ਹੋ ਗਈਆਂ ਹਨ।
ਆਇਡੀਆ ਸੈਲੂਲਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਨੇ ਵੋਡਾਫੋਨ ਨੂੰ ਆਇਡੀਆ ਨਾਲ ਮਿਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਵੱਡਾ ਟੈਲੀਕਾਮ ਆਪਰੇਟਰ ਬਣ ਗਿਆ ਹੈ।
ਦੋਵਾਂ ਕੰਪਨੀਆਂ ਦੇ ਹੋਏ ਸਮਝੌਤੇ ਤਹਿਤ ਵੋਡਾਫੋਨ ਇੰਡੀਆ (Vodafone)  ਕੋਲ 45.1% ਦੀ ਹਿੱਸੇਦਾਰੀ ਜਦੋਂਕਿ ਬਾਕੀ 54.9% ਹਿੱਸਾ ਆਇਡੀਆ ਸੈਲੂਲਰ (Idea Cellular) ਦਾ ਹੋਵੇਗਾ। ਦੋਵਾਂ ਕੰਪਨੀਆਂ ਦੇ ਇਸ ਰਲ਼ੇਵੇਂ ਤੋਂ ਬਾਅਦ ਆਇਡੀਆ ਸੈਲੂਲਰ ਦੇ ਸ਼ੇਅਰਾਂ ਵਿੱਚ 5% ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਆਇਡੀਆ ਦੇ ਪ੍ਰੋਮੋਟਰਾਂ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਕਿਸੇ ਨੂੰ ਆਪਣਾ ਚੇਅਰਮੈਨ ਨਿਯੁਕਤ ਕਰਦੇ ਹਨ।
ਹਾਲਾਂਕਿ ਸੀਈਓਅਤੇ ਸੀਓਓ ਦੀ ਨਿਯੁਕਤੀ ਨੂੰ ਲੈ ਕੇ ਦੋਵੇਂ ਪ੍ਰਮੋਟਰ ਮਿਲਕੇ ਫ਼ੈਸਲਾ ਲੈਣਗੇ। ਦੋਵਾਂ ਦੀ ਸਹਿਮਤੀ ਇਸ ਲਈ ਜ਼ਰੂਰੀ ਹੋਵੇਗੀ। ਅਸਲ ਵਿੱਚ ਦੋਵਾਂ ਕੰਪਨੀਆਂ ਵਿਚਕਾਰ ਰਲ਼ੇਵੇਂ ਦਾ ਮੁੱਖ ਕਾਰਨ ਜੀਓ ਹੈ ਜਿਸ ਨੇ ਟੈਲੀਕਾਮ ਬਾਜ਼ਾਰ ਵਿੱਚ ਸਸਤੀਆਂ ਦਰਾਂ ਉੱਤੇ ਡਾਟਾ ਮੁਹੱਈਆ ਕਰਵਾ ਕੇ ਇਸ ਖੇਤਰ ਵਿੱਚ ਮੁਕਾਬਲੇਬਾਜ਼ੀ ਪੈਦਾ ਕਰ ਦਿੱਤੀ ਸੀ।
First Published: Monday, 20 March 2017 1:28 PM

Related Stories

HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ
HTC ਸਮਾਰਟਫ਼ੋਨ ਬਿਜਨੈੱਸ 1.1 ਅਰਬ ਡਾਲਰ 'ਚ ਖਰੀਦਿਆ

ਨਵੀਂ ਦਿੱਲੀ: ਵਿਸ਼ਵ ਵਿਆਪੀ ਮਸ਼ਹੂਰ ਸਰਚ ਇੰਜਣ ਕੰਪਨੀ Google ਨੇ HTC ਦੇ ਸਮਾਰਟਫ਼ੋਨ ਵਪਾਰ

BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ
BSNL ਦੀ JIO ਨੂੰ ਟੱਕਰ: ਸਿਰਫ 249 'ਚ ਸਭ ਕੁਝ ਫਰੀ

ਨਵੀਂ ਦਿੱਲੀ: ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਰਿਲਾਇੰਸ ਜੀਓ

ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ
ਜੀਓ ਫੈਸਟੀਵਲ ਆਫਰ 'ਤੇ ਸਭ ਤੋਂ ਵੱਡੀ ਛੂਟ

ਨਵੀਂ ਦਿੱਲੀ: ਰਿਲਾਇੰਸ ਜੀਓ ਨੇ ਆਪਣੇ 4ਜੀ ਹੌਟਸਪਾਟ ਡੌਂਗਲ ਜੀਓਫਾਰਡ ਦੀ ਕੀਮਤ

ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ
ਹੁਣ 21 ਸਤੰਬਰ ਨੂੰ ਵੀ ਨਹੀਂ ਹੋਵੇਗੀ JIO ਫੋਨ ਦੀ ਡਿਲੀਵਰੀ, ਜਾਣੋ ਨਵੀਂ ਤਾਰੀਖ

ਨਵੀਂ ਦਿੱਲੀ: ਪਿਛਲੇ ਮਹੀਨੇ ਦੇ ਅਖੀਰ ‘ਚ ਰਿਲਾਇੰਸ ਜੀਓ ਫੀਚਰ ਫੋਨ ਦੀ ਬੁਕਿੰਗ

ਇੱਕ ਅਕਤੂਬਰ ਤੋਂ ਮੋਬਾਈਲ ਯੂਜਰਜ਼ ਨੂੰ ਵੱਡਾ ਤੋਹਫਾ!
ਇੱਕ ਅਕਤੂਬਰ ਤੋਂ ਮੋਬਾਈਲ ਯੂਜਰਜ਼ ਨੂੰ ਵੱਡਾ ਤੋਹਫਾ!

ਨਵੀਂ ਦਿੱਲੀ: ਮੋਬਾਈਲ ਫੋਨ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਚੰਗੀ ਖ਼ਬਰ ਹੈ। ਇੱਕ

ਬਲਿਓਟੂਥ ਔਨ ਰੱਖਿਆ ਤਾਂ ਹੋ ਸਕਦਾ ਅਟੈਕ ਦਾ ਖਤਰਾ!
ਬਲਿਓਟੂਥ ਔਨ ਰੱਖਿਆ ਤਾਂ ਹੋ ਸਕਦਾ ਅਟੈਕ ਦਾ ਖਤਰਾ!

ਅੰਮ੍ਰਿਤਸਰ: ਮੋਬਾਈਲ ਫੋਨ ਦਾ ਬਲਿਓਟੂਥ ਔਨ ਰੱਖਣਾ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਸਖਤ ਮੁਕਾਬਲਾ: ਫੋਨ ਖਰੀਦਣ ਲਈ Vodafone ਦੇਵੇਗਾ ਕੈਸ਼
ਸਖਤ ਮੁਕਾਬਲਾ: ਫੋਨ ਖਰੀਦਣ ਲਈ Vodafone ਦੇਵੇਗਾ ਕੈਸ਼

ਨਵੀਂ ਦਿੱਲੀ: ਟੈਲੀਕਾਮ ਕੰਪਨੀ ਵੋਡਾਫੋਨ ਆਪਣੇ ਕਸਟਮਰ ਨੂੰ 900 ਰੁਪਏ ਤੱਕ ਦਾ