ਵੋਡਾਫੋਨ ਤੇ ਆਈਡੀਆ ਵੇਚਣਗੇ ਆਪਣੇ ਟਾਵਰ

By: ਏਬੀਪੀ ਸਾਂਝਾ | | Last Updated: Tuesday, 14 November 2017 10:29 AM
ਵੋਡਾਫੋਨ ਤੇ ਆਈਡੀਆ ਵੇਚਣਗੇ ਆਪਣੇ ਟਾਵਰ

ਨਵੀਂ ਦਿੱਲੀ : ਵੋਡਾਫੋਨ ਇੰਡੀਆ ਤੇ ਆਈਡੀਆ ਸੈਲਿਊਲਰ ਨੇ ਭਾਰਤ ‘ਚ ਆਪਣੇ-ਆਪਣੇ ਦੂਰਸੰਚਾਰ ਟਾਵਰ ਕਾਰੋਬਾਰ ਨੂੰ ਕੁੱਲ 7,850 ਕਰੋੜ ਰੁਪਏ ‘ਚ ਏਟੀਸੀ ਟੈਲੀਕਾਮ ਇੰਫਰਾਸਟਰਕਚਰ ਨੂੰ ਵੇਚਣ ਦਾ ਫ਼ੈਸਲਾ ਕੀਤਾ ਹੈ। ਆਈਡੀਆ ਤੇ ਵੋਡਾਫੋਨ ਪਹਿਲਾਂ ਤੋਂ ਹੀ ਆਪਸ ‘ਚ ਰਲੇਵੇਂ ਦੀ ਤਿਆਰੀ ‘ਚ ਹਨ।

 

 

ਦੋਵੇਂ ਕੰਪਨੀਆਂ ਨੇ ਸ਼ੇਅਰ ਬਾਜ਼ਾਰਾਂ ਦੇ ਦਿੱਤੇ ਗਏ ਇਕ ਸੰਯੁਕਤ ਬਿਆਨ ‘ਚ ਅੱਜ ਤਾਜ਼ਾ ਜਾਣਕਾਰੀ ਦਿੱਤੀ। ਇਸ ‘ਚ ਕਿਹਾ ਗਿਆ ਹੈ ਕਿ ਆਈਡੀਆ ਸੈਲਿਊਲਰ, ਆਈਡੀਆ ਸੈਲਿਊਲਰ ਇਨਫਰਾਸੱਟਰਚਕਰ ਸਰਵਸਿਜ਼ ਲਿਮਟਿਡ ‘ਚ ਆਪਣੀ ਪੂਰੀ ਹਿੱਸੇਦਾਰੀ ਜਦੋਂਕਿ ਵੋਡਾਫੋਨ ਆਪਣਾ ਇਕ ਕਾਰੋਬਾਰੀ ਅਦਾਰਾ ਏਟੀਸੀ ਟੈਲੀਕਾਮ ਇੰਫਾ ਨੂੰ ਵੇਚੇਗੀ ।

 

 

ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਵੋਡਾਫੋਨ ਤੇ ਆਈਡੀਆ ਦੇ ਪ੍ਰਸਤਾਵਿਤ  ਰਲੇਵੇਂ ਤੋਂ ਪਹਿਲਾਂ ਇਨ੍ਹਾਂ ਦੇ ਆਪਣੇ ਵੱਖ-ਵੱਖ ਟਾਵਰ ਕਾਰੋਬਾਰਾਂ ਦੀ ਵਿਕਰੀ ਪੂਰੀ ਹੋਣ ‘ਤੇ ਵੋਡਾਫੋਨ ਇੰਡੀਆ ਨੂੰ 3,850 ਕਰੋੜ ਰੁਪਏ ਤੇ ਅਈਡੀਆ ਨੂੰ 4,000 ਕਰੋੜ ਰੁਪਏ ਮਿਲਣਗੇ।

 

 

ਇਸ ਸੌਦੇ ਦੇ 2018 ਦੀ ਪਹਿਲੀ ਛਿਮਾਹੀ ਤਕ ਪੂਰਾ ਹੋਣ ਦੀ ਉਮੀਦ ਹੈ। ਦੋਵਾਂ ਕੋਲ ਇਸ ਤਰ੍ਹਾਂ ਦੇ ਕੁੱਲ ਮਿਲਾ ਕੇ 20,000 ਦੂਰਸੰਚਾਰ ਟਾਵਰ ਹਨ। ਬਿਆਨ ‘ਚ ਅੱਗੇ ਕਿਹਾ ਗਿਆ ਹੈ ਕਿ ਟਾਵਰ ਕਾਰੋਬਾਰ ਦੇ ਸੌਦਿਆ ਦਾ ਦੋਵਾਂ ਦੇ ਰਲੇਵੇਂ ਦੀਆਂ ਸ਼ਰਤਾਂ ‘ਤੇ ਕੋਈ ਅਸਰ ਨਹੀਂ ਹੋਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂਆਤ ‘ਚ ਵੋਡਾਫੋਨ ਇੰਡੀਆ ਤੇ ਆਈਡੀਆ ਨੇ 23 ਅਰਬ ਡਾਲਰ ਤੋਂ ਜ਼ਿਆਦਾ ਦਾ ਰਲੇਵੇਂ ਕਰਾਰ ਦਾ ਐਲਾਨ ਕੀਤਾ ਸੀ। ਇਸ ਰਲੇਵੇਂ ਨਾਲ ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਸੇਵਾ ਕੰਪਨੀ ਉੱਭਰੇਗੀ।

First Published: Tuesday, 14 November 2017 10:29 AM

Related Stories

ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ
ਜਾਣੋ WhatsApp ਦੇ ਦੋ ਨਵੇਂ ਫੀਚਰ, ਵੌਇਸ ਲੌਕ ਰਿਕਾਰਡਿੰਗ ਤੇ ਕਾਲ ਸਵਿੱਚ

ਨਵੀਂ ਦਿੱਲੀ: ਗ਼ਲਤੀ ਨਾਲ ਭੇਜੇ ਗਏ ਸੰਦੇਸ਼ ਨੂੰ ਮਿਟਾਉਣ ਵਾਲੇ ਫੀਚਰ ਨੂੰ ਸਾਰੇ

ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ
ਵੋਡਾਫੋਨ ਵੱਲੋਂ ਰੋਜ਼ਾਨਾ 1.5 ਜੀਬੀ ਡੇਟਾ ਦਾ ਐਲਾਨ

ਨਵੀਂ ਦਿੱਲੀ: ਵੋਡਾਫੋਨ ਇੰਡੀਆ ਨੇ ਆਪਣੇ ਗਾਹਕਾਂ ਲਈ ਖਾਸ ਰੀਚਾਰਜ ਪਲਾਨ ਲਿਆਂਦਾ

ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ
ਭਾਰਤ 'ਚ ਹੁਣ ਬਿਜਲੀ ਵਾਲੇ ਵਾਹਨਾਂ ਦੇ ਯੁੱਗ ਦੀ ਸ਼ੁਰੂਆਤ

ਨਵੀਂ ਦਿੱਲੀ: ਸਰਕਾਰ ਵੱਲੋਂ ਬਦਲਵੀਂ ਊਰਜਾ ਜਾਂ ਸਾਫ ਬਾਲਣ ਵਾਲੇ ਵਾਹਨਾਂ ‘ਤੇ

ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ
ਹੁਣ ਆ ਗਿਆ 24MP ਸੈਲਫੀ ਕੈਮਰੇ ਵਾਲਾ ਸਮਾਰਟਫੋਨ

ਨਵੀਂ ਦਿੱਲੀ: ਵੀਵੋ ਆਪਣੇ ਸਮਾਰਟਫੋਨ ਵੀਵੋ v7+ਦਾ ਛੋਟਾ ਵਰਜ਼ਨ ਵੀਵੋ v7 ਭਾਰਤ ਵਿੱਚ

ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !
ਖੁਸ਼ਖਬਰੀ! ਭਾਰਤ 'ਚ ਪਹਿਲੀ ਵਾਰ 5ਜੀ ਇੰਟਰਨੈੱਟ ਸਪੀਡ !

ਨਵੀਂ ਦਿੱਲੀ: ਭਾਰਤ ਵਿੱਚ ਨਵਾਂ 5ਜੀ ਢਾਂਚਾ ਤਿਆਰ ਕਾਰਨ ਲਈ ਐਰਿਕਸਨ ਨੇ ਸ਼ੁੱਕਰਵਾਰ

ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ
ਜੀਓ ਫੋਨ ਦੇ ਟਾਕਰੇ 'ਚ ਏਅਰਟੈੱਲ ਨੇ ਲਾਂਚ ਕੀਤਾ A1 ਇੰਡੀਅਨ ਅਤੇ A41 ਪਾਵਰ ਫੋਨ

ਜੀਓ ਫ਼ੋਨ ਸ਼ੁਰੂਆਤ ਤੋਂ ਹੀ ਟੈਲੀਕਾਮ ਆਪਰੇਟਰਾਂ ਅਤੇ ਫ਼ੋਨ ਬਣਾਉਣ ਵਾਲੀਆਂ

Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ
Redmi Note 5 ਲਾਂਚ ਤੋਂ ਪਹਿਲਾਂ ਹੋਇਆ ਲੀਕ, ਜਾਣੋ ਸਪੈਸੀਫਿਕੇਸ਼ਨਜ਼ ਤੇ ਕੀਮਤ

ਨਵੀਂ ਦਿੱਲੀ: ਸ਼ਾਓਮੀ ਦਾ ਨਵਾਂ ਬਜਟ ਸਮਾਰਟਫ਼ੋਨ ਰੈੱਡਮੀ ਨੋਟ 5 ਛੇਤੀ ਹੀ ਲਾਂਚ ਹੋਣ

'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....
'ਫੇਕ ਨਿਊਜ਼' ਖ਼ਿਲਾਫ਼ ਫੇਸਬੁੱਕ ਤੇ ਗੂਗਲ ਨੇ ਵਿੱਢੀ ਜੰਗ.....

ਸਾਨ ਫਰਾਂਸਿਸਕੋ : ਸੋਸ਼ਲ ਮੀਡੀਆ ਅਤੇ ਸਰਚ ਇੰਜਣ ‘ਤੇ ਫ਼ੈਲਾਈ ਜਾ ਰਹੀ ‘ਫੇਕ

ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ
ਐਪਲ ਦਾ ਵੱਡਾ ਮਾਅਰਕਾ, ਕੰਪਨੀ ਰਚੇਗੀ ਇਤਿਹਾਸ

  ਨਵੀਂ ਦਿੱਲੀ: ਪੂਰੀ ਦੁਨੀਆ ‘ਚ ਮਸ਼ਹੂਰ ਐਪਲ ਮਾਰਕਿਟ ਕੈਪ ਦੇ ਲਿਹਾਜ਼ ਨਾਲ

ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ
ਇਹ ਹੈ 27 ਲੱਖ ਰੁਪਏ ਵਾਲੀ ਸਾਈਕਲ

ਪੈਰਿਸ: ਫਰਾਂਸ ਦੀ ਸੁਪਰ ਕਾਰ ਬਣਾਉਣ ਵਾਲੀ ਕੰਪਨੀ ਬੁਗਾਤੀ ਨੇ ਹੁਣ ਇੱਕ ਸ਼ਾਨਦਾਰ