ਜੀਓ ਨੂੰ ਟੱਕਰ ਦੇਣ ਲਈ ਆਇਡੀਆ ਤੇ ਵੋਡਾਫੋਨ ਦਾ ਰਲੇਵਾਂ

By: ABP SANJHA | | Last Updated: Monday, 20 March 2017 1:28 PM
ਜੀਓ ਨੂੰ ਟੱਕਰ ਦੇਣ ਲਈ ਆਇਡੀਆ ਤੇ ਵੋਡਾਫੋਨ ਦਾ ਰਲੇਵਾਂ

ਨਵੀਂ ਦਿੱਲੀ: ਭਾਰਤ ਦੀਆਂ ਦੋ ਵੱਡੀਆਂ ਟੈਲੀਕਾਮ ਕੰਪਨੀਆਂ ਵਿਚਾਲੇ ਰਲ਼ੇਵਾਂ ਹੋ ਗਿਆ ਹੈ। ਵੋਡਾਫੋਨ ਇੰਡੀਆ (Vodafone) ਤੇ ਅਦਿੱਤਿਆ ਬਿਰਲਾ ਗਰੁੱਪ ਦੀ ਆਇਡੀਆ ਸੈਲੂਲਰ (Idea Cellular) ਕੰਪਨੀਆਂ ਆਪਸ ਵਿੱਚ ਮਿਲ ਕੇ ਹੁਣ ਇੱਕ ਹੋ ਗਈਆਂ ਹਨ।
ਆਇਡੀਆ ਸੈਲੂਲਰ ਵੱਲੋਂ ਜਾਰੀ ਕੀਤੀ ਗਈ ਸੂਚਨਾ ਅਨੁਸਾਰ ਕੰਪਨੀ ਦੇ ਬੋਰਡ ਆਫ਼ ਡਾਇਰੈਕਟਰ ਨੇ ਵੋਡਾਫੋਨ ਨੂੰ ਆਇਡੀਆ ਨਾਲ ਮਿਲਾਉਣ ਦੀ ਹਰੀ ਝੰਡੀ ਦੇ ਦਿੱਤੀ ਹੈ। ਇਸ ਐਲਾਨ ਤੋਂ ਬਾਅਦ ਇਹ ਦੇਸ਼ ਦਾ ਸਭ ਤੋਂ ਵੱਡਾ ਟੈਲੀਕਾਮ ਆਪਰੇਟਰ ਬਣ ਗਿਆ ਹੈ।
ਦੋਵਾਂ ਕੰਪਨੀਆਂ ਦੇ ਹੋਏ ਸਮਝੌਤੇ ਤਹਿਤ ਵੋਡਾਫੋਨ ਇੰਡੀਆ (Vodafone)  ਕੋਲ 45.1% ਦੀ ਹਿੱਸੇਦਾਰੀ ਜਦੋਂਕਿ ਬਾਕੀ 54.9% ਹਿੱਸਾ ਆਇਡੀਆ ਸੈਲੂਲਰ (Idea Cellular) ਦਾ ਹੋਵੇਗਾ। ਦੋਵਾਂ ਕੰਪਨੀਆਂ ਦੇ ਇਸ ਰਲ਼ੇਵੇਂ ਤੋਂ ਬਾਅਦ ਆਇਡੀਆ ਸੈਲੂਲਰ ਦੇ ਸ਼ੇਅਰਾਂ ਵਿੱਚ 5% ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਆਇਡੀਆ ਦੇ ਪ੍ਰੋਮੋਟਰਾਂ ਕੋਲ ਇਹ ਅਧਿਕਾਰ ਹੋਵੇਗਾ ਕਿ ਉਹ ਕਿਸੇ ਨੂੰ ਆਪਣਾ ਚੇਅਰਮੈਨ ਨਿਯੁਕਤ ਕਰਦੇ ਹਨ।
ਹਾਲਾਂਕਿ ਸੀਈਓਅਤੇ ਸੀਓਓ ਦੀ ਨਿਯੁਕਤੀ ਨੂੰ ਲੈ ਕੇ ਦੋਵੇਂ ਪ੍ਰਮੋਟਰ ਮਿਲਕੇ ਫ਼ੈਸਲਾ ਲੈਣਗੇ। ਦੋਵਾਂ ਦੀ ਸਹਿਮਤੀ ਇਸ ਲਈ ਜ਼ਰੂਰੀ ਹੋਵੇਗੀ। ਅਸਲ ਵਿੱਚ ਦੋਵਾਂ ਕੰਪਨੀਆਂ ਵਿਚਕਾਰ ਰਲ਼ੇਵੇਂ ਦਾ ਮੁੱਖ ਕਾਰਨ ਜੀਓ ਹੈ ਜਿਸ ਨੇ ਟੈਲੀਕਾਮ ਬਾਜ਼ਾਰ ਵਿੱਚ ਸਸਤੀਆਂ ਦਰਾਂ ਉੱਤੇ ਡਾਟਾ ਮੁਹੱਈਆ ਕਰਵਾ ਕੇ ਇਸ ਖੇਤਰ ਵਿੱਚ ਮੁਕਾਬਲੇਬਾਜ਼ੀ ਪੈਦਾ ਕਰ ਦਿੱਤੀ ਸੀ।
First Published: Monday, 20 March 2017 1:28 PM

Related Stories

ਆ ਗਿਆ ਕਮਾਲ ਦਾ ਫੋਨ, ਚਾਰ ਕੈਮਰਿਆਂ ਨਾਲ ਲੈਸ, 6 ਜੀਬੀ ਰੈਮ
ਆ ਗਿਆ ਕਮਾਲ ਦਾ ਫੋਨ, ਚਾਰ ਕੈਮਰਿਆਂ ਨਾਲ ਲੈਸ, 6 ਜੀਬੀ ਰੈਮ

ਨਵੀਂ ਦਿੱਲੀ: ਜਿਓਨੀ ਨੇ ਆਪਣਾ ਨਵਾਂ ਫਲੈਗਸਿੱਪ ਸਮਰਾਟ ਫ਼ੋਨ S10 ਲਾਂਚ ਕਰ ਦਿੱਤਾ ਹੈ।

ਸਾਵਧਾਨ! ਹੁਣ ਹੈਕਰਾਂ ਦੀ ਅੱਖ ਮੋਬਾਈਲ ਫ਼ੋਨਾਂ 'ਤੇ
ਸਾਵਧਾਨ! ਹੁਣ ਹੈਕਰਾਂ ਦੀ ਅੱਖ ਮੋਬਾਈਲ ਫ਼ੋਨਾਂ 'ਤੇ

ਨਵੀਂ ਦਿੱਲੀ: ਡੈਸਕਟਾਪ ਤੋਂ ਬਾਅਦ ਹੁਣ ਮੋਬਾਈਲ ਯੂਜਰਜ਼ ਸਾਈਬਰ ਹਮਲੇ ਲਈ ਤਿਆਰ ਹੋ

ਏਅਰਟੈੱਲ ਦਾ ਧਮਾਕਾ, ਪੂਰਾ ਸਾਲ 1000 GB ਡਾਟਾ ਮੁਫ਼ਤ
ਏਅਰਟੈੱਲ ਦਾ ਧਮਾਕਾ, ਪੂਰਾ ਸਾਲ 1000 GB ਡਾਟਾ ਮੁਫ਼ਤ

ਨਵੀਂ ਦਿੱਲੀ: ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਆਪਣੇ ਬਰਾਡਬੈਂਡ

ਜੀਓ ਤੋਂ ਬਾਅਦ ਹੁਣ ਆਇਡੀਆ ਦਾ ਛੱਕਾ
ਜੀਓ ਤੋਂ ਬਾਅਦ ਹੁਣ ਆਇਡੀਆ ਦਾ ਛੱਕਾ

ਨਵੀਂ ਦਿੱਲੀ: ਦੇਸ਼ ਦੀ ਤੀਜੇ ਨੰਬਰ ਦੀ ਟੈਲੀਕਾਮ ਕੰਪਨੀ ਆਇਡੀਆ ਸੈਲੂਲਰ ਨੇ ਮੁੰਬਈ

ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ
ਹੁਣ ਜਵਾਨਾਂ ਦੀ ਰੋਬੋਟ ਹੋਣਗੇ ਪੁਲਿਸ 'ਚ ਭਰਤੀ

ਦੁਬਈ: ਦੁਬਈ ਦੀ ਪੁਲਿਸ ਵਿੱਚ ਇਨਸਾਨ ਦੀ ਥਾਂ ਰੋਬੋਟ ਡਿਊਟੀ ਦੇਣਗੇ। ਇਨਸਾਨ ਦੀ ਥਾਂ

ਭਾਰਤ 'ਤੇ ਵੀ ਸਾਈਬਰ ਹਮਲਾ: ਵਾਈਫਾਈ ਤੋਂ ਅਜੇ ਵੀ ਖਤਰਾ
ਭਾਰਤ 'ਤੇ ਵੀ ਸਾਈਬਰ ਹਮਲਾ: ਵਾਈਫਾਈ ਤੋਂ ਅਜੇ ਵੀ ਖਤਰਾ

ਨਵੀਂ ਦਿੱਲੀ: ਵਾਨਾਕ੍ਰਾਈ ਰੈਂਸਮਵੇਅਰ ਵਾਈਰਸ ਦੇ ਅਟੈਕ ਨੇ ਦੁਨੀਆ ਭਰ ਦੇ

ਸਿਰਫ ਇੱਕ ਤਸਵੀਰ ਨੇ ਖੋਲ੍ਹੀ ਸੈਮਸੰਗ S-8 ਦੀ ਪੋਲ
ਸਿਰਫ ਇੱਕ ਤਸਵੀਰ ਨੇ ਖੋਲ੍ਹੀ ਸੈਮਸੰਗ S-8 ਦੀ ਪੋਲ

ਨਵੀਂ ਦਿੱਲੀ: ਸੈਮਸੰਗ ਦੇ ਨਵੇਂ ਸਮਾਰਟਫੋਨ ਗੈਲੇਕਸੀ ਐਸ-8 ਵਿੱਚ ਇਸਤੇਮਾਲ ਹੋਣ

'ਨੋਕੀਆ 3310' ਦਾ ਧਮਾਕਾ, ਕੀਮਤ ਮਹਿਜ਼ 799 ਰੁਪਏ 
'ਨੋਕੀਆ 3310' ਦਾ ਧਮਾਕਾ, ਕੀਮਤ ਮਹਿਜ਼ 799 ਰੁਪਏ 

ਨਵੀਂ ਦਿੱਲੀ: ਨੋਕੀਆ 3310 ਵਰਗਾ ਦਿੱਖਣ ਵਾਲਾ ਫ਼ੋਨ ਆ ਗਿਆ ਹੈ। ਇਸ ਦੀ ਕੀਮਤ ਜਾਣ ਕੇ

ਰਿਲਾਇੰਸ ਜੀਓ ਨੂੰ ਵੱਡਾ ਝਟਕਾ
ਰਿਲਾਇੰਸ ਜੀਓ ਨੂੰ ਵੱਡਾ ਝਟਕਾ

ਨਵੀਂ ਦਿੱਲੀ: ਰਿਲਾਇੰਸ ਜੀਓ ਨਾਲ ਜੁੜਨ ਵਾਲੇ ਯੂਜਰਜ਼ ਵਿੱਚ ਕਮੀ ਆਈ ਹੈ। ਇਹ ਖ਼ੁਲਾਸਾ